ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਲੋਕਾਂ ਨੂੰ ਕਿਸ ਤਰ੍ਹਾਂ ਗੁਮਰਾਹ ਕੀਤਾ ਜਾ ਰਿਹਾ ਹੈ?
ਭਾਈ ਗੁਰਦਾਸ ਜੀ ਦੀਆਂ ਸਾਰੀਆਂ ਵਾਰਾਂ ਵਿਚ ਪਹਿਲਾਂ ਕੁਝ ਉਦਾਹਰਣਾਂ ਦੇ ਕੇ ਸਮਝਾਇਆ ਜਾਂਦਾ ਹੈ ਤੇ ਫਿਰ ਆਖਰੀ ਪੰਗਤੀ ਵਿਚ ਸਿੱਖੀ ਸਿਧਾਂਤ ਸਮਝਾਇਆ ਜਾਂਦਾ ਹੈ। ਕਈ ਰਾਗੀ ਆਪਣਾ ਮਤਲਬ ਹੱਲ ਕਰਨ ਲਈ ਵਾਰਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹਨ
ਹੇਠ ਲਿਖੀ ਵਾਰ ਦੀ ਗਲਤ ਟੇਕ ਲੈ ਕੇ ਲੋਕਾਂ ਨੂੰ ਗਲਤ ਪਾਸੇ ਲਾਇਆ ਜਾ ਰਿਹਾ ਹੈ
Stress should be given on the last Line and not on the first Line
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ॥ ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ ॥ ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ ॥ ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ ॥ ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ ॥ ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ॥ (19-6-6)
ਲੋਕ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਦੇ ਹਨ, ਜੋ ਕੁੱਝ ਸਮੇਂ ਬਾਅਦ ਬੁਝ ਜਾਂਦੇ ਹਨ। ਰਾਤ ਨੂੰ ਆਕਾਸ਼ ਵਿੱਚ ਵੱਡੇ ਛੋਟੇ ਤਾਰੇ ਚਮਕਦੇ ਹਨ, ਜੋ ਦਿਨੇ ਅਲੋਪ ਹੋ ਜਾਂਦੇ ਹਨ। ਫੁਲਾਂ ਦੀਆਂ ਬਗੀਚੀਆਂ ਕੁਝ ਚਿਰ ਅਚਰਜ ਖਿੜਦੀਆਂ ਹਨ, ਜੋ ਬਾਅਦ ਵਿੱਚ ਫੁਲ ਚੁਣ ਕੇ ਤੋੜ ਲਏ ਜਾਂਦੇ ਹਨ। ਯਾਤਰੀ ਬੜੇ ਟੋਲਿਆਂ ਵਿੱਚ ਤੀਰਥਾਂ ਤੇ ਜਾਂਦੇ ਵੇਖੇ ਜਾਂਦੇ ਹਨ, ਪਰ ਛੇਤੀ ਹੀ ਉਹਨਾਂ ਉਪਰ ਤੀਰਥਾਂ ਦਾ ਕੋਈ ਅਸਰ ਨਹੀਂ ਰਹਿੰਦਾਂ ਹੈ। ਹਰਿ ਚੰਦਉਰੀ ਦੇ ਕਲਪਿਤ ਨਗਰ ਦਾ ਨਜ਼ਾਰਾ ਰਾਤ ਨੂੰ ਵਸਾ ਕੇ ਦਿਨ ਨੂੰ ਚੁੱਕ ਲਿਆ ਜਾਂਦਾ ਹੈ, ਇਸੇ ਪ੍ਰਕਾਰ ਇਹ ਜਗਤ ਥੋੜੇ ਚਿਰ ਦਾ ਆਨੰਦ ਹੈ। ਗੁਰਮੁਖਿ ਆਤਮਿਕ ਆਨੰਦ ਰੂਪੀ ਸੁਖਾਂ ਦੀ ਦਾਤ, ਗੁਰੂ ਸ਼ਬਦ ਦੁਆਰਾ ਸਦੀਵੀ ਕਾਲ ਲਈ ਸੰਭਾਲ ਕੇ ਰੱਖਦੇ ਹਨ। ਗੁਰਮੁਖਿ ਗੁਰੂ ਦੇ ਸ਼ਬਦ ਨੂੰ ਹਮੇਸ਼ਾਂ ਯਾਦ ਕਰਦੇ ਰਹਿੰਦੇ ਹਨ।
By stressing on the first line, the message is being conveyed as if the lighting of earthen pot is justified on Diwali. But Bhai Gurdas Ji wanted to convey something else. Initially, he is trying to tell what others are doing, i.e. People who light the earthen pots which are short lived, Stars twinkle during the night but disappear during day time, Flowers which blossom in the garden are either plucked or decay after a few days, People go on pilgrimage in
groups but there is no effect afterward, the scenes of imagination during night are for a limited period only, etc. All these are short lived and have limited effect which is left behind. But in the end Bhai Gurdas Ji is trying to convey what a Gurmukh does. A Gurmukh keeps the Shabad of Guru in his heart which continues to keep him in the state of Anand forever.
ਭਾਈ ਗੁਰਦਾਸ ਜੀ ਤਾਂ ਸਦੀਵੀ ਸੁਖ ਦਾ ਮਾਰਗ ਸਮਝਾ ਰਹੇ ਹਨ, “ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ ੍ਹਾਲੀਅਨਿ”, ਪਰੰਤੂ ਲੋਕਾਂ ਨੂੰ ਆਰਜ਼ੀ ਤਮਾਸ਼ੇ ਤੇ ਬਰਬਾਦੀ ਵਲ ਤੋਰਿਆ ਜਾ ਰਿਹਾ ਹੈ। ਗੁਰੂ ਸਾਹਿਬ ਤਾਂ ਸਮਝਾਂਦੇ ਹਨ ਕਿ ਆਪਣੇ ਅੰਦਰ ਗੁਰਬਾਣੀ ਦੁਆਰਾ ਗਿਆਨ ਦਾ ਦੀਵਾ ਬਾਲ ਕੇ ਸੋਝੀ ਪ੍ਰਾਪਤ ਕਰੋ ਐਸਾ ਦੀਵਾ ਨੀਰਿ ਤਰਾਇ ॥ ਜਿਤੁ ਦੀਵੈ ਸਭ ਸੋਝੀ ਪਾਇ ॥1॥ ਰਹਾਉ ॥ (878)
ਗੁਰੂ ਸਾਹਿਬ ਤਾਂ ਸਮਝਾਂਦੇ ਹਨ ਕਿ ਆਪਣੇ ਅੰਦਰ ਗੁਰਬਾਣੀ ਦੁਆਰਾ ਗਿਆਨ ਦਾ ਦੀਵਾ ਬਾਲ ਕੇ ਸੋਝੀ ਪ੍ਰਾਪਤ ਕਰੋ।
ਐਸਾ ਦੀਵਾ ਨੀਰਿ ਤਰਾਇ ॥ ਜਿਤੁ ਦੀਵੈ ਸਭ ਸੋਝੀ ਪਾਇ ॥੧॥ ਰਹਾਉ ॥ (੮੭੮)
Author: Dr. Sarbjit Singh