what is raag mala vivaad?
what is raag mala vivaad?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Brother/Sister,
Waheguru ji ka Khalsa, Waheguru ji ki Fateh!
In response to your question, the undersigned wants to say that in the ‘Aad Bir’ of Guru Granth Sahib, got prepared by Fifth Guru Person, Guru Arjan Sahib, such a locking system was used, which ensured that no additions could be made in the Bir.
However, at the end Ragmala was added, by vested interests, about which Prof. Sahib Singh, who has given meanings of all the Shabads, included in Guru Granth Sahib, in ten Pothis, titled ‘Guru Granth Sahib Darpan’ (Which can be downloaded from Google Play), has analysed the Ragmala and without saying so has proved that Ragmala is not Gurbani.
Please read his analysis of Ragmala below:-
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕਰਦੇ ਹੋਏ ਕਿਧਰੇ ਨਹੀਂ ਕਿਹਾ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ ਪਰ ਤੁਸੀਂ ਹੇਠਾਂ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਬਿਨਾਂ ਕਹੇ ਇਹ ਕਹਿ ਦਿੱਤਾ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ:-
1. ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ ॥ ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥ {ਪੰਨਾ 1430}
ਪੁਨਿ = ਫਿਰ।
(ਨੋਟ: ਸੰਸਕ੍ਰਿਤ ਲਫ਼ਜ਼ ‘ਪੁਨਹ’ (पुनः) ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਿੱਥੇ ਕਿਤੇ ਭੀ ਸੰਸਕ੍ਰਿਤ ਲਫ਼ਜ਼ ‘ਪੁਨਹ’ ਦਾ ਪੁਰਾਣਾ ਪੰਜਾਬੀ ਰੂਪ ਆਇਆ ਹੈ ਉਹ ‘ਫੁਨਿ’ ਹੈ, ‘ਪੁਨਿ’ ਕਿਤੇ ਭੀ ਨਹੀਂ। ਸਾਹਿੱਤਕ ਦ੍ਰਿਸ਼ਟੀਕੋਣ ਤੋਂ ਇਹ ਇਕ ਅਨੋਖੀ ਗੱਲ ਹੈ। ਕਿਸੇ ਭੀ ਗੁਰ-ਵਿਅਕਤੀ ਨੇ ਆਪਣੀ ਬਾਣੀ ਵਿਚ ਇਹ ਲਫ਼ਜ਼ ਨਹੀਂ ਵਰਤਿਆ) ।
2. ਫਿਰ ਵੇਖੋ ਸਿਰਲੇਖ।
ਨੋਟ: ਲਫ਼ਜ਼ ‘ਰਾਗ ਮਾਲਾ’ ਦੇ ਨਾਲ ‘ਮਹਲਾ 1’, ‘ਮਹਲਾ 2’, ‘ਮਹਲਾ 3’, ‘ਮਹਲਾ 4’, ‘ਮਹਲਾ 5’ ਆਦਿਕ ਕੋਈ ਭੀ ਲਫ਼ਜ਼ ਨਹੀਂ, ਜਿਥੋਂ ਪਾਠਕ ਇਹ ਨਿਰਨਾ ਕਰ ਸਕੇ ਕਿ ਇਹ ਕਿਸ ਗੁਰ-ਵਿਅਕਤੀ ਦੀ ਲਿਖੀ ਹੋਈ ਹੈ। ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਭੀ ਕੋਈ ਸ਼ਬਦ ਸ਼ਲੋਕ ਆਦਿਕ ਦਰਜ ਨਹੀਂ ਹੈ, ਜਿਸ ਦੇ ਲਿਖਣ ਵਾਲੇ ਗੁਰ-ਵਿਅਕਤੀ ਦਾ ਨਿਰਨਾ ਕਰਨਾ ਸਿੱਖਾਂ ਉਤੇ ਛੱਡਿਆ ਗਿਆ ਹੈ। ਇਥੇ ਇਹ ਅਨੋਖੀ ਗੱਲ ਕਿਉਂ?
3. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ, ਅਸ਼ਟਪਦੀਆਂ, ਛੰਤਾਂ ਨੂੰ ਧਿਆਨ ਨਾਲ ਵੇਖੋ। ਜਦੋਂ ਕਿਤੇ ਕੋਈ ‘ਬੰਦ’ ਖ਼ਤਮ ਹੁੰਦਾ ਹੈ, ਤਾਂ ਉਸ ਦੇ ਅਖ਼ੀਰ ਤੇ ‘ਅੰਕ’ ਦਿੱਤਾ ਹੁੰਦਾ ਹੈ। ਉਸ ‘ਬੰਦ’ ਦਾ ‘ਭਾਵ’ ਆਪਣੇ ਆਪ ਵਿਚ ਮੁਕੰਮਲ ਹੁੰਦਾ ਹੈ।
ਪਰ ਰਾਗ ਮਾਲਾ ਦੀ ਕਾਵਿ-ਬਣਤਰ ਵਿਚ ਇਕ ਅਨੋਖੀ ਗੱਲ ਵੇਖੀ ਜਾ ਰਹੀ ਹੈ। ‘ਚੌਪਈ’ ਦੀਆਂ ਅੱਠ ਤੁਕਾਂ ਦੇ ਅਖ਼ੀਰ ਤੇ ‘ਅੰਕ 1’ ਦਿੱਤਾ ਹੋਇਆ ਹੈ। ਪਰ ਅਖ਼ੀਰਲੀਆਂ ਦੋ ਤੁਕਾਂ ਵਿਚ ਭੈਰਉ ਰਾਗ ਦੇ ਸਾਰੇ ਪੁੱਤਰਾਂ ਦੇ ਨਾਮ ਨਹੀਂ ਆ ਸਕੇ। ਲਲਤ ਅਤੇ ਬਿਲਾਵਲ ਦੋ ਨਾਮ ਅਗਲੇ ‘ਦੋਹਰੇ’ ਦੀ ਤੁਕ ਵਿਚ ਹਨ। ਉਸ ਦੋਹਰੇ ਦੇ ਅਖ਼ੀਰ ਤੇ ਭੀ ‘ਅੰਕ 1’ ਹੈ।
ਜਿੱਥੇ ਜਿੱਥੇ ਭੀ ਕੋਈ ‘ਬੰਦ’ ਮੁਕਾਇਆ ਹੈ, ਹਰ ਥਾਂ ‘ਅੰਕ 1’ ਹੀ ਵਰਤਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅੰਕਾਂ ਦੀ ਕਿਤੇ ਭੀ ਇਹ ਵਿਓਂਤ ਨਹੀਂ ਹੈ। ਹਰ ਥਾਂ ‘ਅੰਕ 1’ ਦਾ ਲਿਖਿਆ ਜਾਣਾ ਅੰਕਾਂ ਬਾਰੇ ਪਾਠਕ ਦੀ ਕੋਈ ਸਹਾਇਤਾ ਨਹੀਂ ਕਰਦਾ।
(ਨੋਟ: ਹਰ ਥਾਂ ‘ਅੰਕ 1’ ਦੀ ਵਰਤੋਂ ਕੋਈ ਨਿਰਨਾ ਨਹੀਂ ਦੱਸ ਰਹੀ। ਇਹ ਸਮਝ ਨਹੀਂ ਪੈਂਦੀ ਕਿ ਅਖ਼ੀਰਲੇ ਅੰਕ ‘1॥1॥’ ਦਾ ਕੀਹ ਭਾਵ ਹੈ।)
4. ਨੋਟ: ਪਾਠਕਾਂ ਵਾਸਤੇ ਇਹ ਹੈਰਾਨੀ ਵਾਲੀ ਗੱਲ ਹੀ ਹੋਵੇਗੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਕੁਝ ਰਾਗ ਇਸ ‘ਰਾਗ ਮਾਲਾ’ ਵਿਚ ਨਹੀਂ ਹਨ। ਹੋਰ ਬਥੇਰੇ ਰਾਗਾਂ ਦਾ ਜ਼ਿਕਰ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹਨ।
This analysis of Prof. Sahib Singh ji makes it absolutely clear that Ragmala is not Gurbani and has been added later. The problem is that though knowing very well that Ragmala is not Gurbani, the Sikh Panth has not been able to get rid of it.
Hope it helps. If you have any further questions, please do ask. If you find any deficiencies, please point out the same, for improvement in future.
Regards,
Your Brother