ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਬਾਣੀ ਬਹੁਤ ਹੀ ਖਾਸ ਤਰੀਕੇ ਨਾਲ ਤਰਤੀਬ ਦੇਕੇ ਲਿਖੀ ਗਈ ਹੈ।ਇਹ ਤਰਤੀਬ ਸਾਰੇ ਹੀ ਰਾਗਾਂ ਵਿੱਚ ਇਕੋ ਜਿਹੀ ਹੀ ਮਿਲਦੀ ਹੈ।ਇਹ ਤਰਤੀਬ ਏਨੀ ਬਾਕਮਾਲ ਹੈ ਕਿ ਇਸ ਵਿੱਚ ਕੋਈ ਚਾਹਕੇ ਵੀ ਮਿਲਾਵਟ ਨਹੀਂ ਕਰ ਸਕਦਾ।ਹਰੇਕ ਰਾਗ ਨੂੰ ਪੰਜ ਹਿੱਸਿਆ ਵਿੱਚ ਵੰਡ ਸਕਦੇ ਹਾਂ।
1) ਸ਼ਬਦ
2)ਅਸ਼ਟਪਦੀਆਂ
3)ਛੰਤ/ਛਕੇ
4)ਵਾਰ
5)ਭਗਤਾਂ ਦੀ ਬਾਣੀ
ਉਸ ਤੋਂ ਬਾਅਦ ਜੇ ਕਿਸੇ ਪਾਤਸ਼ਾਹ ਦੀ ਖਾਸ ਬਾਣੀ ਹੈ ਤਾਂ ਉਹ ਆਈ ਹੈ ਜਿਵੇਂ ਥਿਤੀ , ਵਾਰ ਸਤ, ਸੁਖਮਨੀ, ਆਨੰਦ, ਦਖਣੀ , ਸਿਧ ਗੋਸਟਿ ਆਦਿ।ਇਹ ਛੰਤ ਤੋਂ ਪਹਿਲਾਂ ਦਰਜ ਕੀਤੀ ਗਈ ਹੈ।ਫਿਰ ਰਾਗ ਦੀ ਵਾਰ ਅਤੇ ਅੰਤ ਵਿੱਚ ਭਗਤਾਂ ਦੀ ਬਾਣੀ ਦਰਜ ਹੈ।
ਇਹ ਗੱਲ ਖਾਸ ਯਾਦ ਰੱਖਣ ਵਾਲੀ ਹੈ ਕਿ ਹਰੇਕ ਗੁਰ ਵਿਅਕਤੀ (ਪਾਤਸ਼ਾਹ) ਦੀ ਬਾਣੀ ਕ੍ਰਮ ਅਨੁਸਾਰ ਹੈ।ਜਿਵੇਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ , ਗੁਰੂ ਅਰਜਨ ਸਾਹਿਬ ਜੀ ਅਤੇ ਗੁਰੂ ਤੇਗਬਹਾਦਰ ਸਾਹਿਬ ਜੀ।ਗੁਰੂ ਅੰਗਦ ਸਾਹਿਬ ਜੀ ਦੇ ਸਿਰਫ 63 ਸਲੋਕ ਹਨ ਜੋ ਕਿ ਵਾਰਾਂ ਨਾਲ ਦਰਜ ਹਨ।
ਭਗਤ ਬਾਣੀ ਦੀ ਤਰਤੀਬ ਵੀ ਇਸ ਤਰ੍ਹਾਂ ਹੈ ਜਿਵੇਂ ਪਹਿਲਾਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਆਦਿ।
Dhan Guru Granth Sahib Ji’s entire Bani is written in a very special way. This order is the same in all the raags. This sequence is so unique that no one can adulterate it. We can divide each raag into five parts:
- Shabad
- Ashtpadian
- Chhant/Chhake
- Vaar
- Bhagat Bani
After that if there is a special Bani of the Paatshaah then it has come like Thiti, Vaar Sat, Sukhmani, Anand, Dakhni, Sidh Gosht, Etc. It is written/documented before the Chhant. Then the Vaar of the Raag and at the end the Bani of the Bhagats is written/documented.
It is important to remember that the Bani of each Gur Vyakti (Patshah) is in chronological order. First Dhan Guru Nanak Sahib Ji, Guru Amar Das Sahib Ji, Guru Ram Das Sahib Ji, Guru Arjan Sahib Ji and Guru Tegh Bahadur Sahib Ji. Guru Angad Sahib Ji has only 63 Saloks which are written with Vaars.
The sequence of Bhagat Bani is the same as before Bhagat Kabir Ji, Bhagat Namdev Ji, Bhagat Ravidas Ji etc.
Author: Sdn. Mandeep Kaur (UAE)