सिख पगड़ी क्यों पहनते हैं?
Why do Sikhs wear a turban?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
सिख पगड़ी क्यों पहनते हैं?
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਲੇਖ ਨੂੰ ਪੜ੍ਹਨਾ ਜੀ। ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ:-
https://gurparsad.com/neshan-sikhi-e-panj-harf-kaph/
ਆਦਰ ਸਹਿਤ,
ਆਪ ਦਾ ਵੀਰ
ਨਾਪਾਕ ਪਾਕਿ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ
ਪਗੜੀ ਇਜ਼ਤ ਦੀ ਨਿਸ਼ਾਨੀ ਹੈ ।
It teaches the sense of responsibility.
ਸਤਿਕਾਰ ਯੋਗ ਵੀਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ! ਹਾਂ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਦਸਤਾਰ ਇਜ਼ਤ ਤੇ ਜ਼ਿੰਮੇਵਾਰੀ ਦੀ ਨਿਸ਼ਾਨੀ ਹੈ। ਪਰ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੇ ਮਾਰੂ ਰਾਗ ਵਿਚ ਉਚਾਰਨ ਕੀਤੇ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1083-84 ਤੇ ਸੁਸ਼ੋਭਿਤ ਹੈ, ਵਿਚੋਂ ਦੋ ਪੰਕਤੀਆਂ ਜੋ ਤੁਸੀਂ ਦਸਤਾਰ ਨਾਲ ਸਬੰਧਤ ਕੀਤੀਆਂ ਹਨ, ਦੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਕੀਤੇ ਪਦ ਅਰਥ ਤੇ ਅਰਥ ਤੁਹਾਡੇ ਧਿਆਨ ਵਾਸਤੇ ਹੇਠਾਂ ਦੇ ਰਿਹਾ ਹਾਂ ਜੀ। ਇਸ ਵਿਚ ਪ੍ਰੋਫੈਸਰ ਸਾਹਿਬ ਇਹ ਸਮਝਾ ਰਹੇ ਹਨ ਕਿ ਅਕਾਲਪੁਰਖ ਦੁਆਰਾ ਦਿੱਤੇ ਗਏ ਸਰੀਰ ਨਾਲ ਛੇੜਖਾਨੀ ਨਾਂਹ ਕਰਨੀ ਬਲਕਿ ਉਸ ਨੂੰ ਜਿਉਂ ਦਾ ਤਿਉਂ ਰੱਖਣਾ ਇਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਹੈ। ਭੁੱਲ ਚੁੱਕ ਦੀ ਖਿਮਾਂ ਕਰਨੀ ਜੀ।
ਆਦਰ ਸਹਿਤ,
ਆਪ ਦਾ ਵੀਰ
——————————
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥ {ਪੰਨਾ 1084}
ਪਦ ਅਰਥ: ਸਾਬਤ ਸੂਰਤਿ = (ਸੁੰਨਤਿ, ਲਬਾਂ ਕੱਟਣ ਆਦਿਕ ਦੀ ਸ਼ਰਹ ਨਾਹ ਕਰ ਕੇ) ਸਰੀਰ ਨੂੰ ਜਿਉਂ ਕਾ ਤਿਉਂ ਰੱਖਣਾ। ਦਸਤਾਰ ਸਿਰਾ = ਸਿਰ ਉਤੇ ਦਸਤਾਰ (ਦਾ ਕਾਰਨ ਬਣਦੀ ਹੈ) , ਇੱਜ਼ਤ-ਆਦਰ ਦਾ ਵਸੀਲਾ ਹੈ।12।
ਅਰਥ: (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ = ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ।12।