How do I properly cite Shri Guru Granth Sahib Ji in an essay and determine its completion date, given the conflicting information?
How do I properly cite Shri Guru Granth Sahib Ji in an essay and determine its completion date, given the conflicting information?
Share
Respected Jasmeet Kaur ji,
Waheguru ji ka Khalsa, Waheguru ji ki Fateh!
Please be kind to indicate the conflicting dates of completion of Aad Bir of Guru Granth Sahib, compiled by Fifth Guru Person, Guru Arjun Sahib, found by you and the sources in which you have found the same. This will enable the undersigned to understand the problem and give you a suitable reply to you.
Regards,
Your Brother
ਸਤਿਕਾਰ ਯੋਗ ਜਸਮੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਆਪਣੇ ਸਵਾਲ ਦੇ ਜਵਾਬ ਲਈ ਤੁਹਾਨੂੰ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਪੁਸਤਕ ‘ਆਦਿ ਬੀੜ ਬਾਰੇ’ ਪੜ੍ਹਨੀ ਚਾਹੀਦੀ ਹੈ, ਜਿਨ੍ਹਾਂ ਨੇ ‘ਆਦਿ ਬੀੜ’ ਦੀ ਸੰਪਾਦਨਾ ਤੇ ਦਰਬਾਰ ਸਾਹਿਬ ਵਿਚ ਪਹਿਲੀ ਵਾਰ ਪ੍ਰਕਾਸ਼ ਕਰਨ ਦੇ ਸਾਰੇ ਵਿਸ਼ੇ ਨੂੰ ਬਹੁਤ ਗਹਿਰਾਈ ਵਿਚ ਜਾ ਕੇ ਵਿਚਾਰਿਆ ਹੈ। ਇਹ ਪੁਸਤਕ ਤੁਸੀਂ ਸਿੱਖ ਬੁੱਕ ਕਲੱਬ ਤੋਂ ਡਾਊਨਲੋਡ ਕਰ ਸਕਦੇ ਹੋ। ਦਾਸ ਵੀ ਤੁਹਾਨੂੰ ਈਮੇਲ ਜਾਂ ਵਟਸਐਪ ਤੇ ਭੇਜ ਸਕਦਾ ਹੈ।
ਪ੍ਰੋਫੈਸਰ ਸਾਹਿਬ ਸਿੰਘ ਜੀ ਅਨੁਸਾਰ ਭਾਈ ਗੁਰਦਾਸ ਜੀ ਨੇ ਭਾਦਰੋਂ ਵਦੀ ਏਕਮ ਸੰਮਤ ੧੬੬੧ (16 ਅਗਸਤ, 1604) ਨੂੰ ਆਦਿ ਬੀੜ ਦੀ ਸਾਰੀ ਮੂਲ ਬਾਣੀ ਲਿੱਖ ਲਈ ਸੀ ਤੇ ਤਤਕਰਾ ਸ਼ੁਰੂ ਕਰਨ ਲੱਗੇ ਸੀ ਅਤੇ ਭਾਦਰੋਂ ਸੁਦੀ ਏਕਮ ਸੰਮਤ ੧੬੬੧ (1 ਸਤੰਬਰ, 1604) ਨੂੰ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਚ ਹੋਇਆ ਸੀ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
I have been in search of the date of finalization; however, the information is perplexing due to discrepancies where certain sources propose 1705, others suggest 1707, and yet some indicate 1708…
ਤੁਹਾਡੇ ਜਵਾਬ ਤੋਂ ਲੱਗਦਾ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗੁਰਗੱਦੀ ਦਿਵਸ ਦੀ ਤਾਰੀਖ਼ ਦੀ ਗੱਲ ਕਰ ਰਹੇ ਹੋ। ਦਸਵੇਂ ਗੁਰੂ ਸਰੀਰ, ਗੁਰੂ ਗੋਬਿੰਦ ਸਿੰਘ ਸਾਹਿਬ ਨੇ 6 ਅਕਤੂਬਰ, 1708 ਨੂੰ ਨਾਂਦੇੜ ਦੀ ਧਰਤੀ ਤੇ ਆਪਣੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਗੁਰਿਆਈ ਦਿੱਤੀ ਸੀ। ਉਦੋਂ ਹੀ ਨੰਦੇੜ ਦੀ ਧਰਤੀ ਉੱਤੇ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਗੁਰਗੱਦੀ ਪ੍ਰਕਾਸ਼ ਹੋਇਆ ਸੀ।