As per Gurbani who is a Bhagat and who is a Guru?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Meharji Bhagat in Sikhi means Gurmukh, spiritually enlightened devotee. NANAK BHAGTA SDA WIGAS meaning the spiritually enlightened devotees are always in peace and bliss. Word GURU we must understand from GURBANI. BANI GURU GURU HAI BANI. SHABAD GURU SURAT DHUN CHELA. GURU means the spiritual enlightener, that eliminate darkness of spiritual ignorance from our consciousness and give us divine wisdom, make us SACHIARA. Please note that in SIKHI physical human is not the GURU. It is the divine wisdom that person reveal to us is the GURU. GIAN, WISDOM IS THE GURU.
Thank you sir
ਸਤਿਕਾਰ ਯੋਗ ਮੇਹਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਵਿਦਵਾਨ ਵੀਰ ਕੰਡੋਲਾ ਸਾਹਿਬ ਨੇ ਗੁਰਬਾਣੀ ਅਨੁਸਾਰ ਗੁਰੂ ਅਤੇ ਭਗਤ ਬਾਰੇ ਬਹੁਤ ਹੀ ਸੁੰਦਰ ਉੱਤਰ ਦਿੱਤਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ, ਭਗਤਾਂ, ਭੱਟਾਂ ਤੇ ਹੋਰ ਗੁਰਸਿੱਖਾਂ ਦੀ ਬਾਣੀ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਦੇ ਵੇਲੇ ਸ਼ਾਮਿਲ ਕੀਤੀ ਗਈ ਸੀ। ਉਦੋਂ ਵੀ ਜਦੋਂ ਆਦਿ ਗ੍ਰੰਥ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਚ ਕੀਤਾ ਗਿਆ ਸੀ ਤਾਂ ਸਿੱਖ ਸਾਰਿਆਂ ਨੂੰ ਗੁਰੂ ਜਾਣ ਕੇ ਹੀ ਮੱਥਾ ਟੇਕਦਾ ਸੀ।
ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਨੇ ਜੋਗੀਆਂ ਦੇ ਨਾਲ ਆਪਣੇ ਵਿਚਾਰ ਵਟਾਂਦਰੇ ਵਿਚ ਬਿਲਕੁਲ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਗੁਰੂ ਸ਼ਬਦ ਹੈ। ਇਸ ਲਈ ਨਾਂਹ ਗੁਰੂ ਸਾਹਿਬਾਨ ਦਾ ਸਰੀਰ ਗੁਰੂ ਹੈ ਤੇ ਨਾਂਹ ਭਗਤ ਸਾਹਿਬਾਨ ਦਾ ਸਰੀਰ ਗੁਰੂ ਹੈ। ਇਸ ਲਈ ਭਗਤਾਂ ਦੀ ਬਾਣੀ, ਜੋ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹੈ, ਉਹ ਵੀ ਗੁਰੂ ਹੈ, ਭਗਤ ਸਾਹਿਬਾਨ ਦਾ ਸਰੀਰ ਗੁਰੂ ਨਹੀਂ ਹੈ। ਗੁਰਬਾਣੀ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ:-
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।। ਗੁਰੁ ਬਾਣੀ ਕਹੈ ਸੇਵਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।।
ਸਮਝਣ ਦੀ ਲੋੜ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਹੈ ਤਾਂ ਗੁਰੂ ਸਾਹਿਬਾਨ ਦੀ ਬਾਣੀ ਤੇ ਭਗਤ ਸਾਹਿਬਾਨ ਦੀ ਬਾਣੀ ਵਿਚ ਕੋਈ ਫ਼ਰਕ ਨਹੀਂ ਹੈ। ਦੋਨੋਂ ਹੀ ਗੁਰੂ ਹਨ। ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ ਤਾਂ ਉਹ ਸਾਰੀ ਬਾਣੀ ਨੂੰ ਗੁਰੂ ਜਾਣ ਕੇ ਮੱਥਾ ਟੇਕਦਾ ਹੈ।
ਗੁਰੁ ਗ੍ਰੰਥ ਸਾਹਿਬ ਦੀ ਬਾਣੀ ਨੂੰ ਦਸਾਂ ਗੁਰੂਆਂ ਦੀ ਜੋਤ ਕਹਿਣਾ, ਮਨੁੱਖਾਂ ਦਾ ਫੈਸਲਾ ਹੈ। ਗੁਰੂ ਸਾਹਿਬ ਦਾ ਨਹੀਂ। ਦਸਵੇਂ ਗੁਰੂ ਸਰੀਰ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਿਆ ਸੀ । ਕੋਈ ਵਖਰੇਵਾਂ ਨਹੀਂ ਕੀਤਾ। ਇਸ ਵਕਤ ਰਾਜਨੀਤਕਾਂ ਵਲੋਂ ਆਪਣੇ ਮੰਤਵਾਂ ਲਈ ਸਿੱਖਾਂ ਵਿਚ ਵੰਡੀਆਂ ਪਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਗੁਰਬਾਣੀ ਵਿਚ ਭਗਤਾਂ ਨੂੰ ਗੁਰੂਆਂ ਦੇ ਬਰਾਬਰ ਦਰਜਾ ਨਹੀਂ ਦਿੱਤਾ ਗਿਆ ਹੈ।
ਇਸ ਵਿਸ਼ੇ ਤੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਦਾ ਲੇਖ ਹੇਠ ਲਿੱਖੇ ਲਿੰਕ ਤੇ ਕਲਿੱਕ ਕਰਕੇ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ:-
http://www.khalsanews.org/newspics/2012/10Oct2012/31%20Oct%2012/31%20Oct%2012%20JS%20Jachak%20at%20Bangla%20Sahib.htm
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
THank you ji
ਮੇਹਰ ਜੀ, ਇਸ ਵਿਸ਼ੇ ਤੇ ਦਾਸ ਤੁਹਾਨੂੰ ਅੱਗੇ ਦੱਸਣਾ ਚਾਹੁੰਦਾ ਹੈ ਕਿ ਗੁਰੁ ਗ੍ਰੰਥ ਸਾਹਿਬ ਦੇ ਪੰਨਾ 92 ਤੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਸਿਰਲੇਖ ਵਿਚ ਦਰਜ਼ ਕੀਤਾ ਹੈ:-
ਸ੍ਰੀਰਾਗ ਭਗਤ ਕਬੀਰ ਜੀਉ ਕਾ ।।
ਅੱਗੇ ਪੰਨਾ 93 ਤੇ ਦਰਜ਼ ਕੀਤਾ ਹੈ:-
ਸ੍ਰੀਰਾਗ ਬਾਣੀ ਭਗਤ ਬੈਣੀ ਜੀਉ ਕੀ।।
ਅੱਗੇ ਪੰਨਾ 487 ਤੇ ਦਰਜ਼ ਕੀਤਾ ਹੈ:-
ਆਸਾ ਬਾਣੀ ਭਗਤ ਧੰਨੇ ਜੀ ਕੀ।।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਨੇ ਕਿੰਨੇ ਸਤਿਕਾਰ ਨਾਲ ‘ਭਗਤ ਜੀ’ ‘ਭਗਤ ਜੀਉ’ ਲਿੱਖਿਆ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਦੀ ਬਾਣੀ ਦੇ ਸਿਰਲੇਖ ਇਵੇਂ ਹੀ ਲਿੱਖੇ ਹਨ।
ਦਾਸ ਦੀ ਸਮਝ ਅਨੁਸਾਰ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਧੰਨਾ ਜੀ, ਬੇਟੀ ਜੀ ਤੇ ਹੋਰ ਭਗਤਾਂ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਭਗਤ ਇਸ ਵਾਸਤੇ ਲਿੱਖਿਆ ਕਿਉਂਕਿ ਉਹ ਭਗਤ ਕਰਕੇ ਸਾਰੇ ਪਾਸੇ ਮਸ਼ਹੂਰ ਸਨ।
According to Gurbani, Shabad ( Divine words) are the Guru and our consciousness is the Bhagat.