ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਨਵਤਾ ਲਈ ਅਗਵਾਈ ਦਾ ਸਰੋਤ ਹਨ।ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਜੋ ਤਰਤੀਬ ਗੁਰੂ ਅਰਜਨ ਸਾਹਿਬ ਜੀ ਨੇ ਇਸ ਨੂੰ ਦਿੱਤੀ , ਆਉ ਇਸ ਦੀ ਜਾਣਕਾਰੀ ਲਈਏ।ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਮੰਗਲਾਚਰਨ ਬਾਰੇ ਜਾਣੀਏ।ਇਸ ਨੂੰ ਮੂਲਮੰਤਰ ਵੀ ਕਹਿੰਦੇ ਹਾਂ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥(ਇਹ ਪੂਰਨ ਸਰੂਪ 33 ਵਾਰੀ ਆਇਆ ਹੈ।)
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ।।(9 ਵਾਰੀ)
ੴ ਸਤਿਨਾਮੁ ਗੁਰ ਪ੍ਰਸਾਦਿ।।( 2 ਵਾਰੀ)
ੴ ਸਤਿਗੁਰ ਪ੍ਰਸਾਦਿ।।(523 ਵਾਰੀ)
ਇਸ ਤਰ੍ਹਾਂ ਕੁੱਲ ਮਿਲਾ ਕੇ ਮੰਗਲਾਚਰਨ 567 ਵਾਰੀ ਆਇਆ ਹੈ।
ਸ਼ੁਰੂਆਤ ਵਿੱਚ ਪਹਿਲਾਂ ਸੰਪੂਰਨ ਮੰਗਲਾਚਰਨ ਫਿਰ ਜਪੁ ਬਾਣੀ ਸ਼ੁਰੂ ਹੁੰਦੀ ਹੈ।ਜਿਸ ਨੂੰ ਅਸੀਂ ਸਤਿਕਾਰ ਨਾਲ ਜਪੁ ਜੀ ਸਾਹਿਬ ਆਖਦੇ ਹਾਂ।
8 ਨੰਬਰ (ਪੰਨਾ ੮) ਤੇ ਸੋ ਦਰੁ ਸਿਰਲੇਖ ਹੈ ਜਿਸ ਅਧੀਨ 5 ਸ਼ਬਦ ਹਨ।
10 ਨੰਬਰ (ਪੰਨਾ ੧੦) ਤੇ ਸਿਰਲੇਖ ਹੈ ਸੋ ਪੁਰਖੁ। ਇਸ ਸਿਰਲੇਖ ਹੇਠਾਂ 4 ਸ਼ਬਦ ਹਨ।
12 ਨੰਬਰ (ਪੰਨਾ ੧੨) ਤੇ ਸੋਹਿਲਾ ਸਿਰਲੇਖ ਹੈ।ਜਿਸ ਨੂੰ ਅਸੀਂ ਕੀਰਤਨ ਸੋਹਿਲਾ ਕਹਿੰਦੇ ਹਾਂ ਪਰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਬਾਣੀ ਦਾ ਨਾਮ ਸੋਹਿਲਾ ਹੈ। ਇਸ ਵਿੱਚ ਕੁੱਲ 5 ਸ਼ਬਦ ਹਨ।ਜਿਨ੍ਹਾਂ ਵਿਚ
ਗੁਰੂ ਨਾਨਕ ਸਾਹਿਬ ਜੀ ਦੇ 3 ਸ਼ਬਦ
ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਸ਼ਬਦ
ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸ਼ਬਦ।
Dhan Guru Granth Sahib Ji is the source of guidance for mankind. Let us know and understand the order given by Guru Arjan Sahib Ji at the time of combining Guru Granth Sahib Ji.
Let us know about the Manglacharan in Dhan Guru Granth Sahib Ji. It is also called Mool mantar.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ (This has come 33 times in Guru Granth Sahib Ji.)
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ।। (9 times)
ੴ ਸਤਿਨਾਮੁ ਗੁਰ ਪ੍ਰਸਾਦਿ।। (2 times)
ੴ ਸਤਿਗੁਰ ਪ੍ਰਸਾਦਿ।। (523 times)
In all, Mangalacharan has come 567 times in total.
In the beginning first complete Manglacharan comes then followed by Jap Bani starts which we respectfully call Jap Ji Sahib.
Number 8 (Page ੮) has the title So Dar which has 5 Shabads.
Number 10 (Page ੧੦) is titled So Purakh. There are 4 Shabads under this title.
12 Number (Page ੧੨) has Sohila title. We call it Kirtan Sohila but we should always remember that the name of Bani is Sohila. It contains 5 Shabads in total. In which:
3 shabads of Guru Nanak Sahib Ji
1 shabad of Guru Ram Das Sahib Ji
1 shabad from Guru Arjan Sahib Ji.
Author: Sdn. Mandeep Kaur (UAE)