Mata Gujri Ji – ਕੁਝ ਸਰੋਤ ਕਹਿੰਦੇ ਹਨ ਕਿ ਮਾਤਾ ਜੀ ਨੂੰ ਠੰਡਾ ਬੁਰਜ ਤੋਂ ਧੱਕਾ ਦਿੱਤਾ ਗਿਆ ਸੀ, ਕੁਝ ਕਹਿੰਦੇ ਹਨ ਕਿ ਉਹਨਾਂ ਨੇ ਛਾਲ ਮਾਰ ਦਿੱਤੀ ਸੀ, ਅਤੇ ਕੁਝ ਕਹਿੰਦੇ ਹਨ ਕਿ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਸਨ ਕਿਉਂਕਿ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਨ। ਅਸੀਂ ਅਸਲ ਇਤਿਹਾਸ ਕਿੱਥੋਂ ਲੱਭ ਸਕਦੇ ਹਾਂ, ਜਾਂ ਕੀ ਇਹ ਹਮੇਸ਼ਾ ਅਣਜਾਣ ਰਹੇਗਾ?

Share
ਵੀਰ ਜੀ, ਆਪ ਜੀ ਦਾ ਸੁਆਲ ਬਹੁਤ ਵਾਜਿਬ ਹੈ। ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਮਾਤਾ ਗੁਜਰੀ ਜੀ ਸ਼ਹੀਦ ਹਨ। ਉਨ੍ਹਾਂ ਨੂੰ ਠੰਡੇ ਬੁਰਜ ਤੋਂ ਧੱਕਾ ਦੇਕੇ ਥੱਲੇ ਸੁੱਟਿਆ ਗਿਆ ਸੀ। ਹੁਣ ਆਪ ਜੀ ਦਾ ਦੂਜਾ ਸੁਆਲ ਹੈ ਕਿ ਇਸ ਗੱਲ ਦਾ ਇਤਿਹਾਸਕ ਦਸਤਾਵੇਜ਼ ਕੀ ਹੈ। ਦੇਖੋ ਵੀਰ ਜੀ, ਵੈਸੇ ਤਾਂ ਬਹੁਤਾ ਕਰਕੇ ਸਾਡਾ ਇਤਿਹਾਸ ਰਲਗੱਡ ਹੋਇਆ ਹੈ। ਪਰ ਜੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੀਏ ਤਾ ਸਾਨੂੰ ਬਹੁਤ ਸੁਆਲਾਂ ਦੇ ਜੁਆਬ ਮਿਲ ਜਾਂਦੇ ਹਨ ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਨਾ ਕਿਸੇ ਨੂੰ ਡਰਾਵਾ ਦੇਣਾ ਹੈ ਅਤੇ ਨਾ ਹੀ ਕਿਸੇ ਕੋਲੋਂ ਡਰਨਾ ਹੈ।
ਜਿਸ ਮਾਤਾ ਨੂੰ ਗੁਰਬਾਣੀ ਦਾ ਏਨਾ ਗਿਆਨ ਸੀ, ਕੀ ਉਹ ਆਪ ਡਰਕੇ ਕਦੀ ਛਾਲ ਮਾਰਨਗੇ ਅਤੇ ਆਤਮ ਹੱਤਿਆ ਕਰਨਗੇ। ਦੂਸਰੇ ਮਾਤਾ ਜੀ ਨੇ ਉਸ ਵਕਤ ਪ੍ਰਾਣ ਨਹੀਂ ਤਿਆਗੇ ਜਦੋਂ ਉਨ੍ਹਾਂ ਦੇ ਪਤੀ ਧੰਨ ਗੁਰੂ ਤੇਗਬਹਾਦਰ ਜੀ ਦਾ ਸੀਸ , ਉਨਾਂ ਦੇ 9 ਸਾਲ ਦੇ ਬੱਚੇ (ਗੋਬਿੰਦ ਰਾਏ ਜੀ) ਦੀ ਝੋਲੀ ਵਿੱਚ ਪਾਇਆ ਸੀ। ਮਾਤਾ ਜੀ ਦੀ ਤਾਂ ਸਾਰੀ ਉਮਰ ਹੀ ਸੰਘਰਸ਼ ਦੇਖਦਿਆਂ ਨਿਕਲੀ। ਸੋ ਹੱਥ ਜੋੜਕੇ ਬੇਨਤੀ ਹੈ ਵੀਰ ਜੀ, ਮਾਤਾ ਗੁਜਰੀ ਜੀ ਸ਼ਹੀਦ ਹੋਏ ਹਨ। ਉਨ੍ਹਾਂ ਨੂੰ ਜਾਲਮਾਂ ਨੇ ਠੰਡੇ ਬੁਰਜ ਤੋਂ ਸੁੱਟਕੇ ਸ਼ਹੀਦ ਕੀਤਾ ਸੀ। ਇਸ ਗੱਲ ਵਿੱਚ ਕੋਈ ਵੀ ਸ਼ੱਕ ਨਹੀਂ ਹੈ।
Great????
Great answer Bhen Ji.