ਦੂਜਿਆਂ ਦੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਛੱਡਣ ਦੀ ਪ੍ਰਕਿਰਿਆ ਕੀ ਹੈ?
What is the process of completely letting go of the opinions of others?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਦੂਜਿਆਂ ਦੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਛੱਡਣ ਦੀ ਪ੍ਰਕਿਰਿਆ ਕੀ ਹੈ?
ਸਤਿਕਾਰ ਯੋਗ ਲੋਵੀ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਤੋਂ ਦਾਸ ਦੀ ਸਮਝ ਅਨੁਸਾਰ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਦੂਜਿਆਂ ਦੇ ਭੈੜੇ/ਬੁਰੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਅੰਤਹਕਰਨ ਵਿਚੋਂ ਕਿਸ ਤਰ੍ਹਾਂ ਮਿਟਾਇਆ ਜਾਵੇ?
ਦਾਸ ਇਹ ਕਹਿਣਾ ਚਾਹੁੰਦਾ ਹੈ ਕਿ ਤੁਹਾਡੀ ਸੋਚ ਬਹੁਤ ਠੀਕ ਹੈ ਕਿ ਚੰਗੇ ਵਿਚਾਰਾਂ ਨੂੰ ਗ੍ਰਹਿਣ ਕਰਕੇ ਭੈੜੇ/ਬੁਰੇ ਵਿਚਾਰਾਂ ਨੂੰ ਮਿਟਾ ਦੇਣਾ ਹੀ ਚਾਹੀਦਾ ਹੈ।
ਤੁਸੀਂ ਭੈੜੇ/ਬੁਰੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਮਿਟਾਉਣ ਦੀ ਪ੍ਰਤਿਕ੍ਰਿਆ ਬਾਰੇ ਵੀ ਪੁੱਛਿਆ ਹੈ। ਭੈੜੇ/ਬੁਰੇ ਵਿਚਾਰ ਮਨ ਵਿਚੋਂ ਹੀ ਮਿਟਾਉਣੇ ਪੈਣਗੇ। ਇਹ ਕਰਨ ਲਈ ਤੀਜੇ ਗੁਰੂ ਸਰੀਰ, ਗੁਰੁ ਅਮਰਦਾਸ ਸਾਹਿਬ, ਰਾਮਕਲੀ ਰਾਗ ਵਿਚ ਆਪਣੀ ਬਾਣੀ ਅਨੰਦੁ ਸਾਹਿਬ ਵਿੱਚ ਸਿੱਖਿਆ ਦਿੰਦੇ ਹਨ:-
ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥ (ਪੰਨਾ 919)
ਅਰਥ: (ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ।
ਇਸ ਲਈ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਰੂਪ ਹਨ, ਨਾਲ ਹਰ ਵਕਤ ਜੁੜ ਕੇ ਹੀ ਆਪਣੇ ਮਨ ਨੂੰ ਧੋਣਾ ਪਵੇਗਾ ਤਾਂ ਜੋ ਕੋਈ ਵੀ ਭੈੜੇ/ਬੁਰੇ ਵਿਚਾਰ ਪੱਕੇ ਤੌਰ ਤੇ ਮਿਟ ਜਾਣ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ