ਕੀ ਕਿਸੇ ਗੁਰੂ ਜੀ ਨੇ ਆਪਣੀ ਜਾਤ ਤੋਂ ਬਾਹਰ ਵਿਆਹ ਕਰਵਾਇਆ ਸੀ?
ਕੀ ਕਿਸੇ ਗੁਰੂ ਜੀ ਨੇ ਆਪਣੀ ਜਾਤ ਤੋਂ ਬਾਹਰ ਵਿਆਹ ਕਰਵਾਇਆ ਸੀ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਆਪ ਜੀ ਦਾ ਸਵਾਲ ਹੈ
ਕੀ ਕਿਸੇ ਗੁਰ ਜੀ ਨੇ ਆਪਣੀ ਜਾਤ ਤੋਂ ਬਾਹਰ ਵਿਆਹ ਕਰਵਾਇਆ ਸੀ?
ਉਹ ਇਤਿਹਾਸ ਸੀ, ਇਹ ਉਸ ਵਕਤ ਦੇ ਸਮਾਜ ਵਿੱਚ ਜੋ ਚਲਣ ਸੀ,
ਉਸ ਮੁਤਾਬਕ ਹੋ ਰਹੀਆਂ ਘਟਨਾਵਾਂ ਸਨ| ਪਰ ਗੁਰੂ ਜੀ ਦਾ ਉਪਦੇਸ਼
ਇਹ ਸੀ ਕੀ,ਅਸੀਂ ਜਾਤ ਪਾਤ ਤੋਂ ਉੱਪਰ ਉਠ ਕੇ, ਸੱਚੇ ਜੀਵਨ ਨੂੰ ਨਿਭਉਣਾਂ ਹੈ|
ਉਸ ਵਿੱਚੋਂ ਬਹੁਤ ਸਾਰੇ ਵਿਆਹ, ਜਿਨ੍ਹਾਂ ਦਾ ਜ਼ਿਕਰ ਕਰ ਦਿੱਤਾ ਜਾਂਦਾ ਹੈ,
ਪਹਿਲੇ, ਦੂਜੇ, ਤੀਜੇ ਸਤਿਗੁਰੁ ਜੀ ਦੇ ਉਸ ਜੀਵਨ ਨਾਲ
ਤਾਲੂਕ ਰਖਦੇ ਹਨ, ਜਿਸ ਵਕਤ ਸਿੱਖੀ ਦਾ ਉਦਯ ਨਹੀਂ ਹੋਇਆ ਸੀ|
ਗੁਰੂ ਅੰਗਦ ਸਾਹਿਬ ਜੀ ਨੇ ਉਦੋਂ, ਸਿੱਖੀ ਧਾਰਣ ਵੀ ਨਹੀਂ ਕੀਤੀ ਸੀ|
ਇਹ ਬੜੇ ਛੋਟੇ ਪੱਖ ਹਨ, ਸਤਿਗੁਰੁ ਜੀ ਨੇ ਇਨ੍ਹਾਂ ਦੀ ਕਦੀ ਪ੍ਰੋੜ੍ਹਤਾ ਨਹੀਂ ਕੀਤੀ|
ਉਨ੍ਹਾਂ ਨੇ ਜੋ ਸਾਨੂੰ ਨਵੇਕਲੀ ਜੀਵਨ ਜਾਂਚ ਦੱਸੀ ਹੈ ਅਸੀਂ ਉਸ ਰਾਹ ਤੇ ਤੁਰਨਾ ਹੈ|
ਸਿੱਖ ਧਰਮ ਦੇ ਇਤਨੇ ਵਧੀਆ ਅਸੂਲ ਨੇ,
ਜਿਹੜੇ ਗੁਰੂ ਜੀ ਨੇ ਘੜੇ ਨੇ ਖਾਲਸ ਰੂਪ ਵਿੱਚ, ਖਾਲਸੇ ਨੂੰ ਪਰਗਟ ਕੀਤਾ,
ਅਨਮਤੀਆਂ ਵੱਲੋਂ ਮਿਲਾਵਟ ਕੀਤੀ ਜਾਂਦੀ ਹੈ|
ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਗੁਰੂ ਸਾਹਿਬ ਨੇ ਤੇ
ਜਾਤ ਪਾਤ ਖਤਮ ਹੀ ਕਰ ਦਿੱਤੀ| ਜੇ ਅਸੀਂ ਫਿਰ ਜਾਤ ਪਾਤ ਦੀ ਗੱਲ ਕਰੀਏ,
ਸਾਨੂੰ ਇਨ੍ਹਾਂ ਚੀਜਾਂ ਵੱਲ ਧਿਆਨ ਨਹੀਂ ਦੇਨਾ ਚਾਹਿਦਾ|
ਗੁਰੂ ਦੇ ਦੱਸੇ ਮਾਰਗ ਤੇ ਆਪ ਵੀ ਚੱਲੀਏ ਤੇ ਹੋਰਨਾ ਨੂੰ ਵੀ ਜੋੜੀਏ|
ਆਸ ਹੈ ਸਵਾਲ ਕਰਤਾ ਦੀ ਤਸੱਲੀ ਹੋਈ ਹੋਵੇਗੀ|