What is the meaning of ਪਉੜੀ ॥ (pa'uri) ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਗੁਰਬਾਣੀ ਵਿਚ ਪਉੜੀ ਲਫ਼ਜ਼ ਇਕ ਪਹਿਰੇ ਲਈ ਇਸਤੇਮਾਲ ਕੀਤਾ ਗਿਆ ਹੈ। ਜਿਸ ਤਰ੍ਹਾਂ ਇਕ-ਇਕ ਪਉੜੀ ਚੜ੍ਹ ਕੇ ਇਨਸਾਨ ਉਚਾਈ ‘ਤੇ ਪਹੁੰਚਦਾ ਹੈ, ਇਸ ਤਰ੍ਹਾਂ ਹੀ ਇਕ-ਇਕ ਪਉੜੀ ਵਿਚ ਖਿਆਲਾਂ ਨੂੰ ਪ੍ਰਗਟਾ ਕੇ ਉਨ੍ਹਾਂ ਨੂੰ ਖਿਆਲ ਦੀ ਬੁਲੰਦੀ ‘ਤੇ ਲਿਆਂਦਾ ਗਿਆ ਹੈ। ਮਿਸਾਲ ਦੇ ਤੌਰ ‘ਤੇ ਜਪੁਜੀ ਸਾਹਿਬ ਵਿਚ 38 ਪਉੜੀਆਂ ਹਨ। ਹਰ ਪਉੜੀ ਵਿਚ ਦਿੱਤਾ ਵਿਚਾਰ ਪਿਛਲੀ ਪਉੜੀ ਦੇ ਵਿਚਾਰ ਨੂੰ ਅੱਗੇ ਲਿਜਾਂਦਾ ਹੋਇਆ ਇਨਸਾਨ ਨੂੰ ਜੀਵਨ ਵਿਚ ਸਭ ਤੋਂ ਉਚੇ ਲਕਸ਼ ਸੱਚਖੰਡ ਦੀ ਅਵਸਥਾ ਵਿਚ ਪਹੁੰਚਣ ਤਕ ਲੈ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚ ਪਉੜੀਆਂ ਦਾ ਇਸਤੇਮਾਲ ਕੀਤਾ ਗਿਆ ਹੈ। ਪਉੜੀ ਨੂੰ ਨਿਸ਼ਾਨੀ ਛੰਦ ਵੀ ਕਿਹਾ ਗਿਆ ਹੈ। ਇਹ ਇੱਕ ਤਰ੍ਹਾਂ ਦਾ ਛੰਦ ਪ੍ਰਬੰਧ ਹੈ। ਇਸ ਵਿਚ ਵਿਸ਼ੇਸ਼ ਕਰਕੇ ਯੁੱਧ ਦੀਆਂ ਵਾਰਾਂ ਰਚੀਆਂ ਜਾਂਦੀਆਂ ਹਨ।
Thanks a lot ji
It means a step. As you read Japaji Sahib; each Pauri or Step takes to higher level of spiritual understanding.