ਸਰਬੱਤ ਖਾਲਸਾ ਦਾ ਇਤਿਹਾਸਕ ਅਤੇ ਧਾਰਮਿਕ ਮਹੱਤਵ ਕੀ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਗੁਰਬਾਣੀ ਵਿਚ ਸਰਬੱਤ ਖਾਲਸਾ ਸ਼ਬਦ ਜੋੜ ਦੀ ਵਰਤੋਂ ਨਹੀਂ ਕੀਤੀ ਗਈ ਹੈ। ਸਰਬੱਤ ਖਾਲਸਾ ਦਾ ਅਰੰਭ ਅਠਾਰਵੀਂ ਸਦੀ ਵਿਚ ਹੋਇਆ ਸੀ। ਇਹ ਮੰਨਿਆ ਜਾਂਦਾ ਹੈ ਕਿ ਸਿੱਖ ਮਿਸਲਾਂ ਦੇ ਆਗੂ ਦਰਬਾਰ ਸਾਹਿਬ ਵਿਚ ਵਿਸਾਖੀ ਅਤੇ ਦਿਵਾਲੀ ਨੂੰ ਇਕੱਠੇ ਹੋ ਕਿ ਵਿਚਾਰ ਵਟਾਂਦਰਾ ਕਰਦੇ ਅਤੇ ਸਰਬਸੰਮਤੀ ਨਾਲ ਮੁਗਲ ਸਾਸ਼ਨ ਵਿਰੁਧ ਜੁੱਧ ਨੀਤੀ ਨਿਰਧਾਰਤ ਕਰਦੇ ਸਨ। ਉਨ੍ਹਾਂ ਦੇ ਇਸ ਇਕੱਠ ਨੂੰ ਸਰਬੱਤ ਖਾਲਸਾ ਅਤੇ ਉਨ੍ਹਾਂ ਦੇ ਫੈਸਲਿਆਂ ਨੂੰ ਗੁਰਮਤਾ ਆਖਿਆ ਜਾਂਦਾ ਸੀ।
ਅਜਮੇਰ ਸਿੰਘ ਨੇ ਆਪਣੀ ਪੁਸਤਕ “ਸਿੱਖ ਰਾਜਨੀਤੀ ਦਾ ਦੁਖਾਂਤ” ਵਿਚ ਲਿਖਿਆ ਹੈ: “ਹਰ ਸਾਲ ਵਿਸਾਖੀ ਅਤੇ ਦੀਵਾਲੀ ਦੇ ਦਿਹਾੜੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਖਾਲਸੇ ਦਾ ਭਾਰੀ ਇਕੱਠ ਸੱਦਿਆ ਜਾਂਦਾ ਸੀ, ਜਿਥੇ ਕੌਮ ਨੂੰ ਦਰਪੇਸ਼ ਚੁਣੌਤੀਆਂ ਬਾਰੇ ਡੂੰਘੀਆਂ ਵਿਚਾਰਾਂ ਹੁੰਦੀਆਂ ਸਨ ਅਤੇ ਸਰਬ-ਸਾਂਝੇ ਫੈਸਲੇ ਲਏ ਜਾਂਦੇ ਸਨ। ਖਾਲਸੇ ਦਾ ਹਰ ਵਰਗ ਇਨ੍ਹਾਂ ਫੈਸਲਿਆਂ, ਜਿਨ੍ਹਾਂ ਨੂੰ ‘ਗੁਰਮਤੇ’ ਕਿਹਾ ਜਾਂਦਾ ਸੀ, ਨੂੰ ਮੰਨਣ ਅਤੇ ਲਾਗੂ ਕਰਨ ਲਈ ਪਾਬੰਦ ਹੁੰਦਾ ਸੀ”। ਇਹ ਪ੍ਰਥਾ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਨੂੰ ਆਪਣੇ ਅਧੀਨ ਕਰਕੇ ਖਤਮ ਕਰ ਦਿੱਤੀ ਸੀ।