ਗੁਰਦੁਆਰੇ ਦਾ ਦੁੱਧ ਨਾਲ ਇਸ਼ਨਾਨ ਅਤੇ ਭੋਗ ਲਗਾਉਣਾ – Ki Eh Manmat Hai?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected veer ji
ਗੁਰਦੁਆਰੇ ਦੇ ਫਰਸ਼ ਨੂੰ ਦੁੱਧ ਨਾਲ ਧੋਣਾ ਬਿਲਕੁਲ ਮਨਮੱਤ ਹੈ। ਇਹ ਗੁਰਮੱਤ ਦਾ ਸਿਧਾਂਤ ਨਹੀਂ ਹੈ।ਦੂਸਰੇ ਤੁਸੀਂ ਭੋਗ ਲਗਾਉਣ ਦਾ ਪੁੱਛਿਆ ਹੈ। ਉਸ ਲਈ ਗੁਰਬਾਣੀ ਦਾ ਫੁਰਮਾਨ ਹੈ
ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥ ( 1354)
ਭਾਵ ਇਹ ਹੈ ਕਿ ਜੇ ਜਨਮ ਹੁੰਦਾ ਹੈ ਤਾਂ ਮੌਤ ਵੀ ਹੈ, ਖੁਸ਼ੀ ਹੈ ਤਾਂ ਗਮੀ ਵੀ ਨਾਲ ਹੈ ਇਸੇ ਤਰ੍ਹਾਂ ਜੇ ਪਦਾਰਥਾਂ ਦਾ ਭੋਗ ਹੈ ਤਾਂ ਉਨ੍ਹਾਂ ਤੋਂ ਉਪਜਦੇ ਰੋਗ ਵੀ ਹਨ।ਦੂਜੇ ਪਾਸੇ ਆਪਾਂ ਗੁਰਬਾਣੀ ਵਿੱਚ ਪੜਦੇ ਹਾਂ
ਜੋ ਜੋ ਦੀਸੈ ਸੋ ਸੋ ਰੋਗੀ ॥
ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ।।(1140)
ਭਾਵ ਕਿ ਜੋ ਵੀ ਜੀਵ ਸੰਸਾਰ ਤੇ ਹੈ ਕਿਸੇ ਨਾ ਕਿਸੇ ਰੋਗ ਵਿੱਚ ਗ੍ਰਸਿਆ ਹੈ ਪਰ ਸਿਰਫ ਮੇਰਾ ਸਤਿਗੁਰੂ ਜੋਗੀ ਹੀ ਐਸਾ ਹੈ ਜੋ ਰੋਗ ਤੋਂ ਰਹਿਤ ਹੈ।
ਫਿਰ ਅਸੀਂ ਗੁਰਬਾਣੀ ਦੇ ਉਲਟ ਜਾਕੇ ਭੋਗ ਲਾਉਣ ਦੀਆਂ ਅਰਦਾਸਾਂ ਕਰਦੇ ਹਨ। ਹਜੂਰੀ ਵਿੱਚ ਸਿਰਫ ਕੜਾਹ ਪ੍ਰਸ਼ਾਦ ਦੀ ਪ੍ਰਵਾਨਗੀ ਦੀ ਅਰਦਾਸ ਕਰਨ ਦਾ ਹੁਕਮ ਹੈ ਉਥੇ ਵੀ ਭੋਗ ਲਾਉਣਾ ਜਾਂ ਭੋਗ ਲੱਗੇ ਕਹਿਣਾ ਗਲਤ ਹੈ।
ਸੋ ਵੀਰ ਜੀ, ਇਹ ਭੋਗ ਲਾਉਣ ਵਾਲੀਆਂ ਗੱਲਾਂ ਵੀ ਬਿਲਕੁਲ ਮਨਮੱਤ ਹਨ।
Both of these rituals are not accepted in Gurmat.
Milk makes the place sticky, which further collects dirt. Hence this is a waste of natural resources.
The concept of Bhog is not recommended in Guru Granth Sahib.
Both of these are self created rituals.