Langar nu bhog lawauna. Waheguru ji, ki eh Gurmat hai or Manmatt ?
Langar nu bhog lawauna
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Langar nu bhog lawauna. Waheguru ji, ki eh Gurmat hai or Manmatt ?
ਲੰਗਰ ਨੂੰ ਭੋਗ ਲਗਵਾਉਣਾ ਮਨਮਤਿ ਹੈ। ਕ੍ਰਿਪਾ ਕਰਕੇ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ‘ਸਿੱਖ ਰਹਿਤ ਮਰਿਆਦਾ’ ਦਾ ਪੰਨਾ 18 ਪੜ੍ਹੋ ਜੀ:-
https://sgpc.net/?page_id=653
ਦੇਖੋਗੇ ਕਿ ਕੜਾਹ ਪ੍ਰਸ਼ਾਦਿ ਨੂੰ ਕਿਰਪਾਨ ਭੇਂਟ ਕਰਨ ਦਾ ਵਿਧਾਨ ਹੈ। ਲੰਗਰ ਨੂੰ ਭੋਗ ਲਗਵਾਉਣ ਦਾ ਕੋਈ ਜ਼ਿਕਰ ਨਹੀਂ।
anik parkar bhojan bhul kine bhul binjan mishtay
kari paksal soch pavitra hun lagi bhog harrahi
ਸਤਿਕਾਰ ਯੋਗ ਵੀਰ ਮਨਵਿੰਦਰ ਪਾਲ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਜਿਹੜੀ ਤੁੱਕ ਤੁਸੀਂ ਲਿੱਖੀ ਹੈ, ਉਹ ਤੁੱਕ ਤੇ ਉਸ ਦੇ ਅਰਥ ਹੇਠਾਂ ਦਿੱਤੇ ਹਨ ਜੀ:-
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥ (ਪੰਨਾ 1266)
ਅਰਥ: ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ, ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੇ ਪਿਆਰ ਵਿਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ।2।
ਤੁਸੀਂ ਦੇਖ ਸਕਦੇ ਹੋ ਕਿ ਲੰਗਰ ਨੂੰ ਭੋਗ ਲਗਵਾਉਣ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ ਜੀ।
ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ