ਕੀ ਸਿੱਖ ਲੋਕ ਚਮਤਕਾਰਾਂ ਵਿੱਚ ਵਿਸ਼ਵਾਸ ਰੱਖਦੇ ਹਨ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਅਗਮਪ੍ਰੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਪੁੱਛਿਆ ਹੈ ਕਿ ਕੀ ਸਿੱਖ ਲੋਕ ਚਮਤਕਾਰਾਂ ਵਿਚ ਵਿਸ਼ਵਾਸ ਰੱਖਦੇ ਹਨ?
ਕਿਉਂਕਿ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਸਿੱਖਾਂ ਨੂੰ ਹੁਕਮ, ਰਜ਼ਾ ਤੇ ਭਾਣੇ ਵਿਚ ਰਹਿਣ ਦਾ ਉਪਦੇਸ਼ ਦਿੰਦੇ ਹਨ, ਇਸ ਲਈ ਸਿੱਖੀ ਵਿਚ ਚਮਤਕਾਰਾਂ ਅਰਥਾਤ ਕਰਾਮਾਤਾਂ ਦੀ ਕੋਈ ਜਗ੍ਹਾ ਹੀ ਨਹੀਂ ਹੈ।
ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਕਰਾਮਾਤ ਲਫ਼ਜ਼ ਦੋ ਵਾਰੀ ਆਇਆ ਹੈ, ਉਹ ਵੀ ਪੰਨਾ 968 ਤੇ ਰਾਗ ਰਾਮਕਲੀ ਵਿਚ ਭਾਈ ਸੱਤੇ ਬਲਵੰਡ ਦੀ ਵਾਰ ਵਿਚ। ਇਸ ਵਾਰ ਦਾ ਸਿਰਲੇਖ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਿੱਤਾ ਹੈ ‘ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ’, ਜੋ ਕਿ ਪੰਨਾ 966 ਤੋਂ 968 ਤੇ ਸੁਸ਼ੋਭਿਤ ਹੈ।
ਵਾਰ ਦੀਆਂ ਅੱਠ ਪਉੜੀਆਂ ਹਨ ਤੇ ਲਫ਼ਜ਼ ਕਰਾਮਾਤ ਸੱਤਵੀਂ ਤੇ ਅੱਠਵੀਂ ਪਉੜੀ ਵਿਚ ਹੈ। ਜਿਨ੍ਹਾਂ ਬੰਦਾਂ ਵਿਚ ਕਰਾਮਾਤ ਲਫ਼ਜ਼ ਆਇਆ ਹੈ ਉਨ੍ਹਾਂ ਦਾ ਮੂਲ ਪਾਠ ਤੇ ਅਰਥ ਤੁਹਾਡੀ ਜਾਣਕਾਰੀ ਲਈ ਹੇਠਾਂ ਦੇ ਰਿਹਾ ਹਾਂ।
ਦਾਸ ਦੀ ਸਮਝ ਅਨੁਸਾਰ, ਹਾਲਾਂ ਕਿ ਵਾਰ ਦੇ ਇਨ੍ਹਾਂ ਬੰਦਾਂ ਵਿਚ ਭਾਈ ਸੱਤਾ ਤੇ ਬਲਵੰਡ ਗੱਲ ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਸਾਹਿਬ ਤੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੀ ਕਰ ਰਹੇ ਹਨ ਪਰ ਸਿੱਖਿਆ ਇਹ ਮਿਲ ਰਹੀ ਹੈ ਕਿ ਸਾਰੇ ਗੁਰੂ ਸਰੀਰ ਆਪਣੇ ਸਮੇਂ ਸਮੇਂ ਵਿਚ ਰੋਸ਼ਨ ਹੋਏ ਤੇ ਅਕਾਲਪੁਰਖ ਉਨ੍ਹਾਂ ਸਾਰਿਆਂ ਵਿਚ ਪ੍ਰਗਟ ਹੋਏ। ਉਨ੍ਹਾਂ ਦੀ ਨਜ਼ਰ ਵਿਚ ਇਹ ਹੀ ਕਰਾਮਾਤ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
————————
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥ {ਪੰਨਾ 968}
ਅਰਥ: ਗੁਰੂ ਰਾਮਦਾਸ ਧੰਨ ਹੈ ਧੰਨ ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ। ਇਹ ਇਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ। ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।
ਜਿਨ੍ਹ੍ਹੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥ ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥ ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥ {ਪੰਨਾ 968}
ਅਰਥ: ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਾਹ ਮੰਨਿਆ ਉਹਨਾਂ ਨੂੰ ਮਰੀ ਪੈ ਗਈ, (ਭਾਵ, ਉਹ ਆਤਮਕ ਮੌਤੇ ਮਰ ਗਏ) । ਗੁਰੂ ਅਰਜਨ ਦੀ (ਦਿਨ-) ਦੂਣੀ ਤੇ ਰਾਤ ਚਾਰ-ਗੁਣੀ ਬਜ਼ੁਰਗੀ ਵਧ ਰਹੀ ਹੈ; (ਸ੍ਰਿਸ਼ਟੀ ਨੂੰ) ਗੁਰੂ, ਸੱਚੇ ਪ੍ਰਭੂ ਦੀ ਸੱਚੀ ਸੁਗ਼ਾਤ ਹੈ।
ਚਾਰੇ ਗੁਰੂ ਆਪੋ ਆਪਣੇ ਸਮੇ ਵਿਚ ਰੌਸ਼ਨ ਹੋਏ, ਅਕਾਲ ਪੁਰਖ (ਉਹਨਾਂ ਵਿਚ) ਪਰਗਟ ਹੋਇਆ।8।1।
Dear Sister Agampreet Kaur ji,
Waheguru ji ka Khalsa, Waheguru ji ki Fateh!
Please put word ‘miracle’ in search and read four detailed answers of ‘Scholars’ in this App.
Regards,
Your Brother
Thank you ji
I may add here, GURU says AAP NATH NATHEE SABH JAKEE RIDH SIDH AWRA SAAD meaning every thing happen according to WILL OF GOD, HUKM. Believe in miracle powers take us on egoistic path.
Thank you ji
No. Sikhism does not believe in miracles. Sikhism believes in hard work and honest living.
Thank you ji