Are Naam Simran and Namm Abhyas the same thing?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਕੀਰਨਦੀਪ ਕੌਰ ਜੀ
ਆਪ ਜੀ ਦਾ ਸਵਾਲ ਹੈ,
ਨਾਮ ਸਿਮਰਨ ਅਤੇ ਨਾਮ ਅਭਿਆਸ ਕਿ ਇੱਕੋ ਹੈ|
ਇਸ ਲਈ ਸਬਤੋਂ ਪਹਿਲਾਂ ਇਹ ਸਮਝਣਾ ਹੈ, ਕਿ ਸਿਮਰਨ ਕੀ ਹੈ|
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ;
ਪ੍ਰਭ ਕਾ ਸਿਮਰਨੁ ਸਭ ਤੇ ਊਚਾ||(263)
ਅਕਾਲ ਪੁਰਖ ਨੂੰ ਚੇਤੇ ਵਿੱਚ ਰੱਖਣਾ ਸਿਮਰਨ ਹੈ,ਤੇ ਚੇਤੇ ਵਿੱਚ ਬਣਾਈ ਰੱਖਨਾ ਨਾਮ ਅਭਿਆਸ ਹੈ|
ਮਨ ਵਿੱਚ ਅਕਾਲ ਪੁਰਖ ਨੂੰ ਚਿਤਰਨਾ ਸਿਮਰਨ ਹੈ| ਪਰ ਜਿਸਦੀ ਕੋਈ ਰੂਪ ਰੇਖਾ ਹੀ ਨਹੀਂ ਉਸਨੂੰ ਯਾਦ ਕਿਸ ਤਰ੍ਹਾਂ ਕੀਤਾ ਜਾਵੇ|
ਉਸਦਾ ਨਾਮ ਯਾਦ ਕਰਨਾ ਤੋਂ ਭਾਵ ਹੈ ਉਸਦੀਆਂ ਵਡਿਆਈਆਂ ਨੂੰ ਚੇਤੇ ਵਿੱਚ ਰੱਖਨਾ|
ਜਿਤਨੇ ਵੀ ਅਕਾਲਪੁਰਖ ਦੇ ਨਾਂ ਦੁਨੀਆਂ ਤੇ ਲਏ ਜਾਂਦੇ ਹਨ ਇਨ੍ਹਾਂ ਨੂੰ ਕਿਰਤਮ ਨਾਮ ਕਿਹਾ ਜਾਂਦਾ ਹੈ|
ਜਿਵੇਂ;
ਕਿਰਤਮ ਨਾਮ ਕਥੇ ਤੇਰੇ ਜਿਹਬਾ||
ਸਤਿ ਨਾਮੁ ਤੇਰਾ ਪਰ ਪੂਰਬਲਾ||
ਜੇ ਕਿਸੇ ਤੇ ਦਯਾ ਕੀਤੀ ਤੇ ਉਸਨੂੰ ਦਯਾਲੁ ਕਹਿ ਦਿੱਤਾ, ਜੇ ਕਿਸੇ ਤੇ ਕਿਰਪਾ ਕੀਤੀ ਤੇ ਕਿਰਪਾਲੁ ਕਹਿ ਦਿੱਤਾ| ਇਸ ਤਰ੍ਹਾਂ ਦੇ ਅਣਗਿਣਤ ਨਾਮ ਹਨ,ਇਹ ਸਾਡੇ ਦਿਤੇ ਨਾਮ ਹਨ| ਜੋ ਕੀ ਉਸ ਦੇ ਗੁਣਾਂ ਦੇ ਹੀ ਨਾਮ ਹਨ| ਇਸ ਲਈ ਸਿੱਖ ਨੇ ਸਿਮਰਨ ਕਰਨਾ ਕਿਸ ਤਰ੍ਹਾਂ ਹੈ| ਅੱਜ ਅਸੀਂ ਇੱਕ ਨਾਮ ਦੇ ਰਟਨ ਨੂੰ, ਮਾਲਾ ਫੇਰਨ ਨੂੰ, ਜਾਂ ਇਸ ਤਰ੍ਹਾਂ ਦੇ ਹੋਰ ਕਿਸੇ ਤਰੀਕੇ ਨੂੰ ਨਾਮ ਸਿਮਰਨ ਕਹਿਣ ਲੱਗ ਪਏ ਹਾਂ, ਪਰ ਗੁਰਮਤਿ ਵਿੱਚ ਇਸ ਨੂੰ ਮਾਨਤਾ ਨਹੀਂ ਦੀਤੀ ਹੈ| ਜੇ ਇੱਕ ਸ਼ਬਦ ਦੇ ਰਟਨ ਕਰਨ ਨਾਲ ਪ੍ਰਾਪਤੀ ਹੋਣੀ ਹੁੰਦੀ ਤੇ 1430 ਅੰਗ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਲੋੜ ਨਾ ਪੈਂਦੀ| ਜੋ ਇੱਕ ਸਬਦ ਦਾ ਰਟਨ ਹੈ ਉਸਨੂੰ ਗੁਰਬਾਣੀ ਨੇ ਥਾਂ ਥਾਂ ਤੇ ਨਿੰਦਿਆ ਹੈ| ਗੂਰਬਾਨੀ ਨੂੰ ਪੜ੍ਹਨਾ ਵਿਚਾਰਨਾ ਤੇ ਉਸ ਮੁਤਾਬਕ ਜੀਵਨ ਜਿਨਾ ਨਾਮ ਦਾ ਅਭਿਆਸ ਹੈ ਜੀ|