What exactly is Naam Ras? Where and how can one experience it? What are the reasons for experiencing Naam Ras? And who has had the experience of Naam Ras?
What exactly is Naam Ras? Where and how can one experience it? What are the reasons for experiencing Naam Ras? And who has had the experience of Naam Ras?
Share
NAAM is divine wisdom, SHABAD GURU, VIRTUES, SPIRITUAL ENLIGHTENER that is within all of us. Realizing and living NAAM in every day life is drinking NAAM RAS. GURUS, BHAGATS, SAINTS realized NAAM RAS and any body has the ability to drink NAAM RAS.
Respected Simar Kaur ji,
Waheguru ji ka Khalsa, Waheguru ji ki Fateh!
In response to your question the undersigned wants to quote one example of a Shabad of Fourth Guru Person Guru Ramdas Sahib, in Raag Parbhati, which is located at Panna 1337 of Guru Granth Sahib.
The meanings of the Shabad are quite clear and Guru Sahib is teaching/guiding us that one should remain one with Akalpurakh and that is possible only through Shabad Guru, who are embodiment of each other. You can’t be one with Akalpurakh just by someone giving you a secret mantra in your ear but through Sadh Sangat by becoming Gurmukhs and getting rid of vices, which will save us from dying spiritual death and enable us to achieve salvation/emancipation in this life time itself.
It is quite clear that Naam Ras or Naam Japna is nothing but becoming Gurmukhs, becoming one with Akalpurakh and Shabad Guru and getting rid of vices.
Hope it helps. If you have any further questions, please do ask.
If you find any deficiencies, please point out the same, for improvement in future.
Regards,
Your Brother
————–
ਪ੍ਰਭਾਤੀ ਮਹਲਾ ੪ ॥ ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿਭਾ ॥ ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ ਬਿਖੁ ਡੁਬਦੇ ਬਾਹ ਦੇਇ ਕਢਿਭਾ ॥੧॥ ਜਪਿ ਮਨ ਰਾਮ ਨਾਮੁ ਅਰਧਾਂਭਾ ॥ ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥੧॥ ਰਹਾਉ ॥ ਰਾਮ ਨਾਮੁ ਰਸੁ ਰਾਮ ਰਸਾਇਣੁ ਰਸੁ ਪੀਆ ਗੁਰਮਤਿ ਰਸਭਾ ॥ ਲੋਹ ਮਨੂਰ ਕੰਚਨੁ ਮਿਲਿ ਸੰਗਤਿ ਹਰਿ ਉਰ ਧਾਰਿਓ ਗੁਰਿ ਹਰਿਭਾ ॥੨॥ ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੁਭਿਭਾ ॥ ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਰਭਾ ॥੩॥ ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ ਹਮ ਪਰੇ ਹਾਰਿ ਤੁਮ ਸਰਨਭਾ ॥ ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨਭਾ ॥੪॥੬॥ ਛਕਾ ੧ ॥ {ਪੰਨਾ 1337}
ਅਰਥ: ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ; (ਇਹ ਨਾਮ) ਜਪਣ-ਜੋਗ ਹੈ। ਕੰਨਾਂ ਵਿਚ ਜੋਈ ਗੁਪਤ ਮੰਤ੍ਰ ਦੇਣ ਆਦਿਕ ਦੇ ਢੰਗ ਨਾਲ ਕਦੇ ਭੀ ਪਰਮਾਤਮਾ ਨਹੀਂ ਮਿਲਦਾ। ਪੂਰੇ ਗੁਰੂ ਦੀ ਰਾਹੀਂ (ਨਾਮ ਜਪ ਕੇ ਹੀ) ਪਰਮਾਤਮਾ ਲੱਭਦਾ ਹੈ।1। ਰਹਾਉ।
ਹੇ ਭਾਈ! ਅਸੀਂ ਜੀਵ ਆਤਮਕ ਮੌਤੇ ਮਰੇ ਰਹਿੰਦੇ ਹਾਂ। ਸਤਿਗੁਰੂ ਨੇ ਜਦੋਂ ਸਾਡੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਤਾਂ ਹਰਿ-ਨਾਮ ਜਪ ਕੇ ਅਸੀਂ ਆਤਮਕ ਜੀਵਨ ਹਾਸਲ ਕਰ ਲੈਂਦੇ ਹਾਂ। ਹੇ ਭਾਈ! ਪੂਰਾ ਗੁਰੂ ਧੰਨ ਹੈ, ਗੁਰੂ ਸਲਾਹੁਣ-ਜੋਗ ਹੈ। (ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ) ਵਿਹੁਲੇ ਸਮੁੰਦਰ ਵਿਚ ਡੁੱਬਦਿਆਂ ਨੂੰ ਗੁਰੂ (ਆਪਣੀ) ਬਾਂਹ ਫੜਾ ਕੇ ਕੱਢ ਲੈਂਦਾ ਹੈ।1।
ਹੇ ਭਾਈ! ਪਰਮਾਤਮਾ ਦਾ ਨਾਮ-ਰਸ (ਦੁਨੀਆ ਦੇ ਹੋਰ ਸਾਰੇ) ਰਸਾਂ ਦਾ ਘਰ ਹੈ (ਸਭ ਰਸਾਂ ਤੋਂ ਸ੍ਰੇਸ਼ਟ ਹੈ, ਪਰ) ਇਹ ਨਾਮ-ਰਸ ਗੁਰਮਤਿ ਦੇ ਰਸ ਦੀ ਰਾਹੀਂ ਪੀਤਾ ਜਾ ਸਕਦਾ ਹੈ। ਸੜਿਆ ਹੋਇਆ ਲੋਹਾ (ਪਾਰਸ ਨੂੰ ਮਿਲ ਕੇ) ਸੋਨਾ (ਹੋ ਜਾਂਦਾ ਹੈ, ਤਿਵੇਂ) ਸੰਗਤਿ ਵਿਚ ਮਿਲ ਕੇ (ਮਨੁੱਖ) ਪਰਮਾਤਮਾ ਦਾ ਨਾਮ-ਰਸ (ਆਪਣੇ) ਹਿਰਦੇ ਵਿਚ ਵਸਾ ਲੈਂਦਾ ਹੈ, ਗੁਰੂ ਦੀ ਰਾਹੀਂ ਰੱਬੀ ਜੋਤਿ ਉਸ ਦੇ ਅੰਦਰ ਪਰਗਟ ਹੋ ਜਾਂਦੀ ਹੈ।2।
ਹੇ ਭਾਈ! ਜਿਹੜੇ ਮਨੁੱਖ ਹਉਮੈ ਵਿਚ ਗ੍ਰਸੇ ਰਹਿੰਦੇ ਹਨ, ਮਾਇਆ ਦੇ ਲੋਭ ਵਿਚ ਸਦਾ ਫਸੇ ਰਹਿੰਦੇ ਹਨ, ਪੁੱਤਰ ਇਸਤ੍ਰੀ ਦੇ ਮੋਹ ਵਿਚ ਘਿਰੇ ਰਹਿੰਦੇ ਹਨ, ਉਹਨਾਂ ਨੇ ਕਦੇ ਸੰਤ-ਜਨਾਂ ਦੇ ਚਰਨ ਨਹੀਂ ਛੁਹੇ ਹੁੰਦੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹਨਾਂ ਮਨੁੱਖਾਂ ਦੇ ਅੰਦਰ (ਤ੍ਰਿਸ਼ਨਾ ਦੀ) ਭੁੱਬਲ ਧੁੱਖਦੀ ਰਹਿੰਦੀ ਹੈ।3।
ਹੇ ਪ੍ਰਭੂ! ਆਪਣੇ ਗੁਣ ਤੂੰ ਆਪ ਹੀ ਜਾਣਦਾ ਹੈਂ। ਅਸੀਂ ਜੀਵ (ਹੋਰ ਸਭ ਪਾਸਿਆਂ ਵਲੋਂ) ਹਾਰ ਕੇ ਤੇਰੀ ਹੀ ਸਰਨ ਆ ਪੈਂਦੇ ਹਾਂ। ਹੇ ਸੁਆਮੀ! ਜਿਵੇਂ ਹੋ ਸਕੇ, ਮੇਰੀ ਰੱਖਿਆ ਕਰ (ਮੈਂ) ਨਾਨਕ ਤੇਰਾ ਹੀ ਦਾਸ ਹਾਂ।4।6। ਛਕਾ 1।