What does Krishna mean in Guru Granth Sahib?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਪ੍ਰਵੀਨ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਗੁਰੂ ਗ੍ਰੰਥ ਸਾਹਿਬ ਦੇ ਪੰਨਾ 1082-83 ਤੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦਾ ਉਚਾਰਿਆ ਮਾਰੂ ਰਾਗ ਵਿਚ ਇੱਕ ਲੰਬਾ ਸ਼ਬਦ ਹੈ ਜਿਸ ਵਿਚ ਕ੍ਰਿਸ਼ਨ ਜੀ ਤੇ ਹੋਰ ਹਿੰਦੂ ਅਵਤਾਰਾਂ ਦਾ ਜ਼ਿਕਰ ਹੈ। ਸ਼ਬਦ ਦੀਆਂ ਸਿਰਫ਼ ਪਹਿਲੀਆਂ ਦੋ ਪਉੜੀਆਂ ਤੇ ਉਨ੍ਹਾਂ ਦੇ ਅਰਥ ਹੇਠਾਂ ਦੇ ਰਿਹਾ ਹਾਂ ਜਿਨ੍ਹਾਂ ਤੋਂ ਤੁਹਾਨੂੰ ਸਮਝ ਆ ਜਾਵੇਗੀ ਕਿ ਜੋ ਵੀ ਗੁਰੂ ਸਾਹਿਬ ਨੇ ਕ੍ਰਿਸ਼ਨ ਜੀ ਦਾ ਨਾਮ ਤੇ ਵਿਸ਼ੇਸ਼ਤਾਵਾਂ ਵਰਤ ਕੇ ਲਿੱਖਿਆ ਹੈ, ਉਹ ਪਰਮਾਤਮਾ/ਅਕਾਲਪੁਰਖ ਵਾਸਤੇ ਹੈ। ਜੇ ਤੁਸੀਂ ਪੂਰਾ ਸ਼ਬਦ ਤੇ ਉਸ ਦੇ ਅਰਥ ਪੜ੍ਹਨੇ ਹੋਣ ਤਾਂ ਦਾਸ ਤੁਹਾਨੂੰ ਭੇਜ ਸਕਦਾ ਹੈ। ਦੱਸਣਾ ਜੀ। ਜੇ ਤੁਹਾਡਾ ਅੱਗੇ ਕੋਈ ਹੋਰ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
—————————-
ਮਾਰੂ ਮਹਲਾ ੫ ॥ ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥ ਮਧੁਸੂਦਨ ਦਾਮੋਦਰ ਸੁਆਮੀ ॥ ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥ ਮੋਹਨ ਮਾਧਵ ਕ੍ਰਿਸ੍ਨ ਮੁਰਾਰੇ ॥ ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥ ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥੨॥ (ਪੰਨਾ 1082)
ਅਰਥ: ਹੇ ਕਰਤਾਰ! ਤੂੰ ਅਬਿਨਾਸੀ ਹੈਂ, ਤੂੰ ਪਾਰਬ੍ਰਹਮ ਹੈਂ, ਤੂੰ ਪਰਮੇਸੁਰ ਹੈਂ, ਤੂੰ ਅੰਤਰਜਾਮੀ ਹੈਂ। ਹੇ ਸੁਆਮੀ! ਮਧੁਸੂਦਨ ਤੇ ਦਾਮੋਦਰ ਭੀ ਤੂੰ ਹੀ ਹੈਂ। ਹੇ ਹਰੀ! ਤੂੰ ਹੀ ਰਿਖੀਕੇਸ਼ ਗੋਵਰਧਨਧਾਰੀ ਤੇ ਮਨੋਹਰ ਮੁਰਲੀ ਵਾਲਾ ਹੈਂ। ਤੂੰ ਅਨੇਕਾਂ ਰੰਗ-ਤਮਾਸ਼ੇ ਕਰ ਰਿਹਾ ਹੈਂ।1।
ਹੇ ਹਰੀ ਜੀਉ! ਮੋਹਨ, ਮਾਧਵ, ਕ੍ਰਿਸ਼ਨ, ਮੁਰਾਰੀ ਤੂੰ ਹੀ ਹੈਂ। ਤੂੰ ਹੀ ਹੈਂ ਜਗਤ ਦਾ ਮਾਲਕ, ਤੂੰ ਹੀ ਹੈਂ ਦੈਂਤਾਂ ਦਾ ਨਾਸ ਕਰਨ ਵਾਲਾ। ਹੇ ਜਗਜੀਵਨ! ਹੇ ਅਬਿਨਾਸੀ ਠਾਕੁਰ! ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ, ਤੂੰ ਸਭਨਾਂ ਦੇ ਨਾਲ ਵੱਸਦਾ ਹੈਂ।2।
thank you so much