Is there any difference in the Words ਕਤਹੂੰ & ਕਬਹੂ ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Sukhjeet kaur ji
ਕਤਹੂੰ ਤੋਂ ਭਾਵ ਹੈ ਕਿਤੇ ਵੀ, ਕਿਸੇ ਤਰ੍ਹਾਂ ਵੀ, ਕਦੇ ਵੀ। ਗੁਰਬਾਣੀ ਦੇ ਫੁਰਮਾਨ ਹਨ।
ਆਨ ਨ ਸੁਨੀਐ ਕਤਹੂੰ ਜਾਈਐ।।
ਸਾਧਸੰਗਤਿ ਵਡਭਾਗੀ ਪਾਈਐ।।(180)
ਭਾਵ ਕਿ ਸਾਧਸੰਗਤ ਤੋਂ ਬਿਨਾਂ ਹੋਰ ਕਿਤੇ ਵੀ ਉਸ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ ਜਿਥੇ ਮਨ ਵਿਚ ਵਿਕਾਰ ਪੈਦਾ ਹੋਣ।
ਜਾ ਕੈ ਅਚਿੰਤੁ ਵਸੈ ਮਨਿ ਆਇ ॥ ਤਾ ਕਉ ਚਿੰਤਾ ਕਤਹੂੰ ਨਾਹਿ।।(186)
ਭਾਵ ਕਿ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਵੱਸ ਜਾਂਦਾ ਹੈ ਭਾਵ ਕਿ ਪ੍ਰਭੂ ਦੇ ਸ਼ੁਭ ਗੁਣ ਵਸ ਜਾਂਦੇ ਹਨ ਉਸ ਨੂੰ ਫਿਰ ਕਦੇ ਵੀ ਕਿਸੇ ਔਗੁਣ ਵਿੱਚ ਫਸ ਜਾਣ ਦੀ ਚਿੰਤਾ ਹੀ ਨਹੀਂ ਰਹਿੰਦੀ।
ਕਬਹੂ/ ਕਬਹੂੰ ਤੋ ਭਾਵ ਹੈ ਕਦੇ(ਇਕ ਵਾਰ), ਕਿਸੇ ਵੇਲੇ, ਕਦੇ ਕਿਸੇ ਸਮੇਂ।
ਬਾਗੇ ਕਾਪੜ ਬੋਲੈ ਬੈਣ ॥ ਲੰਮਾ ਨਕੁ ਕਾਲੇ ਤੇਰੇ ਨੈਣ ॥ ਕਬਹੂੰ ਸਾਹਿਬੁ ਦੇਖਿਆ ਭੈਣ।।(1257)
ਕਬਹੂੰ ਸਰਬ ਕੀ ਹੋਤ ਰਵਾਲ ॥
ਕਬਹੂ ਹੋਇ ਬਹੈ ਬਡ ਰਾਜਾ ॥(277)
ਭਾਵ ਕਿ ਕਦੇ ਜੀਵਾਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਕਦੇ ਵੱਡਾ ਰਾਜਾ ਬਣ ਬੈਠਦਾ ਹੈ।
Thank you ????