Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Home/Questions
  • Recent Questions
  • Answers
  • Most Answered
  • Most Visited
  • Most Voted
  • No Answers
  1. Asked: June 13, 2026In: Knowledge

    meaning?

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on June 13, 2026 at 9:27 am

    ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨Read more

    ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥ {ਪੰਨਾ 12}

    ਅਖਰੀ ਅਰਥ: (ਹੇ ਭਾਈ!) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ। (ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ) । (ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਮਿਲ ਬੈਠਿਆ ਕਰ (ਸਾਧ ਸੰਗਤਿ ਵਿਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ ਸੰਗਤਿ ਵਿਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ ਜੇ ਉਥੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਹ ਵਿਚ ਜੁੜੇਂ) ।1।
    (ਹੇ ਭਾਈ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ। (ਨਿਰੇ) ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ।1। ਰਹਾਉ।
    (ਹੇ ਭਾਈ!) ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ, (ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ) ਉੱਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਜਤਨ ਨਹੀਂ ਕਰਦਾ = ਤੂੰ (ਅਜੇਹਾ ਕੋਈ) ਧਰਮ ਨਹੀਂ ਕਮਾਂਦਾ। ਨਾਹ ਤੂੰ ਗੁਰੂ ਦੀ ਸੇਵਾ ਕੀਤੀ, ਨਾਹ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ। ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ) ਆਖ– (ਹੇ ਪ੍ਰਭੂ!) ਅਸੀਂ ਜੀਵ ਮੰਦ-ਕਰਮੀ ਹਾਂ (ਤੇਰੀ ਸਰਨ ਪਏ ਹਾਂ) , ਸਰਨ ਪਿਆਂ ਦੀ ਲਾਜ ਰੱਖ।2।4।

    ਰੂਹਾਨੀ ਅਰਥ: ਪਿੱਛਲੇ ਜਨਮ ਜਾਂ ਅੱਗਲੇ ਜਨਮ ਦੇ ਬਾਰੇ ਚਿੰਤਾ ਨਾ ਕਰ ਕੇ ਆਪਣੇ ਇਸ ਮਨੁੱਖਾ ਜਨਮ ਨੂੰ ਸੰਵਾਰ ਤੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਸਚਿਆਰ/ਗੁਣਵਾਨ ਅਰਥਾਤ ਗੁਰਮੁਖ ਬਣ ਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚ ਤੇ ਇਸੇ ਜਨਮ ਵਿਚ ਹੀ ਆਤਮਿਕ ਤੌਰ ਤੇ ਮੁਕਤ ਹੋ ਜਾ।

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  2. Asked: June 11, 2026In: Knowledge

    I want Best Journal Publication Support Service

    Ramneet
    Ramneet Scholar
    Added an answer on June 12, 2026 at 5:12 pm

    Please do not post these advertisements on this website.

    Please do not post these advertisements on this website.

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  3. Asked: June 9, 2026In: Sikhism

    waheguru ji, ki asi mobile app to hukumnama sahib ji le skde ha k nhi ?

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on June 9, 2026 at 6:05 am

    ਚੰਗਾ ਇਹ ਹੀ ਹੈ ਕਿ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਹੀ ਲਿਆ ਜਾਵੇ। ਜੇ ਕੋਈ ਮਜ਼ਬੂਰੀ ਹੋਵੇ, ਜਿਸ ਦਾ ਕੋਈ ਹੱਲ ਨਾ ਹੋਵੇ, ਤਾਂ ਮੋਬਾਈਲ ਐਪ ਤੋਂ ਲੈ ਸਕਦੇ ਹੋ ਜੀ।

    ਚੰਗਾ ਇਹ ਹੀ ਹੈ ਕਿ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਹੀ ਲਿਆ ਜਾਵੇ। ਜੇ ਕੋਈ ਮਜ਼ਬੂਰੀ ਹੋਵੇ, ਜਿਸ ਦਾ ਕੋਈ ਹੱਲ ਨਾ ਹੋਵੇ, ਤਾਂ ਮੋਬਾਈਲ ਐਪ ਤੋਂ ਲੈ ਸਕਦੇ ਹੋ ਜੀ।

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  4. Asked: June 8, 2026In: Knowledge

    pls give me straight forward and direct answer

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on June 8, 2026 at 11:26 pm

    ਖ਼ਾਲੀ ਸਲੇਟ ਦਾਸ ਦੀ ਸਮਝ ਅਨੁਸਾਰ, ਮਨੁੱਖ ਖਾਲੀ ਹੱਥ (ਖ਼ਾਲੀ ਸਲੇਟ ਜਿਸ ਤੇ ਕੁੱਝ ਲਿੱਖਿਆ ਨਹੀਂ ਹੁੰਦਾ ਲੈ ਕੇ) ਆਉਂਦਾ ਹੈ ਤੇ ਆਪਣੇ ਜੀਵਨ ਵਿਚ ਚੰਗਾ ਜਾਂ ਭੈੜਾ ਜੋ ਵੀ ਲਿੱਖਦਾ ਹੈ ਅਰਥਾਤ ਗੁਰਮੁਖ ਜਾਂ ਮਨਮੁਖ ਬਣਦਾ ਹੈ, ਉਸ ਦੇ ਨਤੀਜੇ ਭੁਗਤਦਾ ਹੈ ਅਰਥਾਤ ਇਸੇ ਜੀਵਨ ਵਿਚ ਸਵਰਗ (ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਰਹਿੰਦਾ ਹੈ ਤੇ ਆਤਮਿਕ ਤੌਰ ਤੇ ਜੀਵਨRead more

    ਖ਼ਾਲੀ ਸਲੇਟ

    ਦਾਸ ਦੀ ਸਮਝ ਅਨੁਸਾਰ, ਮਨੁੱਖ ਖਾਲੀ ਹੱਥ (ਖ਼ਾਲੀ ਸਲੇਟ ਜਿਸ ਤੇ ਕੁੱਝ ਲਿੱਖਿਆ ਨਹੀਂ ਹੁੰਦਾ ਲੈ ਕੇ) ਆਉਂਦਾ ਹੈ ਤੇ ਆਪਣੇ ਜੀਵਨ ਵਿਚ ਚੰਗਾ ਜਾਂ ਭੈੜਾ ਜੋ ਵੀ ਲਿੱਖਦਾ ਹੈ ਅਰਥਾਤ ਗੁਰਮੁਖ ਜਾਂ ਮਨਮੁਖ ਬਣਦਾ ਹੈ, ਉਸ ਦੇ ਨਤੀਜੇ ਭੁਗਤਦਾ ਹੈ ਅਰਥਾਤ ਇਸੇ ਜੀਵਨ ਵਿਚ ਸਵਰਗ (ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਰਹਿੰਦਾ ਹੈ ਤੇ ਆਤਮਿਕ ਤੌਰ ਤੇ ਜੀਵਨ ਮੁਕਤ ਹੋ ਜਾਂਦਾ ਹੈ) ਜਾਂ ਨਰਕ (ਮਾਇਆ/ਵਿਕਾਰਾਂ ਵਿਚ ਫੱਸਿਆ ਪਲ ਪਲ ਆਤਮਿਕ ਮੌਤੇ ਮਰਦਾ ਰਹਿੰਦਾ ਹੈ ਅਰਥਾਤ ਆਵਾਗਉਣ ਵਿਚ ਪਇਆ ਰਹਿੰਦਾ ਹੈ) ਅਰਥਾਤ ਜਾਂ ਤਾਂ ਰਤਨ ਜਨਮ ਸਫਲਾ ਕਰ ਜਾਂਦਾ ਹੈ ਜਾਂ ਠੇਡੇ ਖਾਂਦਾ ਖਾਂਦਾ ਕੌਡੀਆਂ ਦੇ ਭਾਅ ਜਨਮ ਗੰਵਾ ਬਹਿੰਦਾ ਹੈ।

    ਪਿਛੋਂ ਨਾਂਹ ਕੁੱਝ ਲੈ ਕੇ ਆਉਣਾ ਹੁੰਦਾ ਹੈ ਤੇ ਨਾ ਹੀ ਅੱਗੇ ਕੁਝ ਲੈ ਕੇ ਜਾਣਾ ਹੁੰਦਾ ਹੈ। ਸਭ ਕੁੱਝ ਇਸੇ ਜੀਵਨ ਵਿਚ ਨਿਬੜ ਜਾਂਦਾ ਹੈ।

    ਚੋਣ ਮਨੁੱਖ ਦੀ ਆਪਣੀ ਹੈ।
    ਕਹਿਣ ਦਾ ਭਾਵ ਇਹ ਹੈ ਕਿ ਨਾ ਕੋਈ ਪਿੱਛਲਾ ਜਨਮ‌ ਹੈ ਤੇ ਨਾ ਹੀ ਕੋਈ ਅੱਗਲਾ ਜਨਮ। ਜੋ ਕੁੱਝ ਹੈ ਉਹ ਇਹ ਹੀ ਜਨਮ ਹੈ।

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  5. Asked: June 5, 2026In: Knowledge

    why every year gurpurab date changes?

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on June 6, 2026 at 12:54 am

    ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ, ਜੋ ਕਿ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ 2003 ਵਿਚ ਲਾਗੂ ਕੀਤਾ ਗਿਆ ਸੀ, ਨੂੰ ਛੱਡ ਕੇ ਮੁੜ ਬਿਕ੍ਰਮੀ ਕੈਲੰਡਰ ਨੂੰ ਅਪਨਾ ਲਿਆ ਗਿਆ ਹੈ ਜੀ।

    ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ, ਜੋ ਕਿ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ 2003 ਵਿਚ ਲਾਗੂ ਕੀਤਾ ਗਿਆ ਸੀ, ਨੂੰ ਛੱਡ ਕੇ ਮੁੜ ਬਿਕ੍ਰਮੀ ਕੈਲੰਡਰ ਨੂੰ ਅਪਨਾ ਲਿਆ ਗਿਆ ਹੈ ਜੀ।

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  6. Asked: June 5, 2026In: Gurus

    why Guru Gobind Singh Ji make next Guru Guru Granth Sahib ji

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on June 6, 2026 at 12:46 am
    This answer was edited.

    ਸਤਿਕਾਰ ਯੋਗ ਪ੍ਰਭਜੋਤ ਕੌਰ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ।। ਤੁਹਾਡੇ ਪ੍ਰਸ਼ਨ ਦੇ ਉੱਤਰ ਵਿੱਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਧਰਮ ਨਹੀਂ ਰੂਹਾਨੀਅਤ ਸਿਖਾਉਂਦਾ ਹੈ। ਜੋਗੀਆਂ ਨੇ ਆਪਣੇ ਵਿਚਾਰ ਵਟਾਂਦਰੇ ਦੌਰਾਨ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਨ ਪੁੱਛਿਆ ਸੀ: ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂRead more

    ਸਤਿਕਾਰ ਯੋਗ ਪ੍ਰਭਜੋਤ ਕੌਰ ਜੀ,

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ।।

    ਤੁਹਾਡੇ ਪ੍ਰਸ਼ਨ ਦੇ ਉੱਤਰ ਵਿੱਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਧਰਮ ਨਹੀਂ ਰੂਹਾਨੀਅਤ ਸਿਖਾਉਂਦਾ ਹੈ।

    ਜੋਗੀਆਂ ਨੇ ਆਪਣੇ ਵਿਚਾਰ ਵਟਾਂਦਰੇ ਦੌਰਾਨ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਨ ਪੁੱਛਿਆ ਸੀ:

    ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ (ਪੰਨਾ 942)

    ਅਰਥ: (ਪ੍ਰਸ਼ਨ:) = (ਜੀਵਨ ਦਾ) ਕੀਹ ਮੂਲ ਹੈ? ਕੇਹੜੀ ਸਿੱਖਿਆ ਲੈਣ ਦਾ (ਇਹ ਮਨੁੱਖਾ ਜਨਮ ਦਾ) ਸਮਾ ਹੈ? ਤੂੰ ਕਿਸ ਗੁਰੂ ਦਾ ਚੇਲਾ ਹੈਂ?

    ਉਨ੍ਹਾਂ ਦਾ ਸਪੱਸ਼ਟ ਉੱਤਰ ਸੀ:

    ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਪੰਨਾ 943)

    ਅਰਥ: (ਉੱਤਰ:) ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।

    ਇਸ ਲਈ ਸਿੱਖ ਦਾ ਗੁਰੂ ਸ਼ਬਦ ਹੈ।

    ਗੁਰੂ ਗ੍ਰੰਥ ਸਾਹਿਬ ਦਾ ਆਰੰਭ ਇਸ ਤਰ੍ਹਾਂ ਹੁੰਦਾ ਹੈ:

    ੴ (Ik Onkar) (One Universal Creator God);

    ਸਤਿ ਨਾਮੁ (Sat Naam) (The Name Is Truth);

    ਕਰਤਾ ਪੁਰਖੁ (Karta Purakh) (Creative Being Personified);

    ਨਿਰਭਉ (Nirbhau) (No Fear);

    ਨਿਰਵੈਰੁ (Nirvair) (No Enmity or Hatred),

    ਅਕਾਲ ਮੂਰਤਿ (Akal Moorat) (Image of the undying);

    ਅਜੂਨੀ (Ajuni) (Beyond Birth);

    ਸੈਭੰ (Saibhang) (Self-existstant);

    ਗੁਰ ਪ੍ਰਸਾਦਿ (Gur Parsad) (By Guru’s Grace)

    ਅੱਗੇ:

    ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥ (ਪੰਨਾ 1201) ਅਰਥਾਤ ਹੇ ਮੇਰੇ ਮਨ! ਉਹ ਹਰੀ ਹਰੇਕ ਸਰੀਰ ਵਿਚ ਵੱਸਦਾ ਹੈ, ਜਲ ਵਿਚ ਧਰਤੀ ਵਿਚ ਵੱਸਦਾ ਹੈ, ਹਰੇਕ ਥਾਂ ਵਿਚ ਵੱਸਦਾ ਹੈ, ਮੇਰੇ ਅੰਦਰ ਉਸ ਦੇ ਦਰਸਨ ਦੀ ਤਾਂਘ ਹੈ।

    ਇਨ੍ਹਾਂ ਵਿਚ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਅਕਾਲਪੁਰਖ ਇੱਕ ਹੈ ਤੇ ਉਹ ਸਰੀਰ ਨਹੀਂ ਹੈ ਹਾਲਾਂਕਿ ਹਰ ਸਰੀਰ ਵਿਚ ਤੇ ਕੁਦਰਤ ਵਿਚ ਵਸਦਾ ਹੈ ਅਤੇ ਉਸ ਨਾਲ ਸ਼ਬਦ ਗੁਰੂ ਦੀ ਮਦੱਦ ਨਾਲ ਜੁੜਿਆ ਜਾ ਸਕਦਾ ਹੈ।

    ਇਸ ਲਈ ਆਰੰਭ ਤੋਂ ਹੀ, ਗੁਰੂ ਗ੍ਰੰਥ ਸਾਹਿਬ ਵਿਚ ਜੋ ਵੀ ਸ਼ਬਦ ਸ਼ਾਮਿਲ ਕੀਤਾ ਗਿਆ ਹੈ, ਉਹ ਹੀ ਸਿੱਖੀ ਵਿਚ ਗੁਰੂ ਹੈ, ਕੋਈ ਵੀ ਸਰੀਰ (ਗੁਰੂ ਸਾਹਿਬਾਨ, ਭਗਤ ਜਾਂ ਸਿੱਖ ਦਾ) ਨਹੀਂ।

    ਗੁਰੂ ਸਰੀਰਾਂ ਨੂੰ ਸਿੱਖੀ ਵਿਚ ਗੁਰੂ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਆਤਮਿਕ ਤੌਰ ਤੇ ਉਹ ਅਕਾਲਪੁਰਖ ਨਾਲ ਜੁੜੇ ਹੋਏ ਸਨ ਤੇ ਸਾਰੇ ਹੀ ਨਾਨਕ ਸਨ ਕਿਉਂਕਿ ਉਨ੍ਹਾਂ ਵਿਚ ਇੱਕੋ ਹੀ ਜੋਤ ਸੀ ਤੇ ਜੀਉਣ ਦਾ ਢੰਗ ਵੀ ਇੱਕ ਹੀ ਸੀ। ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਹੈ:

    ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ {ਪੰਨਾ 966}

    ਅਰਥ: (ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ; ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਸਾਹਿਬ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ।

    ਜੋਤ ਦੇ ਅਰਥ ਹਨ – ਪ੍ਰਕਾਸ਼, ਚਮਕ, ਤੇਜ ਤੇ ਜੋਤਿ ਦੇ ਅਰਥ ਹਨ – ਆਤਮਿਕ ਰੋਸ਼ਨੀ, ਰੂਹਾਨੀ ਰੋਸ਼ਨੀ ਤੇ ਜੁਗਤਿ ਦਾ ਅਰਥ ਹੈ ਜੀਵਨ ਦਾ ਢੰਗ।

    ਗੁਰੁ ਸਾਹਿਬ ਨੇ ਸਮਝਾਇਆ ਹੈ ਕਿ ਦੂਜੇ ਗੁਰੂ ਸਰੀਰ, ਗੁਰੂ ਅੰਗਦ ਸਾਹਿਬ ਤੇ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ, ਵਿਚ ਕੋਈ ਫ਼ਰਕ ਨਹੀਂ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਆਤਮਿਕ ਜਾਂ ਰੂਹਾਨੀ ਰੋਸ਼ਨੀ ਗੁਰੂ ਅੰਗਦ ਸਾਹਿਬ ਦੇ ਵਿਚ ਪ੍ਰਗਟ ਹੋ ਗਈ ਹੈ ਤੇ ਦੋਨਾਂ ਦਾ ਜੀਵਨ ਢੰਗ ਵੀ ਇੱਕ ਹੀ ਹੈ। ਇਹ ਹੀ ਸਿਧਾਂਤ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਚਲਦਾ ਰਿਹਾ। ਸਾਰੇ ਗੁਰੂ ਸਰੀਰ ਅਕਾਲਪੁਰਖ ਤੋਂ ਇੱਕ ਮਿਸ਼ਨ ਲੈ ਕੇ ਆਏ ਤੇ ਮਿਸ਼ਨ ਪੂਰਾ ਹੋਣ ਤੇ ਬਦਲਦੇ ਰਹੇ।

    ਮੂਲ ਸਿੱਖੀ ਸਿਧਾਂਤ, ਗੁਰੂ ਗ੍ਰੰਥ ਸਾਹਿਬ ਦੀ ਮੁੱਢਲੀ ਬਾਣੀ ਜਪੁ ਦੀ ਪਹਿਲੀ ਪਉੜੀ ਦੀ ਹੇਠ ਲਿੱਖੀਆਂ ਦੋ ਪੰਕਤੀਆਂ ਵਿਚ ਸਮਝਾਇਆ ਗਿਆ ਹੈ:-

    ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥ (ਪੰਨਾ ੧)

    ਇਹ ਹੀ ਸਿਧਾਂਤ ਸਾਰੇ ਗੁਰੂ ਸਰੀਰਾਂ ਨੇ ਅਪਨਾਇਆ ਤੇ ਅਕਾਲਪੁਰਖ ਦੇ ਹੁਕਮ ਵਿਚ ਸਚਿਆਰ ਬਣ ਕੇ ਆਪਣਾ ਜੀਵਨ ਬਤੀਤ ਕੀਤਾ। ਕਿਸੇ ਨੇ ਕੋਈ ਕਰਾਮਾਤ ਨਹੀਂ ਦਿਖਾਈ।

    ਜਦੋਂ ਦਸਵੇਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਿਸ਼ਨ ਪੂਰਾ ਹੋ ਗਿਆ ਤਾਂ ਉਨ੍ਹਾਂ ਨੇ ਅਕਾਲਪੁਰਖ ਦੇ ਹੁਕਮ ਵਿਚ ਸ਼ਬਦ ਗੁਰੂ, ਜੋ ਗੁਰੂ ਗ੍ਰੰਥ ਸਾਹਿਬ ਵਿਚ ਹੈ, ਸਦਾ ਲਈ ਗੁਰੂ ਥਾਪ ਦਿੱਤਾ ਤੇ ਗੁਰੂ ਸਰੀਰਾਂ ਦੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ। ਇਸ ਦਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਕੋਈ ਸੰਬੰਧ ਨਹੀਂ ਸੀ।

    ਇੱਕ ਗੱਲ ਹੋਰ ਨੋਟ ਕਰ ਲੈਣਾ ਕਿ ਚੌਥੇ ਗੁਰੂ ਨਾਨਕ, ਗੁਰੂ ਰਾਮਦਾਸ ਸਾਹਿਬ ਤੱਕ ਉਨ੍ਹਾਂ ਦੇ ਪੁੱਤਰ ਗੁਰੂ ਨਹੀਂ ਬਣੇ। ਚੌਥੇ ਨਾਨਕ, ਗੁਰੂ ਰਾਮਦਾਸ ਸਾਹਿਬ ਦੇ ਤਿੰਨ ਬੇਟੇ ਹਨ ਪਰ ਵੱਡੇ ਦੋ ਨੂੰ ਛੱਡ ਕੇ ਸਭ ਤੋਂ ਛੋਟਾ ਪੰਜਵਾਂ ਗੁਰੂ ਨਾਨਕ ਬਣਿਆ। ਫਿਰ ਛੇਵੇਂ ਗੁਰੂ ਨਾਨਕ, ਗੁਰੂ ਹਰਿਗੋਬਿੰਦ ਸਾਹਿਬ ਦਾ ਪੁੱਤਰ ਨਹੀਂ, ਪੋਤਰਾ ਗੁਰੂ ਬਣਿਆ ਤੇ ਸਤਵੇਂ ਨਾਨਕ ਗੁਰੂ ਹਰਿਰਾਇ ਸਾਹਿਬ ਦੀ ਵੱਡਾ ਪੁੱਤਰ ਨਹੀਂ ਛੋਟਾ ਪੁੱਤਰ ਗੁਰੂ ਬਣਿਆ।‌ ਅੱਗੇ ਅੱਠਵੇਂ ਗੁਰੂ ਨਾਨਕ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਬਾਬੇ ਤੇਗ਼ ਬਹਾਦਰ ਸਾਹਿਬ ਨੂੰ ਨੌਵਾਂ ਗੁਰੂ ਸਾਹਿਬ ਥਾਪਿਆ। ਇਸ ਲਈ ਲਿਆਕਤ ਨੂੰ ਮੁੱਖ ਰੱਖ ਕੇ ਗੁਰੂ ਥਾਪੇ ਜਾਂਦੇ ਰਹੇ।

    ਇਸ ਸਾਰੀ ਗੱਲਬਾਤ ਨੂੰ ਮੁੱਖ ਰੱਖ ਕੇ, ਹਰ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਨੇ ਵੀ ਇਹ ਹੀ ਪ੍ਰੇਰਣਾ ਲੈਣੀ ਹੈ ਕਿ ਉਹ ਸਚਿਆਰ/ਗੁਣਵਾਨ – ਗੁਰਮੁਖ )(Righteous/ Virtuous i.e. Gurmukh) ਬਣੇ ਅਤੇ ਹੁਕਮ ਵਿਚ ਰਹਿਣਾ ਸਿਖੇ।

    ਸਚਿਆਰ ਬਣਨ ਲਈ ਉਸ ਨੂੰ ਆਪਣੇ ਕਰਮ ਸੁਧਾਰਨੇ ਪੈਣਗੇ ਅਰਥਾਤ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਉੱਦਮ ਕਰਨਾ ਪਵੇਗਾ ਤਾਂ ਜੋ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਸਕੇ ਅਤੇ ਆਤਮਿਕ ਅਡੋਲਤਾ (Spiritual equipoise) ਤੇ ਆਤਮਿਕ ਆਨੰਦ (Spiritual bliss) ਦੀ ਅਵਸਥਾ ਵਿਚ ਪਹੁੰਚ ਸਕੇ, ਜਿਥੇ ਦੁੱਖ ਤੇ ਸੁੱਖ ਵਿਚ ਕੋਈ ਫ਼ਰਕ ਨਹੀਂ ਰਹਿ ਜਾਵੇਗਾ ਅਰਥਾਤ ਸਿੱਖ ਹੁਕਮ ਵਿਚ ਰਹਿਣ ਦੇ ਯੋਗ ਹੋ ਸਕੇਗਾ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੈ ਕਿਉਂਕਿ ਸਿੱਖੀ ਵਿਚ ਮਰ ਕੇ ਮੁਕਤ ਹੋਣ ਦਾ ਕੋਈ ਸਿਧਾਂਤ ਨਹੀਂ ਹੈ ਜੀ।

    ਆਸ ਹੈ ਕਿ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਉਸ ਦਾ ਸਵਾਗਤ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ, ਤਾਂ ਜੋ ਅੱਗੇ ਸੁਧਾਰ ਹੋ ਸਕੇ।

    ਆਦਰ ਸਹਿਤ,

    ਤੁਹਾਡਾ ਵੀਰ

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  7. Asked: June 5, 2026In: Gurbani

    Burbank knowledge

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on June 5, 2026 at 9:49 am

    ਸਿਰ ਨੂੰ ਗੁਰਬਾਣੀ ਦੇ ਸਤਿਕਾਰ ਵਜੋਂ ਢੱਕਣਾ ਜ਼ਰੂਰੀ ਹੈ। ਹੋਰ ਕੋਈ ਭਰਮ ਨਹੀਂ ਕਰਨਾ ਚਾਹੀਦਾ ਹੈ ਜੀ।

    ਸਿਰ ਨੂੰ ਗੁਰਬਾਣੀ ਦੇ ਸਤਿਕਾਰ ਵਜੋਂ ਢੱਕਣਾ ਜ਼ਰੂਰੀ ਹੈ। ਹੋਰ ਕੋਈ ਭਰਮ ਨਹੀਂ ਕਰਨਾ ਚਾਹੀਦਾ ਹੈ ਜੀ।

    See less
      • 2
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  8. Asked: June 3, 2026In: Knowledge

    according to gurbani what is the fastest way to reprogram our subconscious mind that is our natural unconscious action thoughts are sanskar right now in no time to make it positive construction powerful blissful without anyy efforts in autopilot

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on June 3, 2026 at 4:31 pm

    Respected Brother/Sister, Waheguru ji ka Khalsa, Waheguru ji ki Fateh! In response to your question, the undersigned wants to say that Professor Sahib Singh, after giving interpretation of all the Shabads, included in Guru Granth Sahib, has given a Gurmat Sidhant 'Kiv Kude Tute Pal' in which, underRead more

    Respected Brother/Sister,
    Waheguru ji ka Khalsa, Waheguru ji ki Fateh!

    In response to your question, the undersigned wants to say that Professor Sahib Singh, after giving interpretation of all the Shabads, included in Guru Granth Sahib, has given a Gurmat Sidhant ‘Kiv Kude Tute Pal’ in which, under the heading ‘Deeds and their Effects’, by giving the example of a village child, have given his views about effects of deeds of a person’s mind. He has written:-

    “Whatever deeds a person does, during present life (after birth), the results of these deeds become part of consciousness of one’s mind. According to him, mind is nothing but accumulation of good and bad deeds and their invisible images in the mind. These invisible images are not only witness of the deeds done, in the present life, but also keep on motivating the person to do similar deeds.

    Since the universe came into being or will continue to exist, as per rules of the nature, the psychological makeup of the human mind has been and will remain the same, as per these rules. However, this psychological makeup of the mind can change, as per special rules, and continues to change. What happens is that a fight between, accumulated good and bad deeds, continues to take place in one’s mind and the stronger side makes all out efforts to suppress the weaker side. Therefore, it depends on the person, whether the good deeds or bad deeds part gets strengthened because of further deeds done.

    So, the effort of an individual has to be to program his mind in such a way that the virtues are strengthened and vices are eliminated.

    In other words, one has to become righteous/virtuous so as one becomes one with Akalpurakh and Shabad Guru, who are spiritually embodiment of each other and reach the stage of spiritual equipoise and spiritual bliss. This way, one achieves spiritual emancipation/salvation (Enlightenment) in this life itself and not after death.

    Hope it helps. If you have any further questions, please do ask. If you find any deficiencies, please point out the same, for improvement in future.

    Regards,
    Your brother

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  9. Asked: June 3, 2026In: Knowledge

    Please confirm whether putting ghee in the mouth of a dead person before cremation is correct or wrong.

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on June 3, 2026 at 3:09 pm

    ਸਤਿਕਾਰ ਯੋਗ ਵੀਰ ਜੀ/ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।। ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਮੁਰਦੇ ਦੇ ਮੂੰਹ ਵਿਚ ਦੇਸੀ ਘਿਉ ਪਾਉਣਾ ਕਰਮਕਾਂਡ ਤੋਂ ਇਲਾਵਾ ਕੁੱਝ ਵੀ ਨਹੀਂ ਹੈ। ਸ਼ਬਦ ਗੁਰੂ ਦੀ ਸਿੱਖਿਆ ਇਹ ਹੈ: ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤRead more

    ਸਤਿਕਾਰ ਯੋਗ ਵੀਰ ਜੀ/ਭੈਣ ਜੀ,
    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

    ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਮੁਰਦੇ ਦੇ ਮੂੰਹ ਵਿਚ ਦੇਸੀ ਘਿਉ ਪਾਉਣਾ ਕਰਮਕਾਂਡ ਤੋਂ ਇਲਾਵਾ ਕੁੱਝ ਵੀ ਨਹੀਂ ਹੈ। ਸ਼ਬਦ ਗੁਰੂ ਦੀ ਸਿੱਖਿਆ ਇਹ ਹੈ:

    ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥ {ਪੰਨਾ 1160} ਅਰਥਾਤ ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ, ਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ। ਤੇ, ਜੇ ਕੋਈ ਮੁਰਦੇ ਨੂੰ ਗੰਦ ਵਿਚ ਰੋਲ ਦੇਵੇ, ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ।3।

    ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ, ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।

    ਆਦਰ ਸਹਿਤ,
    ਆਪ ਦਾ ਵੀਰ

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  10. Asked: June 1, 2026In: Knowledge

    relation of physical fitness with Sikhism and Singh's I have seen many granthis singh coming their belly out they are unfit they dontbdo any physical excercise to build strength and talk about valour they eat samosa jalebi everything comes in their mouth I want to ask Sikhs are warrior class and it sindeed have a direction relation to strong fitness regime? what gurbani sayds about physical fitness and how to again promoted fitness tahtis deeply embedded in that culture

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on June 2, 2026 at 1:05 am
    This answer was edited.

    Respected Brother/Sister, Waheguru ji ka Khalsa, Waheguru ji ki Fateh! In response to your question, the undersigned wants to say that healthy lifestyle in Sikhi encompasses physical, mental, and spiritual well-being, rooted in discipline and alignment with the teachings of the Gurus. Sikhi emphasizRead more

    Respected Brother/Sister,

    Waheguru ji ka Khalsa, Waheguru ji ki Fateh!

    In response to your question, the undersigned wants to say that healthy lifestyle in Sikhi encompasses physical, mental, and spiritual well-being, rooted in discipline and alignment with the teachings of the Gurus. Sikhi emphasizes maintaining a balanced life through physical activity, meditation (Naam Japna), selfless service (Nishkam Seva), ethical conduct, and mindful eating.

    At the heart of Sikhi is the balance between deep spirituality and physical readiness. The ideal Sikh is a Sant-Sipahi (Saint-Soldier), someone who meditates on God but is physically strong, courageous, and equipped to protect the oppressed. Fitness is the physical manifestation of this readiness.

    Physical fitness is deeply intertwined with Sikhi. The body is viewed as a sacred temple and a vehicle for spiritual growth. Sikhs are called to maintain their health as an act of gratitude to the Divine, staying active and disciplined enough to serve and protect the innocent.

    Guru Granth Sahib teaches us:

    ਮਃ ੫ ॥ ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥ ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥ {ਪੰਨਾ 554} ਅਰਥਾਤ ਹੇ ਨਾਨਕ! ਜਿਸ ਮਨੁੱਖੀ ਸਰੀਰ ਵਿਚ ਅਕਾਲਪੁਰਖ ਵਸਦਾ ਹੈ, ਉਸ ਸਰੀਰ ਦੀ ਪਾਲਣਾ ਕਰੋ ਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜੋ।੨।

    Guru Sahib guides that one should not get entirely lost in merely nurturing the body i.e. one should not focus too much on physical comforts, worldly desires, or material needs (like feeding and pampering the body) while potentially neglecting the spiritual or mental self.

    Hope it helps. If you have any further questions, please do ask. If you find any deficiencies, please point out the same, for improvement in future.

    Regards,

    Your brother

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  11. Asked: June 1, 2026In: Sikhism

    ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ l ਉਹਨਾਂ ਨੇ 52 ਕਲੀਆਂ ਦਾ ਚੋਲਾ ਤਿਆਰ ਕਰਵਾਇਆ ਸੀ l….. ਸ੍ਰੀ ਗੋਬਿੰਦ ਸਿੰਘ ਜੀ ਨੇ 52 ਹੁਕਮ ਕੀਤੇ ਸੀ…… ਔਰ ਕੋਈ 52 ਦੇ ਨਾਲ ਜੁੜੀਆਂ ਘਟਨਾਵਾਂ ਦੱਸੋ ਜੀ l

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on June 1, 2026 at 4:45 pm

    ਵੀਰ ਜੀ, ਬਵੰਜਾਂ ਹਿੰਦੂ ਪਹਾੜੀ ਰਾਜਿਆਂ, ਜਿਨ੍ਹਾਂ ਨੂੰ ਛੇਵੇਂ ਨਾਨਕ, ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਛੁੜਵਾਇਆ ਦੱਸਿਆ ਜਾਂਦਾ ਹੈ, ਤੋਂ ਬਾਅਦ ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿਚ ਬਵੰਜਾ ਕਵੀਆਂ ਦਾ ਜ਼ਿਕਰ ਵੀ ਆਉਂਦਾ ਹੈ ਪਰ ਕੋਈ ਪੱਕੀ ਖ਼ਬਰ ਨਹੀਂ ਹੈ। ਅੱਜ ਤੱਕ ਇਨ੍ਹਾਂ ਦਾ ਪੂਰਾ ਵੇਰਵਾ ਕੋਈ ਦੇ ਨਹੀਂ ਸਕਿਆ।

    ਵੀਰ ਜੀ, ਬਵੰਜਾਂ ਹਿੰਦੂ ਪਹਾੜੀ ਰਾਜਿਆਂ, ਜਿਨ੍ਹਾਂ ਨੂੰ ਛੇਵੇਂ ਨਾਨਕ, ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਛੁੜਵਾਇਆ ਦੱਸਿਆ ਜਾਂਦਾ ਹੈ, ਤੋਂ ਬਾਅਦ ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿਚ ਬਵੰਜਾ ਕਵੀਆਂ ਦਾ ਜ਼ਿਕਰ ਵੀ ਆਉਂਦਾ ਹੈ ਪਰ ਕੋਈ ਪੱਕੀ ਖ਼ਬਰ ਨਹੀਂ ਹੈ। ਅੱਜ ਤੱਕ ਇਨ੍ਹਾਂ ਦਾ ਪੂਰਾ ਵੇਰਵਾ ਕੋਈ ਦੇ ਨਹੀਂ ਸਕਿਆ।

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  12. Asked: June 1, 2026In: Sikhism

    ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ। ਗੁਰੂ ਜੀ ਨੇ 52 ਕਲੀਆਂ ਦਾ ਚੋਲਾ ਤਿਆਰ ਕਰਵਾਇਆ ਸੀ। ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 52 ਹੁਕਮ ਕਿਤੇ ਸੀ। ਇਸ ਤੋਂ ਇਲਾਵਾ 52 ਦੇ ਨਾਲ ਹੋਰ ਕਿਹੜੀਆਂ ਘਟਨਾਵਾਂ ਜੁੜੀਆਂ ਹਨ ਜੀ?

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on June 1, 2026 at 4:23 pm
    This answer was edited.

    ਵੀਰ ਜੀ, ਬਵੰਜਾਂ ਹਿੰਦੂ ਪਹਾੜੀ ਰਾਜਿਆਂ, ਜਿਨ੍ਹਾਂ ਨੂੰ ਛੇਵੇਂ ਨਾਨਕ, ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਛੁੜਵਾਇਆ ਦੱਸਿਆ ਜਾਂਦਾ ਹੈ, ਤੋਂ ਬਾਅਦ ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿਚ ਬਵੰਜਾ ਕਵੀਆਂ ਦਾ ਜ਼ਿਕਰ ਵੀ ਆਉਂਦਾ ਹੈ ਪਰ ਕੋਈ ਪੱਕੀ ਖ਼ਬਰ ਨਹੀਂ ਹੈ। ਅੱਜ ਤੱਕ ਇਨ੍ਹਾਂ ਦਾ ਪੂਰਾ ਵੇਰਵਾ ਕੋਈ ਦੇ ਨਹੀਂ ਸਕਿਆ।

    ਵੀਰ ਜੀ, ਬਵੰਜਾਂ ਹਿੰਦੂ ਪਹਾੜੀ ਰਾਜਿਆਂ, ਜਿਨ੍ਹਾਂ ਨੂੰ ਛੇਵੇਂ ਨਾਨਕ, ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਛੁੜਵਾਇਆ ਦੱਸਿਆ ਜਾਂਦਾ ਹੈ, ਤੋਂ ਬਾਅਦ ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿਚ ਬਵੰਜਾ ਕਵੀਆਂ ਦਾ ਜ਼ਿਕਰ ਵੀ ਆਉਂਦਾ ਹੈ ਪਰ ਕੋਈ ਪੱਕੀ ਖ਼ਬਰ ਨਹੀਂ ਹੈ। ਅੱਜ ਤੱਕ ਇਨ੍ਹਾਂ ਦਾ ਪੂਰਾ ਵੇਰਵਾ ਕੋਈ ਦੇ ਨਹੀਂ ਸਕਿਆ।

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  13. Asked: May 30, 2026In: Knowledge

    time

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on May 31, 2026 at 3:06 pm

    Respected Brother/Sister Waheguru ji ka Khalsa, Waheguru ji ki Fateh! As understood by the undersigned, only Ardas can help you in the situation, in which you are in, because the Guru teaches us:- ਪਉੜੀ ॥ ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ (ਪੰਨਾ 519) ਅਰਥ: (ਹੇ ਭRead more

    Respected Brother/Sister
    Waheguru ji ka Khalsa, Waheguru ji ki Fateh!

    As understood by the undersigned, only Ardas can help you in the situation, in which you are in, because the Guru teaches us:-

    ਪਉੜੀ ॥ ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ (ਪੰਨਾ 519)

    ਅਰਥ: (ਹੇ ਭਾਈ!) ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ, ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ।

    The word Ardas appears in Guru Granth Sahib many times. The word Ardas is made from Persian word Arjdashat i.e. Arj + Dashat (ਅਰਜ਼ਦਾਸ਼ਤ – ਅਰਜ਼ + ਦਾਸ਼ਤ). Arj means request (ਬੇਨਤੀ) and Dashat means to present (ਪੇਸ਼ ਕਰਨਾ). Thus, Ardas is a request from a person/Sikh to Akalpurakh.

    At Panna 103 of Guru Granth Sahib, the Fifth Guru Person, Guru Arjan Sahib says: ‘ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥’ which means that Akalpurakh/Guru is my father, mother, every relation and protector everywhere.

    Further the Sikh needs to have a strong belief that He is very kind and will help me in every situation:

    ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥ ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥ ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥ ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ (ਪੰਨਾ 724) ਅਰਥਾਤ ਹੇ ਭਾਈ! ਮੇਰਾ ਮਾਲਕ-ਪ੍ਰਭੂ ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ। ਉਹ ਸਾਰੇ ਜੀਵਾਂ ਨੂੰ (ਸਭ ਪਦਾਰਥਾਂ ਦਾ) ਦਾਨ ਦੇਂਦਾ ਹੈ।ਰਹਾਉ। ਹੇ ਭਾਈ! ਤੂੰ ਕਿਉਂ ਘਬਰਾਂਦਾ ਹੈਂ? ਪੈਦਾ ਕਰਨ ਵਾਲਾ ਪ੍ਰਭੂ ਤੇਰੀ (ਜ਼ਰੂਰ) ਰੱਖਿਆ ਕਰੇਗਾ। ਜਿਸ (ਪ੍ਰਭੂ) ਨੇ ਤੈਨੂੰ ਪੈਦਾ ਕੀਤਾ ਹੈ, ਉਹੀ (ਸਾਰੀ ਸ੍ਰਿਸ਼ਟੀ ਨੂੰ) ਆਸਰਾ (ਭੀ) ਦੇਂਦਾ ਹੈ।੧। ਹੇ ਭਾਈ! ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ (ਇਸ ਦੀ) ਸੰਭਾਲ ਕਰਦਾ ਹੈ। ਹਰੇਕ ਸਰੀਰ ਵਿਚ ਵੱਸਣ ਵਾਲਾ ਪ੍ਰਭੂ (ਸਾਰੇ ਜੀਵਾਂ ਦੇ) ਦਿਲਾਂ ਦਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਅਤੇ, ਸਭ ਦੀ ਪਾਲਣਾ ਕਰਨ ਵਾਲਾ ਹੈ।੨।

    Therefore, the Sikh in happy times or sad/hard times (ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ) requests Akalpurakh for His blessings! To seek blessings of Akalpurakh is the significance of Ardas.

    Here, the undersigned will like to add that the Ardas to Akalpurakh, for His blessings (i.e. moral strength), should be matched with efforts, by the individual, to get rid of his/her illness etc., if any, by going for medical treatment etc., if necessary.

    The next possible step can be to change one’s life by imbibing the teachings of Guru Granth Sahib, get rid of vices, become a righteous/virtuous person i.e. Gurmukh (ਸਚਿਆਰ/ਗੁਣਵਾਨ ਅਰਥਾਤ ਗੁਰਮੁਖ) and achieve the stage of spiritual equipoise (ਆਤਮਿਕ ਅਡੋਲਤਾ) and spiritual bliss (ਆਤਮਿਕ ਆਨੰਦ) by becoming one with Akalpurakh and Shabad Guru, who are spiritually embodiment of each other. The final goal is to achieve spiritual emancipation/salvation (enlightenment) in this life itself (ਆਤਮਿਕ ਤੌਰ ਤੇ ਇਸੇ ਜੀਵਨ ਵਿਚ ਮੁਕਤ ਹੋ ਜਾਣਾ).

    Hope that this helps. If you have any further questions, please do ask. If you find any deficiencies, please point out the same, for improvement in future.

    Regards,
    Your Brother

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  14. Asked: May 31, 2026In: Knowledge

    history of hemkunt sahib ? Dusht daman story this proves guru gobind singh g rebirth as gobind rai ? hindu philosophy proved correct

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on May 31, 2026 at 3:02 pm

    *ਹੇਮਕੁੰਟ ਦੀ ਕਹਾਣੀ ਦਾ ਸੱਚ* ੧. ਸਿੱਖ ਇਤਿਹਾਸ ਸਾਨੂੰ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਦੇ ਹਿੰਦੂ ਪਰਿਵਾਰ ਵਿਚ ਪੈਦਾ ਹੋਣ ਕਰਕੇ ਹਿੰਦੂ ਸੰਸਕਾਰਾਂ ਤੇ ਕਰਮ ਕਾਂਡਾਂ ਵਿਚ ਲਗੇ ਹੋਣ ਦੇ ਬਾਰੇ ਦਸਦਾ ਹੈ। ਪਰ ਗੁਰੂ ਅੰਗਦ ਸਾਹਿਬ ਪਾਰਸ ਗੁਰੂ ਨਾਨਕ ਸਾਹਿਬ ਦੀ ਛੋਹ ਪ੍ਰਾਪਤ ਕਰਕੇ ਪਿਛਲੇ ਹਿੰਦੂ ਸੰਸਕਾਰ ਛਡ ਕੇ ਗੁਰੂ ਨਾਨਕ ਸਾਹਿਬ ਦੀ ਜੋਤ ਪ੍ਰਾਪਤ ਕਰਨ ਦੇ ਪਾਤRead more

    *ਹੇਮਕੁੰਟ ਦੀ ਕਹਾਣੀ ਦਾ ਸੱਚ*

    ੧. ਸਿੱਖ ਇਤਿਹਾਸ ਸਾਨੂੰ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਦੇ ਹਿੰਦੂ ਪਰਿਵਾਰ ਵਿਚ ਪੈਦਾ ਹੋਣ ਕਰਕੇ ਹਿੰਦੂ ਸੰਸਕਾਰਾਂ ਤੇ ਕਰਮ ਕਾਂਡਾਂ ਵਿਚ ਲਗੇ ਹੋਣ ਦੇ ਬਾਰੇ ਦਸਦਾ ਹੈ। ਪਰ ਗੁਰੂ ਅੰਗਦ ਸਾਹਿਬ ਪਾਰਸ ਗੁਰੂ ਨਾਨਕ ਸਾਹਿਬ ਦੀ ਛੋਹ ਪ੍ਰਾਪਤ ਕਰਕੇ ਪਿਛਲੇ ਹਿੰਦੂ ਸੰਸਕਾਰ ਛਡ ਕੇ ਗੁਰੂ ਨਾਨਕ ਸਾਹਿਬ ਦੀ ਜੋਤ ਪ੍ਰਾਪਤ ਕਰਨ ਦੇ ਪਾਤਰ ਬਣ ਗਏ। ਇਹ ਹੀ ਗੁਰੂ ਅਮਰਦਾਸ ਸਾਹਿਬ ਨਾਲ ਹੋਇਆ।

    ੨. ਪ੍ਰੋਫੈਸਰ ਸਾਹਿਬ ਸਿੰਘ ਜੀ ਨੇ, ਦਸ ਪੋਥੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਤੋਂ ਬਾਅਦ ਦੱਸਵੀਂ ਪੋਥੀ ਵਿਚ ਗੁਰਮਤਿ ਸਿੱਧਾਂਤ *”ਕਿਵ ਕੂੜੈ ਤੁਟੈ ਪਾਲਿ”* ਦਿੱਤਾ ਹੈ। ਇਸ ਵਿਚ *’ਕਰਮ’ ਅਤੇ ਉਹਨਾਂ ਦਾ ਪ੍ਰਭਾਵ’* ਦੇ ਸਿਰਲੇਖ ਹੇਠਾਂ ਪੇਂਡੂ ਬੱਚੇ ਦੀ ਉਦਾਹਰਣ ਦਿੰਦੇ ਹੋਏ ਉਹ ਸੰਸਕਾਰਾਂ ਦੇ ਬਣਨ ਤੇ ਮਿਟਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-

    “ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰਰੇਰਦੇ ਰਹਿੰਦੇ ਹਨ।

    ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ‌ ਲੈਂਦੇ ਹਨ।

    ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ *’ਮਨ ਨੂੰ ਮਾਰਨਾ, ਆਪਾ-ਭਾਵ ਮਿਟਾਣਾ, ਗੁਰੂ ਦੀ ਸਰਨ ਪੈਣਾ’* ।”

    ੩. ਇਸ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਜਨਮ ਤੋਂ ਲੈ ਕੇ ਜੋ ਹਿੰਦੂ ਸੰਸਕਾਰ ਉਨ੍ਹਾਂ ਨੇ ਗ੍ਰਹਿਣ ਕੀਤੇ ਸਨ, ਉਹ ਮਿਟਾ ਦਿੱਤੇ ਤੇ ਕਿਰਪਾ ਦੇ ਪਾਤਰ ਬਣ ਗਏ। ਦਾਸ ਦੀ ਸਮਝ ਅਨੁਸਾਰ ਇਹ ਹੀ ਸੀ ਦੋਵਾਂ ਗੁਰੂਆਂ ਦਾ ਪਿਛਲਾ ਜਨਮ, ਜੋ ਉਨ੍ਹਾਂ ਨੇ ਮਿਟਾ ਦਿੱਤਾ, ਤੇ ਗੁਰੂ ਦੇ ਘਰ ਵਿਚ ਨਵਾਂ ਜਨਮ ਲੈ ਲਿਆ।

    ੪. *ਹੇਮਕੁੰਟ ਦੀ ਕਹਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਛਲੇ ਸਰੀਰਕ ਜਨਮ ਦੀ ਮਨਘੜਤ ਕਹਾਣੀ ਨਾਲ ਸਬੰਧਤ ਹੈ, ਜੋ ਕਿ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉੱਤਰਦੀ।* ਇਹ ਇਸ ਲਈ, ਕਿਉਂਕਿ ਗੁਰਬਾਣੀ ਸਰੀਰਕ ਅੱਗਲੇ ਪਿੱਛਲੇ ਜਨਮ ਨੂੰ ਮੰਨਦੀ ਹੀ ਨਹੀਂ ਹੈ।‌‌ ਸਾਰੀ ਬਾਣੀ ਮਨ ਨੂੰ ਸੰਬੋਧਿਤ ਹੈ ਤੇ ਮਾਇਆ ਵਿਚ ਫ਼ਸ ਕੇ ਮਨ ਨੇ ਪਲ਼-ਪਲ਼, ਛਿਨ-ਛਿਨ ਜੂਨਾਂ ਵਿਚ ਪੈਂਦੇ ਰਹਿਣਾ ਹੈ। ਇਸ ਲਈ ਸਾਡਾ ਹੇਮਕੁੰਟ ਨਾਲ ਵੀ ਕੁੱਝ ਲੈਣਾ ਦੇਣਾ ਨਹੀਂ ਹੈ। ਇਹ ਸਿਰਫ਼ ਤੇ ਸਿਰਫ਼ ਇੱਕ ਕਹਾਣੀ ਤੋਂ ਇਲਾਵਾ ਕੁੱਝ ਵੀ ਨਹੀਂ ਹੈ।

    *੫. ਹਾਂ, ਹੇਮਕੁੰਟ ਉਤਰਾਖੰਡ ਸਰਕਾਰ ਲਈ ਇੱਕ ਕਮਾਈ ਦਾ ਸਾਧਨ ਹੈ ਤੇ ਬੀਜੇਪੀ ਸਰਕਾਰ ਤੇ ਆਰ.ਐਸ.ਐਸ ਲਈ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਸਥਾਪਤ ਕਰਨ ਦਾ ਇੱਕ ਸਾਧਨ, ਜਿਸ ਦੀ ਕੋਸ਼ਿਸ਼ ਵਿਚ ਉਹ ਬਹੁਤ ਸਮੇਂ ਤੋਂ ਲੱਗੇ ਹੋਏ ਹਨ ਤੇ ਸਿੱਖਾਂ ਦੀ ਅਗਿਆਨਤਾ ਕਰਕੇ ਕਾਫ਼ੀ ਹੱਦ ਤਕ ਕਾਮਯਾਬ ਵੀ ਹੋ ਗਏ ਹਨ।*

    *੬. ਸਿੱਖਾਂ ਨੂੰ ਜਾਗਣ ਦੀ ਲੋੜ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਕਤੂਬਰ,1708 ਵਿਚ, ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਸੀ ਨਾਂਹ ਕਿਸੇ ਹੋਰ ਗ੍ਰੰਥ ਨੂੰ। ਇਸ ਲਈ ਕੋਈ ਹੋਰ ਗ੍ਰੰਥ ਸਿੱਖਾਂ ਦਾ ਗੁਰੂ ਨਹੀਂ ਹੋ ਸਕਦਾ।*
    *************

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  15. Asked: May 28, 2026In: Knowledge

    waheguru ji ka khalsa waheguru ji ki fateh

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on May 28, 2026 at 7:20 pm

    ਸੁਰਤਿ ਜੋੜਨਾ (Meditation) ਅਰਥਾਤ ਸਿੱਖੀ ਵਿਚ ਨਾਮ‌ ਸਿਮਰਨ Meditation /To connect one's consciousness (ਸੁਰਤ ਜੋੜਨਾ- ਅਕਸਰ ਰੂਹਾਨੀ ਸੰਦਰਭ ਵਿੱਚ, ਪ੍ਰਭੂ ਨਾਲ ਧਿਆਨ ਜੋੜਨਾ) ਸੁਖਮਨੀ ਸਾਹਿਬ ਵਿਚ ਪੰਜਵੇਂ ਨਾਨਕ, ਗੁਰੂ ਅਰਜਨ ਸਾਹਿਬ ਸਿੱਖਿਆ ਦਿੰਦੇ ਹਨ: ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿRead more

    ਸੁਰਤਿ ਜੋੜਨਾ (Meditation) ਅਰਥਾਤ ਸਿੱਖੀ ਵਿਚ ਨਾਮ‌ ਸਿਮਰਨ

    Meditation /To connect one’s consciousness (ਸੁਰਤ ਜੋੜਨਾ- ਅਕਸਰ ਰੂਹਾਨੀ ਸੰਦਰਭ ਵਿੱਚ, ਪ੍ਰਭੂ ਨਾਲ ਧਿਆਨ ਜੋੜਨਾ)

    ਸੁਖਮਨੀ ਸਾਹਿਬ ਵਿਚ ਪੰਜਵੇਂ ਨਾਨਕ, ਗੁਰੂ ਅਰਜਨ ਸਾਹਿਬ ਸਿੱਖਿਆ ਦਿੰਦੇ ਹਨ:

    ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}

    ਅਰਥ: (ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।
    (ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।
    ਹੇ ਮਨ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ, ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।
    (ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ, (ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।
    ਹੇ ਨਾਨਕ! ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ।1।

    ਪ੍ਰੋਫੈਸਰ ਸਾਹਿਬ ਸਿੰਘ ਜੀ ਆਪਣੀ ਪੁਸਤਕ ‘ਸਿਮਰਨ ਦੀਆਂ ਬਰਕਤਾਂ ਤੇ ਹੋਰ ਲੇਖ’ ਦੇ ਪੰਨਾ 12 ਤੇ‌‌ ‘ਸਿਮਰਨ ਕੀ ਹੈ’ ਬਾਰੇ ਲਿੱਖਦੇ ਹਨ:-

    ….ਆਪਣੀ ਨਿੱਕੀ ਜਿਹੀ ‘ਸੁਰਤਿ’ ਨੂੰ ਇਸ ਨੇ ਸਰਬ-ਵਿਆਪਕ ‘ਸੁਰਤਿ’ ਵਿਚ ਜੋੜਨਾ ਹੈ, ਆਪਣੇ ਨਿੱਕੇ ਜਿਹੇ ਮਨ ਨੂੰ ਇਸ ਨੇ ਸਰਬ-ਵਿਆਪਕ ਮਨ ਵਿਚ ਇਕ-ਮਿਕ ਕਰਨਾ ਹੈ, ਆਪਣੀ ਨਿੱਕੀ ਜਿਹੀ ਜਿੰਦ ਨੂੰ ਇਸ ਨੇ ਸਰਬ-ਵਿਆਪਕ ਜਿੰਦ ਵਿਚ ਚੁਭੀ ਲੁਆਣੀ ਹੈ। ਇਸੇ ਦਾ ਨਾਮ ‘ਸਿਮਰਨ’ ਹੈ। ਸਿਮਰਨ ਦਾ ਅਰਥ ਹੈ, ‘ਯਾਦ ਕਰਨਾ, ਯਾਦ ਰੱਖਣਾ’। ਉਸ ਸਰਬ-ਵਿਆਪਕ ਜੋਤਿ ਨੂੰ ਹਰ ਥਾਂ ਪਸਰੀ ਜਾਣ ਕੇ ਉਸ ਨੂੰ ‘ਤੂੰ ਹੈਂ ਤੂੰ’ ਆਖਦੇ ਰਹਿਣਾ ਉਸ ਦਾ ‘ਸਿਮਰਨ’ ਹੈ। ਸ਼ਬਦ ਦੀ ਰਾਹੀਂ ਉਸ ਦੀਆਂ ਸਿਫਤਾਂ ਪੜ੍ਹਨੀਆਂ ਸੁਣਨੀਆਂ, ਗਾਣੀਆਂ ਭੀ ਉਸ ਦਾ ਸਿਮਰਨ ਹੈ।

    ਗੁਰਬਾਣੀ ਅਨੁਸਾਰ ਕੰਮ-ਕਾਰ ਕਰਦਿਆਂ ਸੁਰਤਿ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰੱਖਣਾ ਅਕਾਲਪੁਰਖ/ਪਰਮਾਤਮਾ ਦੀ ਸਿਫ਼ਤ ਸਲਾਹ ਕਰਨੀ ਹੈ ਤੇ ਇਹ ਹੀ ਨਾਮ ਸਿਮਰਨ ਹੈ। ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਕਿਉਂਕਿ ਇਹ ਸਾਸ ਸਾਸ ਕਰਨਾ ਸੰਭਵ ਨਹੀਂ ਹੈ।

    ਭਗਤ ਨਾਮਦੇਵ ਜੀ ਆਪਣੀ ਬਾਣੀ ਵਿਚ ਸਿੱਖਿਆ ਦਿੰਦੇ ਹਨ:

    ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥ ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥ {ਪੰਨਾ 972}

    ਅਰਥ: (ਹੇ ਤ੍ਰਿਲੋਚਨ!) ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ।1। ਰਹਾਉ।
    (ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ, ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ।1।
    (ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ।2।
    (ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ; ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ।3।
    ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ– ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ।4।1।
    ਭਾਵ: ਪ੍ਰੀਤਿ ਦਾ ਸਰੂਪ = ਕੰਮ-ਕਾਰ ਕਰਦਿਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰਹੇ।

    ਹੋਰ ਅੱਗੇ ਭਗਤ ਕਬੀਰ ਜੀ ਫੁਰਮਾਉਂਦੇ ਹਨ:

    ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ {ਪੰਨਾ 1375-1376}

    ਅਰਥ: ਤ੍ਰਿਲੋਚਨ ਆਖਦਾ ਹੈ-ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ।212।
    ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ-ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ; ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ।213।

    ਕਬੀਰ ਜੀ ਇਹਨਾਂ ਸ਼ਲੋਕਾਂ ਵਿਚ ਨਾਮਦੇਵ ਅਤੇ ਤ੍ਰਿਲੋਚਨ ਦੀ ਆਪੋ ਵਿਚ ਹੋਈ ਗੱਲ-ਬਾਤ ਦਾ ਜ਼ਿਕਰ ਕਰਦੇ ਹਨ। ਇਹ ਸਾਰਾ ਖ਼ਿਆਲ ਉਹੀ ਹੈ ਜੋ ਨਾਮਦੇਵ ਜੀ ਨੇ ਆਪ ਰਾਮਕਲੀ ਰਾਗ ਦੇ ਸ਼ਬਦ ਵਿਚ ਦਿੱਤਾ ਹੈ। ਸਾਥੀਆਂ ਨਾਲ ਗੱਪਾਂ ਮਾਰਦੇ ਇਕ ਮੁੰਡੇ ਦਾ ਕਾਗ਼ਜ਼ ਦੀ ਗੁੱਡੀ ਉਡਾਣਾ, ਰਲ ਕੇ ਗੱਲਾਂ ਕਰਦੀਆਂ ਕੁੜੀਆਂ ਦਾ ਖੂਹ ਤੋਂ ਪਾਣੀ ਭਰ ਕੇ ਲਿਆਉਣਾ, ਗਾਈਆਂ ਦਾ ਵੱਛਿਆਂ ਤੋਂ ਜੁਦਾ ਹੋ ਕੇ ਬਾਹਰ ਘਾਹ ਚੁਗਣ ਜਾਣਾ, ਮਾਂ ਦਾ ਆਪਣੇ ਨਿੱਕੇ ਬੱਚੇ ਨੂੰ ਪੰਘੂੜੇ ਤੇ ਸੁਆ ਕੇ ਘਰ ਦੇ ਕੰਮ-ਕਾਜ ਵਿਚ ਲੱਗਣਾ-ਇਹ ਸਾਰੇ ਕੰਮ-ਕਾਰ ਹੁੰਦਿਆਂ ਹੋਇਆਂ ਭੀ ਮੁੰਡੇ ਦੀ ਸੁਰਤਿ ਗੁੱਡੀ ਵਿਚ, ਕੁੜੀਆਂ ਦੀ ਸੁਰਤਿ ਆਪੋ ਆਪਣੇ ਘੜੇ ਵਿਚ, ਹਰੇਕ ਗਾਂ ਦੀ ਸੁਰਤਿ ਆਪਣੇ ਵੱਛੇ ਵਿਚ, ਤੇ, ਮਾਂ ਦੀ ਸੁਰਤਿ ਬੱਚੇ ਵਿਚ ਹੁੰਦੀ ਹੈ। ਨਾਮਦੇਵ ਜੀ ਦੇ ਉਸ ਸ਼ਬਦ ਦਾ ਸੰਖੇਪ ਭਾਵ ਕਬੀਰ ਜੀ ਇਹਨਾਂ ਦੋ ਸ਼ਲੋਕਾਂ ਵਿਚ ਦੇ ਰਹੇ ਹਨ।

    ਇਹ ਸ਼ਬਦ ਸਿੱਖਾਂ ਦੇ ਮਨ ਦਾ ਭਰਮ ਦੂਰ ਕਰਦੇ ਹਨ ਕਿ ਕੀ ਘੰਟਾ ਦੋ ਘੰਟੇ ਚੌਂਕੜੀ ਮਾਰਕੇ ਬੈਠਣਾ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਨਾਮ ਸਿਮਰਨ ਹੈ?

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  16. Asked: May 28, 2026In: Sikhism

    Intercaste marriage

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on May 28, 2026 at 7:13 pm

    Respected Brother/Sister, Waheguru ji ka Khalsa, Waheguru ji ki Fateh! In response to your question, the undersigned wants to say that casteism is propagated by Hinduism, since ages, and still continues in India, at a large scale, whereas Sikhi has nothing to do with it because the teachings of GuruRead more

    Respected Brother/Sister,
    Waheguru ji ka Khalsa, Waheguru ji ki Fateh!

    In response to your question, the undersigned wants to say that casteism is propagated by Hinduism, since ages, and still continues in India, at a large scale, whereas Sikhi has nothing to do with it because the teachings of Guru Granth Sahib are for one and all. Please read the Pauri of a Shabad of Fifth Nanak, Guru Arjun Sahib, in Raag Suhi, which is located at Panna 747 of Guru Granth Sahib and and the meanings given below:

    ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥ {ਪੰਨਾ 747}

    ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ। (ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ।੪।੩।੫੦।

    It is absolutely clear that Sikhi has nothing to do with casteism. The Guru ka Langar, which was started by Guru Nanak Sahib and has continued till date makes no distinctions as all have to sit together in a row to eat the Langar. The purpose behind building the sarovars was also that irrespective of caste everyone was required by take bath in the same sarovar.

    Hope it helps. If you have any further questions, please do ask. If you find any deficiencies, please point out the same, for improvement in future.

    Regards,
    Your brother

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  17. Asked: May 27, 2026In: Knowledge

    COVERING YOU HEAD

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on May 28, 2026 at 12:34 am

    We cover our head as a respect to Gurbani. One has to consider and take practical decisions in life.

    We cover our head as a respect to Gurbani. One has to consider and take practical decisions in life.

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  18. Asked: May 27, 2026In: Sikhism

    SO CALLED BABA IN INDIA

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on May 28, 2026 at 12:30 am

    Learning Gurbani's teachings and applying the same in one's life can only help. Rituals and Karamkands don't help. Gurbani teaches us: ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥ ਅਰਥ: ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ-(ਇਹਨਾਂ ਕਰਮਾਂ ਦੇ ਵੱਟੇ) ਜੇ ਕਿਸੇ ਮਨੁੱਖ ਨੂੰ ਕੋਈ ਵਡਿRead more

    Learning Gurbani’s teachings and applying the same in one’s life can only help. Rituals and Karamkands don’t help. Gurbani teaches us:

    ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥
    ਅਰਥ: ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ-(ਇਹਨਾਂ ਕਰਮਾਂ ਦੇ ਵੱਟੇ) ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ।

    ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥
    ਅਰਥ: (ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ, ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ) ।

    The main requirement is of getting rid of vices and becoming righteous/virtuous because Gurbani guides us ‘ਵਿਣੁ ਗੁਣ ਕੀਤੇ ਭਗਤਿ ਨ ਹੋਇ॥’. Therefore, this is the only way which no one is ready to do. Everyone wants simple solutions, which are not available. For this reason only the babas are mushrooming and flourishing in Punjab.

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  19. Asked: May 26, 2026In: Knowledge

    I have heard quiet about ridhi sidhi in gurbani what does it mean?

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on May 27, 2026 at 12:59 am

    ਰਿੱਧੀਆਂ-ਸਿੱਧੀਆਂ ਗੁਰਬਾਣੀ ਵਿੱਚ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਦੀ ਪ੍ਰਚਲਤ ਸ਼ਬਦਾਵਲੀ ਦੇ ਕਈ ਸ਼ਬਦ ਆਏ ਹਨ। ਅਜਿਹੇ ਸ਼ਬਦਾਂ ਵਿੱਚੋਂ ਹੀ ‘ਰਿਧਿ ਸਿਧਿ’ ਸ਼ਬਦ ਵੀ ਹੈ। ਬਾਣੀ ਵਿੱਚ ‘ਰਿਧਿ- ਸਿਧਿ’ ਦੇ ਸਬੰਧ ਵਿੱਚ ਜੋ ਧਾਰਨਾ ਪ੍ਰਚਲਤ ਸੀ, ਉਸ ਤੋਂ ਮਨੁੱਖ ਨੂੰ ਉਪਰ ਉਠਾਉਣ ਲਈ ਕਿਧਰੇ ਤਾਂ ਇਨ੍ਹਾਂ ਦੀ ਪ੍ਰਾਪਤੀ ਦਾ ਢੌਂਗ ਰਚਨ ਵਾਲਿਆਂ ਦੀ ਅਸਲੀਅਤ ਲੋਕਾਈ ਦੇ ਸਾਹਮਣੇ ਰੱਖੀ ਹੈRead more

    ਰਿੱਧੀਆਂ-ਸਿੱਧੀਆਂ

    ਗੁਰਬਾਣੀ ਵਿੱਚ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਦੀ ਪ੍ਰਚਲਤ ਸ਼ਬਦਾਵਲੀ ਦੇ ਕਈ ਸ਼ਬਦ ਆਏ ਹਨ। ਅਜਿਹੇ ਸ਼ਬਦਾਂ ਵਿੱਚੋਂ ਹੀ ‘ਰਿਧਿ ਸਿਧਿ’ ਸ਼ਬਦ ਵੀ ਹੈ। ਬਾਣੀ ਵਿੱਚ ‘ਰਿਧਿ- ਸਿਧਿ’ ਦੇ ਸਬੰਧ ਵਿੱਚ ਜੋ ਧਾਰਨਾ ਪ੍ਰਚਲਤ ਸੀ, ਉਸ ਤੋਂ ਮਨੁੱਖ ਨੂੰ ਉਪਰ ਉਠਾਉਣ ਲਈ ਕਿਧਰੇ ਤਾਂ ਇਨ੍ਹਾਂ ਦੀ ਪ੍ਰਾਪਤੀ ਦਾ ਢੌਂਗ ਰਚਨ ਵਾਲਿਆਂ ਦੀ ਅਸਲੀਅਤ ਲੋਕਾਈ ਦੇ ਸਾਹਮਣੇ ਰੱਖੀ ਹੈ; ਕਿਧਰੇ ਰੱਬੀ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਦੇ ਕੇ ਕਿਹਾ ਹੈ ਕਿ ਇਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਹੀ ਅਸਲ ‘ਰਿਧਿ-ਸਿਧਿ’ ਹੈ। ਕਿਤੇ ਸਪਸ਼ਟ ਰੂਪ ਵਿੱਚ ਇਨ੍ਹਾਂ ਨੂੰ ਆਤਮਕ ਰਸਤੇ ਦੀ ਰੁਕਾਵਟ ਆਖ ਕੇ ਮਨੁੱਖ ਨੂੰ ਇਨ੍ਹਾਂ ਤੋਂ ਉਪਰ ਉੱਠਣ ਲਈ ਉਤਸ਼ਾਹਤ ਕੀਤਾ ਹੈ। ਕਿਧਰੇ ਇਨ੍ਹਾਂ ਦੇ ਪ੍ਰਚਲਤ ਹੋਂਦ ਤੋਂ ਇਨਕਾਰ ਕਰਦਿਆਂ ਹੋਇਆਂ ‘ਰਿਧਿ ਸਿਧਿ’ ਨਵੀਂ ਪ੍ਰੀਭਾਸ਼ਾ ਕਾਇਮ ਕੀਤੀ ਹੈ।

    ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਕਿਧਰੇ ਅੱਠ ਸਿੱਧੀਆਂ ਅਤੇ ਕਿਧਰੇ ਅਠਾਰਾਂ ਸਿੱਧੀਆਂ ਦਾ ਵਰਣਨ ਆਇਆ ਹੈ। ਜਿਵੇਂ;

    (ੳ) ਸਗਲ ਪਦਾਰਥ ਅਸਟ ਸਿਧਿ ਨਾਮ ਮਹਾ ਰਸ ਮਾਹਿ॥ (ਪੰਨਾ 203) ਅਰਥ: ਹੇ ਭਾਈ! ਦੁਨੀਆ ਦੇ ਸਾਰੇ ਪਦਾਰਥ (ਜੋਗੀਆਂ ਦੀਆਂ) ਅੱਠੇ ਸਿੱਧੀਆਂ ਸਭ ਤੋਂ ਸ੍ਰੇਸ਼ਟ ਰਸ ਨਾਮ-ਰਸ ਵਿੱਚ ਮੌਜੂਦ ਹਨ।

    (ਅ) ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ॥ (ਪੰਨਾ 495) ਅਰਥ: (ਹੇ ਮਨ! ਦੁਨੀਆ ਦੇ) ਸਾਰੇ ਖ਼ਜ਼ਾਨੇ, ਅਠਾਰਾਂ ਸਿੱਧੀਆਂ (ਕਰਾਮਾਤੀ ਤਾਕਤਾਂ) —ਇਹ ਸਭ ਪਰਮਾਤਮਾ ਦੇ ਹੱਥਾਂ ਦੀਆਂ ਤਲੀਆਂ ਉਤੇ ਟਿਕੇ ਰਹਿੰਦੇ ਹਨ।

    ਗੁਰੂ ਗ੍ਰੰਥ ਸਾਹਿਬ ਵਿੱਚ ‘ਰਿਧੀਆਂ-ਸਿਧੀਆਂ’ ਬਾਰੇ ਉਪਰੋਕਤ ਧਾਰਨਾ ਰੱਖਣ ਵਾਲਿਆਂ ਅਥਵਾ ਇਨਾਂ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਦਾ ਦਾਅਵਾ ਕਰਨ ਵਾਲਿਆਂ ਬਾਰੇ ਇਸ ਤਰ੍ਹਾਂ ਆਖਿਆ ਹੈ:

    (ੳ) ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ॥ ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ॥ (ਪੰਨਾ1103) ਅਰਥ: (ਹੇ ਜੋਗੀ! ਤੂੰ ਆਖਦਾ ਹੈਂ ‘ਮੈਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਹਨ’, ਪਰ) ਤੇਰੇ ਨਿਰਾ (ਇਹ ਗੱਲ) ਆਖਣ ਦੀ ਹਾਲਤ ਮੈਂ ਕੀਹ ਦੱਸਾਂ? ਮੈਨੂੰ ਤਾਂ ਗੱਲ ਕਰਦਿਆਂ ਸ਼ਰਮ ਆਉਂਦੀ ਹੈ। (ਭਲਾ, ਹੇ ਜੋਗੀ!) ਜਿਸ ਮਨੁੱਖ ਦੇ ਨਿਰਾ ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਣ, ਉਸ ਨੂੰ ਕਿਸੇ ਹੋਰ ਦੀ ਕੀਹ ਮੁਥਾਜੀ ਰਹਿੰਦੀ ਹੈ? (ਤੇ ਤੂੰ ਅਜੇ ਭੀ ਮੁਥਾਜ ਹੋ ਕੇ ਲੋਕਾਂ ਦੇ ਦਰ ਤੇ ਭਟਕਦਾ ਹੈਂ)।

    (ਅ) ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ॥ ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ॥ (ਪੰਨਾ 663) ਅਰਥ: ਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਇਹ (ਆਪਣਾ) ਨੱਕ ਫੜਦੇ ਹਨ (ਸਮਾਧੀ ਦੀ ਸ਼ਕਲ ਵਿਚ ਬੈਠ ਕੇ ਮੂੰਹੋਂ ਆਖਦੇ ਹਨ ਕਿ) ਤਿੰਨੇ ਹੀ ਲੋਕ ਦਿੱਸ ਰਹੇ ਹਨ, ਪਰ ਆਪਣੀ ਹੀ ਪਿੱਠ ਪਿਛੇ ਪਈ ਕੋਈ ਚੀਜ਼ ਨਹੀਂ ਦਿੱਸਦੀ। ਇਹ ਅਸਚਰਜ ਪਦਮ ਆਸਨ ਹੈ।

    ਇਨ੍ਹਾਂ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਲਈ ਦੌੜ ਭੱਜ ਕਰਨ ਵਾਲਿਆਂ ਨੂੰ ਇਹ ਸਮਝਾਇਆ ਹੈ ਕਿ ਅਕਾਲ ਪੁਰਖ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਕਰਨ ਨਾਲ ਇਹ ਰਿੱਧੀਆਂ-ਸਿੱਧੀਆਂ ਸਹਜੇ ਹੀ ਮਿਲ ਜਾਂਦੀਆਂ ਹਨ:-

    ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ॥ (ਪੰਨਾ 543) ਅਰਥ: ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ, ਸਭ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਉਹਨਾਂ ਨੂੰ ਮਿਲ ਜਾਂਦੇ ਹਨ।

    ਰਿੱਧੀਆਂ-ਸਿੱਧੀਆਂ ਬਾਰੇ ਪਰੰਪਰਾਗਤ ਸੋਚ ਰੱਖਣ ਵਾਲਿਆਂ ਨੂੰ ਕੇਵਲ ਅਕਾਲ ਪੁਰਖ ਨਾਲ ਹੀ ਜੁੜਨ ਦੀ ਪ੍ਰੇਰਨਾ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਇਨ੍ਹਾਂ ਰਿੱਧੀਆਂ- ਸਿੱਧੀਆਂ ਦੇ ਪਿੱਛੇ ਦੌੜਨ ਦੀ ਲੋੜ ਨਹੀਂ ਹੈ; ਇਹ ਤਾਂ ਉਨ੍ਹਾਂ ਪ੍ਰਾਣੀਆਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਹਨ ਜੇਹੜੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ:-

    (ੳ) ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ॥ (ਪੰਨਾ 649)।

    (ਅ) ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ॥ (ਪੰਨਾ 91) ਅਰਥ: ਅਠਾਰਾਂ (ਹੀ) ਸਿੱਧੀਆਂ (ਭਾਵ, ਆਤਮਕ ਸ਼ਕਤੀਆਂ) ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ (ਪਰ ਉਹ ਪਰਵਾਹ ਨਹੀਂ ਕਰਦਾ ਤੇ) ਆਪਣੇ ਹਿਰਦੇ ਵਿੱਚ ਅਡੋਲ ਰਹਿੰਦਾ ਹੈ।

    ਗੁਰੂ ਦੀ ਮੱਤ ਲੈ ਕੇ ਆਪਣੇ ਮਨ ਨੂੰ ਕਾਬੂ ਕਰਨ ਵਾਲਿਆਂ ਦੇ ਇਹ ਰਿੱਧੀਆਂ-ਸਿੱਧੀਆਂ ਪਿੱਛੇ ਪਿੱਛੇ ਹੀ ਨਹੀਂ, ਸਗੋਂ ਪੈਰੀਂ ਆ ਪੈਂਦੀਆਂ ਹਨ:-

    ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ॥ (ਪੰਨਾ 492) ਅਰਥ: ਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿੱਧੀ ਉਸ ਦੇ ਪੈਰੀਂ ਆ ਪੈਂਦੀ ਹੈ।

    ਚੂੰਕਿ ਗੁਰੂ ਦੀ ਮਤ ਲੈਣ ਵਾਲਿਆਂ ਨੇ ਗੁਰੂ ਪਾਸੋਂ ਇਹ ਗੱਲ ਸਮਝ ਲਈ ਹੈ ਕਿ:-

    ਰਿਧਿ ਸਿਧਿ ਅਵਰਾ ਸਾਦ॥ (ਪੰਨਾ 6) ਅਰਥ: ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ) ਰਿੱਧੀਆਂ ਤੇ ਸਿੱਧੀਆਂ (ਤਾਂ) ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ।

    ਗੁਰਬਾਣੀ ਵਿੱਚ ਮਨੁੱਖ ਨੂੰ ਇਹ ਗੱਲ ਸਮਝਾ ਦਿੱਤੀ ਹੈ ਕਿ ਰਿੱਧੀਆਂ-ਸਿੱਧੀਆਂ ਕੇਵਲ ‘ਅਵਰਾ ਸਾਦ’ ਹੀ ਨਹੀਂ, ਮੋਹ ਰੂਪ ਵੀ ਹਨ, ਇਨ੍ਹਾਂ ਵਿੱਚ ਮਨ ਜੋੜਿਆਂ ਨਾਮ-ਰਸ ਦੇ ਸੁਆਦ ਨੂੰ ਨਹੀਂ ਮਾਣ ਸਕੀਦਾ ਹੈ:-

    ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ॥ (ਪੰਨਾ 593) ਅਰਥ: ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿਚ ਨਹੀਂ ਵੱਸ ਸਕਦਾ।

    ਇਸ ਲਈ ਪ੍ਰਭੂ ਨਾਮ ਨੂੰ ਹਿਰਦੇ ਵਿੱਚ ਵਸਾਉਣ ਲਈ ਜ਼ਰੂਰੀ ਹੈ ਕਿ ਮਨੁੱਖ ‘ਰਿਧਿ-ਸਿਧਿ’ ਦੇ ਸੁਆਦ ਤੋਂ ਉਪਰ ਉੱਠੇ:-

    ਅਸਟਮੀ ਅਸਟ ਸਿਧਿ ਬੁਧਿ ਸਾਧੈ॥ ਸਚੁ ਨਿਹਕੇਵਲੁ ਕਰਮਿ ਅਰਾਧੈ॥ ਪਉਣ ਪਾਣੀ ਅਗਨੀ ਬਿਸਰਾਉ॥ ਤਹੀ ਨਿਰੰਜਨੁ ਸਾਚੋ ਨਾਉ॥ ਪੰਨਾ 839) ਅਰਥ: ਜਿਹੜਾ ਮਨੁੱਖ (ਜੋਗੀਆਂ ਵਾਲੀਆਂ) ਅੱਠ ਸਿੱਧੀਆਂ ਹਾਸਲ ਕਰਨ ਦੀ ਤਾਂਘ ਰੱਖਣ ਵਾਲੀ ਬੁੱਧੀ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ (ਭਾਵ, ਜੋ ਮਨੁੱਖ ਸਿੱਧੀਆਂ ਪ੍ਰਾਪਤ ਕਰਨ ਦੀ ਲਾਲਸਾ ਤੋਂ ਉਤਾਂਹ ਰਹਿੰਦਾ ਹੈ), ਜੋ ਪਵਿਤ੍ਰ-ਸਰੂਪ ਸਦਾ-ਥਿਰ ਪ੍ਰਭੂ ਨੂੰ ਉਸ ਦੀ ਮਿਹਰ ਨਾਲ (ਸਦਾ) ਸਿਮਰਦਾ ਹੈ, ਜਿਸ ਦੇ ਹਿਰਦੇ ਵਿਚ ਰਜੋ ਸਤੋ ਅਤੇ ਤਮੋ ਗੁਣ ਦਾ ਅਭਾਵ ਰਹਿੰਦਾ ਹੈ, ਉਸੇ ਹਿਰਦੇ ਵਿਚ ਨਿਰਲੇਪ ਪਰਮਾਤਮਾ ਵੱਸਦਾ ਹੈ, ਸਦਾ-ਥਿਰ ਪ੍ਰਭੂ-ਨਾਮ ਵੱਸਦਾ ਹੈ।

    ਇਨ੍ਹਾਂ ਰਿੱਧੀਆਂ-ਸਿੱਧੀਆਂ ਲਈ ਯਤਨਸ਼ੀਲ ਹੋਣ ਦੀ ਬਜਾਏ ਪ੍ਰਭੂ ਨਾਮ ਨੂੰ ਹਿਰਦੇ ਵਿੱਚ ਦ੍ਰਿੜ ਕਰਨ ਦੀ ਲੋੜ ਹੈ। ਨਾਮ ਅਥਵਾ ਪ੍ਰਭੂ ਦੇ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਨਾ ਹੀ ਇਨ੍ਹਾਂ ਸ਼ਕਤੀਆਂ ਦੀ ਪ੍ਰਾਪਤੀ ਦਾ ਸਰੂਪ ਹੈ:-

    ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ॥ ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ॥ (ਪੰਨਾ 297) ਅਰਥ: ਹੇ ਨਾਨਕ! ਪਰਮਾਤਮਾ ਦਾ ਨਾਮ (ਸਦਾ) ਜਪਦਾ ਰਹੁ (ਇਸੇ ਵਿੱਚ ਹਨ ਦੁਨੀਆ ਦੇ) ਚਾਰੇ ਪਦਾਰਥ ਤੇ (ਜੋਗੀਆਂ ਵਾਲੀਆਂ) ਅੱਠੇ ਕਰਾਮਾਤੀ ਤਾਕਤਾਂ।

    ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਅੰਤ ਵਿੱਚ ਇਨ੍ਹਾਂ ਰਿੱਧੀਆਂ-ਸਿੱਧੀਆਂ ਬਾਰੇ ਸਪਸ਼ਟ ਸ਼ਬਦਾਂ ਵਿੱਚ ਨਿਰਣਾ ਦੇਂਦਿਆਂ ਹੋਇਆਂ ਆਖਿਆ ਹੈ:-

    (ੳ) ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ॥ (ਪੰਨਾ 117) ਅਰਥ: ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਵਾਸਤੇ ਸਦਾ-ਥਿਰ ਪ੍ਰਭੂ (ਦਾ ਨਾਮ) ਹੀ ਰਿੱਧੀਆਂ ਸਿੱਧੀਆਂ ਤੇ ਸੰਜਮ ਹੈ।

    (ਅ) ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ॥ (ਪੰਨਾ 262) ਅਰਥ: ਪ੍ਰਭੂ ਦੇ ਸਿਮਰਨ ਵਿੱਚ (ਹੀ) ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ।

    ‘ਰਿਧਿ-ਸਿਧਿ’ ਦੇ ਪ੍ਰਚਲਤ ਭਾਵਾਰਥ ਨੂੰ ਅਪਣਾਉਣ ਦੀ ਥਾਂ ਇਸ ਦੀ ਨਵੇਂ ਸਿਰਿਓਂ ਪ੍ਰੀਭਾਸ਼ ਕਰਦਿਆਂ ਕਿਹਾ ਹੈ:-

    ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥ (ਪੰਨਾ 650) ਅਰਥ: ਇਹੀ (ਉਸ ਦੀ) ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ) ਦਾਤਿ ਬਖ਼ਸ਼ੇ; ਹੇ ਨਾਨਕ! “ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿਚ ਵੱਸਦਾ ਹੈ”-ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ।

    ਸਤਿਗੁਰੂ ਜੀ ਮਨੁੱਖ ਨੂੰ ਇਨ੍ਹਾਂ ਰਿੱਧੀਆਂ-ਸਿੱਧੀਆਂ ਦੀ ਅਸਲੀਅਤ ਸਮਝਾਉਣ ਮਗਰੋਂ ਪ੍ਰਭੂ ਦੇ ਦਰ ਤੋਂ ਮੰਗਣ ਜੋਗ ਵਸਤੂ ਦੀ ਮੰਗ ਕਰਨ ਦੀ ਪ੍ਰੇਰਨਾ ਦੇਂਦੇ ਹੋਏ ਕਹਿੰਦੇ ਹਨ:-

    ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ॥ ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ॥ (ਪੰਨਾ 419) ਅਰਥ: (ਲੋਕ) ਸਿੱਧ ਤੇ ਪੀਰ (ਬਣਨ ਲਈ) ਪੁੱਗੇ ਹੋਏ ਜੋਗੀਆਂ ਦੀ ਸੇਵਾ ਕਰਦੇ ਹਨ, ਤੇ ਉਹਨਾਂ ਪਾਸੋਂ ਰਿੱਧੀਆਂ ਸਿੱਧੀਆਂ (ਦੀ ਤਾਕਤ) ਮੰਗਦੇ ਹਨ। (ਮੇਰੀ ਇੱਕ ਤੇਰੇ ਅੱਗੇ ਹੀ ਇਹ ਅਰਦਾਸਿ ਹੈ ਕਿ) ਅਭੁੱਲ ਗੁਰੂ ਦੀ ਬਖ਼ਸ਼ੀ ਬੁੱਧੀ ਅਨੁਸਾਰ ਮੈਨੂੰ ਤੇਰਾ ਨਾਮ ਕਦੇ ਨਾਹ ਭੁੱਲੇ।

    ਸੋ, ਗੁਰੂ ਗ੍ਰੰਥ ਸਾਹਿਬ ਵਿੱਚ ‘ਰਿਧਿ-ਸਿਧਿ’ ਦੇ ਪ੍ਰਚਲਤ ਭਾਵਾਰਥ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਪ੍ਰਭੂ ਦੇ ਨਾਮ/ਗਿਆਨ ਨੂੰ ਹੀ ਅਸਲ ‘ਰਿਧਿ-ਸਿਧਿ’ ਆਖਿਆ ਹੈ। ਇਸ ‘ਰਿਧਿ-ਸਿਧਿ’ ਨੂੰ ਹਾਸਲ ਕਰਨ ਲਈ ਕਿਸੇ ਵਿਸ਼ੇਸ਼ ਮੰਤ੍ਰ/ਮੰਤ੍ਰਾਂ ਨੂੰ ਕਿਸੇ ਵਿਸ਼ੇਸ਼ ਵਿਧੀ ਨਾਲ ਜਪਣ ਦੀ ਲੋੜ ਨਹੀਂ ਹੈ। ਇਸ ਨੂੰ ਤਾਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਸੁਣ ਵਿਚਾਰ ਕੇ, ਇਸ ਵਿਚਲੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਨਾਲ ਹੀ ਪ੍ਰਾਪਤ ਕਰ ਸਕੀਦਾ ਹੈ। ਗੁਰੂ ਸ਼ਬਦ ਦੀ ਬਰਕਤ ਨਾਲ ਇਨ੍ਹਾਂ ਨੂੰ ਹਾਸਲ ਕਰਕੇ ਸਾਰੀਆਂ ਮਾਇਕ ਭੁੱਖਾਂ ਤੋਂ ਰਹਿਤ ਹੋ ਕੇ ਆਤਮਕ ਤੌਰ `ਤੇ ਤ੍ਰਿਪਤ ਹੋ ਕੇ ਅਨੰਦ ਦਾਇਕ ਜੀਵਨ ਜੀ ਸਕੀਦਾ ਹੈ।

    (ਭਾਈ ਜਸਬੀਰ ਸਿੰਘ ਵੈਨਕੂਵਰ ਦੇ ਲੇਖ ਵਿਚੋਂ ਧੰਨਵਾਦ ਸਹਿਤ)

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
  20. Asked: May 26, 2026In: Knowledge

    should we our life like nitanai and nimanai thisbsis a sign of weakness what sggs says about living our life with power dignity and respect

    ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ
    Added an answer on May 26, 2026 at 2:30 pm
    This answer was edited.

    Ego (ਹਉਮੈ) and Self-respect (ਸਵੈ-ਸਤਿਕਾਰ) ਵਿਚ ਕੀ ਅੰਤਰ ਹੈ? ਹਉਮੈ (Ego) ਅਤੇ ਸਵੈ-ਸਤਿਕਾਰ (Self-respect) ਵਿਚਲਾ ਮੁੱਖ ਅੰਤਰ ਇਹ ਹੈ ਕਿ ਹਉਮੈ ਦੂਜਿਆਂ ਤੋਂ ਉੱਪਰ ਦਿਖਣ ਦੀ ਇੱਛਾ ਹੈ, ਜਦੋਂ ਕਿ ਸਵੈ-ਸਤਿਕਾਰ ਆਪਣੀ ਇੱਜ਼ਤ ਅਤੇ ਕਦਰ-ਕੀਮਤ ਨੂੰ ਬਰਕਰਾਰ ਰੱਖਣਾ ਹੈ। ਹੇਠਾਂ ਇਨ੍ਹਾਂ ਦੋਵਾਂ ਵਿਚਲਾ ਸਪੱਸ਼ਟ ਅੰਤਰ ਦਿੱਤਾ ਗਿਆ ਹੈ: ਹਉਮੈ (Ego) ਸੁਭਾਅ: ਇਹ “ਮੈRead more

    Ego (ਹਉਮੈ) and Self-respect (ਸਵੈ-ਸਤਿਕਾਰ) ਵਿਚ ਕੀ ਅੰਤਰ ਹੈ?

    ਹਉਮੈ (Ego) ਅਤੇ ਸਵੈ-ਸਤਿਕਾਰ (Self-respect) ਵਿਚਲਾ ਮੁੱਖ ਅੰਤਰ ਇਹ ਹੈ ਕਿ ਹਉਮੈ ਦੂਜਿਆਂ ਤੋਂ ਉੱਪਰ ਦਿਖਣ ਦੀ ਇੱਛਾ ਹੈ, ਜਦੋਂ ਕਿ ਸਵੈ-ਸਤਿਕਾਰ ਆਪਣੀ ਇੱਜ਼ਤ ਅਤੇ ਕਦਰ-ਕੀਮਤ ਨੂੰ ਬਰਕਰਾਰ ਰੱਖਣਾ ਹੈ।

    ਹੇਠਾਂ ਇਨ੍ਹਾਂ ਦੋਵਾਂ ਵਿਚਲਾ ਸਪੱਸ਼ਟ ਅੰਤਰ ਦਿੱਤਾ ਗਿਆ ਹੈ:

    ਹਉਮੈ (Ego)

    ਸੁਭਾਅ: ਇਹ “ਮੈਂ” ਦੀ ਭਾਵਨਾ ਹੈ, ਜਿੱਥੇ ਵਿਅਕਤੀ ਹਰ ਸਮੇਂ ਆਪਣੀ ਵਡਿਆਈ ਚਾਹੁੰਦਾ ਹੈ।

    ਪ੍ਰਤੀਕਰਮ: ਜੇਕਰ ਕੋਈ ਹਉਮੈ ਨੂੰ ਠੇਸ ਪਹੁੰਚਾਵੇ, ਤਾਂ ਵਿਅਕਤੀ ਗੁੱਸੇ ਜਾਂ ਬਦਲੇ ਦੀ ਭਾਵਨਾ ਰੱਖਦਾ ਹੈ।

    ਦੂਜਿਆਂ ਨਾਲ ਸੰਬੰਧ: ਇਹ ਰਿਸ਼ਤਿਆਂ ਵਿੱਚ ਦੂਰੀ ਪੈਦਾ ਕਰਦੀ ਹੈ ਕਿਉਂਕਿ ਇਸ ਵਿੱਚ ਝੁਕਣ ਜਾਂ ਗਲਤੀ ਮੰਨਣ ਦੀ ਥਾਂ ਘੱਟ ਹੁੰਦੀ ਹੈ।

    ਸਵੈ-ਸਤਿਕਾਰ (Self-Respect)

    ਸੁਭਾਅ: ਇਹ ਆਪਣੇ ਆਪ ਨੂੰ ਪਿਆਰ ਕਰਨ ਅਤੇ ਆਪਣੀ ਮਰਿਆਦਾ ਵਿੱਚ ਰਹਿਣ ਦਾ ਨਾਂ ਹੈ।

    ਪ੍ਰਤੀਕਰਮ: ਇਹ ਵਿਅਕਤੀ ਨੂੰ ਗਲਤ ਕੰਮ ਕਰਨ ਜਾਂ ਆਪਣੀ ਬੇਇੱਜ਼ਤੀ ਕਰਵਾਉਣ ਤੋਂ ਰੋਕਦਾ ਹੈ, ਪਰ ਦੂਜਿਆਂ ਨੂੰ ਨੀਵਾਂ ਨਹੀਂ ਦਿਖਾਉਂਦਾ।

    ਦੂਜਿਆਂ ਨਾਲ ਸੰਬੰਧ: ਇਹ ਸਿਹਤਮੰਦ ਰਿਸ਼ਤਿਆਂ ਦਾ ਆਧਾਰ ਹੈ, ਕਿਉਂਕਿ ਜੋ ਆਪਣੀ ਇੱਜ਼ਤ ਕਰਦਾ ਹੈ, ਉਹ ਦੂਜਿਆਂ ਦੀ ਇੱਜ਼ਤ ਵੀ ਕਰਦਾ ਹੈ।

    ਸੰਖੇਪ ਵਿੱਚ

    ਹਉਮੈ (Ego)

    1. “ਮੈਂ ਸਭ ਤੋਂ ਵਧੀਆ ਹਾਂ”;

    2. ਦੂਜਿਆਂ ਨੂੰ ਨੀਵਾਂ ਦਿਖਾਉਣਾ:

    3. ਰਿਸ਼ਤੇ ਖਰਾਬ ਕਰਦਾ ਹੈ।

    ਸਵੈ-ਸਤਿਕਾਰ (Self-Respect)

    1. “ਮੈਂ ਆਪਣੀ ਇੱਜ਼ਤ ਕਰਦਾ ਹਾਂ”;

    2. ਆਪਣੀ ਮਰਿਆਦਾ ਕਾਇਮ ਰੱਖਣਾ:

    3.ਰਿਸ਼ਤਿਆਂ ਵਿੱਚ ਮਜ਼ਬੂਤੀ ਲਿਆਉਂਦਾ ਹੈ।

    ਸਵੈ-ਸਤਿਕਾਰ ਮਨੁੱਖ ਨੂੰ ਆਪਣੀ ਗੈਰਤ ਅਤੇ ਅਸੂਲਾਂ ‘ਤੇ ਕਾਇਮ ਰਹਿਣ ਦੀ ਪ੍ਰੇਰਨਾ ਦਿੰਦਾ ਹੈ।

    ਗੁਰੂ ਗ੍ਰੰਥ ਸਾਹਿਬ ਰੂਹਾਨੀਅਤ (Spirituality) ਸਿਖਾਉਂਦਾ ਹੈ, ਧਰਮ ਨਹੀਂ। ਸੁੱਚਜਾ ਜੀਵਨ ਜੀਉਣਾ ਸਿਖਾਉਂਦਾ ਹੈ। ਗੁਰਬਾਣੀ ਵਿਚ ਹਉਮੈ ਨੂੰ ਮਿਟਾ ਕੇ ਨਿਮਰਤਾ (ਨਿਰਮਾਣਤਾ) ਅਪਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਗੁਰਬਾਣੀ ਸਿਖਾਉਂਦੀ ਹੈ:

    ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥ {ਪੰਨਾ 278} ਅਰਥਾਤ ਜੋ ਮਨੁੱਖ ਹਉਮੈ ਤੋਂ ਛੁਟਕਾਰਾ ਪਾ ਕੇ ਆਪਣੇ ਹਿਰਦੇ ਅਤੇ ਮਨ ਵਿਚ ਨਿਮਰਤਾ ਧਾਰਨ ਕਰਨ ਦਾ ਅਭਿਆਸ ਕਰਦਾ ਹੈ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਆਤਮਿਕ ਯਾਤਰਾ ਵਿਚ ਅੱਗੇ ਵਧਦਾ ਹੈ।

    See less
      • 0
    • Share
      Share
      • Share on Facebook
      • Share on Twitter
      • Share on LinkedIn
      • Share on WhatsApp
Load More Answers

Sidebar

Ask A Question

Stats

  • Questions 4k
  • Answers 9k
  • Popular
  • Answers
  • Mauricio

    Sikhism conversion

    • 36 Answers
  • Amrit Pal Singh Sachdeva

    Do Sikhs believe in heaven and hell?

    • 33 Answers
  • OL

    Why don’t Sikhs eat kosher or halal?

    • 27 Answers
  • OL

    No Sikhs Here

    • 25 Answers
  • Karan Singh

    In Sikhi it is taught God Created itself. How is ...

    • 20 Answers
  • ਕੁਲਵਿੰਦਰ ਸਿੰਘ
    ਕੁਲਵਿੰਦਰ ਸਿੰਘ added an answer ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ… June 13, 2026 at 9:27 am
  • Ramneet
    Ramneet added an answer Please do not post these advertisements on this website. June 12, 2026 at 5:12 pm
  • JasleenKaur
    JasleenKaur added an answer Thankyou ji June 12, 2026 at 4:06 am
  • JasleenKaur
    JasleenKaur added an answer Thankyou ji June 12, 2026 at 4:06 am
  • Ramneet
    Ramneet added an answer Yes, what goes around comes around. This is the law… June 9, 2026 at 6:26 pm

Trending Tags

Email_blogs

Any Question?

Ask A Question

Explore

  • Categories
  • Questions
    • New Questions
    • Trending Questions
    • Most Read Questions
  • Polls
  • Tags
  • Help

Footer

A Q&A platform designed to help people learn and teach others about Sikhism.

In association with Global Sikh Council. Helping spread the message of Sri Guru Granth Sahib Ji.

Facebook X-twitter Tiktok Linkedin Youtube Instagram

Quick Links

  • Questions
  • Perspective
  • About Us
  • Contact Us
  • Kids Zone
  • Social Posts
  • News & Events
  • Download Our App
  • Our Story
  • Poems
  • SGGS Ji Di Bantar

Legal Stuff

  • Terms and Conditions
  • Privacy Policy
  • Cookies Policy

Subscribe

© 2026 S W Organisation. All Rights Reserved.

This website is created for informative purposes and is opinion-based.

Manage Cookie Consent
We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Functional Always active
The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
Preferences
The technical storage or access is necessary for the legitimate purpose of storing preferences that are not requested by the subscriber or user.
Statistics
The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
Marketing
The technical storage or access is required to create user profiles to send advertising, or to track the user on a website or across several websites for similar marketing purposes.
  • Manage options
  • Manage services
  • Manage {vendor_count} vendors
  • Read more about these purposes
View preferences
  • {title}
  • {title}
  • {title}

Welcome to Sikh Wisdom

Please Login or Sign Up to access all the features on Sikh Wisdom

Log In
Sign Up