ਕੀ "ਅਰਦਾਸ" "ਹੁਕਮ" ਦੀ ਧਾਰਨਾ ਦੇ ਵਿਰੁੱਧ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਕੀ "ਅਰਦਾਸ" "ਹੁਕਮ" ਦੀ ਧਾਰਨਾ ਦੇ ਵਿਰੁੱਧ ਹੈ?
ਸਤਿਕਾਰ ਯੋਗ ਅਨਮੋਲ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਤੁਹਾਡੇ ਸਵਾਲ ਦੇ ਜਵਾਬ ਵਿਚ ਕਹਿਣਾ ਚਾਹੁੰਦਾ ਹੈ ਕਿ ਅਰਦਾਸ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਵਾਰੀ ਆਉਂਦਾ ਹੈ। ਅਰਦਾਸ, ਫ਼ਾਰਸੀ ਦੇ ਲਫ਼ਜ਼ ਅਰਜ਼ਦਾਸ਼ਤ, ਅਰਜ਼ + ਦਾਸ਼ਤ ਤੋਂ ਬਣਿਆ ਇੱਕ ਸ਼ਬਦ ਹੈ। ਅਰਜ਼ ਦਾ ਅਰਥ ਹੈ ਬੇਨਤੀ। ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ। ਅਰਦਾਸ ਜੀਵ ਵੱਲੋਂ ਪਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ।
ਕਿਉਂਕਿ ਪਰਮਾਤਮਾ ਸਾਡਾ ਮਾਤਾ/ਪਿਤਾ ਸਭ ਕੁੱਝ ਹੈ ਇਸ ਲਈ ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ। ਬੇਨਤੀ ਕਰਨਾ ਜਾਂ ਅਰਦਾਸ ਕਰਨਾ ਹੁਕਮ ਦੀ ਉਲੰਘਣਾ ਨਹੀਂ ਹੈ ਕਿਉਂਕਿ ਜੇ ਬੱਚੇ ਨੇ ਆਪਣੇ ਪਿਤਾ ਕੋਲੋਂ ਨਹੀਂ ਮੰਗਣਾ ਤਾਂ ਹੋਰ ਕਿਸ ਕੋਲੋਂ ਮੰਗਣਾ ਹੈ। ਇਹ ਇੱਕ ਵਿਚਾਰ ਕਰਨ ਵਾਲੀ ਗੱਲ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ:-
ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖਿ ਦੇਵਹੁ ਖੀਰਾ ॥ ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ ਗਹੀਰਾ ॥੩॥ (ਪੰਨਾ 884)
ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹ! ਅਸੀ ਜੀਵ ਤੇਰੇ ਬੱਚੇ ਹਾਂ, ਤੂੰ ਸਾਡਾ ਪਿਉ ਹੈਂ, ਤੂੰ ਸਾਡੇ ਮੂੰਹ ਵਿਚ ਦੁੱਧ ਪਾਂਦਾ ਹੈਂ। (ਤੇਰੀ ਗੋਦ ਵਿਚ) ਅਸੀ ਖੇਡਦੇ ਹਾਂ, ਸਾਰੇ ਲਾਡ ਕਰਦੇ ਹਾਂ, ਤੂੰ ਗੁਣਾਂ ਦਾ ਮਾਲਕ ਸਦਾ ਗੰਭੀਰ ਰਹਿੰਦਾ ਹੈਂ (ਅਸਾਂ ਬੱਚਿਆਂ ਦੇ ਔਗੁਣਾਂ ਵਲ ਨਹੀਂ ਤੱਕਦਾ) ।੩।
ਉਮੀਦ ਕਰਦਾ ਹਾਂ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
ਬਹੁਤ ਹੀ ਵਧੀਆ ਜੁਆਬ ਵੀਰ ਜੀ।ਬਹੁਤ ਬਹੁਤ ਧੰਨਵਾਦ ਆਪ ਜੀ ਦਾ
ਬਹੁਤ ਬਹੁਤ ਧੰਨਵਾਦ, ਭੈਣ ਜੀ!
Anmol Chabraji if I understand your question , you mean when everything ,every event happens according to HUKAM, then what is the meaning of doing ARDAS asking GOD to give what we ask for. When I pray for the gift of son, this is against concept of HUKAM because gender of the child is determined according to law of nature, HUKAM. NO, doing ARDAS IS NOT IN VIOLATION OF THE CONCEPT OF HUKAM IF WE UNDERSTAND THE MEANING OF ARDAS IN SIKHI. GURU says SATGUR AGE ARDAS KAR SAJAN DE MILAE JIO. A GURSIKH only pray for DIVINE WISDOM OF THE GURU or expressing gratitude to GURU, SHHOKRANA. This ARDAS is never in violation of the HUKAM. Hope this answer your question. Please comment.
ਸਤਿਕਾਰ ਯੋਗ ਅਨਮੋਲ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਸਤਿਕਾਰ ਯੋਗ ਵਿਦਵਾਨ ਵੀਰ ਕੰਡੋਲਾ ਸਾਹਿਬ ਨੇ ਅਰਦਾਸ ਦੇ ਹੁਕਮ ਅਨੁਸਾਰੀ ਹੋਣ ਦੀ ਗੱਲ ਕੀਤੀ ਹੈ ਜੋ ਬਿਲਕੁਲ ਠੀਕ ਹੈ।
ਆਪਣੀ ਗੱਲ ਨੂੰ ਅੱਗੇ ਤੋਰਦੇ ਹੋਏ ਦਾਸ ਕਹਿਣਾ ਚਾਹੁੰਦਾ ਹੈ ਕਿ ਅਰਦਾਸ ਵਿਚ ਇੱਕ ਤਰ੍ਹਾਂ ਨਾਲ ਸਿੱਖ ਗੁਰੂ ਨਾਲ ਆਪਣਾ ਦੁੱਖ, ਸੁੱਖ ਸਾਂਝਾ ਕਰਦਾ ਹੈ। ਦੁੱਖ ਵਿਚ ਗੁਰੂ ਨਾਲ ਆਪਣਾ ਮਨ ਦੇ ਵਲਵਲੇ ਸਾਂਝੇ ਕਰਦਾ ਹੈ ਤੇ ਸੁੱਖ ਵਿਚ ਗੁਰੂ ਦਾ ਧੰਨਵਾਦ ਕਰਦਾ ਹੈ।
ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਵਿਚ ਉਪਦੇਸ਼ ਦਿੰਦੇ ਹਨ ‘ਜੀਅ ਕੀ ਬਿਰਥਾ ਹੋਇ ਸੁੁ ਗੁਰ ਪਹਿ ਅਰਦਾਸਿ ਕਰ।। ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ॥ ਅਰਥਾਤ ਹੇ ਭਾਈ! ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ, ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ।
ਇਸ ਲਈ ਅਰਦਾਸ ਕਰਨਾ ਹੁਕਮ ਦੀ ਉਲੰਘਣਾ ਨਹੀਂ ਹੈ ਪਰ ਇਹ ਉਮੀਦ ਰੱਖਣਾ ਕਿ ਹਰ ਅਰਦਾਸ ਪ੍ਰਵਾਨ ਹੋ ਜਾਵੇਗੀ ਗ਼ਲਤ ਹੈ ਕਿਉਂਕਿ ਅਰਦਾਸ ਉਹ ਹੀ ਪ੍ਰਵਾਨ ਹੋਵੇਗੀ ਜੋ ਗੁਰਮਤਿ ਅਨੁਸਾਰ ਹੈ ।
ਸਰਦਾਰ ਰਘਬੀਰ ਸਿੰਘ ਬੀਰ ਨੇ ਆਪਣੀ ਪੁਸਤਕ ‘ਅਰਦਾਸ ਸ਼ਕਤੀ ‘ ਵਿਚ ਅਰਦਾਸ ਦੇ ਪ੍ਰਵਾਣਿਤ ਹੋਣ ਲਈ ਚਾਰ ਸ਼ਰਤਾਂ ਦੱਸੀਆਂ ਹਨ:-
੧. ਅਕਾਲਪੁਰਖ ਦੀ ਹਸਤੀ ਵਿਚ ਪੂਰਨ ਯਕੀਨ;
੨. ਆਪਣੀ ਅਰਦਾਸ ਦੇ ਜਾਇਜ਼ ਜਾਂ ਦਰੁਸੱਤ ਹੋਣ ਦਾ ਪੱਕਾ ਵਿਸ਼ਵਾਸ;
੩. ਅਕਾਲਪੁਰਖ ਦੀ ਦਾਤਾਂ ਦੇਣ ਦੀ ਸਮਰੱਥਾ ਵਿਚ ਪੂਰਨ ਭਰੋਸਾ;
੪. ਅਰਦਾਸ ਦੇ ਪੂਰਿਆਂ ਹੋ ਜਾਣ ਉਤੇ ਪੂਰਾ ਯਕੀਨ।
ਉਪਰੋਕਤ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਚਤਰਾਈਆਂ, ਸਿਆਣਪਾਂ ਛੱਡ ਕੇ, ਮਨ ਤਨ ਗੁਰੂ ਦੇ ਹਵਾਲੇ ਕਰਕੇ ਉੱਪਰ ਲਿੱਖੀਆਂ ਸ਼ਰਤਾਂ ਨੂੰ ਪੂਰਾ ਕਰਨ ਤੇ ਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਅਰਦਾਸ ਪ੍ਰਵਾਨ ਹੋਵੇਗੀ।
ਤੁਹਾਡਾ ਅੱਗੇ ਕੋਈ ਹੋਰ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ