The truth of ghosts and phantoms on the criterion of Gurbani
In the old days when there was no source of light. There was almost natural light from the sun and the moon but in the darkness of the night man was afraid. There was ignorance in those days. It was thought that the soul of a dead human being may wander like a ghost. At that time there was no medical treatment. This fear slowly took root in the human mind. As time progressed, science made a lot of discoveries and explained that there is no such thing as a ghost, but still this fear is still very much in the minds of people. I share my own point here. This fear also bothered me a lot. I was in 10th class when my dad gave me a book to read Dev Daint and Ruha. At the same time, it was explained to me that Gurbani does not believe in these ghosts and phantoms at all. Then as I got older, I tried to understand Gurbani myself, with meaning and with a sincere feeling, then I realized very well that in fact Gurbani doesn’t believe in these things at all and where do we stand. Many times, we will say that it is written in Gurbani ਕੋਈ ਕੋਟਿ ਭੂਤ ਪ੍ਰੇਤ is written but we don’t understand the actual meaning at all. Today let us understand according to Gurbani in what sense the ghost has come so that our minds can be opened.
These following are the proofs about the ghosts in Gurbani.
1) Ghost/Devils words for objects:
ਸਾਰ ਭੂਤ ਸਤਿ ਹਰਿ ਕੋ ਨਾਉ।।
ਸਹਜਿ ਸੁਭਾਇ ਨਾਨਕ ਗੁਨ ਗਾਉ।।(289)
Meaning the ghost has come here for the objects. Meaning Prabhu’s Naam is the most excellent object.
ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ।।(1230)
Meaning the real thing is that God’s name is the best thing.
2) Ghost/Devil words for body:
ਸਰਬ ਭੂਤ ਆਪਿ ਵਰਤਾਰਾ।।(293)
That is, in all beings there is only the light of the Parmaatma.
ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ।।(482)
That is, when I realized that there is the light of that one God in all the beings, then all the animosities within me disappeared.
ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ।।(1353)
That is, the Immortal Lord is the Merciful to all beings.
3) Ghost/Devil words for perishable body:
ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ।।(714)
Bhasma Bhoot means the disappearance of Naam Nishan. In an instant, the slanderer was reduced to ashes, he received the rewards of his own actions.
4) Ghost/Devil words foe the five elements:
ਪੰਚਮੀ ਪੰਚ ਭੂਤ ਬੇਤਾਲਾ।।
ਆਪਿ ਅਗੋਚਰੁ ਪੁਰਖੁ ਨਿਰਾਲਾ।।(838)
Meaning that the creatures created by God are always merged in the five elements and do not live a good life at all. It describes the state of the beings merging in the five elements.
5) Ghost/Devil words for subject disorder:
ਦੁੰਦਰ ਦੂਤ ਭੂਤ ਭੀਹਾਲੇ।।
ਖਿੰਚੋਤਾਣਿ ਕਰਹਿ ਬੇਤਾਲੇ।।(1031)
The human being in whom the always noisy, demonic and demonic ghosts reside, is always attracted to the vices.
6) Ghost/Devil words for time:
ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ।।(1202)
The word Bhoot has come here for the past. That is, if we think that I have done evil deeds in secret from everyone. But how can we hide from the God who knows all about our past and future.
ਭਵ ਭੂਤ ਭਾਵ ਸਮਬਿਅੰ ਪਰਮੰ ਪ੍ਰਸੰਨਮਿਦੰ।।(526)
In it, Bhav means the present tense
Bhoot means past tense
Bhaav the time to come/future tens.
7) Ghost/Devil words for world:
ਸੰਸਾਰ ਵਾਸਤੇ ਭੂਤਨਾ ਸ਼ਬਦ
ਨਾਵਹੁ ਭੂਲਾ ਜਗੁ ਫਿਰੈ ਬੇਤਾਲਿਆ।।(149)
8) Ghost/Devil words for family:
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ।।
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰ।।(556)
In it jinn means ghost and avatar means birth.
Families living in vicious lives are themselves ghosts and their sons and daughters are also considered ghosts.
9) Ghost/Devil words for Maya:
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ।।(513)
Phantom means ghost. Meaning the attachment to Maya, lust, anger, ego are all the same kind of ghosts.
10) Ghost/Devil words for people without qualities:
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ।।
ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ।।(1364)
In the houses where good people are not served. There is no name of God. There is no service of parents. Understand that those houses are like cemeteries.
But there is the glory of Gurbani. Gurbani also makes people who are like ghosts like Gurmukhs. Whenever Gurbani is read with understanding, thought and emotion then Guru beautifies the lives. Its Hukums are also in Gurbani.
ਪਸੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ।।
ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ।।(802)
Here, phantom means a person who has passed away, which is of no use to anyone.
After coming to the shelter of Gurbani, even the foolish person, like the ghosts, are swept away, i.e., even those with vicious nature become auspicious.
ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ।।(323)
So above we have tried to understand from Gurbani that ghosts do not have any appearance. Where can such things stay without a body. Nowhere in Gurbani is it written that ghosts and phantoms can enter a human body. Think about it, if a ghost from Europe enters a Punjabi person, what language will he speak. If a ghost of an animal enters a person, will that person behave like an animal? Forgive me, but those who say that we believe in Dhan Dhan Guru Granth Sahib Ji but at the same time believe in ghosts and phantoms, I request them to understand Gurbani very well and with thought and emotion so that these illusions will go away from our minds forever. The day we truly understand Gurbani we will become Sachyar. When one becomes Sachyar then one will understand what is meant by ਕਈ ਕੋਟਿ ਭੂਤ ਪ੍ਰੇਤ Nowhere written in Gurbani are the ghosts clinging to someone and they have to be beaten to get them out. We have leaders/Rehber like Dhan Dhan Guru Granth Sahib Ji. Let’s read Gurbani ourselves and try to follow it. Finally, another Hukum
ਹਰਿ ਕੇ ਨਾਮ ਹੀਨ ਬੇਤਾਲ(ਭੂਤ)।।
ਜੇਤਾ ਕਰਨ ਕਰਾਵਨ ਤੇਤਾ ਸਭਿ ਬੰਧਨ ਜੰਜਾਲ।।(1222)
Let us do good deeds because without good qualities only a human being is a demon.
______________________________________________________________________________
ਗੁਰਬਾਣੀ ਦੀ ਕਸਵੱਟੀ ਤੇ ਭੂਤ ਪ੍ਰੇਤ ਦਾ ਸੱਚ
ਬਹੁਤ ਪਹਿਲੇ ਸਮੇਂ ਵਿੱਚ ਜਦੋਂ ਰੌਸ਼ਨੀ ਦਾ ਕੋਈ ਸਾਧਨ ਨਹੀਂ ਸੀ। ਤਕਰੀਬਨ ਸੂਰਜ ਅਤੇ ਚੰਦਰਮਾ ਦੀ ਕੁਦਰਤੀ ਰੌਸ਼ਨੀ ਹੀ ਹੁੰਦੀ ਸੀ ਪਰ ਰਾਤ ਦੇ ਹਨੇਰੇ ਵਿੱਚ ਮਨੁੱਖ ਡਰਦਾ ਸੀ। ਉਨ੍ਹਾਂ ਸਮਿਆਂ ਵਿੱਚ ਅਗਿਆਨਤਾ ਸੀ। ਇਹ ਸਮਝਿਆ ਜਾਂਦਾ ਸੀ ਕਿ ਮਰ ਚੁੱਕੇ ਮਨੁੱਖ ਦੀ ਰੂਹ ਸ਼ਾਇਦ ਭੂਤ ਪ੍ਰੇਤ ਬਣਕੇ ਭਟਕਦੀ ਰਹਿੰਦੀ ਹੈ।ਉਸ ਸਮੇਂ ਕੋਈ ਡਾਕਟਰੀ ਇਲਾਜ ਵੀ ਨਹੀਂ ਹੁੰਦਾ ਸੀ।ਮਨੁੱਖੀ ਮਨ ਵਿੱਚ ਇਹ ਡਰ ਹੌਲੀ ਹੌਲੀ ਘਰ ਕਰ ਗਿਆ। ਜਿਵੇਂ ਜਿਵੇਂ ਸਮਾਂ ਤਰੱਕੀ ਕਰਦਾ ਗਿਆ ਉਵੇਂ ਹੀ ਵਿਗਿਆਨ ਨੇ ਬਹੁਤ ਖੋਜਾਂ ਕੀਤੀਆਂ ਅਤੇ ਸਮਝਾਇਆ ਕਿ ਭੂਤ ਪ੍ਰੇਤ ਵਰਗੀ ਕੋਈ ਚੀਜ਼ ਨਹੀਂ ਹੈ ਪਰ ਫਿਰ ਵੀ ਅੱਜ ਤੱਕ ਲੋਕਾਂ ਦੇ ਮਨਾਂ ਵਿੱਚ ਇਹ ਡਰ ਕਾਫੀ ਜਿਆਦਾ ਬੈਠਾ ਹੈ। ਮੈਂ ਆਪਣੀ ਹੀ ਗੱਲ ਇਥੇ ਸਾਂਝੀ ਕਰਦੀ ਹਾਂ। ਛੋਟੇ ਹੁੰਦਿਆਂ ਇਹ ਡਰ ਮੈਨੂੰ ਵੀ ਬਹੁਤ ਤੰਗ ਕਰਦਾ ਸੀ।ਮੈਂ ਉਸ ਵਕਤ ਕੋਈ ਦਸਵੀਂ ਜਮਾਤ ਵਿੱਚ ਸੀ ਜਦੋਂ ਮੇਰੇ ਡੈਡੀ ਜੀ ਨੇ ਮੈਨੂੰ ਇੱਕ ਕਿਤਾਬ ਦੇਵ ਦੈਂਤ ਤੇ ਰੂਹਾਂ ਪੜ੍ਹਨ ਨੂੰ ਦਿੱਤੀ। ਨਾਲ ਹੀ ਇਹ ਵੀ ਸਮਝਾਇਆ ਕਿ ਗੁਰਬਾਣੀ ਇਨ੍ਹਾਂ ਭੂਤਾਂ ਪ੍ਰੇਤਾਂ ਨੂੰ ਬਿਲਕੁਲ ਨਹੀਂ ਮੰਨਦੀ। ਫਿਰ ਜਿਵੇਂ ਜਿਵੇਂ ਉਮਰ ਵੱਡੀ ਹੋਈ ਗੁਰਬਾਣੀ ਨੂੰ ਅਰਥਾਂ ਸਮੇਤ ਅਤੇ ਦਿਲੀਂ ਭਾਵਨਾ ਨਾਲ ਸਮਝਣ ਦਾ ਯਤਨ ਕੀਤਾ ਤਾਂ ਇਸ ਗੱਲ ਦੀ ਬਹੁਤ ਚੰਗੀ ਤਰ੍ਹਾਂ ਸੋਝੀ ਆ ਗਈ ਕਿ ਸੱਚ ਵਿੱਚ ਹੀ ਗੁਰਬਾਣੀ ਤਾ ਇਨ੍ਹਾਂ ਗੱਲਾਂ ਨੂੰ ਬਿਲਕੁਲ ਨਹੀਂ ਮੰਨਦੀ ਅਤੇ ਅਸੀਂ ਕਿਥੇ ਖੜੇ ਹਾਂ।ਕਈ ਬਹੁਤ ਵਾਰ ਕਹਿਣਗੇ ਕਿ ਜੀ ਗੁਰਬਾਣੀ ਵਿੱਚ ਲਿਖਿਆ ਹੈ।ਕੋਈ ਕੋਟਿ ਭੂਤ ਪ੍ਰੇਤ ਬਿਲਕੁਲ ਲਿਖਿਆ ਹੈ। ਪਰ ਕਿਸ ਭਾਵ ਅਰਥ ਵਿੱਚ ਲਿਖਿਆ ਹੈ ਉਹ ਅਸੀਂ ਸਮਝਣ ਦਾ ਯਤਨ ਹੀ ਨਹੀਂ ਕਰਦੇ।
ਆਉ ਅੱਜ ਗੁਰਬਾਣੀ ਅਨੁਸਾਰ ਸਮਝੀਏ ਕਿ ਭੂਤ ਕਿਹੜੇ ਕਿਹੜੇ ਅਰਥਾਂ ਵਿੱਚ ਆਇਆ ਹੈ ਤਾਂ ਕਿ ਸਾਡੇ ਦਿਮਾਗ ਖੁੱਲ੍ਹ ਸਕਣ।
ਗੁਰਬਾਣੀ ਵਿੱਚ ਭੂਤਾਂ ਪ੍ਰੇਤਾਂ ਬਾਰੇ ਇਹ ਪ੍ਰਮਾਣ ਹਨ।
1) ਪਦਾਰਥਾਂ ਲਈ ਭੂਤ ਸ਼ਬਦ:
ਸਾਰ ਭੂਤ ਸਤਿ ਹਰਿ ਕੋ ਨਾਉ।।
ਸਹਜਿ ਸੁਭਾਇ ਨਾਨਕ ਗੁਨ ਗਾਉ।।(289)
ਭਾਵ ਇਥੇ ਭੂਤ ਪਦਾਰਥ ਵਾਸਤੇ ਆਇਆ ਹੈ।ਮਤਲਬ ਪ੍ਰਭੂ ਦਾ ਨਾਮ ਹੀ ਸਭ ਤੋਂ ਉਤਮ ਪਦਾਰਥ ਹੈ। ਨਾਮ ਰਾਹੀਂ ਸ਼ੁਭ ਗੁਣ ਹਾਸਿਲ ਕਰਕੇ ਹੀ ਮਨ ਅਡੋਲ ਅਵਸਥਾ ਵਿੱਚ ਰਹਿੰਦਾ ਹੈ।
ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ।।(1230)
ਭਾਵ ਅਸਲੀ ਤੱਤ ਵਾਲੀ ਗੱਲ ਹੀ ਇਹ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਉਤਮ ਪਦਾਰਥ ਹੈ।
2) ਸਰੀਰ ਲਈ ਭੂਤ ਸ਼ਬਦ
ਸਰਬ ਭੂਤ ਆਪਿ ਵਰਤਾਰਾ।।(293)
ਭਾਵ ਕਿ ਸਾਰੇ ਜੀਵਾਂ ਵਿਚ ਪ੍ਰਭੂ ਦੀ ਹੀ ਜੋਤ ਹੈ।
ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ।।(482)
ਭਾਵ ਕਿ ਜਦੋਂ ਮੈਨੂੰ ਸਮਝ ਆ ਗਈ ਕਿ ਸਾਰੇ ਹੀ ਜੀਵਾਂ ਵਿੱਚ ਉਸ ਇੱਕ ਪ੍ਰਮਾਤਮਾ ਦੀ ਜੋਤ ਹੈ ਤਾਂ ਮੇਰੇ ਅੰਦਰੋਂ ਸਾਰੇ ਵੈਰ ਵਿਰੋਧ ਖਤਮ ਹੋ ਗਏ।
ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ।।(1353)
ਭਾਵ ਕਿ ਅਬਿਨਾਸੀ ਪ੍ਰਭੂ ਤਾਂ ਸਾਰੇ ਹੀ ਜੀਵਾਂ ਤੇ ਦਇਆ ਕਰਨ ਵਾਲਾ ਹੈ।
3) ਨਾਸ਼ਵਾਨ ਸ਼ਰੀਰ ਵਾਸਤੇ ਭੂਤਸ਼ਬਦ
ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ।।(714)
ਭਸਮਾ ਭੂਤ ਤੋਂ ਭਾਵ ਨਾਮ ਨਿਸ਼ਾਨ ਖਤਮ ਹੋ ਜਾਣਾ।ਮਤਲਬ ਜਦੋਂ ਮਨੁੱਖ ਪਹਿਲਾਂ ਆਪਣੇ ਕੀਤੇ ਵਿਕਾਰਾਂ ਕਰਕੇ ਦੁੱਖੀ ਰਹਿੰਦਾ ਸੀ। ਪ੍ਰਮਾਤਮਾ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਉਸਦਾ ਇਹ ਵਿਕਾਰੀ ਸੁਭਾਅ ਭਸਮ ਹੋ ਗਿਆ ਭਾਵ ਬਿਲਕੁਲ ਖਤਮ ਹੋ ਗਿਆ।
4) ਪੰਜ ਤੱਤ ਵਾਸਤੇ ਭੂਤ ਸ਼ਬਦ
ਪੰਚਮੀ ਪੰਚ ਭੂਤ ਬੇਤਾਲਾ।।
ਆਪਿ ਅਗੋਚਰੁ ਪੁਰਖੁ ਨਿਰਾਲਾ।।(838)
ਭਾਵ ਕਿ ਉਸ ਪ੍ਰਮਾਤਮਾ ਦੇ ਪੈਦਾ ਕੀਤੇ ਜੋ ਜੀਵ ਹਮੇਸ਼ਾ ਪੰਜ ਤੱਤਾਂ ਵਿੱਚ ਹੀ ਵਿਲੀਨ ਰਹਿੰਦੇ ਹਨ ਅਤੇ ਸ਼ੁਭ ਜੀਵਨ ਜੀਊਂਦੇ ਹੀ ਨਹੀਂ। ਇਸ ਵਿੱਚ ਪੰਜ ਤੱਤਾਂ ਵਿੱਚ ਵਿਲੀਨ ਰਹਿਣ ਵਾਲੇ ਜੀਵਾਂ ਦੀ ਅਵਸਥਾ ਦੱਸੀ ਹੈ।
5) ਵਿਸ਼ੇ ਵਿਕਾਰ ਵਾਸਤੇ ਭੂਤ ਸ਼ਬਦ
ਦੁੰਦਰ ਦੂਤ ਭੂਤ ਭੀਹਾਲੇ।।
ਖਿੰਚੋਤਾਣਿ ਕਰਹਿ ਬੇਤਾਲੇ।।(1031)
ਜਿਸ ਮਨੁੱਖ ਦੇ ਅੰਦਰ ਸਦਾ ਰੌਲਾ ਪਾਉਣ ਵਾਲੇ ਕਾਮਾਦਿਕ ਔਗੁਣ ਰੂਪੀ ਭੂਤ ਵੱਸਦੇ ਹੋਣ ਉਹ ਭੂਤ ਸਦਾ ਹੀ ਵਿਕਾਰਾਂ ਵੱਲ ਖਿੱਚਦੇ ਰਹਿੰਦੇ ਹਨ।
6) ਸਮੇਂ ਵਾਸਤੇ ਭੂਤ ਸ਼ਬਦ
ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ।।(1202)
ਇਥੇ ਭੂਤ ਸ਼ਬਦ ਬੀਤੇ ਸਮੇਂ ਵਾਸਤੇ ਆਇਆ ਹੈ। ਭਾਵ ਕਿ ਜੇ ਅਸੀਂ ਇਹ ਸਮਝਦੇ ਹਾਂ ਕਿ ਮੈਂ ਸਾਰਿਆਂ ਤੋਂ ਛੁਪਾਕੇ ਬੁਰੇ ਕੰਮ ਕਰ ਲਵਾ। ਪਰ ਉਸ ਪ੍ਰਮਾਤਮਾ ਤੋਂ ਕਿਵੇ ਛੁਪਾਵਾਂਗੇ ਜੋ ਸਾਡੇ ਸਾਰੇ ਕੀਤੇ ਬੀਤੇ ਸਮੇਂ ਬਾਰੇ ਅਤੇ ਆਉਣ ਵਾਲੇ ਸਮੇਂ ਬਾਰੇ ਵੀ ਜਾਣਦਾ ਹੈ।
ਭਵ ਭੂਤ ਭਾਵ ਸਮਬਿਅੰ ਪਰਮੰ ਪ੍ਰਸੰਨਮਿਦੰ।।(526)
ਇਸ ਵਿੱਚ ਭਵ ਤੋ ਮਤਲਬ ਹੁਣ ਵਾਲਾ ਸਮਾਂ
ਭੂਤ ਤੋਂ ਮਤਲਬ ਬੀਤਿਆ ਸਮਾਂ
ਭਾਵ ਤੋਂ ਮਤਲਬ ਆਉਣ ਵਾਲਾ ਸਮਾਂ।
7) ਸੰਸਾਰ ਵਾਸਤੇ ਭੂਤਨਾ ਸ਼ਬਦ
ਨਾਵਹੁ ਭੂਲਾ ਜਗੁ ਫਿਰੈ ਬੇਤਾਲਿਆ।।(149)
8) ਪ੍ਰਵਾਰ ਵਾਸਤੇ ਭੂਤਨਾ ਸ਼ਬਦ
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ।।
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰ।।(556)
ਇਸ ਵਿੱਚ ਜਿੰਨ ਤੋਂ ਭਾਵ ਭੂਤ ਅਤੇ ਅਉਤਾਰ ਤੋ ਭਾਵ ਹੈ ਜਨਮ।
ਵਿਕਾਰੀ ਜੀਵਨ ਵਿੱਚ ਰਹਿਣ ਵਾਲੇ ਪ੍ਰੀਵਾਰ ਆਪ ਵੀ ਭੂਤ ਹਨ ਅਤੇ ਉਨ੍ਹਾਂ ਦੇ ਘਰ ਪੁੱਤਰ ਤੇ ਧੀ ਵੀ ਸਮਝੋ ਭੂਤ ਹੀ ਪੈਦਾ ਹੋਏ ਹਨ।
9) ਮਾਇਆ ਵਾਸਤੇ ਭੂਤ ਸ਼ਬਦ
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ।।(513)
ਪਰੇਤੁ ਤੋਂ ਮਤਲਬ ਹੈ ਭੂਤ। ਭਾਵ ਮਾਇਆ ਦਾ ਮੋਹ, ਕਾਮ, ਕਰੋਧ ਹੰਕਾਰ ਸਭ ਇਕ ਤਰ੍ਹਾਂ ਦੇ ਭੂਤ ਹੀ ਹਨ।
10) ਗੁਣਾਂ ਤੋਂ ਖਾਲੀ ਬੰਦੇ ਵੀ ਸਮਝੋ ਭੂਤ ਹੀ ਹਨ।
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ।।
ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ।।(1364)
ਜਿਨ੍ਹਾਂ ਘਰਾਂ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ।ਕੋਈ ਰੱਬ ਦਾ ਨਾਮ ਨਹੀਂ। ਮਾਤਾ ਪਿਤਾ ਦੀ ਕੋਈ ਸੇਵਾ ਨਹੀਂ ਹੁੰਦੀ ।ਸਮਝੋ ਉਹ ਘਰ ਸ਼ਮਸ਼ਾਨ ਵਰਗੇ ਹਨ ਉਨ੍ਹਾਂ ਘਰਾਂ ਵਿੱਚ ਬੰਦਿਆਂ ਦੇ ਰੂਪ ਵਿੱਚ ਭੂਤ ਵੱਸਦੇ ਹਨ।
ਪਰ ਗੁਰਬਾਣੀ ਦੀ ਵਡਿਆਈ ਹੈ। ਗੁਰਬਾਣੀ ਭੂਤਾਂ ਵਰਗੇ ਬੰਦਿਆਂ ਨੂੰ ਵੀ ਗੁਰਮੁਖ ਬਣਾ ਦਿੰਦੀ ਹੈ।ਜਦੋਂ ਵੀ ਗੁਰਬਾਣੀ ਨੂੰ ਸਮਝਕੇ ਵੀਚਾਰਕੇ ਅਤੇ ਭਾਵਨਾ ਨਾਲ ਪੜ੍ਹਿਆ ਜਾਵੇ ਤਾਂ ਗੁਰੂ ਜਿੰਦਗੀਆਂ ਸੰਵਾਰ ਦਿੰਦਾ ਹੈ।ਇਸ ਦੇ ਵੀ ਫੁਰਮਾਨ ਗੁਰਬਾਣੀ ਵਿੱਚ ਹਨ।
ਗੁਰੂ ਭੂਤਾਂ ਵਰਗੇ ਬੰਦਿਆਂ ਨੂੰ ਗੁਰਮੁਖ ਬਣਾ ਦਿੰਦਾ ਹੈ।
ਪਸੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ।।
ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ।।(802)
ਇਥੇ ਪ੍ਰੇਤ ਤੋਂ ਭਾਵ ਹੈ ਗਿਆ ਗੁਜਰਿਆ ਬੰਦਾ,ਜੋ ਕਿਸੇ ਦੇ ਕੰਮ ਨਾ ਆਵੇ।
ਪ੍ਰਮਾਤਮਾ ਦੀ ਸ਼ਰਨ ਵਿੱਚ ਆਕੇ ਤਾਂ ਮੂਰਖ ਬੰਦਾ, ਪ੍ਰੇਤਾਂ ਵਰਗੇ ਮਨੁੱਖ ਵੀ ਤਰ ਜਾਂਦੇ ਹਨ ਭਾਵ ਵਿਕਾਰੀ ਸੁਭਾਅ ਵਾਲੇ ਵੀ ਸ਼ੁਭ ਗੁਣਾਂ ਵਾਲੇ ਬਣ ਜਾਂਦੇ ਹਨ।
ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ।।(323)
ਸੋ ਉਪਰ ਅਸੀਂ ਗੁਰਬਾਣੀ ਵਿਚੋਂ ਸਮਝਣ ਦਾ ਯਤਨ ਕੀਤਾ ਹੈ ਕਿ ਭੂਤ ਪ੍ਰੇਤ ਕੋਈ ਜੂਨ ਨਹੀਂ ਹੈ।ਸ਼ਰੀਰ ਤੋਂ ਬਿਨਾਂ ਅਜਿਹੀਆਂ ਚੀਜ਼ਾਂ ਕਿਥੇ ਠਹਿਰ ਸਕਦੀਆਂ ਹਨ।ਗੁਰਬਾਣੀ ਵਿੱਚ ਇਹ ਕਿਸੇ ਵੀ ਜਗ੍ਹਾ ਤੇ ਨਹੀਂ ਲਿਖਿਆ ਕਿ ਭੂਤ ਪ੍ਰੇਤ ਕਿਸੇ ਮਨੁੱਖ ਦੇ ਸਰੀਰ ਵਿੱਚ ਦਾਖਲ ਹੋ ਸਕਦੇ ਹਨ। ਸੋਚਕੇ ਦੇਖੋ ਜੇ ਭਲਾ ਕੋਈ ਯੂਰਪ ਦਾ ਭੂਤ ਕਿਸੇ ਪੰਜਾਬੀ ਬੰਦੇ ਵਿੱਚ ਦਾਖਲ ਹੋ ਜਾਵੇ ਤਾਂ ਉਹ ਕਿਹੜੀ ਭਾਸ਼ਾ ਬੋਲੇਗਾ। ਜੇ ਭਲਾ ਕੋਈ ਜਾਨਵਰ ਦਾ ਭੂਤ ਕਿਸੇ ਬੰਦੇ ਵਿੱਚ ਆ ਜਾਵੇ ਤਾਂ ਕੀ ਉਹ ਬੰਦਾ ਜਾਨਵਰ ਵਾਂਗ ਵਿਹਾਰ ਕਰੇਗਾ। ਮੁਆਫ ਕਰਨਾ ਜੋ ਲੋਕ ਕਹਿੰਦੇ ਹਨ ਕਿ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਪਰ ਨਾਲ ਹੀ ਭੂਤ ਪ੍ਰੇਤ ਵੀ ਮੰਨਦੇ ਹਨ ਉਨ੍ਹਾਂ ਨੂੰ ਬੇਨਤੀ ਹੈ ਕਿ ਗੁਰਬਾਣੀ ਬਹੁਤ ਚੰਗੀ ਤਰ੍ਹਾਂ ਸਮਝਕੇ ਅਤੇ ਵੀਚਾਰਕੇ ਅਤੇ ਭਾਵਨਾ ਨਾਲ ਸਮਝੋ ਤਾਂ ਕਿ ਸਾਡੇ ਮਨਾਂ ਵਿਚੋਂ ਸਦਾ ਲਈ ਇਹ ਭੁਲੇਖੇ ਦੂਰ ਹੋ ਜਾਣ। ਜਿਸ ਦਿਨ ਸੱਚ ਵਿੱਚ ਹੀ ਗੁਰਬਾਣੀ ਦੀ ਸਮਝ ਆ ਗਈ ਉਸ ਦਿਨ ਸਚਿਆਰ ਬਣ ਜਾਵਾਂਗੇ।ਜਦੋਂ ਸਚਿਆਰ ਬਣ ਗਏ ਉਦੋਂ ਸਮਝ ਆ ਜਾਵੇਗੀ ਕਈ ਕੋਟਿ ਭੂਤ ਪ੍ਰੇਤ ਦਾ ਕੀ ਭਾਵ ਹੈ।ਗੁਰਬਾਣੀ ਵਿੱਚ ਕਿਤੇ ਨਹੀਂ ਲਿਖਿਆ ਭੂਤ ਕਿਸੇ ਨੂੰ ਚੰਬੜਦੇ ਹਨ ਅਤੇ ਇਨ੍ਹਾਂ ਨੂੰ ਕਢਵਾਉਣ ਵਾਸਤੇ ਕੁੱਟ ਖਾਣੀ ਪੈਂਦੀ ਹੈ। ਸਾਡੇ ਕੋਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਰਹਿਬਰ ਹਨ । ਆਉ ਗੁਰਬਾਣੀ ਆਪ ਪੜੀਏ ਅਤੇ ਇਸ ਅਨੁਸਾਰ ਚੱਲਣ ਦਾ ਯਤਨ ਕਰੀਏ। ਅਖੀਰ ਇੱਕ ਹੋਰ ਪ੍ਰਮਾਣ
ਹਰਿ ਕੇ ਨਾਮ ਹੀਨ ਬੇਤਾਲ(ਭੂਤ)।।
ਜੇਤਾ ਕਰਨ ਕਰਾਵਨ ਤੇਤਾ ਸਭਿ ਬੰਧਨ ਜੰਜਾਲ।।(1222)
ਸ਼ੁਭ ਕੰਮ ਕਰੀਏ ਕਿਉਂਕਿ ਸ਼ੁਭ ਗੁਣਾਂ ਤੋਂ ਬਿਨਾਂ ਮਨੁੱਖ ਹੀ ਭੂਤਨਾ ਹੈ। ਇੱਕ ਵਾਰ ਫਿਰ ਬੇਨਤੀ ਹੈ ਕਿ ਗੁਰਬਾਣੀ ਵਿੱਚ ਆਏ ਉਪਦੇਸ਼ ਮੰਨੀਏ ਤਾਂ ਕਿ ਸਾਡੀਆਂ ਜਿੰਦਗੀਆਂ ਵੀ ਸ਼ੁੱਭ ਗੁਣਾਂ ਵਾਲੀਆਂ ਹੋ ਜਾਣ।
______________________________________________________________________________
Author: Sdn. Mandeep Kaur