Why is doing jora/shoes sewa a good deed?
Why is doing jora/shoes sewa a good deed?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਪੁੱਛਿਆ ਹੈ ਕਿ ਕੀ ਜੋੜਿਆਂ ਦੀ ਸੇਵਾ ਕਰਨੀ ਚੰਗਾ ਕੰਮ ਹੈ?
ਹਾਂ ਜੀ ਜੋੜਿਆਂ ਦੀ ਸੇਵਾ ਕਰਨੀ ਇੱਕ ਚੰਗਾ ਕੰਮ ਹੈ। ਗੁਰਬਾਣੀ ਵਿਚ ਸੇਵਾ ਦੀ ਬਹੁਤ ਮਹਾਨਤਾ ਹੈ। ਇਸ ਬਾਰੇ ਬਹੁਤ ਸਾਰੇ ਸ਼ਬਦ ਹਨ। ਸਿਰਫ਼ ਕੁਝ ਉਦਾਹਰਣਾਂ ਦੇ ਰਿਹਾ ਹਾਂ ਜੀ। ਗੁਰਬਾਣੀ ਅਨੇਕਾਂ ਤਰੀਕਿਆਂ ਨਾਲ ਚਿੱਤ ਲੱਗਾ ਕੇ ਸੇਵਾ ਕਰਨ ਦਾ ਉਪਦੇਸ਼ ਦਿੰਦੀ ਹੈ। ਜੇ ਕੋਈ ਧਨ ਦੀ ਸੇਵਾ ਕਰਨੀ ਚਾਹੇ ਤਾਂ ਮਿਹਨਤ ਦੀ ਕਮਾਈ ਵਿਚੋਂ ਕਰੇ। ਨਿਸ਼ਕਾਮ ਸੇਵਾ ਕਰਨੀ ਉੱਤਮ ਹੈ।
According to Encyclopedia of Sikhism:
“True seva according to Sikh scriptures must be without desire (nishkam), guileless (nishkapat), in humility (nimarta), with purity of intention (hirda shuddh), with sincerity (chit-lae) and in utter selflessness (vichon ap gavae). Such seva for the Sikh is the doorway to dignity as well as to mukti (liberation). “If one earns merit here through seva, one will get a seat of honour in His Court hereafter.”
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
ਨੋਟ: ਸਤਿਕਾਰ ਯੋਗ ਵਿਦਵਾਨ ਵੀਰ ਡਾਕਟਰ ਸਰਬਜੀਤ ਸਿੰਘ ਜੀ ਦਾ ਇੱਕ ਬਹੁਤ ਗਿਆਨ ਭਰਪੂਰ ਲੇਖ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ:-
https://www.gursoch.com/%E0%A8%97%E0%A9%81%E0%A8%B0-%E0%A8%95%E0%A9%80-%E0%A8%B8%E0%A9%87%E0%A8%B5%E0%A8%BE-%E0%A8%B8%E0%A8%AC%E0%A8%A6%E0%A9%81-%E0%A8%B5%E0%A9%80%E0%A8%9A%E0%A8%BE%E0%A8%B0%E0%A9%81-%E0%A8%B2%E0%A9%87/
———————————-
ਆਸਾ ਮਹਲਾ ੫ ॥ ਅਨਿਕ ਭਾਂਤਿ ਕਰਿ ਸੇਵਾ ਕਰੀਐ ॥ ਜੀਉ ਪ੍ਰਾਨ ਧਨੁ ਆਗੈ ਧਰੀਐ ॥ ਪਾਨੀ ਪਖਾ ਕਰਉ ਤਜਿ ਅਭਿਮਾਨੁ ॥ ਅਨਿਕ ਬਾਰ ਜਾਈਐ ਕੁਰਬਾਨੁ ॥੧॥ (ਪੰਨਾ 391)
ਅਰਥ: ਹੇ ਮਾਂ! (ਪ੍ਰਭੂ ਨੂੰ ਪਿਆਰੀ ਹੋ ਚੁਕੀ ਸਤ-ਸੰਗਣ ਜੀਵ-ਇਸਤ੍ਰੀ ਦੀ) ਸੇਵਾ ਅਨੇਕਾਂ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ ਇਹ ਜਿੰਦ ਇਹ ਪ੍ਰਾਣ ਤੇ (ਆਪਣਾ) ਧਨ (ਸਭ ਕੁਝ) ਉਸ ਦੇ ਅੱਗੇ ਰੱਖ ਦੇਣਾ ਚਾਹੀਦਾ ਹੈ (ਉਸ ਜੀਵ-ਇਸਤ੍ਰੀ ਤੋਂ) ਅਨੇਕਾਂ ਵਾਰੀ ਸਦਕੇ ਹੋਣਾ ਚਾਹੀਦਾ ਹੈ। (ਹੇ! ਮਾਂ ਜੇ ਮੇਰੇ ਉਤੇ ਕਿਰਪਾ ਹੋਵੇ ਤਾਂ) ਮੈਂ ਭੀ ਅਹੰਕਾਰ ਤਿਆਗ ਕੇ ਉਸ ਦਾ ਪਾਣੀ ਢੋਣ ਤੇ ਉਸ ਨੂੰ ਪੱਖਾ ਝੱਲਣ ਦੀ ਸੇਵਾ ਕਰਾਂ।1।
——————
ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥ ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥ {ਪੰਨਾ 757}
ਹੇ ਪ੍ਰਭੂ! ਤੇਰੇ ਦੀਦਾਰ ਦੀ ਖ਼ਾਤਰ, ਤੇਰੀਆਂ ਸੰਗਤਾਂ ਨੂੰ) ਮੈਂ ਪੱਖਾਂ ਝਲਾਂਗਾ, ਪਾਣੀ ਢੋਵਾਂਗਾ, ਜੋ ਕੁਝ ਤੂੰ ਮੈਨੂੰ (ਖਾਣ ਲਈ) ਦੇਵੇਂਗਾ ਉਹੀ (ਖ਼ੁਸ਼ ਹੋ ਕੇ) ਖਾ ਲਵਾਂਗਾ।੫।
ਹੇ ਪ੍ਰਭੂ! ਤੇਰਾ ਦਾਸ) ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਾ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ, ਤੇਰਾ ਇਹ ਉਪਕਾਰ ਹੋਵੇਗਾ।੬।
———————–
ਸਲੋਕੁ ਮਃ ੩ ॥ ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ {ਪੰਨਾ 644}
ਅਰਥ: ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ; ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ; (ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ।
————————-
ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ {ਪੰਨਾ 1245}
ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁਝ (ਹੋਰਨਾਂ ਨੂੰ ਭੀ) ਦੇਂਦਾ ਹੈ, ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ।1।