What is the meaning of “Nanak Naam Chardi Kala Tere Bhane Sarbat Da Bhala”?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Vin Kaur ji
This line is not in Dhan Guru Granth Sahib. But we must read this in Sangat Ardas every day. It has 4 words.
1) Naam 2) Chardikla 3) Bhana Manna 4) Sarbat Da Bhala
All these words are connected with each other. So first let us understand a little bit of the meaning of these words.
Naam means reading, meditating the Bani of Dhan Guru Granth Sahib Ji and living life according to those auspicious qualities.
Chardikla means to live in Vigaas forever, to face every situation with joy.
Bhana Manna means following the teachings of Gurbani and doing all the deeds in one’s life with the guidance of Gurbani.
Sarbat Da Bhala means to think of the good of everyone means to see the light/Jyot of Akal Purakh in everyone.
Naam Chardikla Tere Bhaane Sarbat Da Bhala
This means that every human being who chants Naam lives in Chardikla, who stays in Chardikla will have the strength to follow his will. In which all these qualities will be present, the same will ask for the welfare of all.
ਸਤਿਕਾਰ ਯੋਗ ਵਿਨ ਕੌਰ ਜੀ
ਇਹ ਪੰਕਤੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਪਰ ਅਸੀਂ ਹਰ ਰੋਜ਼ ਸੰਗਤੀ ਅਰਦਾਸ ਵਿੱਚ ਇਹ ਪੜਦੇ ਜਰੂਰ ਹਾਂ। ਇਸ ਵਿੱਚ 4 ਸ਼ਬਦ ਹਨ।
1. ਨਾਮ 2. ਚੜ੍ਹਦੀ ਕਲਾ
3. ਭਾਣਾ ਮੰਨਣਾ 4. ਸਰਬੱਤ ਦਾ ਭਲਾ।
ਇਹ ਸਾਰੇ ਸ਼ਬਦ ਹੀ ਇੱਕ ਦੂਜੇ ਨਾਲ ਜੁੜੇ ਹਨ। ਸੋ ਪਹਿਲਾਂ ਅਸੀਂ ਇਨ੍ਹਾਂ ਸ਼ਬਦਾ ਦਾ ਥੋੜਾ ਜਿਹਾ ਮਤਲਬ ਸਮਝ ਲਈਏ।
ਨਾਮ ਤੋਂ ਭਾਵ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਨਾ , ਵੀਚਾਰਨਾ ਅਤੇ ਉਨ੍ਹਾਂ ਸ਼ੁਭ ਗੁਣਾਂ ਅਨੁਸਾਰ ਜਿੰਦਗੀ ਜੀਊਣਾ।
ਚੜਦੀ ਕਲਾ ਤੋਂ ਮਤਲਬ ਹੈ ਸਦਾ ਵਿਗਾਸ ਵਿੱਚ ਰਹਿਣਾ ਹਰ ਹਾਲਾਤ ਦਾ ਮੁਕਾਬਲਾ ਖਿੜੇ ਮੱਥੇ ਕਰਨਾ।
ਭਾਣਾ ਮੰਨਣਾ ਮਤਲਬ ਗੁਰਬਾਣੀ ਦੇ ਉਪਦੇਸ਼ ਅਨੁਸਾਰ ਆਪਣੀ ਜਿੰਦਗੀ ਵਿੱਚ ਚੱਲਣਾ ਸਾਰੇ ਕਾਰਜ ਗੁਰਬਾਣੀ ਦੀ ਸੇਧ ਲੈਕੇ ਕਰਨੇ।
ਸਰਬੱਤ ਦਾ ਭਲਾ ਮਤਲਬ ਹੈ ਹਰ ਇਕ ਦਾ ਭਲਾ ਸੋਚਣਾ ਮਤਲਬ ਸਭ ਉਸ ਪ੍ਰਮਾਤਮਾ ਦੀ ਜੋਤ ਦੇਖਣੀ।
ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਾ ਮਤਲਬ ਇਹ ਹੈ ਕਿ ਜੋ ਵੀ ਮਨੁੱਖ ਨਾਮ ਜਪਦਾ ਹੈ ਉਹੈ ਹੀ ਚੜਦੀਕਲਾ ਵਿੱਚ ਰਹਿੰਦਾ ਹੈ , ਜੋ ਚੜਦੀਕਲਾ ਵਿੱਚ ਰਹੇਗਾ ਉਸ ਵਿਚ ਹੀ ਭਾਣਾ ਮੰਨਣ ਦਾ ਬਲ ਹੋਏਗਾ। ਜਿਸ ਵਿੱਚ ਇਹ ਸਾਰੇ ਗੁਣ ਹੋਣਗੇ ਸਰਬੱਤ ਦਾ ਭਲਾ ਵੀ ਉਹੋ ਹੀ ਮੰਗੇਗਾ।