Poll Results
Participate in Poll, Choose Your Answer.
questions book
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
questions book
ਅੱਜ ਕੱਲ ਰਾਜਨੀਤਕਾਂ ਦੇ ਪ੍ਰਭਾਵ ਥੱਲੇ ਇਕ ਭਰਮ ਫੈਲਾਇਆ ਜਾ ਰਿਹਾ ਹੈ ਕਿ ਦਸਵੇਂ ਗੁਰੂ ਸਰੀਰ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਸਾਰੀਆਂ ਜੰਗਾਂ/ਲੜਾਈਆਂ ਮੁਗ਼ਲਾਂ ਨਾਲ ਹੋਈਆਂ ਸਨ, ਜੋ ਕਿ ਸੱਚਾਈ ਨਾਂਹ ਹੋ ਕੇ ਸਰਾਸਰ ਝੂਠ ਹੈ। ਕੀ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਰੀਆਂ ਜੰਗਾਂ/ਲੜਾਈਆਂ ਮੁਗ਼ਲਾਂ ਨਾਲ ਹੋਈਆਂ ਸਨ? ਸਵਾਲ ਦਾ ਜਵਾਬ ਹੇਠਾਂ ਦੇਖਣ ਦੀ ਕ੍ਰਿਪਾਲਤਾ ਕਰਨੀ ਜੀ:-
੧. ਭੰਗਾਣੀ ਦੀ ਲੜਾਈ – ਭੀਮ ਚੰਦ, ਕੇਸਰੀ ਚੰਦ, ਹਰੀ ਚੰਦ ਤੇ ਹੋਰ (ਹਿੰਦੂ ਪਹਾੜੀ ਰਾਜਿਆਂ ਨਾਲ)।
੨. ਨਦੌਣ ਦੀ ਲੜਾਈ – ਅਲਫ਼ ਖਾਨ (ਮੁਗ਼ਲਾਂ ਨਾਲ)।
੩. ਰੁਸਤਮ ਖ਼ਾਨ ਦਾ ਹਮਲਾ – ਛੋਟੀ ਝੜਪ (ਮੁਗ਼ਲ ਸਿਪਾਹੀਆਂ ਨਾਲ)।
੪. ਹੁਸੈਨੀ ਦੀ ਜੰਗ – ਹੁਸੈਨ ਖਾਨ, ਕਿਰਪਾਲ ਚੰਦ, ਭੀਮ ਚੰਦ ਤੇ ਹੋਰ (ਸਾਂਝੀ ਲੜਾਈ, ਹਿੰਦੂ ਪਹਾੜੀ ਰਾਜੇ ਤੇ ਮੁਗ਼ਲ ਸਿਪਾਹੀਆਂ ਨਾਲ਼)।
੫. ਰੰਘੜਾਂ ਦੀ ਸੁਧਾਈ (ਛੋਟੀ ਝੜਪ)।
੬. ਅਨੰਦਪੁਰ ਦੀ ਪਹਿਲੀ ਲੜਾਈ – ਪੈਂਦੇ ਖ਼ਾਨ, ਦੀਨਾ ਬੇਗ ਦੇ ਨਾਲ ਕਹਿਲੂਰ, ਜਸਵਾਲ ਦੇ ਪਹਾੜੀ ਰਾਜੇ (ਸਾਂਝੀ ਲੜਾਈ, ਮੁਗ਼ਲ ਫੌਜ ਤੇ ਪਹਾੜੀ ਰਾਜਿਆਂ ਨਾਲ)।
੭. ਅਨੰਦਪੁਰ ਦੀ ਦੂਜੀ ਲੜਾਈ – ਪਹਾੜੀ ਰਾਜੇ, ਕੇਸਰੀ ਚੰਦ, ਘੁਮੰਡ ਚੰਦ (ਹਿੰਦੂ ਪਹਾੜੀ ਰਾਜੇ ਤੇ ਰੰਗੜਾਂ, ਗੁੱਜਰਾਂ ਨਾਲ)।
੮. ਨਿਰਮੋਹੀ ਦੀ ਲੜਾਈ – ਕਹਿਲੂਰ ਤੇ ਹੰਡੂਰ ਦੇ ਰਾਜੇ ਨਾਲ (ਮੁੱਖ ਭੂਮਿਕਾ ਹਿੰਦੂ ਪਹਾੜੀ ਰਾਜਿਆਂ ਨੇ ਨਿਭਾਈ ਪਰ ਨਾਲ ਮੁਗ਼ਲ ਸੈਨਾ)।
੯.ਬਸਾਲੀ ਦੀ ਲੜਾਈ – ਕਹਿਲੂਰ ਦੇ ਹਿੰਦੂ ਪਹਾੜੀ ਰਾਜੇ ਤੇ ਗੁੱਜਰ, ਰੰਗੜਾਂ ਨਾਲ।
੧੦. ਪਹਾੜੀ ਰਾਜਿਆਂ ਦਾ ਅਨੰਦਪੁਰ ਤੇ ਛੋਟਾ ਹਮਲਾ – ਕਹਿਲੂਰ, ਹੰਡੂਰ, ਚੰਬਾ, ਫਤਹਿਪੁਰ ਦੇ ਹਿੰਦੂ ਪਹਾੜੀ ਰਾਜਿਆਂ ਨਾਲ।
੧੧. ਅਨੰਦਪੁਰ ਦੀ ਤੀਜੀ ਲੜਾਈ – ਹਰੀ ਚੰਦ, ਸੈਦ ਖ਼ਾਨ (ਸਾਂਝੀ ਲੜਾਈ, ਪਹਾੜੀ ਰਾਜਿਆਂ ਤੇ ਮੁਗ਼ਲਾਂ ਨਾਲ)।
੧੨. ਅਨੰਦਪੁਰ ਦੀ ਚੌਥੀ ਲੜਾਈ – ਮੁਗ਼ਲ ਫ਼ੌਜ ਤੇ ਸਾਰੇ ਪਹਾੜੀ ਰਾਜਿਆਂ ਨਾਲ।
੧੩. ਚਮਕੌਰ ਦੀ ਜੰਗ – ਮੁਗ਼ਲ ਫੌਜਾਂ ਨਾਲ।
੧੪. ਮੁਕਤਸਰ ਦੀ ਲੜਾਈ – ਮੁਗ਼ਲ ਫੌਜਾਂ ਨਾਲ।
Sikh Issues: ਗਲਤ History ਸੁਣਾ ਘਿਰੇ Baba Banta Singh, ਬੇਬੁਨਿਆਦ ਨਵੇਂ ਇਤਿਹਾਸਿਕ ਖੁਲਾਸਿਆਂ ‘ਤੇ ਉੱਠੇ ਸਵਾਲ |
Sikh Telegraph | SNE