what is the meaning giving refrence of harnaksh in sggs does it not prove evidence of Hindu mythology that Sikhs are attached to?
what is the meaning giving refrence of harnaksh in sggs does it not prove evidence of Hindu mythology that Sikhs are attached to?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਰੂਹਾਨੀਅਤ ਦਾ ਭੰਡਾਰ ਹੈ! ਧਰਮ ਨਹੀਂ ਸਿਖਾਉਂਦਾ! ਜੀਵਨ ਜਾਚ ਸਿਖਾਉਂਦਾ ਹੈ!
ਗੁਰੂ ਸਾਹਿਬ ਦੀ ਸਿੱਖਿਆ ਔਗੁਣਾਂ/ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਆਤਮਿਕ ਮੌਤ ਤੋਂ ਬਚ ਕੇ, ਸਚਿਆਰ/ਗੁਣਵਾਨ ਬਣ ਕੇ, ਹੁਣ ਤੇ ਅੱਜ ਵਿਚ, ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ, ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦਾ ਜੀਵਨ ਜੀਉਣ ਦੀ ਤੇ ਆਤਮਿਕ ਤੌਰ ਤੇ ਜੀਵਨ ਮੁਕਤ ਹੋਣ ਦੀ ਹੈ।
ਇਸ ਸਿੱਖਿਆ ਰਾਹੀਂ ਉਨ੍ਹਾਂ ਨੇ ਸਰੀਰਕ ਮੌਤ, ਜਿਸ ਨੇ ਆਉਣਾ ਹੀ ਆਉਣਾ ਹੈ, ਦੇ ਡਰ ਅਤੇ ਹਿੰਦੂ ਧਰਮ ਦੇ ਸਾਰੇ ਮਿਥਿਹਾਸਕ ਫ਼ਲਸਫ਼ੇ (Mythological philosophy) (ਪਿੱਛਲਾ ਜਨਮ, ਅੱਗਲਾ ਜਨਮ, ਪਰਲੋਕ, ਚਉਰਾਸੀ ਲੱਖ ਜੂਨਾਂ, ਆਵਾਗਉਣ, ਧਰਮਰਾਜ, ਚਿਤਰਗੁਪਤ, ਜਮਦੂਤ, ਦਰਗਾਹ, ਪੁਨਰ ਜਨਮ, ਮਰਨ ਤੋਂ ਬਾਅਦ ਮੁਕਤੀ, ਸਵਰਗ ਤੇ ਨਰਕ ਆਦਿ) ਨੂੰ ਰੱਦ ਕਰ ਦਿੱਤਾ ਹੈ ਪਰ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ, ਗੁਰਬਾਣੀ ਦੇ ਰੂਹਾਨੀ ਅਰਥਾਂ ਨੂੰ ਨਾ ਸਮਝ ਕੇ, ਹਾਲਾਂ ਵੀ ਇਨ੍ਹਾਂ ਨੂੰ ਛੱਡਣ ਲਈ ਤਿਆਰ ਨਹੀਂ ਹਨ, ਜਿਸ ਕਰਕੇ ਦਰ ਦਰ ਤੇ ਭਟਕ ਰਹੇ ਹਨ ਅਤੇ ਕਰਮਕਾਂਡਾਂ ਵਿਚ ਫੱਸ ਕੇ, ਆਪਣਾ ਘਰ ਲੁਟਾ ਕੇ, ਆਪਣਾ ਰਤਨ ਜਨਮ ਕੋਡੀਆਂ ਦੇ ਭਾਅ ਗੰਵਾ ਕੇ ਜਾ ਰਹੇ ਹਨ।
ਗੁਰਬਾਣੀ ਨੂੰ ਸਮਝਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਬਾਰਾਂ ਛੋਟੀਆਂ ਛੋਟੀਆਂ ਵੀਡੀਓਜ਼ ਦੇਖਣ ਦੀ ਕ੍ਰਿਪਾਲਤਾ ਕਰਨੀ ਤੇ ਤੁਹਾਨੂੰ ਸਾਰੀ ਗੱਲ ਸਮਝ ਆ ਜਾਵੇਗੀ:
ਇਸ ਤੋਂ ਬਾਅਦ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਬਾਰਾਂ ਛੋਟੀਆਂ ਛੋਟੀਆਂ ਵੀਡੀਓਜ਼ ਦੇਖ ਕੇ ਤੁਹਾਨੂੰ ਸਮਝ ਆਵੇਗੀ ਕਿ ਕਿਵੇਂ ਸਿੱਖੀ ਦਾ ਅਗਵਾਕਰਣ (ਭਗਵਾਂਕਰਨ) (Hijacking of Sikhi), ਜੋ ਕਿ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਇਕ ਦਮ ਬਾਅਦ, ਉਦਾਸੀਆਂ, ਨਿਰਮਲਿਆਂ ਤੇ ਸੰਤ ਬਾਬਿਆਂ ਦੁਆਰਾ ਸ਼ੁਰੂ ਹੋ ਗਿਆ ਸੀ, ਸਿੰਘ ਸਭਾ ਲਹਿਰ ਦੇ ਆਉਣ ਤੱਕ ਬਿਨਾਂ ਰੋਕ ਟੋਕ ਚੱਲਦਾ ਰਿਹਾ:
ਕੁੱਝ ਸਮੇਂ ਲਈ ਠੱਲ ਪਈ ਪਰ ਹੁਣ ਇਹ ਫ਼ਿਰ ਪੂਰਾ ਜ਼ੋਰ ਪੁਕੜ੍ਹ ਚੁਕਿਆ ਹੈ ਤੇ ਜੇ ਸਿੱਖ ਹੁਣ ਵੀ ਨਾ ਜਾਗੇ ਤਾਂ ਉਹ ਸਮਾਂ ਦੂਰ ਨਹੀਂ ਕਿ ਸਿੱਖੀ ਹਿੰਦੂਤਵ ਦੇ ਖਾਰੇ ਸਮੁੰਦਰ ਵਿਚ ਪੂਰੀ ਤਰ੍ਹਾਂ ਡੁੱਬ ਜਾਵੇਗੀ। ਸਿੱਖ ਕਹਾਉਣ ਵਾਲਿਆਂ ਨੂੰ ਜਾਗਣ ਦੀ ਲੋੜ ਹੈ।
ਸਤਿਕਾਰ ਸਹਿਤ ਬੇਨਤੀ ਹੈ ਕਿ ਇਹ ਵੀਡੀਓਜ਼ ਆਪ ਵੀ ਦੇਖੋ ਤੇ ਹੋਰ ਵੀਰਾਂ/ਭੈਣਾਂ ਨੂੰ ਵੀ ਦੇਖਣ ਵਾਸਤੇ ਬੇਨਤੀ ਕਰੋ।
ਆਸ ਹੈ ਕਿ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਨੋਟ: ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਦਰਜ ਹੈ ਜਿਸ ਨੂੰ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ ਪ੍ਰੰਤੂ ਜੋ ਵੀ ਗੁਰੂ ਸਾਹਿਬ ਦੁਆਰਾ ਲਿਖਿਆ ਗਿਆ ਹੈ ਉਹ ਸਿਰਫ ਲੋਕਾਂ ਵਿੱਚ ਪ੍ਰਚੱਲਤ ਵਿਰਤਾਂਤ ਦੇ ਤੌਰ ਤੇ ਲਿਖਿਆ ਗਿਆ ਹੈ। ਉਸ ਉਪਰ ਗੁਰੂ ਸਾਹਿਬ ਨੇ ਆਪਣੀ ਸਹਿਮਤੀ ਦੀ ਮੋਹਰ ਨਹੀਂ ਲਗਾਈ।
ਕ੍ਰਿਪਾ ਕਰਕੇ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ Sikhi Concepts ਅਤੇ Hijacking of Sikhi ਦੇ ਵਿਸ਼ੇ ਤੇ ਵੀਡੀਓਜ਼ ਦੇਖਣ ਦੀ ਕ੍ਰਿਪਾਲਤਾ ਕਰਨੀ ਜੀ:
https://www.youtube.com/@sikhi-vicharforum7207/playlists
ਸਾਰੀ ਗੱਲ ਸਮਝ ਆ ਜਾਵੇਗੀ ਜੀ।