ਸਿੱਖਾਂ ਦਾ ਸਵਰਗ ਅਤੇ ਨਰਕ ਦਾ ਰੂਪ ਕੀ ਹੈ?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Veer Kuldeep Singh ji
ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਨਾ ਤਾਂ ਸਵਰਗ ਦਾ ਕੋਈ ਲਾਲਚ ਦਿੱਤਾ ਹੈ ਅਤੇ ਨਾ ਹੀ ਨਰਕ ਤੋਂ ਡਰਾਇਆ ਹੈ।ਗੁਰਮਤਿ ਜੀਵਨ ਦਾ ਨਿਸ਼ਾਨਾ ਅਕਾਲ ਪੁਰਖ ਨਾਲ ਅਭੇਦ ਹੋਣਾ ਹੈ ਭਾਵ ਗੁਰਬਾਣੀ ਵਿੱਚ ਦੱਸੇ ਗੁਣਾਂ ਅਨੁਸਾਰ ਆਪਣੀ ਜ਼ਿੰਦਗੀ ਜੀਊਣੀ ਹੈ।ਸਵਰਗ ਦੇ ਅੱਖਰੀ ਅਰਥ ਹਨ ਸਵੈ ਮਤਲਬ ਆਪਣਾ ਅਰਗ ਮਤਲਬ ਘਰ।
ਨਰਕ ਦੇ ਅਰਥ ਹਨ।ਨ ਮਤਲਬ ਦਵੈਸ਼ ਅਤੇ ਅਰਗ ਮਤਲਬ ਘਰ।ਸੋ ਸਵਰਗ ਤੋਂ ਭਾਵ ਹੋਇਆ ਜੀਵ ਦਾ ਅਸਲ ਟਿਕਾਣਾ।ਇਸ ਦਾ ਮਤਲਬ ਹੈ ਸ਼ੁਭ ਗੁਣ ਹਾਸਲ ਕਰਨੇ, ਸਰਬੱਤ ਦਾ ਭਲਾ ਅਤੇ ਗੁਰਬਾਣੀ ਅਨੁਸਾਰ ਜੀਵਨ ਜੀਊਣਾ।ਨਰਕ ਮਤਲਬ ਭਟਕਣਾ।ਜਦੋਂ ਅਸੀਂ ਔਗੁਣਾਂ ਵਾਲਾ ਜੀਵਨ ਜੀਊਂਦੇ ਹਾਂ ਤਾਂ ਉਦੋਂ ਮਾਨਸਿਕ ਅਵਸਥਾ ਤਾਂ ਹਮੇਸ਼ਾ ਭਟਕਦੀ ਹੀ ਰਹਿੰਦੀ ਹੈ।ਗੁਰਬਾਣੀ ਅਨੁਸਾਰ
ਬੈਕੁੰਠ ਨਗਰੁ ਜਹਾਂ ਸੰਤ ਵਾਸਾ।।ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ।।(742)
ਭਾਵ ਜਿਸ ਜਗ੍ਹਾ ਤੇ ਸੰਤ ਜਨ ਮਤਲਬ ਅਕਾਲ ਪੁਰਖ ਦੀ ਸਿਫਤ ਸਾਲਾਹ ਹੁੰਦੀ ਹੈ।ਸਤ ਸੰਗਤ ਜੁੜਦੀ ਹੈ ਸ਼ੁਭ ਗੁਣਾਂ ਦੀ ਵੀਚਾਰ ਹੁੰਦੀ ਹੈ ਉਹੋ ਹੀ ਸਵਰਗ ਹੈ।
ਭਗਤ ਕਬੀਰ ਜੀ ਦਾ ਵੀ ਫੁਰਮਾਨ ਹੈ
ਕਬੀਰ ਸੁਰਗ ਨਰਕ ਤੇ ਮੈ ਰਹਿਉ ਸਤਿਗੁਰ ਕੈ ਪਰਸਾਦਿ।।ਚਰਨ ਕਮਲ ਕੀ ਮਉਜ ਮਹਿ ਰਹੳ ਅੰਤਿ ਅਰੁ ਆਦਿ।।(1370)
ਭਾਵ ਅਕਾਲ ਪੁਰਖ ਦੇ ਨਾਮ ਨਾਲ ਜੁੜਕੇ ਮੈਂ ਸਦਾ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਹਾਂ ਅਤੇ ਇਸ ਅਵਸਥਾ ਨੂੰ ਮਾਣਦਿਆਂ ਹੋਇਆ ਮੈਨੂੰ ਨਾ ਸਵਰਗ ਦਾ ਕੋਈ ਲਾਲਚ ਹੈ ਅਤੇ ਨਾ ਹੀ ਨਰਕ ਦਾ ਕੋਈ ਡਰ ਹੈ।
ਸੋ ਵੀਰ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਹੋਰ ਅਜਿਹੇ ਪ੍ਰਮਾਣ ਹਨ।ਸੋ ਅਸੀਂ ਗੁਰਬਾਣੀ ਆਪ ਪੜੀਏ ਅਤੇ ਗੁਰਬਾਣੀ ਸਮਝਕੇ ਉਸ ਅਨੁਸਾਰ ਆਪਣਾ ਜੀਵਨ ਜੀਵੀਏ।ਸਵਰਗ ਨਰਕ ਸਭ ਸਾਡੇ ਇਸੇ ਜੀਵਨ ਵਿੱਚ ਹੀ ਹੈ।