ਸਿੱਖ ਧਰਮ ਦੀ ਸ਼ੁਰੂਆਤ ਕਿਉਂ ਹੋਈ? Why was Sikh religion started?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਇੱਕ ਪਾਸੇ ਇਸਲਾਮ ਅਨੁਸਾਰ ਕਾਫ਼ਰਾਂ ਨਾਲ ਵਿਤਕਰਾ ਧਰਮ ਦਾ ਹਿੱਸਾ ਸੀ, ਉਥੇ ਹੀ ਸਨਾਤਨ ਧਰਮ ਪੂਰੀ ਤਰਾਂ ਜਾਤ-ਪਾਤ ਦੇ ਵਿਤਕਰੇ ਦੇ ਅਧਾਰ ਤੇ ਖੜ੍ਹਾ ਸੀ। ਜਾਤ-ਪਾਤ ਅਤੇ ਧਰਮਾਂ ਵਿੱਚ ਵੰਡੇ ਸਮਾਜ ਵਿੱਚ ਏਕਤਾ ਦੀ ਭਾਵਨਾ ਕਦੇ ਵੀ ਪੈਦਾ ਨਹੀਂ ਹੋ ਸਕਦੀ ਸੀ। ਕਿਸੇ ਨੂੰ ਵੀ ਇੱਕ-ਦੂਜੇ ਲਈ ਨਿਰਸਵਾਰਥ ਹੋ ਕੇ ਖੜ੍ਹੇ ਹੋਣ ਦੀ ਪ੍ਰੇਰਣਾ ਨਹੀਂ ਸੀ। ਕਿਉਂਕਿ ਮਨੁੱਖੀ ਅਧਿਕਾਰ ਕਿਸੇ ਦੇ ਧਰਮ ਦਾ ਹਿੱਸਾ ਨਹੀਂ ਸਨ।
ਸਿੱਖ ਧਰਮ ਏਕੰਕਾਰ (ਇੱਕ ਕਰਤਾਰ) ਦੇ ਸਰਬ ਸਾਂਝੇ ਸੰਦੇਸ਼ ਹੇਠ ਰੱਬੀ ਹੁਕਮ ਨੂੰ ਸਮਝਦਿਆਂ ਮਨੁਖੀ ਕਦਰਾਂ ਕੀਮਤਾਂ ਨੂੰ ਸਥਾਪਤ ਕਰਨ ਲਈ ਆਇਆ।
On the one hand, discrimination against infidels was part of the Islam. On the other hand, the Sanatan religion was entirely based on caste by birth discrimination. A sense of unity could never be created in a society divided into castes and religions. No one was motivated to stand up for each other. Because human rights were not part of anyone’s faith.
Sikhi came to establish human values by understanding the divine command under the universal message of Eckankar (One Creator).
bohot bohot dhanwad ji
Ripanjot Singh Ji message of Guru Nanak is a Philosophy for entire humanity how to live a Truthful life (Sachiar), not for a section of society. All Gurus and Bhagats condemned organized religion, religious practices and clergy.
ਭੈਰਉ ਮਹਲਾ ੫ ॥ Bhairo Mehla 5 ||
ਵਰਤ ਨ ਰਹਉ ਨ ਮਹ ਰਮਦਾਨਾ ॥ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ AGGS 1136
Varat N Reho N Meh Ramadana || Tis Sevi Jo Rakhai Nidana ||1|| Ek Gusai Alah Mera || Hindu Turak Duhan Nebera ||1|| Rehao ||
ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥
Haj Kabai Jao N Tirath Pooja || Eko Sevi Avar N Duja ||2|| Puja Karo N Nivaj Gujaro || Ek Nirankar Le Ridai Namasakaro ||3||
ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥
Na Ham Hindu N Musalman || Alah Ram Ke Pindd Paran ||4|| Kahu Kabir Eh Kiya Vakhana || Gur Peer Mil Khud Khasam Pachana ||5||3||
This Shabd is written by Guru Arjan with reference to above Shlok by Bhagat Kabir. For uplifting my spirituality to live a Truthful life, I have given up my relationship and association with both Hindus and Muslims. My relationship and association is with One Creator God whom Hindus call Gosain and Muslims Allah. Neither I keep Hindu fasts, nor do I observe Rozas (Fasting) in the month of Ramadan. I serve only the One, who protects me from ardent worldly passions (Maya). I do not make pilgrimages to Mecca, nor do I worship at Hindu sacred shrines. I serve the One Creator God, and not any other. I do not perform Hindu worship services, nor do I offer the Muslim prayers. I have taken and worship the One Formless Creator God into my heart (Mann). I am neither a Hindu, nor a Muslim. My body and breath of life belong to the One Creator whom Muslims call Allah and Hindus Ram. Says Kabir, meeting with the Guru Pir, my Spiritual Teacher, I have realized my Master, the Creator God.
very very thanks
Sikhism is not religion it’s a panth, a way which is common for the whole humanity for the well-being of all living being.
????
ਗੁਰੂ ਨਾਨਕ ਸਾਹਿਬ ਦੇ ਇਸ ਸੰਸਾਰ ਵਿਚ ਆਉਣ ਤੋਂ ਪਹਿਲਾ ਲੋਕ ਬਹੁਤ ਦੁਖੀ ਸਨ। ਰਾਜੇ ਜਨਤਾ ਤੇ ਜ਼ੁਲਮ ਕਰਦੇ ਅਤੇ ਲੁਟਦੇ ਸਨ। ਨੌਕਰ ਚਾਕਰ ਉਸ ਰਾਜੇ ਸ਼ੇਰ ਦੀਆਂ ਨਹੁੰਦਰਾਂ ਸਨ, ਜੋ ਜਨਤਾ ਦਾ ਖੂਨ ਚੂਸਦੀਆਂ ਸਨ। ਧਰਮ ਨੇ ਪਾਖੰਡ ਦਾ ਰੂਪ ਧਾਰਨ ਕਰ ਲਿਆ ਸੀ। ਸਮਾਜ ਵਿਚ ਇਸਤਰੀ ਦੀ ਦਸ਼ਾਂ ਬਹੁਤ ਤਰਸਯੋਗ ਸੀ।
ਗੁਰੂ ਨਾਨਕ ਸਾਹਿਬ ਨੇ ਵਿਸ਼ਵ ਸ਼ਾਤੀ ਪੈਦਾ ਕਰਨ ਲਈ ਸਿੱਖ ਦੀ ਮਾਨਸਿਕਤਾ ਉਬਾਰਨ ਲਈ ਤੇ ਮਨ ਨੂੰ ਸਹੀ ਦਿਸ਼ਾ ਦੇਣ ਤੇ ਜੋਰ ਦਿਤਾ। ਧਰਮ ਜਾਂ ਕਾਨੂੰਨ ਉਹੀ ਠੀਕ ਸਾਬਤ ਹੋ ਸਕਦਾ ਹੈ, ਜਿਹੜਾ ਸਚਾਈ ਤੇ ਚਲਦਿਆਂ ਹੋਇਆਂ ਸਰਬੱਤ ਦਾ ਭਲਾ ਕਰ ਸਕੇ।
“ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ”
ਗੁਰਮਤਿ ਵਿਚਾਰਧਾਰਾ ਦਾ ਮੂਲ ਮਿਸ਼ਨ ਜਾਂ ਨਿਸ਼ਾਨਾਂ ਸਪੱਸ਼ਟ ਤੌਰ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਅੰਕਿਤ ਕੀਤਾ ਗਿਆ ਹੈ। ਅਕਾਲ ਪੁਰਖ ਕਿਸ ਤਰ੍ਹਾਂ ਦਾ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਪਾਉਣਾਂ ਹੈ। ਉਹ ਅਕਾਲ ਪੁਰਖ ਦੀ ਹੇਠ ਲਿਖੀ ਅਧੁਨਿਕ ਪ੍ਰੀਭਾਸ਼ਾ ਵਿਚ ਸਪੱਸ਼ਟ ਕਰ ਦਿਤਾ ਗਿਆ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ (੧)
ਇਨ੍ਹਾਂ ਵਿਚੋਂ “ਸਤਿ ਨਾਮੁ, ਕਰਤਾ, ਪੁਰਖੁ” ਵਾਲੇ ਗੁਣ ਜੋ ਕਿ ਅਕਾਲ ਪੁਰਖੁ ਦੇ ਹਨ ਉਹ ਮਨੁੱਖ ਦੇ ਨਹੀਂ ਹੋ ਸਕਦੇ ਹਨ। ਪਰ ਉਸ ਵਰਗਾ ਹੋਣ ਲਈ ਉਪਰਾਲਾ ਕੀਤਾ ਸਕਦਾ ਹੈ।
“ਨਿਰਭਉ ਨਿਰਵੈਰੁ” ਵਾਲੇ ਗੁਣ ਜੋ ਕਿ ਅਕਾਲ ਪੁਰਖੁ ਦੇ ਹਨ, ਉਹ ਮਨੁੱਖ ਦੇ ਵੀ ਹੋ ਸਕਦੇ ਹਨ। ਇਸ ਲਈ ਮਨੁੱਖ ਨੂੰ “ਨਿਰਭਉ ਨਿਰਵੈਰੁ” ਹੋਣ ਦਾ ਉਪਰਾਲਾ ਕਰਨਾ ਬਹੁਤ ਜਰੂਰੀ ਹੈ।
“ਅਕਾਲ ਮੂਰਤਿ ਅਜੂਨੀ ਸੈਭੰ” ਵਾਲੇ ਗੁਣ ਜੋ ਕਿ ਅਕਾਲ ਪੁਰਖੁ ਦੇ ਹਨ, ਉਹ ਮਨੁੱਖ ਦੇ ਨਹੀਂ ਹੋ ਸਕਦੇ ਹਨ। ਪਰ ਉਸ ਵਰਗਾ ਹੋਣ ਲਈ ਉਪਰਾਲਾ ਕਰ ਸਕਦਾ ਹੈ।
ਗੁਰ ਪ੍ਰਸਾਦਿ ਇਹ ਕਿਰਪਾ ਅਕਾਲ ਪੁਰਖੁ ਦੇ ਹੱਥ ਵਿੱਚ ਹੈ। ਜੋ ਕਿ ਗੁਰੂ ਰਾਹੀ ਹੀ ਪ੍ਰਾਪਤ ਹੋ ਸਕਦੀ ਹੈ। ਜਿਹੜੇ ਨਿਰਭਉ ਨਿਰਵੈਰੁ ਹਨ, ਉਨ੍ਹਾਂ ਤੇ ਹੀ ਕਿਰਪਾ ਹੋ ਸਕਦੀ ਹੈ।
ਗੁਰੂ ਨਾਨਕ ਸਾਹਿਬ ਨੇ ਕੁਦਰਤ ਦੇ ਨਿਯਮਾਂ ਅਨੁਸਾਰ ਚਲਣ ਦੀ ਸਿਖਿਆ ਦਿਤੀ ਹੈ।
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧)
ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿਚ, ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾਂ, ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ, ਜੋ ਉਸ ਸਮੇਂ ਹੋਰ ਲੋਕ ਆਪਣੇ ਮਨ ਨੂੰ ਪਵਿੱਤਰਤ ਕਰਨ ਲਈ ਜਾਂ ਅਕਾਲ ਪੁਰਖੁ ਨੂੰ ਪਾਣ ਲਈ ਵਰਤ ਰਹੇ ਹਨ।
ਗੁਰੂ ਸਾਹਿਬ ਸਮਝਾਂਦੇ ਹਨ, ਕਿ ਸਰੀਰ ਦੀ ਸੁਚਿ ਰੱਖਣ ਨਾਲ, ਜਾਂ ਸਰੀਰ ਦੀ ਪਵਿੱਤਰਤਾ ਕਾਇਮ ਕਰਨ ਨਾਲ, ਇਸ਼ਨਾਨ ਆਦਿਕ ਕਰਨ ਨਾਲ, ਸਰੀਰ ਦੀ ਸਫਾਈ ਤਾਂ ਹੋ ਸਕਦੀ ਹੈ, ਪਰੰਤੂ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ, ਭਾਂਵੇ ਲੱਖਾਂ ਵਾਰੀ ਅਜੇਹੇ ਯਤਨ ਕੀਤੇ ਜਾਣ।
ਮੂੰਹ ਨੂੰ ਚੁੱਪ ਕਰਕੇ ਰੱਖਣ ਨਾਲ ਜਾਂ ਸਮਾਧੀ ਲਾਈ ਰੱਖਣ ਨਾਲ, ਮੂੰਹ ਦਾ ਬੋਲਣਾ ਤਾਂ ਬੰਦ ਹੋ ਸਕਦਾ ਹੈ, ਪਰੰਤੂ ਮਨ ਦੀ ਚੁੱਪ, ਮਨ ਦਾ ਟਿਕਾਉ, ਜਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ, ਭਾਂਵੇ ਜਿਨੀ ਦੇਰ ਮਰਜੀ ਦੇਰ ਵਾਸਤੇ ਅਜੇਹੀ ਲਿਵ ਲਗਾ ਕੇ ਬੈਠੇ ਰਹੀਏ।
ਭੁਖਿਆ ਜਾਂ, ਤ੍ਰਿਸ਼ਨਾ ਦੇ ਅਧੀਨ ਰਿਹਾਂ, ਭਾਵੇਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰਾਂ ਦਾ ਢੇਰ ਇਕੱਠੇ ਕਰ ਲਵਾਂ, ਤਾਂ ਵੀ ਮਨ ਦੀ ਭੁਖ, ਮਨ ਦੀ ਲਾਲਸਾ, ਮਨ ਦੀ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ।
ਜੇਕਰ ਮੇਰੇ ਵਿਚ ਹਜ਼ਾਰਾਂ ਹੀ ਸਿਆਣਪਾ ਹੋਣ ਜਾਂ ਲੱਖਾਂ ਹੀ ਚਤੁਰਾਈਆਂ ਹੋਣ, ਤਾਂ ਵੀ ਉਨ੍ਹਾਂ ਵਿਚੋਂ ਇਕ ਵੀ ਚਤੁਰਾਈ ਅਕਾਲ ਪੁਰਖ ਦੇ ਦਰ ਤੇ ਸਾਥ ਨਹੀਂ ਦੇਂਦੀ।
ਹੁਣ ਜੇਕਰ ਇਨ੍ਹਾਂ ਵਿਚੋਂ ਕਿਸੇ ਵੀ ਤਰੀਕੇ ਨਾਲ ਵੀ ਅਕਾਲ ਪੁਰਖ ਦਾ ਮਿਲਾਪ ਨਹੀਂ ਹੋ ਸਕਦਾ ਹੈ, ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਸਚਿਆਰ ਮਨੁੱਖ ਕਿਸ ਤਰ੍ਹਾਂ ਬਣ ਸਕਦੇ ਹਾਂ, ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ, ਅਸੀਂ ਯੋਗ ਕਿਵੇਂ ਬਣ ਸਕਦੇ ਹਾਂ। ਸਾਡੇ ਅੰਦਰ ਜਿਹੜਾ ਕੂੜ ਦਾ ਪਰਦਾ ਹੈ, ਉਹ ਕਿਵੇਂ ਟੁੱਟ ਸਕਦਾ ਹੈ?
ਗੁਰੂ ਸਾਹਿਬ ਇਸ ਸਵਾਲ ਦਾ ਉਤਰ ਦੇ ਕੇ ਸਮਝਾਂਦੇ ਹਨ, ਕਿ ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮੁ ਵਿਚ ਚਲਣਾ, ਉਸ ਦੀ ਰਜ਼ਾ ਵਿਚ ਰਹਿੰਣਾ, ਇਹੀ ਇਕ ਵਿਧੀ ਹੈ, ਜਿਹੜੀ ਕਿ ਧੁਰ ਤੋਂ ਹੀ, ਜਦੋਂ ਤੋਂ ਇਹ ਸੰਸਾਰ ਬਣਿਆ ਹੈ, ਲਿਖੀ ਚਲੀ ਆ ਰਹੀ ਹੈ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧)
ਜੇਕਰ ਪੁੱਤਰ, ਪਿਤਾ ਦੇ ਕਹੇ ਅਨੁਸਾਰ ਚਲਦਾ ਰਹੇ ਤਾਂ ਪੁੱਤਰ ਅਤੇ ਪਿਤਾ ਵਿਚ ਪਿਆਰ ਬਣਿਆ ਰਹਿੰਦਾ ਹੈ, ਤੇ ਉਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਵਿੱਥ ਨਹੀਂ ਪੈਂਦੀ ਹੈ। ਠੀਕ ਇਸੇ ਤਰ੍ਹਾਂ ਜੇਕਰ ਸਾਨੂੰ ਆਪਣੇ ਤੇ ਅਕਾਲ ਪੁਰਖ ਵਿਚੋਂ ਵਿੱਥ ਦੂਰ ਕਰਨੀ ਹੈ, ਕੂੜ ਦੇ ਪਰਦੇ ਨੂੰ ਤੋੜਨਾ ਹੈ ਤਾਂ ਸਾਨੂੰ ਅਕਾਲ ਪੁਰਖ ਦੇ ਹੁਕਮੁ ਨੂੰ ਪਛਾਨਣਾਂ ਪਵੇਗਾ, ਉਸ ਦੇ ਹੁਕਮੁ ਵਿਚ ਚਲਣਾ ਪਵੇਗਾ, ਉਸ ਦੀ ਰਜ਼ਾ ਵਿਚ ਰਹਿੰਣਾ ਪਵੇਗਾ।
ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਹੀ ਹੋਰਨਾਂ ਮਤਾਂ ਦਾ ਜਿਕਰ ਕਰਦੇ ਹੋਏ, ਸਿੱਖ ਧਰਮ ਦੇ ਮੁਢਲੇ ਸਿਧਾਂਤ, ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਬਾਰੇ ਸਪੱਸ਼ਟ ਜਾਣਕਾਰੀ ਦੇ ਦਿਤੀ ਹੈ। ਹੁਣ ਜੇਕਰ, ਸਿੱਖ ਧਰਮ ਦੇ ਮੁਢਲੇ ਸਿਧਾਂਤ ਨੂੰ ਸਮਝਣਾਂ ਹੈ, ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਬਾਰੇ ਜਾਨਣਾ ਬਹੁਤ ਜਰੂਰੀ ਹੈ, ਗੁਰਬਾਣੀ ਵਿਚ ਵੀ ਇਹੀ ਸਮਝਾਇਆ ਗਿਆ ਹੈ:
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥
ਇਸ ਲਈ ਆਓ ਸਾਰੇ ਜਾਣੇ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣ ਦਾ ਯਤਨ ਕਰੀਏ ਤੇ ਆਪਣਾ ਮਨੁੱਖਾ ਜਨਮ ਸਫਲ ਕਰੀਏ।
ਮਨੁੱਖਾ ਸਰੀਰ ਦੇ ਸਾਰੇ ਅੰਗ ਇਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ।ਧਰਮ ਦੀ ਸਹੀ ਸਿਖਿਆ, ਅਸੀਂ ਆਪਣੇ ਸਰੀਰ ਕੋਲੋਂ ਹੀ ਸਿੱਖ ਸਕਦੇ ਹਾਂ, ਕਿ ਕਿਸ ਤਰ੍ਹਾਂ ਹਰੇਕ ਕਾਰਜ ਰਲ ਮਿਲ ਕੇ, ਇਕ ਦੂਜੇ ਦਾ ਸਾਥ ਦੇ ਕੇ ਕਰਨਾ ਹੈ।
ਮਃ ੪ ॥ ਪਉੜੀ ॥ ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ (੩੦੯-੩੧੦)
ਪੈਰ = ਸਰੀਰ ਨੂੰ ਚਲਣ ਵਿਚ ਸਹਾਇਤਾ ਕਰਦੇ ਹਨ, ਪਰੰਤੂ ਮੰਗਦੇ ਕੁਝ ਵੀ ਨਹੀਂ।
ਲੱਤਾਂ = ਸਰੀਰ ਨੂੰ ਸਿਧਾ ਖੜਾ ਰੱਖਦੀਆਂ ਹਨ, ਪਰੰਤੂ ਮੰਗਦੀਆਂ ਕੁਝ ਵੀ ਨਹੀਂ।
ਮੂੰਹ = ਬੋਲਣ, ਸਾਹ ਲੈਣ ਤੇ ਖਾਣਾ ਅੰਦਰ ਲਿਜਾਣ ਵਿਚ ਸਹਾਇਤਾ ਕਰਦਾ ਹੈ।
ਦੰਦ = ਖਾਣੇ ਨੂੰ ਚੰਗੀ ਤਰ੍ਹਾਂ ਚਿਥਦੇ ਹਨ, ਤਾਂ ਜੋ ਪੇਟ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ।
ਜੁਬਾਨ = ਜਿਥੇ ਮਨੁੱਖ ਨੂੰ ਬੋਲਣ ਵਿਚ ਸਹਾਇਤਾ ਕਰਦੀ ਹੈ, ਉਥੇ ਨਾਲ ਦੇ ਨਾਲ ਸੰਤਰੀ ਦਾ ਕੰਮ ਵੀ ਕਰਦੀ ਹੈ, ਚੀਜ ਦਾ ਸਵਾਦ ਵੇਖ ਕੇ ਮਨੁੱਖ ਨੂੰ ਸੁਚੇਤ ਕਰਦੀ ਹੈ, ਕਿ ਅੰਦਰ ਜਾ ਰਿਹਾ ਖਾਣਾਂ ਸਰੀਰ ਲਈ ਠੀਕ ਹੈ ਕਿ ਨਹੀਂ।
ਨੱਕ = ਸਾਹ ਲੈਣ ਵਿਚ ਤੇ ਸੁੱਘ ਕੇ ਸਰੀਰ ਨੂੰ ਬਹੁਤ ਤਰ੍ਹਾਂ ਦੀ ਜਾਣਕਾਰੀ ਦੇਂਦਾ ਹੈ।
ਅੱਖਾਂ = ਵੇਖਣ ਵਿਚ ਸਹਾਇਤਾ ਕਰਦੀਆਂ ਹਨ, ਤਾਂ ਜੋ ਸਰੀਰ ਦੇ ਕਿਸੇ ਅੰਗ ਨੂੰ ਚੋਟ ਨਾ ਲਗ ਜਾਵੇ।
ਦਿਮਾਗ = ਸੋਚਣ ਸਮਝਣ ਦਾ ਕੰਮ ਕਰਦਾ ਹੈ, ਤੇ ਸਰੀਰ ਦੇ ਸਾਰੇ ਅੰਗਾਂ ਵਿਚ ਤਾਲਮੇਲ ਰੱਖਦਾ ਹੈ।
ਭਾਵ, ਸਰੀਰ ਦੇ ਸਾਰੇ ਅੰਗ ਬਿਨਾ ਸਵਾਰਥ ਦੇ ਦੂਸਰਿਆਂ ਲਈ ਕੰਮ ਕਰਦੇ ਹਨ। ਇਸ ਲਈ ਸਵਿਧਾਨ, ਕਾਨੂੰਨ ਤੇ ਸਮਾਜ ਅਜੇਹਾ ਹੋਣਾ ਚਾਹੀਦਾ ਹੈ, ਜਿਥੇ ਸਾਰੇ ਇਕ ਦੂਜੇ ਲਈ ਕੰਮ ਕਰਦੇ ਹਨ ਤੇ ਇਕ ਦੂਜੇ ਦਾ ਸਾਥ ਦੇਂਦੇ ਹਨ।
ਗੁਰਮਤਿ ਦੇ ਮਾਰਗ ਤੇ ਚਲਣ ਨਾਲ ਸਿੱਖ ਦਾ ਮਨੋਬਲ ਉੱਚਾ ਹੋ ਜਾਂਦਾ ਹੈ, ਸੋਚ ਸਭ ਤੋਂ ਉੱਤਮ ਤੇ ਨਿਰਾਲੀ ਹੋ ਜਾਂਦੀ ਹੈ, ਤੇ ਉਹ ਹਮੇਸ਼ਾਂ ਅਨੰਦ ਤੇ ਚੜ੍ਹਦੀ ਕਲ੍ਹਾ ਵਿਚ ਰਹਿੰਦਾਂ ਹੈ। ਫੋਕੀਆਂ ਰਵਾਇਤਾਂ ਮਨੁੱਖ ਦੀ ਮਾਨਸਿਕ ਸਥਿੱਤੀ ਕਮਜੋਰ ਕਰ ਦਿੰਦੀਆਂ ਹਨ। ਸੰਸਾਰ ਨੂੰ ਤਿਆਗਣਾ ਨਹੀਂ ਸਗੋਂ ਇਸ ਵਿਚ ਰਹਿੰਦਿਆਂ ਇਸ ਦੀ ਉਸਾਰੀ ਤੇ ਵਿਕਾਸ ਵਿਚ ਹਿਸਾ ਪਾਉਣਾ ਹੈ।
ਗੁਰੂ ਨਾਨਕ ਸਾਹਿਬ ਨੇ ਵਰਤਮਾਨ ਸੁਧਾਰਨ ਤੇ ਜੋਰ ਦਿੱਤਾ ਹੈ। ਮਰਨ ਤੋਂ ਬਾਅਦ ਮੁਕਤੀ ਪ੍ਰਾਪਤ ਕਰਨ ਦਾ ਕੀ ਲਾਭ ਹੋ ਸਕਦਾ ਹੈ। ਸਰੀਰ ਮਨ ਦੇ ਕਹੇ ਅਨੁਸਾਰ ਚਲਦਾ ਹੈ, ਇਸ ਲਈ ਮਨ ਨੂੰ ਗੁਰੂ ਸਾਹਿਬ ਦੇ ਕਹੇ ਅਨੁਸਾਰ ਤੋਰਨਾ ਹੈ।
ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ (੬੬੭)