ਉਦਾਸੀ ਨਿਰਮਲੇ ਸੇਵਾਪੰਥੀ ਅੰਮ੍ਰਿਤ ਕਿਉਂ ਨਹੀਂ ਛਕਦੇ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Darshpreet ji
ਉਦਾਸੀ ਅਤੇ ਨਿਰਮਲੇ ਆਪਣੇ ਆਪ ਨੂੰ ਸਿੱਖ ਤਾਂ ਮੰਨਦੇ ਹਨ ਪਰ ਖੰਡੇ ਬਾਟੇ ਦੀ ਪਾਹੁਲ ਲੈਣ ਤੋਂ ਇਨਕਾਰੀ ਹਨ ਕਿਉਂਕਿ ਉਦਾਸੀ ਫਿਰਕਾ ਬਾਬਾ ਸ੍ਰੀ ਚੰਦ ਤੋਂ ਸ਼ੁਰੂ ਹੋਇਆ ਹੈ ਤੇ ਨਿਰਮਲੇ ਕਹਿੰਦੇ ਹਨ ਕਿ ਸਾਡਾ ਫਿਰਕਾ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ੁਰੂ ਹੋਇਆ ਹੈ, ਇਹ ਸਿੱਖ ਹੁੰਦਿਆਂ ਹੋਇਆਂ ਵੀ ਆਪਣੇ ਅਲੱਗ ਅਲੱਗ ਫਿਰਕੇ ਬਣਾਈ ਫਿਰਦੇ ਹਨ ਅਤੇ ਆਪਣੇ ਫਿਰਕੇ ਨੂੰ ਜਿਆਦਾ ਮਹੱਤਵ ਦਿੰਦੇ ਹਨ ਇਨ੍ਹਾਂ ਦੇ ਬਹੁਤੇ ਕੰਮ ਹਿੰਦੂ ਮੱਤ ਨਾਲ ਮਿਲਦੇ ਹਨ।ਇਹ ਆਪਣੇ ਆਪ ਨੂੰ ਸਿਰਫ ਬਾਣੀ ਦਾ ਪ੍ਰਚਾਰ ਕਰਨ ਵਾਲੇ ਮੰਨਦੇ ਹਨ ਤਾਂ ਕਰਕੇ ਖੰਡੇ ਬਾਟੇ ਦੀ ਪਾਹੁਲ ਨਹੀਂ ਲੈਂਦੇ ਹਨ। ਇਹਨਾ ਦਾ ਇਹ ਵੀ ਮੰਨਣਾ ਹੈ ਕਿ ਖੰਡੇ ਬਾਟੇ ਦੀ ਪਾਹੁਲ ਸਿਰਫ ਸਿਪਾਹੀ ਵਾਸਤੇ ਹੈ , ਸੰਤ ਵਾਸਤੇ ਨਹੀਂ। ਇਹ ਆਪਣੇ ਆਪ ਨੂੰ ਸੰਤ ਮੰਨਦੇ ਹਨ। ਬਸ ਆਪਣੀ ਆਪਣੀ ਵੀਚਾਰਧਾਰਾ ਬਣਾਈ ਹੈ ਸਭ ਨੇ।