Why do Sikhs say "Waheguru Ji Ka Khalsa, Waheguru Ji Ki Fateh"?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਅਸ਼ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਇੱਕ ਸਿੱਖ ਦਾ ਦੁਸਰੇ ਸਿੱਖ ਨੂੰ ਮਿਲਣ ਤੇ ਆਪਸ ਵਿਚ ਸੰਬੋਧਨ ਕਰਨ ਦਾ ਢੰਗ ਹੈ ਪਰ ਇਸ ਦੇ ਅਰਥ ਬਹੁਤ ਡੂੰਘੇ ਹਨ।
“ਵਾਹਿਗੁਰੂ” ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ:-
“ਵਾਹਿ” ਭਾਵ ਕਿ ਉਹ ਪਰਮਾਤਮਾ ਉਸਤਤ ਦੇ ਯੋਗ ਹੈ “ਗੁਰੂ ” ਭਾਵ ਕਿ ਉਹ ਪਰਮਾਤਮਾ ਅਗਿਆਨਤਾ ਰੂਪੀ ਹਨੇਰੇ ਵਿੱਚ ਗਿਆਨ ਦਾ ਚਾਨਣ ਬਖਸ਼ਣ ਵਾਲਾ ਹੈ।
ਖ਼ਾਲਸਾ ਇੱਕ ਫ਼ਾਰਸੀ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਰਾਜੇ ਦੀ ਆਪਣੀ ਜ਼ਮੀਨ। ਇਸ ਨੂੰ ਮੁੱਖ ਰੱਖ ਕੇ ਸਿੱਖ ਨੇ ਖ਼ਾਲਸਾ ਅਰਥਾਤ ਪਰਮਾਤਮਾ ਦਾ ਆਪਣਾ ਬਣਨਾ ਹੈ।
‘ਵਾਹਿਗੁਰੂ ਜੀ ਕਾ ਖ਼ਾਲਸਾ’ ਦਾ ਅਰਥ ਹੈ ਕਿ ਖ਼ਾਲਸਾ ਵਾਹਿਗੁਰੂ (ਪਰਮਾਤਮਾ) ਨਾਲ ਅਭੇਦ ਹੈ। ਵਾਹਿਗੁਰੂ ਜੀ ਕੀ ਫ਼ਤਹਿ ਦਾ ਅਰਥ ਹੈ ਕਿ ਫ਼ਤਿਹ ਵਾਹਿਗੁਰੂ (ਪਰਮਾਤਮਾ) ਜੀ ਦੀ ਹੈ। ਭਾਵ ਅਰਥ ਹੈ ਕਿ ਵਾਹਿਗੁਰੂ (ਪਰਮਾਤਮਾ) ਦੇ ਖ਼ਾਲਸੇ ਦੀ ਜਿੱਤ ਵੀ ਨਿਸ਼ਚਿਤ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
Respected Ash ji,
Waheguru ji ka Khalsa, Waheguru ji ki Fateh!
Waheguru ji ka Khalsa, Waheguru ji ki Fateh is a salutation, which Sikhs exchange on meeting each other. However, it has very deep meanings.
The word ‘Waheguru’ is a combination of two words:-
‘Wah’ means that Akalpurakh/ Parmatma is worth praising and ‘Guru’ means that Akalpurakh/ Parmatma bestowes knowledge (light) in the darkness of ignorance.
The word ‘Khalsa’ is a Persian word and means ‘King’s’ own land. Keeping this in view, a Sikh has to become a Khalsa i.e. Akalpurakh’s/Parmatma’s own.
‘Waheguru ji ka Khalsa’ means that the ‘Khalsa’ is inseparable from Akalpurakh/Parmatma. ‘Waheguru ji ki Fateh’ means that the victory is of Akalpurakh/Parmatma. This implies that the victory of Khalsa of Akalpurakh/Parmatma is also ensured.
Hope it helps. If you have any further questions, please do ask. If you find any deficiencies, please point out the same, for improvement in future.
Regards,
Your Brother