ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਕੀ ਕੜਾ ਸਿਰਫ ਸੱਜੇ ਹੱਥ ਵਿਚ ਹੀ ਪਾਇਆ ਜਾ ਸਕਦਾ ਹੈ ? ਕੀ ਅਸੀਂ ਸੱਜੇ ਹੱਥ ਦੀ ਬਜਾਇ ਖੱਬੇ ਹੱਥ ਵਿੱਚ ਕੜਾ ਨਹੀਂ ਪਾ ਸਕਦੇ? ਮੈਂ ਖੱਬੇ ਹੱਥ ਵਿਚ ਕੜਾ ਪਾਉਂਦਾ ਹਾਂ, ਤੇ ਮੈਨੂੰ ਕਈ ਵਾਰ ਟੋਕਿਆ ਗਿਆ, ਪਰ ਜਦ ਮੈਂ ਪੁਛਿਆ ਕਿਉਂ? ਤਾਂ ਜਵਾਬ ਕਿਸੇ ਨੇ ਨਹੀਂ ਦਿੱਤਾ। ਕਿਰਪਾ ਕਰ ਚਾਨਣਾ ਪਾਓ। 🙏🙏
ਸਤਿੰਦਰ ਜੀ, ਦਾਸ ਦੀ ਸਮਝ ਅਨੁਸਾਰ, ਕੜਾ ਸੱਜੇ ਹੱਥ ਵਿਚ ਇਸ ਕਰਕੇ ਪਾਇਆ ਜਾਂਦਾ ਹੈ ਕਿਉਂਕਿ ਅਸੀਂ ਸੱਜੇ ਹੱਥ ਨਾਲ ਕੰਮ ਕਰਦੇ ਹਾਂ ਤੇ ਜੇ ਕੋਈ ਗ਼ਲਤ ਕੰਮ ਕਰਨ ਲੱਗੀਏ ਤਾਂ ਗੁਰੂ ਦੀ ਬਖਸ਼ਿਸ਼ ਸਾਹਮਣੇ ਆ ਜਾਵੇਗੀ ਅਤੇ ਸਿੱਖ ਨੂੰ ਗ਼ਲਤ ਕੰਮ ਕਰਨ ਤੋਂ ਰੋਕੇਗੀ।
ਸਤਿਕਾਰ ਯੋਗ ਅੰਕਲ ਜੀ, ਪਰ ਜੇ ਕੋਈ ਖੱਬੇ ਹੱਥ ਨਾਲ ਕੰਮ ਕਰਨ ਵਾਲਾ ਹੋਵੇ ? ਜਿਵੇਂ ਕਿ ਮੈਂ । ਮੇਰਾ main concern ਇਹੀ ਹੈ ਕਿ ਜੇਕਰ ਕੋਈ ਖੱਬੇ ਹੱਥ ਵਿੱਚ ਪਾ ਰਿਹਾ ਹੈ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
ਆਮ ਤੌਰ ਤੇ ਸੱਜੇ ਹੱਥ ਵਿਚ ਹੀ ਪਾਇਆ ਜਾਂਦਾ ਹੈ ਪਰ ਤੁਹਾਡਾ ਮਾਮਲਾ ਵੱਖਰਾ ਹੈ ਕਿਉਂਕਿ ਤੁਸੀਂ ਖੱਬੇ ਹੱਥ ਨਾਲ ਕੰਮ ਕਰਦੇ ਹੋ। ਵੈਸੇ ਕੋਈ ਬੰਦਸ਼ ਕਿੱਧਰੇ ਪੜ੍ਹੀ ਜਾਂ ਸੁਣੀ ਨਹੀਂ ਹੈ।
I suggest throw away all superstitions, does not matter on witch hand you decide to wear KARA.