Is there any restriction of dress for the Sikhs?
क्या सिखों के लिए पोशाक पर कोई प्रतिबंध है?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Is there any restriction of dress for the Sikhs?
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਕੀ ਸਿੱਖੀ ਵਿਚ ਕੋਈ ਪੋਸ਼ਾਕ ਪਾਉਣ ਤੇ ਕੋਈ ਪਾਬੰਦੀ ਹੈ? ਪੋਸ਼ਾਕ ਕਿਹੜੀ ਪਾਉਣੀ ਹੈ, ਉਹ ਸਭਿਆਚਾਰ ਦਾ ਅੰਗ ਹੈ ਜਾਂ ਫ਼ਿਰ ਮਨੁੱਖ ਦੀ ਆਪਣੀ ਮਰਜ਼ੀ ਹੈ। ਦੋ ਕਹਾਵਤਾਂ ਚੇਤੇ ਵਿਚ ਆਉਂਦੀਆਂ ਹਨ। ਇੱਕ ‘ਜੇਹਾ ਦੇਸ਼ ਤੇਹਾ ਵੇਸ਼’ ਤੇ ਦੂਸਰੀ ‘ਖਾਣਾ ਮਨ ਭਾਉਂਦਾ, ਪਾਉਣਾ ਜੱਗ ਭਾਉਂਦਾ’।
ਪਰ ਗੁਰੂ ਗ੍ਰੰਥ ਸਾਹਿਬ ਵਿਚ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਹਨ ‘ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥’ (ਪੰਨਾ 16) ਅਰਥਾਤ ‘ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ।1। ਰਹਾਉ।’ ਇਸ ਵਿਚ ਦਾਸ ਦੀ ਸਮਝ ਅਨੁਸਾਰ ਗੁਰੂ ਸਾਹਿਬ ਪੋਸ਼ਾਕ ਪਾਉਣ ਦੀ ਖੁਲ੍ਹ ਵੀ ਦੇ ਰਹੇ ਹਨ ਪਰ ਸੰਜਮ ਵਰਤਣ ਦੀ ਸਿੱਖਿਆ ਵੀ ਦੇ ਰਹੇ ਹਨ।
ਹੋਰ ਗੁਰੂ ਗ੍ਰੰਥ ਸਾਹਿਬ ਵਿਚ ਬਸਤ੍ਰ (ਪੋਸ਼ਾਕ) ਸ਼ਬਦ 26 ਵਾਰ ਆਉਂਦਾ ਹੈ ਪਰ ਵੱਖ ਵੱਖ ਸੰਦਰਭ ਵਿਚ ਤੇ ਉਸਦੇ ਵੱਖਰੇ ਵੱਖਰੇ ਅਰਥ ਨਿਕਲਦੇ ਹਨ। ਇਕ ਉਦਾਹਰਣ ਦੇ ਰਿਹਾ ਹਾਂ ਕਿ ਆਸਾ ਕੀ ਵਾਰ ਵਿਚ ਗੁਰੂ ਸਾਹਿਬ ਕਰਮਕਾਂਡ ਦੀ ਨਿਖੇਧੀ ਕਰਦੇ ਹੋਏ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ‘ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ॥ (ਪੰਨਾ 467) ਅਰਥਾਤ ‘ਕੱਪੜੇ ਨਹੀਂ ਪਾਂਦਾ ਤੇ ਦਿਨ ਰਾਤ ਔਖਾ ਹੋ ਰਿਹਾ ਹੈ’।
ਅੰਤਿਮ ਫ਼ੈਸਲਾ ਹਰ ਮਨੁੱਖ ਨੇ ਆਪਣਾ ਆਪਣਾ ਕਰਨਾ ਹੈ। ਇਹ ਤੁਹਾਡੇ ਤੇ ਹੋਰ ਸਾਰੇ ਵੀਰਾਂ/ਭੈਣਾਂ ਦੇ ਵਿਚਾਰ ਵਾਸਤੇ ਹੈ ਜੋ ਇਸ ਜਵਾਬ ਨੂੰ ਪੜ੍ਹਨਗੇ। ਤੁਹਾਡਾ ਅੱਗੇ ਕੋਈ ਹੋਰ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਤੁਹਾਡਾ ਵੀਰ