ਰਾਮਕਲੀ ਮਹਲਾ ੧ ਦਖਣੀ ਓਅੰਕਾਰ
ਉਪਰੋਕਤ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੯੨੯(929) ਤੇ ਹੈ। ਇਸ ਬਾਣੀ ਦਾ ਨਾਮ ਓਅੰਕਾਰ ਹੈ ਅਤੇ ਦਖਣੀ ਲਫਜ਼ ਰਾਮਕਲੀ ਰਾਗ ਨਾਲ ਸੰਬੰਧਿਤ ਹੈ। ਓਅੰਕਾਰ ਕਾਰ ਸੰਸਕ੍ਰਿਤ ਦਾ ਇੱਕ ਪਿਛੇਤਰ ਹੈ।ਇਸ ਦਾ ਅਰਥ ਹੈ ਇੱਕ ਰਸ, ਲਗਾਤਾਰ ਵਿਆਪਕ ਓਅੰ।ਇਸ ਬਾਣੀ ਦੀਆਂ 54 (੫੪) ਪਉੜੀਆਂ ਹਨ।ਇਸ ਵਿੱਚ ਇੱਕ ਹੀ ਰਹਾਉ ਵਾਲੀ ਲਾਈਨ ਹੈ।
ਓਅੰਕਾਰਿ ਬ੍ਰਹਮਾ ਉਤਪਤਿ
ਰਾਮਕਲੀ ਮਹਲਾ ੧ ਸਿਧ ਗੋਸਟਿ
ਇਹ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੯੩੮ (938) ਉਪਰ ਦਰਜ ਹੈ। ਸੰਨ 1539 ਵਿੱਚ ਗੁਰੂ ਨਾਨਕ ਸਾਹਿਬ ਜੀ ਅਚੱਲ ਬਟਾਲੇ ਮੇਲੇ ਤੇ ਗਏ।ਇਥੇ ਜੋਗੀ ਲੋਕ ਆਮ ਲੋਕਾਂ ਨੂੰ ਰਿੱਧੀਆਂ ਸਿੱਧੀਆਂ ਦੇ ਚੱਕਰ ਵਿੱਚ ਫਸਾਕੇ , ਕਰਾਮਾਤਾਂ ਦਿਖਾਕੇ ਡਰਾਉਂਦੇ ਸਨ ਅਤੇ ਲੁੱਟਦੇ ਸਨ। ਇਸੇ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਗੀਆਂ ਨਾਲ ਜੋ ਵੀ ਵੀਚਾਰ ਗੋਸ਼ਟੀ ਹੋਈ ਉਹ ਸਾਰੀ ਵਾਰਤਾਲਾਪ ਸਿਧ ਗੋਸ਼ਟਿ ਬਾਣੀ ਵਿੱਚ ਦਰਜ ਹੈ।
Ramkali Mahla 1 Dakhni Onkar
The above title is on page number 929 (੯੨੯) of Sri Guru Granth Sahib. The name of this Bani is Onkar and the Dakhni word is related to Ramkali raag. In Onkar, Kar is a Sanskrit suffix. It means a ras, an ever-pervasive stream. This Bani has 54 (੫੪) stanzas. It has only one Rahao line.
ਓਅੰਕਾਰਿ ਬ੍ਰਹਮਾ ਉਤਪਤਿ
Ramkali Mahla 1 Sidh Gosht
This title is recorded on page number 938 (੯੩੮) of Sri Guru Granth Sahib Ji. In 1539, Guru Nanak Sahib Ji went to the Achal Batale fair. Here the Jogis used to frighten and rob the common people by entrapping them in the circle of Riddhiya Siddhis, showing miracles. All the discussions that Guru Nanak Sahib Ji had with the Jogis at this place are recorded in Sidh Gosht Bani.
Author: Sdn. Mandeep Kaur (UAE)