why is reading bani regularly so important?
why is reading bani regularly so important?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
It is very important to stay in touch with the message of Gurbani as our mind needs a constant reminder. When we start going away from the message of Gurbani then our life goes astray.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਪੁੱਛਿਆ ਹੈ ਕਿ ਬਾਣੀ ਦੁਬਾਰਾ ਦੁਬਾਰਾ ਪੜ੍ਹਨ ਦੀ ਕੀ ਲੋੜ ਹੈ? ਸਤਿਕਾਰ ਯੋਗ ਵਿਦਵਾਨ ਭੈਣ ਰਮਨੀਤ ਕੌਰ ਜੀ ਨੇ ਬਹੁਤ ਥੋੜ੍ਹੇ ਲਫਜ਼ਾਂ ਵਿਚ ਤੁਹਾਡੇ ਸਵਾਲ ਦਾ ਬਹੁਤ ਸੁਹਣਾ ਜਵਾਬ ਦੇ ਦਿੱਤਾ ਹੈ। ਦਾਸ ਉਨ੍ਹਾਂ ਦੇ ਜਵਾਬ ਨੂੰ ਸਿਰਫ਼ ਬਾਣੀ ਦੀ ਮਦੱਦ ਨਾਲ ਦ੍ਰਿੜ ਕਰਵਾਉਣਾ ਚਾਹੁੰਦਾ ਹੈ।
ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦਾ ਉਚਾਰਿਆ ਹੋਇਆ, ਸਾਰੰਗ ਰਾਗ ਵਿਚ ਇਕ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1219 ਤੇ ਸੁਸ਼ੋਭਿਤ ਹੈ, ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ। ਪੰਜਵੇਂ ਗੁਰੂ ਸਰੀਰ ਉਪਦੇਸ਼ ਦੇ ਰਹੇ ਹਨ ਕਿ ਜਗਤ ਵਿਚ ਜੀਵ ਦੇ ਆਉਣ ਦਾ ਅਸਲ ਮਨੋਰਥ ਹੀ ਬਾਣੀ ਪੜ੍ਹਨਾ ਤੇ ਸੁਣਨਾ ਅਰਥਾਤ ਪਰਮਾਤਮਾ ਦੀ ਸਿਫ਼ਤ ਸਲਾਹ ਸੁਣਨਾ ਤੇ ਪੜ੍ਹਨਾ ਹੁੰਦਾ ਹੈ ਤੇ ਜੇ ਸਿੱਖ/ਮਨੁੱਖ ਇਹ ਨਾਂਹ ਕਰੇ ਤਾਂ ਉਹ ਹੋਰ ਲਾਲਚਾਂ ਵਿਚ ਲੱਗ ਜਾਂਦਾ ਹੈ ਤਾਂ ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ। ਇਸ ਲਈ ਹਰ ਮਨੁੱਖ/ ਸਿੱਖ ਨੇ ਇਹ ਵਿਚਾਰ ਕਰਨੀ ਹੈ ਕਿ ਕੀ ਉਸ ਨੇ ਆਪਣਾ ਹੀਰੇ ਜੈਸਾ ਜਨਮ ਵਿਸ਼ੇ-ਵਿਕਾਰਾਂ ਵਿਚ ਲੱਗ ਕੇ ਗਵਾਉਣਾ ਹੈ ਜਾਂ ਉਸ ਨੂੰ ਸਫ਼ਲ ਕਰਨਾ ਹੈ?
ਅੱਗਲਾ ਜਤਨ ਬਾਣੀ ਦੁਆਰਾ ਦਿੱਤੀ ਗਈ ਸਿੱਖਿਆ ਤੇ ਚੱਲ ਕੇ ਵਿਸ਼ੇ-ਵਿਕਾਰਾਂ ਤੋਂ ਛੁਟਕਾਰਾ ਪਾਉਣ ਦਾ ਹੋਣਾ ਹੈ ਤਾਂ ਜੋ ਮਨੁੱਖ/ਸਿੱਖ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇ ਤੇ ਜੀਵਨ ਮੁਕਤ ਹੋ ਜਾਵੇ। ਵਿਚਾਰ ਕਰਨੀ ਜੀ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
—————————
ਸਾਰਗ ਮਹਲਾ ੫ ॥ ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥ ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥ ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥ ਉਦਮੁ ਸਕਤਿ ਸਿਆਣਪ ਤੁਮ੍ਹ੍ਹਰੀ ਦੇਹਿ ਤ ਨਾਮੁ ਵਖਾਣੀ ॥ ਸੇਈ ਭਗਤ ਭਗਤਿ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥ {ਪੰਨਾ 1219}
ਅਰਥ: ਹੇ ਭਾਈ! (ਜਗਤ ਵਿਚ ਜੀਵ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ (ਇਹੀ ਹੈ ਇਸ ਦਾ ਅਸਲ ਜਨਮ-ਮਨੋਰਥ) । ਪਰ ਜਿਹੜੇ ਪ੍ਰਾਣੀ (ਪਰਮਾਤਮਾ ਦਾ) ਨਾਮ ਭੁਲਾ ਕੇ ਹੋਰ ਲਾਲਚ ਵਿਚ ਲੱਗੇ ਰਹਿੰਦੇ ਹਨ, ਉਹਨਾਂ ਦਾ ਮਨੁੱਖ ਜਨਮ ਵਿਅਰਥ ਚਲਾ ਜਾਂਦਾ ਹੈ।1। ਰਹਾਉ।
ਹੇ ਮੇਰੇ ਗ਼ਾਫ਼ਿਲ ਮਨ! ਹੋਸ਼ ਕਰ, ਅਕੱਥ ਪ੍ਰਭੂ ਦੀ ਜਿਹੜੀ ਸਿਫ਼ਤਿ-ਸਾਲਾਹ ਸੰਤ ਜਨਾਂ ਨੇ ਦੱਸੀ ਹੈ ਉਸ ਨੂੰ ਚੇਤੇ ਕਰਿਆ ਕਰ। ਹੇ ਭਾਈ! ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਓ, ਇਹ ਲਾਭ ਖੱਟੋ। (ਇਸ ਖੱਟੀ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।1।
ਹੇ ਨਾਨਕ! (ਆਖ-) ਹੇ ਪ੍ਰਭੂ! ਤੇਰਾ ਹੀ ਦਿੱਤਾ ਉੱਦਮ ਤੇਰੀ ਹੀ ਦਿੱਤੀ ਸ਼ਕਤੀ ਤੇ ਸਿਆਣਪ (ਅਸੀਂ ਜੀਵ ਵਰਤ ਸਕਦੇ ਹਾਂ) , ਜੇ ਤੂੰ (ਉੱਦਮ ਸ਼ਕਤੀ ਸਿਆਣਪ) ਦੇਵੇਂ, ਤਾਂ ਹੀ ਮੈਂ ਨਾਮ ਜਪ ਸਕਦਾ ਹਾਂ। ਹੇ ਭਾਈ! ਉਹੀ ਮਨੁੱਖ ਭਗਤ (ਬਣ ਸਕਦੇ ਹਨ) ਉਹੀ ਪਰਮਾਤਮਾ ਦੀ ਭਗਤੀ ਵਿਚ ਲੱਗ ਸਕਦੇ ਹਨ, ਜਿਹੜੇ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ।2। 56। 79।
ਗਾਵੀਐ ਸੁਣੀਐ ਮਨਿ ਰਖੀਐ ਭਾਉ ॥ Jap – 2
The purpose is to study understand and follow Gurbani written in Guru Granth Sahib.
Ritual reading is not going to help. However we have to keep constant touch with Gurbani.