ਮੈਂ ਕਿਸੇ ਗੁਰੂ ਨੂੰ ਕਿਵੇਂ ਦੇਖ ਸਕਦਾ ਹਾਂ? ਗੁਰੂ ਸਾਹਿਬਾਨ ਸਾਨੂੰ ਇੱਥੇ ਮਿਲਣ ਲਈ ਕਿਵੇਂ ਆ ਸਕਦੇ ਹਨ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਜਸਲੀਨ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਗੁਰੂ ਨਾਨਕ ਸਾਹਿਬ ਨੇ ਆਪਣੀ ਜੋਗੀਆਂ ਨਾਲ ਵਿਚਾਰ ਵਿਚ ਹੀ ਬਿਲਕੁਲ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਗੁਰੂ ਸ਼ਬਦ ਹੈ ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’। ਇਸ ਲਈ ਸਾਡਾ ਗੁਰੂ ਸ਼ਬਦ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਾਡੇ ਕੋਲ ਮੌਜੂਦ ਹੈ। ਸ਼ਬਦ ਗੁਰੂ ਦਾ ਗਿਆਨ ਲੈਣਾ, ਗੁਰੂ ਸਿਧਾਂਤ ਨੂੰ ਸਮਝਣਾ ਤੇ ਗੁਰੂ ਦੇ ਉਪਦੇਸ਼ ਤੇ ਚੱਲ ਕੇ ਆਪਣੇ ਜੀਵਨ ਨੂੰ ਬਦਲਣਾ ਤੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਜੀਵਨ ਮੁਕਤ ਹੋਣ ਦਾ ਉਪਰਾਲਾ ਕਰਨਾ ਹੀ ਗੁਰੂ ਦੇ ਦਰਸ਼ਨ ਕਰਨਾ ਹੈ। ਕਿਸੇ ਗੁਰੂ ਸਰੀਰ ਦੇ ਇਨ੍ਹਾਂ ਅੱਖਾਂ ਨਾਲ ਦਰਸ਼ਨ ਨਹੀਂ ਹੋਣੇ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
ਬਹੁਤ ਵਧੀਆ ਜੁਆਬ ਵੀਰ ਜੀ।
ਬਹੁਤ ਬਹੁਤ ਧੰਨਵਾਦ, ਭੈਣ ਜੀ!
ਬਹੁਤ ਬਹੁਤ ਧੰਨਵਾਦ
ਗੁਰਬਾਣੀ ਅੱਖਾਂ ਮੀਟਣ ਲਈ ਸਿਖਿਆ ਨਹੀਂ ਦੇਂਦੀ ਹੈ
Gurmat does not teach for closing the eyes
ਅਸੀਂ ਗੁਰੁ ਸਬਦ ਦੁਆਰਾ ਹੀ, ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ
ਕੀ ਹੇਠ ਲਿਖੇ ਸਬਦ ਗੁਰਬਾਣੀ ਨੂੰ ਪੜ੍ਹਨ, ਸੁਣਨ, ਸਮਝਣ ਤੇ ਵੀਚਾਰਨ ਸਮੇਂ ਅੱਖਾਂ ਮੀਟਣ ਲਈ ਕਹਿੰਦੇ ਹਨ ਜਾਂ ਅੱਖਾਂ ਖੋਲਣ ਲਈ ?
ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥ (੬੬੨-੬੬੩)
ਅੱਖਾਂ ਮੀਟਣ ਦਾ ਪਾਖੰਡ ਕਰਕੇ ਲੋਕਾਂ ਨਾਲ ਧੋਖਾ ਨਹੀਂ ਕਰਨਾਂ ਹੈ
ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥ ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥ ੩ ॥ (੭੩੪)
ਅੱਖਾਂ ਮੀਟ ਕੇ ਬਗਲਾ ਭਗਤ ਨਹੀਂ ਬਣਨਾ ਹੈ, ਇਹ ਆਪਣੇ ਆਪ ਤੇ ਲੋਕਾਂ, ਦੋਹਾਂ ਨਾਲ ਧੋਖਾ ਹੈ
ਤ੍ਵ ਪ੍ਰਸਾਦਿ ਸਵੱਯੇ ॥ ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰੋਹਓ ਬਕ ਧਿਆਨ ਲਗਾਇਓ ॥ ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ ॥ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ ॥ ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥੯॥
ਅੱਖਾਂ ਮੀਟ ਕੇ ਅਕਾਲ ਪੁਰਖ ਨੂੰ ਨਹੀਂ ਪਾਇਆ ਜਾ ਸਕਦਾ ਹੈ, ਗੁਰੁ ਦੇ ਉਪਦੇਸ਼ ਨੂੰ ਹਿਰਦੇ ਵਿਚ ਵਸਾ ਕੇ ਉਸ ਅਨੁਸਾਰ ਕਮਾਈ ਕਰਨੀ ਹੈ
ਪੂਛਤ ਪਥਕਿ, ਤਿਹ ਮਾਰਗ ਨ ਧਾਰੈ ਪਗਿ॥ ਪ੍ਰੀਤਮ ਕੈ ਦੇਸ, ਕੈਸੇ ਬਾਤਨੁ ਕੇ ਜਾਈਐ ॥ ਪੂਛਤ ਹੈ ਬੈਦ, ਖਾਤ ਅਉਖਦ ਨ ਸੰਜਮ ਸੈ, ਕੈਸੇ ਮਿਟੈ ਰੋਗ, ਸੁਖ ਸਹਜ ਸਮਾਈਐ ॥ ਪੂਛਤ ਸੁਹਾਗਨ, ਕਰਮ ਹੈ ਦੁਹਾਗਨਿ ਕੈ, ਰਿਦੈ ਬਿਬਿਚਾਰ, ਕਤ ਸਿਹਜਾ ਬੁਲਾਈਐ ॥ ਗਾਏ ਸੁਨੇ ਆਂਖੇ ਮੀਚੈ, ਪਾਈਐ ਨ ਪਰਮਪਦੁ॥ ਗੁਰ ਉਪਦੇਸੁ, ਗਹਿ ਜਉ ਲਉ, ਨ ਕਮਾਈਐ ॥੪੩੯॥ (ਕਬਿਤ ਭਾਈ ਗੁਰਦਾਸ ਜੀ)
ਅਕਾਲ ਪੁਰਖ ਨੂੰ ਹਰੇਕ ਦੇ ਹਿਰਦੇ ਵਿਚ ਵਸਦਾ ਵੇਖਣਾ ਹੈ
ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥ ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥ ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥ (੯੨੨)
ਗੁਰੂ ਦੇ ਸਬਦ ਦੁਆਰਾ ਹਮੇਸ਼ਾਂ ਅਕਾਲ ਪੁਰਖ ਦੇ ਦਰਸ਼ਨ ਕਰਦੇ ਰਹਿੰਣਾ ਹੈ, ਤਾਂ ਜੋ ਅਸੀਂ ਆਤਮਿਕ ਤੌਰ ਤੇ ਜਿਊਂਦੇ ਰਹੀਏ
ਸੂਹੀ ਮਹਲਾ ੫ ॥ ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ ਚਰਣ ਕਮਲ ਵਸਹਿ ਮੇਰੈ ਚੀਤਾ ॥੩॥ ਨਾਨਕੁ ਏਕ ਕਰੈ ਅਰਦਾਸਿ ॥ ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥ (੭੪੨)
ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿਚ ਹਮੇਸ਼ਾਂ ਯਾਦ ਕਰਦੇ ਰਹਿੰਣਾ ਹੈ
ਸਲੋਕੁ ਮਃ ੫ ॥ ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥ (੫੧੭)
ਗੁਰੂ ਦੇ ਸਬਦ ਦੁਆਰਾ ਮਨੁੱਖ ਦੇ ਮਨ ਅੰਦਰ ਸ਼ਾਂਤੀ ਰਹਿੰਦੀ ਹੈ, ਕਿਸੇ ਤਰ੍ਹਾਂ ਦਾ ਦੁਖ ਪੋਹ ਨਹੀਂ ਸਕਦਾ ਹੈ, ਤੇ ਗੁਰਮਖਿ ਅਕਾਲ ਪੁਰਖ ਦੇ ਨਾਮੁ ਦੁਆਰਾ ਸਚ ਵਿਚ ਸਮਾਇਆ ਰਹਿੰਦਾ ਹੈ
ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥ ਗੁਰਮੁਖਿ ਤਾ ਕਉ ਲਗੈ ਨ ਪੀਰ ॥ ਜਮਕਾਲੁ ਤਿਸੁ ਨੇੜਿ ਨ ਆਵੈ ॥ ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥ (੩੬੧)
ਬਹੁਤ ਬਹੁਤ ਧੰਨਵਾਦ