GSC ZOOM MEETING *Kich Suniye Kich Kahiye *Session’s Topic dated 07.06.2023 ਜਦੋਂ ਕਿਸੇ ਨੂੰ ਕੋਈ ਆਪਣਾ ਹੀ ਧੋਖਾ ਦੇਵੇ ਤਾਂ ਕੀ ਕੀਤਾ ਜਾਵੇ?
GSC ZOOM MEETING *Kich Suniye Kich Kahiye *Session’s Topic dated 07.06.2023 ਜਦੋਂ ਕਿਸੇ ਨੂੰ ਕੋਈ ਆਪਣਾ ਹੀ ਧੋਖਾ ਦੇਵੇ ਤਾਂ ਕੀ ਕੀਤਾ ਜਾਵੇ?
Share
ਆਪਣੇ ਕਿਸਨੂੰ ਕਹਿੰਦਾ ਹਾਂ?
ਜੇ ਆਪਣੇ ਬੱਚੇ/ਜੀਵਨ-ਸਾਥੀ/ ਭਰਾ/ਭੈਣ/ਰਿਸ਼ਤੇਦਾਰਾਂ/ਦੋਸਤਾਂ/ ਮੁਹੱਲੇ ਪਿੰਡ ਸ਼ਹਿਰ ਦੇਸ਼ ਵਾਸੀ /ਨੂੰ ਆਪਣੇ ਕਹਿੰਦੇ ਹੋ ਤਾਂ ਗੁਰੂ ਸਾਹਿਬ ਕਹਿੰਦੇ ਹਨ :
GGS- 1350)
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਭਾਵ ਸਾਰੀ ਮਨੁੱਖਤਾ ਹੀ ਆਪਣੀ ਹੈ, ਪਰਾਇਆ ਤੇ ਕੋਈ ਹੈ ਹੀ ਨਹੀਂ। ਦੋ ਗੱਲਾਂ ਹੋ ਸਕਦੀਆਂ:
ਇਹਨਾ ਵਿੱਚੋ ਧੋਖਾ ਗੁਰਮੁਖ ਨੇ ਦਿੱਤਾ ਜਾਂ ਮਨਮੁੱਖ ਨੇ। ਜਿਹੜਾ ਧੋਖਾ ਦਿੰਦੇ ਉਹ ਗੁਰਮੁਖ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਅਕਿਰਤਘਣ ਬਣਕੇ ਮਨਮੁੱਖ ਹੀ ਹੋਵੇਗਾ।
ਦੋ ਗਲਾਂ ਹੋਣਗੀਆਂ: ਮਨਮੁੱਖ ਨੇ ਧੋਖਾ ਰੁਪਏ ਪੈਸੇ ਦਾ ਕੀਤਾ ਜਾਂ ਕਿਸੇ ਆਪਸੀ ਸਬੰਧਾਂ ਬਾਰੇ ਕੀਤਾ।
ਰੁਪਏ ਪੈਸੇ ਦਾ ਕੀਤਾ, ਦੋ ਗਲਾਂ ਹੋਣਗੀਆਂ:
੧ ਗਰੀਬੀ/ਮਜ਼ਬੂਰੀ ਚ ਕੀਤਾ, ਮਮੂਲੀ ਰੁਪਏ ਮੁਆਫ ਕਰ ਦਿਉ, ਪਤਾ ਕਰੋ ਕੀ ਮਜਬੂਰੀ ਸੀ, ਕੋਈ ਬਿਮਾਰੀ/ਭੁਖ। ਇਹ ਦੂਰ ਕਰਨ ਚ ਉਸਦੀ ਹੋਰ ਮਦਦ ਕਰੋ।
੨ ਕਿਸੇ ਅਮੀਰਜਾਦੇ ਨੇ ਜਾਣ ਬੁਝ ਕੇ ਧੋਖਾ ਕੀਤਾ, ਜਿਵੇਂ ਨੀਰਵ ਮੋਦੀ 6000 ਕਰੋੜ, ਮੇਹੁਲ ਚੌਕਸੀ 6300 ਕਰੋੜ, ਵਿਜੇਮਾਲੀਆ 900 ਕਰੋੜ ਦਾ ਧੋਖਾ ਕੀਤਾ, ਬੈਂਕ ਖਾਤੇ NPA ਚ ਪਾਕੇ writ off ਨਹੀਂ ਕਰਨੇ ਚਾਹੀਦੇ, ਵਸੂਲ ਕਰਨਾ ਚਾਹੀਦਾ, ।
ਅਸਲੀ ਆਪਣਿਆਂ ਦੀ ਕੀ ਪਛਾਣ ਹੈ?
(GGS- 729)
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹਿ ॥
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥
: ਇਸ ਤਰ੍ਹਾਂ ਇਕ ਚੰਗੇ ਸਜਣ ਜਾਣੀ ਕਿ ਦੋਸਤ, ਮਿਤਰ, ਯਾਰ, ਦੇ ਕੀ ਗੁਣ ਹੋਣੇ ਚਾਹੀਦੇ ਹਨ, ਪਹਿਲਾ- ਮੈਂ ਜਿਥੇ ਵੀ ਹੋਵਾਂ ਮੇਰੇ ਨਾਲ ਹੋਣ, ਦੂਜਾ ਉਥੇ ਤੁਰੰਤ ਮੇਰੀ ਮਦਦ ਵੀ ਕਰਨ। ਕੀ ਕੋਈ ਵਿਅਕਤੀ ਅਜਿਹਾ ਕੰਮ ਕਰ ਸਕਦਾ ਹੈ, ਕਿ ਹਮੇਸ਼ਾ ਮੇਰੇ ਨਾਲ ਨਾਲ ਰਹੇ ਤੇ ਤੁਰੰਤ ਮੇਰੀ ਮਦਦ ਵੀ ਕਰੇ। ਨਹੀਂ ਅਜਿਹਾ ਕੋਈ ਨਹੀਂ ਮਿਲੇਗਾ।
ਫਿਰ ਗੁਰੂ ਸਾਹਿਬ ਕਿਹੜੇ ਸਜਣਾਂ ਦੀ ਗਲ ਕਰ ਰਹੇ ਹਨ?
ਸੋਚਕੇ ਦਸੋ?
ਭਾਈ, ਗੁਰੂ ਸਾਹਿਬ ਗੁਣਾਂ ਰੂਪੀ ਸੱਜਣਾਂ ਦੀ ਗਲ ਕਰ ਰਹੇ ਨੇ। ਗੁਣ ਜਿਵੇਂ ਸਚਾਈ, ਮਿੱਠਾ ਬੋਲਣਾ, ਖਿਮਾ ਕਰਨਾ, ਸਬਰ, ਸੰਤੋਖ, ਸ਼ੁਕਰਾਨਾ ਕਰਨਾ, ਸਹਿਣਸ਼ੀਲਤਾ, ਪਿਆਰ, ਪਰਾਈ ਪੀੜਾ ਦਾ ਅਹਿਸਾਸ ਹੋਣਾ, ਆਦਿ, ਜੇਕਰ ਮੈਂ ਆਪਣੇ ਮਨ ਨੂੰ ਗੁਰੂ ਦੀਆਂ ਸਿਖਿਆਵਾਂ ਨਾਲ ਘੜ ਲਿਆ ਤਾਂ ਇਹ ਹਰ ਵੇਲੇ ਮੇਰਾ ਸੱਜਣ ਬਣ ਜਾਵੇਗਾ, ਹਰ ਮੁਸੀਬਤ ਚ ਮੈਨੂੰ ਸਹੀ ਸਲਾਹ ਦੇਵੇਗਾ ਕਿਉਂਕਿ ਮੇਰਾ ਮਨ ਫ਼ੇਰ ਗੁਰਮਤਿ ਦੀ ਕਸਵੱਟੀ ਤੇ ਸਹੀ ਫੈਸਲਾ ਕਰੇਗਾ। ਭਾਈ, ਇਹਨਾ ਗੁਣਾ ਨੂੰ ਆਪਣੇ ਕਿਰਦਾਰ ਵਿੱਚ ਜਜਬ ਕਰਨ ਦੀ ਜਾਚ ਗੁਰੂ ਤੋਂ ਸਿਖਕੇ, ਆਪਣੇ ਸੱਜਣ ਬਣਾਈੇਏ, ਤੇ ਆਨੰਦਮਈ ਜੀਵਨ ਜੀਵੀਏ।
GGS- 712)
ਹਰਿ ਬਿਸਰਤ ਸਦਾ ਖੁਆਰੀ ॥
ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥
ਵੀਰ ਜੀ, ਤੁਸੀਂ ਜਵਾਬ ਆਪ ਹੀ ਦੇ ਦਿੱਤਾ ਹੈ। ਬਾਕੀ ਜੇ ਤੁਸੀਂ ਕਲ ਦੇ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕੇ ਤਾਂ ਦਾਸ ਤੁਹਾਨੂੰ ਪ੍ਰੋਗਰਾਮ ਦੀ ਰਿਕਾਰਡਿੰਗ ਲੈ ਕੇ ਭੇਜ ਸਕਦਾ ਹੈ।
ਵੀਰ ਜੀ, ਸੁਣ ਲਈ ਹੈ, ਭੈਣ ਵਿੰਦਰੀ ਕੌਰ, ਡਾ ਸਰਬਜੀਤ ਸਿੰਘ ਤੇ ਹੋਰ ਸਾਰੇ ਵਿਦਵਾਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ। ਏਥੇ ਸਿਰਫ ਉਸਨੂੰ ਪਰਚਾਰਨ ਦੇ ਮੰਤਵ ਨਾਲ ਪਾਇਆ।