ਭੂਮਿਕਾ
ਸਿੱਖ ਧਰਮ ਨੂੰ ਮੰਨਣ ਵਾਲਿਆਂ ਲਈ ਅਗਵਾਈ ਦਾ ਸਰੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ। ਜਿੰਦਗੀ ਵਿੱਚ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ, ਇਸ ਗੱਲ ਦੀ ਅਗਵਾਈ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਲੈਣੀ ਹੈ। ਜਿਸ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਅਸੀਂ ਜੀਵਨ ਜੀਊਣ ਦੀ ਅਗਵਾਈ ਲੈਣੀ ਹੈ, ਉਸ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜਰੂਰੀ ਹੈ। ਆਖਰ ਗ੍ਰੰਥ ਸਾਹਿਬ ਕਿਉਂ ਕਿਹਾ ਜਾਂਦਾ ਹੈ ਜਾਂ ਕੁੱਝ ਲੋਕ ਬੀੜ ਸਾਹਿਬ ਵੀ ਆਖਦੇ ਹਨ, ਆਖਰ ਬੀੜ ਦਾ ਕੀ ਮਤਲਬ ਹੈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਮਹਾਪੁਰਖਾਂ ਦੇ ਨਾਵਾਂ ਦੀ ਜਾਣਕਾਰੀ, ਸਿਰਲੇਖਾਂ ਦੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।ਇਸੇ ਗੱਲ ਨੂੰ ਧਿਆਨ ਵਿੱਚ ਰੱਖਕੇ ਸਿੱਖ ਵਿਜਡਮ ਇਹ ਉਪਰਾਲਾ ਕਰਨ ਜਾ ਰਹੀ ਹੈ ਕਿਉਂਕਿ ਅੱਜ ਦੀ ਰੁਝੇਵਿਆਂ ਵਾਲੀ ਜਿੰਦਗੀ ਵਿੱਚ ਸਾਡੇ ਵਿਚੋਂ ਬਹੁਤ ਘੱਟ ਹੀ ਇਸ ਤਰ੍ਹਾਂ ਦੀ ਜਾਣਕਾਰੀ ਵਾਲੀਆ ਕਿਤਾਬਾਂ ਪੜਦੇ ਹਨ। ਸੋ ਸਿੱਖਵਿਜਡਮ ਤੇ  ਤਕਰੀਬਨ ਰੋਜਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਭਾਵ ਇਸ ਵਿੱਚ ਆਏ ਸਿਰਲੇਖ ਅਤੇ ਬਾਣੀ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕੀਤੀ ਜਾਏਗੀ।ਇਹ ਜਾਣਕਾਰੀ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਹੋਏਗੀ ਤਾਂ ਕਿ ਅਸੀਂ ਸਾਰੇ ਵੱਧ ਤੋਂ ਵੱਧ ਇਸ ਦਾ ਲਾਹਾ ਲੈ ਸਕੀਏ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ ਜਾਣ ਸਕਣ। ਸਿੱਖਵਿਜਡਮ ਅਤੇ ਮਨਦੀਪ ਕੌਰ ਜੀ ਇਹ ਜਾਣਕਾਰੀ ਵੱਖ ਵੱਖ ਸਰੋਤਾਂ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਲੈਕੇ ਸਾਂਝੀ ਕਰਨਗੇ।

Introduction
Dhan Dhan Guru Granth Sahib Ji is the source of guidance for the followers of Sikhism. In life we have to take guidance from Dhan Guru Granth Sahib Ji on what to do and what not to do. It is also very important to know about the Guru Granth Sahib Ji from whom we have to take the lead in life. Why is it called Granth Sahib or some people even call it Beerh Sahib? After all what is the meaning of Beerh?  Whom are these great beings (Mahapurakhs) mentioned in Dhan Guru Granth Sahib Ji? Sikh Wisdom is going to help our users understand the Guru Granth Sahib Ji better, because in today’s busy life very few of us read such informative texts. In starting this initiative, we will share basic information about the composition of Guru Granth Sahib Ji – that is the title and Bani almost daily. This information will be in both Punjabi and English languages so that we can all benefit from it. Sikh Wisdom and Mandeep Kaur Ji will share this information from various sources and Dhan Guru Granth Sahib Ji.

ਆਰਤੀ ( Aarti )

ਧਨਾਸਰੀ ਮਹਲਾ ੧ ਆਰਤੀ ਇਹ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 663(੬੬੩) ਤੇ ਦਰਜ ਹੈ ਅਤੇ ਧਨਾਸਰੀ ਰਾਗ ਵਿੱਚ ਧੰਨ ਗੁਰੂ ਨਾਨਕ

Read More »

ਸਲੋਕ ( Salok )

ਸਲੋਕ ਭਗਤ ਕਬੀਰ ਜੀਉ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੀ ਬਾਣੀ ਸਭ ਭਗਤਾਂ ਨਾਲੋਂ ਵੱਧ ਹੈ। ਇਹ ਸਿਰਲੇਖ ੧੩੬੪ (1364)

Read More »
Savaiye

ਸਵਈਏ ( Savaiye )

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੩੮੫, ੧੩੮੭ ਉਪਰ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਸਵਯੇ ਸ੍ਰੀ ਮੁਖਬਾਕ੍ਯ ਮਹਲਾ ੫ ਦਰਜ ਹੈ ਜਿਸ

Read More »