सिख धर्म में संगीत की क्या भूमिका है? What is the role of music in Sikhism?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Ashwini Sharma ji,
Waheguru ji ka Khalsa, Waheguru ji ki Fateh!
You have asked a question, as to what is the role of music in Sikhism?
First of all please note that it is not any kind of music, which has role in Sikhism.
Secondly, leaving aside some Baani, the entire Baani of Guru Granth Sahib has been set up in 31 Raags. However, the undersigned is giving an example of a stanza, pronounced by Third Guru Person Guru Amardas Sahib, at Panna 849 of Guru Granth Sahib, in which he is guiding that Raag & Naad are very good, provided one is able to get rid of vices, and the same lead to attachment with Shabad and result in spiritual bliss and equipoise.
Hope this helps. If you have any further questions, please do ask. If you find any deficiencies, please point out the same, for improvement in future.
Regards,
Your Brother
—————————
ਮਃ ੩ ॥ ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥ ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥ ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥ ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥ {ਪੰਨਾ 849}
ਅਰਥ: ਹੇ ਭਾਈ! ਪੂਰਨ ਆਤਮਕ ਆਨੰਦ ਤਦੋਂ ਹੀ ਮਾਣਿਆ ਜਾ ਸਕਦਾ ਹੈ, ਜਦੋਂ ਪਰਮਾਤਮਾ ਦਾ ਨਾਮ (ਮਨੁੱਖ ਦੇ) ਮੂੰਹ ਵਿਚ ਟਿਕਦਾ ਹੈ। ਹੇ ਭਾਈ! ਰਾਗ ਤੇ ਨਾਦ (ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਤਦੋਂ ਹੀ ਸੋਹਣੇ ਲੱਗਦੇ ਹਨ ਜਦੋਂ (ਸ਼ਬਦ ਦੀ ਬਰਕਤ ਨਾਲ ਮਨੁੱਖ ਦੀ) ਸੁਰਤਿ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ। ਹੇ ਭਾਈ! ਸੰਸਾਰਕ) ਰਾਗ ਰੰਗ (ਦਾ ਰਸ) ਛੱਡ ਕੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਤਦੋਂ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਹੇ ਨਾਨਕ! ਆਖ-) ਜੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਯਾਦ ਮਨ ਵਿਚ ਟਿਕਾਈਏ, ਤਾਂ ਮਨ ਵਿਚ (ਟਿਕਿਆ ਹੋਇਆ) ਅਹੰਕਾਰ ਦੂਰ ਹੋ ਜਾਂਦਾ ਹੈ।੨।
ਗੁਰਬਾਣੀ ਰਾਗਾਂ ਵਿਚ ਲਿਖੀ ਗਈ ਹੈ। ਤਾਂ ਜੋ ਸਬਦ ਗਾਇਨ ਕਰਕੇ ਪਹਿਲਾਂ ਮਨ ਨੂੰ ਪਹਿਲਾਂ ਨਰਮ ਕੀਤਾ ਜਾਵੇ ਤੇ ਫਿਰ ਉਸ ਉਪਰ ਸਬਦ ਵੀਚਾਰ ਦੁਆਰਾ ਗੁਰਬਾਣੀ ਦੇ ਗਿਆਨ ਦਾ ਲੇਪ ਕੀਤਾ ਜਾ ਸਕੇ।
ਕੀਰਤਨ ਵਿਚ ਗੁਰਬਾਣੀ ਤੇ ਸਬਦ ਵੀਚਾਰ ਨਾਲ ਜੁੜਨਾ ਜਰੂਰੀ ਹੈ। ਨਹੀਂ ਤਾਂ ਰਾਗ ਨਾਦ ਦਾ ਕੋਈ ਲਾਭ ਨਹੀਂ।
ਮਃ ੩ ॥ ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥ ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥ ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥ ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥ (੮੪੯)
ਗੁਰਬਾਣੀ ਗੀਤ ਨਹੀਂ ਹੈ, ਇਹ ਤਾਂ ਅਕਾਲ ਪੁਰਖੁ ਦੇ ਗੁਣ ਤੇ ਉਸ ਦੇ ਹੁਕਮੁ ਬਾਰੇ ਵਿਸਥਾਰ ਹੈ। ਸਬਦ ਵੀਚਾਰ ਦੁਆਰਾ ਅਕਾਲ ਪੁਰਖੁ ਨਾਲ ਜੁੜਨਾ ਜਰੂਰੀ ਹੈ। ਨਹੀਂ ਤਾਂ ਗੀਤ ਜਾਂ ਰਾਗ ਸੁਣਨ ਦਾ ਕੋਈ ਲਾਭ ਨਹੀਂ।
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥ (੩੩੫)
ਗੁਰਬਾਣੀ ਦੁਆਰਾ ਗਿਆਨ ਹਾਸਲ ਕਰਨ ਤੋਂ ਬਿਨਾ ਖਾਲੀ ਗੀਤ ਗਾਇਨ ਕਰਨ ਦਾ ਕੋਈ ਲਾਭ ਨਹੀਂ ਹੈ। ਗੁਰਬਾਣੀ ਦੀ ਸਿਖਿਆ ਨੂੰ ਅਮਲੀ ਜੀਵਨ ਵਿਚ ਭੀ ਅਪਨਾਉਂਣਾ ਹੈ।
ਸਲੋਕ ਮਃ ੧ ॥ ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ (੧੨੪੫)