ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥੫॥ ਮੈਨੂੰ ਦੱਸੋ ਕਿ ਇਸ ਸ਼ਬਦ ਦਾ ਕੀ ਅਰਥ ਹੈ।
ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥੫॥ ਮੈਨੂੰ ਦੱਸੋ ਕਿ ਇਸ ਸ਼ਬਦ ਦਾ ਕੀ ਅਰਥ ਹੈ।
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ
ਤੁਸੀਂ ਜਿਸ ਸ਼ਬਦ ਦੇ ਅਰਥ ਦੀ ਗੱਲ ਕਰ ਰਹੇ ਹੋ ਇਹ ਸ਼ਬਦ 1385 ਅੰਕ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਵੱਲੋਂ ਉਚਾਰਨ ਕੀਤਾ ਗਿਆ ਹੈ।ਇਸ ਵਿੱਚ ਅਕਾਲ ਪੁਰਖ ਦੇ ਗੁਣਾਂ ਨੂੰ ਬਿਆਨ ਕੀਤਾ ਹੈ।
ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ ॥
ਭਾਵ ਹੈ ਕਿ ਹੇ ਅਕਾਲ ਪੁਰਖ ਜੀ ਤੁਸੀਂ ਨਿਰਾਕਾਰ ਹੋ। ਜੋ ਅਸੀਂ ਇਸ ਬਾਹਰੀ ਅੱਖ ਨਾਲ ਦੇਖ ਸਕਦੇ ਹਾਂ ਤੁਸੀਂ ਉਸ ਸਰੂਪ ਤੋਂ ਬਾਹਰ ਹੋ।
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ।।
ਪਰ ਇਸ ਸਾਰੇ ਪਸਾਰੇ ਵਿੱਚ ਤੁਸੀਂ ਸਮਾਏ ਹੋ।ਜਿਵੇਂ ਫੁੱਲ ਵਿੱਚ ਖੁਸ਼ਬੂ। ਅਸੀਂ ਫੁੱਲ ਤਾਂ ਵੇਖ ਸਕਦੇ ਹਾਂ ਪਰ ਖੁਸ਼ਬੂ ਸਿਰਫ ਮਹਿਸੂਸ ਹੀ ਕਰ ਸਕਦੇ ਹਾਂ।
ਤੁਸੀਂ ਅਛਲ ਹੋ, ਤੁਹਾਨੂੰ ਛਲਿਆ ਨਹੀਂ ਜਾ ਸਕਦਾ ਜੇ ਅਸੀਂ ਕਹਿ ਦੇਈਏ ਕਿ ਅਸੀਂ ਆਪਣੀ ਚਤੁਰਾਈ ਨਾਲ ਤੁਹਾਨੂੰ ਜਿੱਤ ਸਕਦੇ ਹਾਂ ਤਾਂ ਉਹ ਨਹੀਂ ਹੋ ਸਕਦਾ ਕਿਉਂਕਿ
ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ।।
ਤੁਸੀਂ ਪੂਰਨ ਅਬਿਨਾਸੀ ਹੋ।ਸਭਨਾ ਵਿੱਚ ਸਮਾਏ ਹੋ ਅਤੇ ਕਦੀ ਵੀ ਨਾਸ਼ ਹੋਣ ਵਾਲੇ ਨਹੀਂ ਹੋ।ਤੁਸੀਂ ਤਾਂ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਹੋ।
ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥
ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ।।
ਉਹ ਧੰਨਤਾ ਦੇ ਯੋਗ ਹਨ ਜੋ ਉਸ ਦੀ ਬਖਸ਼ਿਸ਼ ਦੇ ਪਾਤਰ ਬਣੇ।ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਅੰਦਰ ਵਸਾਕੇ ਉਸ ਹਰੀ ਦਾ ਹੀ ਰੂਪ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ, ਜਿਸਨੇ ਵੀ ਤੁਹਾਨੂੰ ਪਰਸਿਆ ਭਾਵ ਛੂਹ ਲਿਆ ਭਾਵ ਜਿਸਨੇ ਵੀ ਤੁਹਾਡੇ ਗੁਣਾਂ ਦਾ ਸੰਗ ਕਰ ਲਿਆ ਉਹ ਆਤਮਿਕ ਤੌਰ ਤੇ ਵਿਕਾਰਾਂ ਦੇ ਜਨਮ ਮਰਨ ਦੇ ਗੇੜੇ ਵਿਚੋਂ ਸਦਾ ਲਈ ਨਿਕਲ ਗਿਆ।ਉਹ ਸਦੀਵੀ ਸਹਿਜ ਦੀ ਅਵਸਥਾ ਵਿਚ ਟਿਕ ਗਿਆ।
ਵੀਰ ਜੀ, ਗੁਰਮਤ ਵਿੱਚ ਅਕਾਲ ਪੁਰਖ ਦਾ ਗੁਣਵਾਚਕ ਸਰੂਪ ਬਿਆਨ ਕੀਤਾ ਹੈ ਤੇ ਸਾਡੇ ਜੀਵਨ ਦਾ ਭਲਾ ਤਾਂ ਹੀ ਹੈ ਜਦੋਂ ਉਨ੍ਹਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾਕੇ ਜਿੰਦਗੀ ਉਨ੍ਹਾਂ ਸ਼ੁਭ ਗੁਣਾਂ ਵਾਲੀ ਜੀਵੀਏ।