ਸਿੱਖ ਧਰਮ ਵਿੱਚ ਮਨੁੱਖੀ ਜੀਵਨ ਦੀ ਕੀ ਮਹੱਤਤਾ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Darbjot ji
ਮਨੁੱਖੀ ਜੀਵਨ ਦੀ ਮਹੱਤਤਾ ਵੱਖ ਵੱਖ ਮਤਾਂ ਵਿੱਚ ਵੱਖਰੀ ਵੱਖਰੀ ਹੈ।ਪਰ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਵੀਚਾਰਕੇ ਗ੍ਰਹਿਣ ਕਰਨਾ ਅਤੇ ਉਸ ਸਿੱਖਿਆ ਅਨੁਸਾਰ ਚੱਲਣਾ ਹੈ।ਗੁਰਬਾਣੀ ਦਾ ਹੁਕਮ ਹੈ
ਆਇਉ ਸੁਨਨ ਪੜਨ ਕਉ ਬਾਣੀ।।
ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ।।(1219)
ਭਾਵ ਹੈ ਕਿ ਮਨੁੱਖਾ ਜੀਵਨ ਤਾਂ ਸ਼ੁਭ ਕਰਮ ਕਰਨ ਲਈ ਮਿਲਿਆ ਸੀ ਕਿ ਗੁਰਬਾਣੀ ਪੜਕੇ ਸਮਝਕੇ ਅਤੇ ਉਸ ਅਨੁਸਾਰ ਚੱਲਕੇ ਆਪਣਾ ਜੀਵਨ ਜੀਊਣਾ ਸੀ ਪਰ ਅਸੀਂ ਤਾਂ ਗੁਰਬਾਣੀ ਦੇ ਸੁਨਹਿਰੀ ਹੁਕਮਾਂ ਨੂੰ ਭੁੱਲਕੇ ਹੋਰ ਹੀ ਲਾਲਸਾ ਵਿੱਚ ਲੱਗ ਗਏ।
ਜਿਨੀ ਨਾਮੁ ਵਿਸਾਰਿਆ ਸੇ ਕਿਤੁ ਆਏ ਸੰਸਾਰਿ।।
ਆਗੈ ਪਾਛੈ ਸੁਖੁ ਨਹੀ ਗਾਡੇ ਲਾਦੇ ਛਾਰੁ।।(1010)
ਇਥੋਂ ਤੱਕ ਲਿਖਿਆ ਗਿਆ ਹੈ, ਜੇ ਅਸੀਂ ਨਾਮ ਵਿਸਾਰਕੇ ਭਾਵ ਹੁਕਮ ਨੂੰ ਭੁੱਲ ਕੇ ਜੀਵਨ ਜੀਊਦੇ ਹਾਂ ਤਾਂ ਆਪਣੀ ਹਾਲਤ ਇਸ ਤਰ੍ਹਾਂ ਸਮਝੋ ਜਿਵੇਂ ਸੁਆਹ ਨਾਲ ਗੱਡੇ ਭਰੇ ਹੋਣ ਭਾਵ ਕਿ ਨਾਮ ਤੋਂ ਬਿਨਾਂ ਜੀਵਿਆ ਜੀਵਨ ਸਮਝੋ ਮਿੱਟੀ ਦੇ ਢੇਰ ਬਰਾਬਰ ਹੈ।
ਗੁਰਬਾਣੀ ਵਿੱਚ ਜਗ੍ਹਾ ਜਗ੍ਹਾ ਮਨੁੱਖੀ ਜੀਵਨ ਮਨੋਰਥ ਬਾਰੇ ਸਮਝਾਇਆ ਗਿਆ ਹੈ ਕਿ ਸੁਚੱਜੀ ਜਿੰਦਗੀ ਕਿਵੇਂ ਜੀਊਣੀ ਹੈ।
parmeshwar di amolak dat for which even devtas want
if you live like the life as per Guru’s will you will attain salvation