ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੂਰੁ ਪਿਆਰੀ ਸਾਧ ਸੰਗਤ ਜੀ ਅਸੀ ਜਦੋਂ ਗੂਰੁ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਗੁਰੂਦਵਾਰਾ ਸਾਹਿਬ ਜਾਂਦੇ ਹਾਂ ਤੇ ਕਈ ਗੁਰੂਦਵਾਰਾ ਸਾਹਿਬ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਸਜਾਵਟ ਦੇ ਨਾਮ ਤੇ ਵੱਡੇ ਵੱਡੇ ਨਕਲੀ ਫੁੱਲਾਂ ਦੇ ਗੁਲਦਸਤੇ (ਜੋਕਿ ਮੱਥਾ ਟੇਕਣ ਵਾਲੇ ਤੇ ਗੁਰੂ ਸਾਹਿਬ ਦੇ ਦਰਸ਼ਨਾਂ ਵਿੱਚ ਵਿਘਨ ਪਾ ਦੇਂਦੇ ਹਨ) ਰੱਖੇ ਜਾਂਦੇ ਹਨ। ਬਹੁਤੀ ਵਾਰ ਇਹ ਵੀ ਦੇਖਿਆ ਜਾਂਦਾ ਹੈ ਕੀ ਇਹ ਫੁੱਲ ਧੂੜ ਨਾਲ ਬਹੁਤ ਗੰਦੇ ਹੋ ਜਾਂਦੇ ਹਨ। ਮੇਰਾ ਸਵਾਲ ਇਹ ਹੈ ਕਿ ਮੱਥਾ ਟੇਕਣ ਵਾਲੀ ਜਗ੍ਹਾ ਤੇ ਨਕਲੀ ਫੁੱਲਾਂ ਤੇ ਖਿਲੋਨਿਆਂ ਬਾਰੇ ਗੁਰੁਮਤ ਅਤੇ ਰਹਿਤ ਮਰਿਆਦਾ ਕੀ ਕਹਿੰਦੀ ਹੈ।
ਕੀ ਗੂਰੁ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਸਾਹਮਣੇ ਜਿਆਦਾ ਫੁੱਲ ਰੱਖਣਾ ਸਹੀ ਹੈ? ਸ਼ਸ਼ਤ੍ਰਾਂ ਤੋਂ ਅਲਾਵਾ ਸਜਾਵਟੀ ਚੀਜ਼ਾਂ ਨੂੰ ਪੰਥ ਵੱਲੋ ਕੀ ਪ੍ਰਵਾਨਗੀ ਮਿਲੀ ਹੈ? ਕ੍ਰਿਪਾ ਕਰਕੇ ਦੱਸਣਾ।
Share
In response to your question about Sikh Rehat Maryada, please click on the link below and read under the heading ‘Gurdware’ at pages 12 to 15:-
https://sgpc.net/?page_id=653
ਦਾਸ ਦੀ ਸਮਝ ਅਨੁਸਾਰ ਨਾਂਹ ਫੁੱਲਾਂ ਦੀ, ਨਾਂਹ ਸ਼ਸਤਰਾਂ ਤੇ ਨਾਂਹ ਹੀ ਹੋਰ ਕਿਸੇ ਸਜਾਵਟ ਦੀ ਲੋੜ ਹੈ। ਸਿਰਫ਼ ਤੇ ਸਿਰਫ਼ ਸਫ਼ਾਈ ਦੀ ਲੋੜ ਹੈ। ਹੋਰ ਕੁੱਝ ਵੀ ਨਹੀਂ।
ਧੰਨਵਾਦ ਭਾਈ ਸਾਹਿਬ ਜੀ