what is concept of dadya specifically jeev daya according to gurbani?
what is concept of dadya specifically jeev daya according to gurbani?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਗੁਰਬਾਣੀ ਵਿੱਚ ‘ਜੀਵ ਦਇਆ ਦੇ ਅਰਥ ਸਿਰਫ਼ ਕਿਸੇ ਨੂੰ ਤਕਲੀਫ਼ ਨਾ ਦੇਣ ਜਾਂ ਮਾਸ ਖਾਣਾ ਛੱਡਣ (ਮਾਸ ਖਾਣਾ ਜਾਂ ਨਾ ਖਾਣਾ ਗੁਰਬਾਣੀ ਅਨੁਸਾਰ ਵਿਚਾਰ ਦਾ ਵਿਸ਼ਾ ਹੀ ਨਹੀਂ ਹੈ) ਤੱਕ ਸੀਮਿਤ ਨਹੀਂ ਹਨ। ਗੁਰਮਤਿ ਅਨੁਸਾਰ ਇਸਦਾ ਅਸਲ ਭਾਵ ਸਾਰੇ ਸੰਸਾਰ ਨੂੰ ਇੱਕ ਪ੍ਰਮਾਤਮਾ ਦੀ ਜੋਤ ਵਜੋਂ ਵੇਖਣਾ ਅਤੇ ਦੂਜਿਆਂ ਦੇ ਦੁੱਖਾਂ-ਦਰਦਾਂ ਨੂੰ ਮਹਿਸੂਸ ਕਰਕੇ ਉਹਨਾਂ ਦੀ ਭਲਾਈ (ਸੇਵਾ) ਲਈ ਹਮੇਸ਼ਾ ਤਤਪਰ ਰਹਿਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਜੀਵ ਦਇਆ’ ਦੇ ਮੁੱਖ ਪਹਿਲੂ ਇਸ ਪ੍ਰਕਾਰ ਹਨ:
ਸਭ ਵਿੱਚ ਪ੍ਰਭੂ ਦੀ ਜੋਤ: ਗੁਰਬਾਣੀ ਸਿਖਾਉਂਦੀ ਹੈ ਕਿ ਸਾਰੇ ਜੀਵਾਂ ਵਿੱਚ ਉਹੀ ਅਕਾਲ ਪੁਰਖ ਵੱਸਦਾ ਹੈ। ਜਦੋਂ ਮਨੁੱਖ ਨੂੰ ਇਸ ਅਵਸਥਾ ਦੀ ਸੋਝੀ ਹੋ ਜਾਂਦੀ ਹੈ, ਤਾਂ ਉਹ ਸਾਰੀ ਖਲਕਤ ਨਾਲ ਬਿਨਾਂ ਕਿਸੇ ਵਿਤਕਰੇ ਦੇ ਪਿਆਰ ਕਰਦਾ ਹੈ।
ਹਉਮੈ ਅਤੇ ਸਵਾਰਥ ਤੋਂ ਮੁਕਤੀ: ਅਸਲੀ ਜੀਵ ਦਇਆ ਉਹ ਹੈ ਜਿੱਥੇ ਮਨੁੱਖ ਆਪਣੇ ਹੰਕਾਰ, ਈਰਖਾ ਅਤੇ ਲਾਲਚ ਨੂੰ ਤਿਆਗ ਕੇ ਨਿਰਵੈਰ ਹੋ ਜਾਂਦਾ ਹੈ।
ਜੀਵਾਂ ਦੀ ਭਲਾਈ ਅਤੇ ਨਿਰਭੈਤਾ: ਜੀਵ ਦਇਆ ਦਾ ਮਤਲਬ ਹੈ ਕਿਸੀ ਵੀ ਜੀਵ ਨਾਲ ਧੱਕਾ ਨਾ ਕਰਨਾ ਅਤੇ ਸਭ ਦੇ ਹੱਕਾਂ ਦਾ ਸਤਿਕਾਰ ਕਰਨਾ।
ਅੰਮ੍ਰਿਤਧਾਰੀ ਸਿੱਖ ਦੀ ਪੰਜ ਕਕਾਰੀ ਪਛਾਣ ਦੇ ਨਾਲ ਨਾਲ ਅੰਦਰਲੀ ਸਿੱਖੀ ਪਛਾਣ
ਗੁਰੂ ਦੇ ਸਿੱਖ ਨੇ:
੧. ਸਚਿਆਰ/ਗੁਣਵਾਨ (ਗੁਰਮੁਖ) ਬਣਨਾ ਹੈ ਤੇ ਚਾਹੇ ਸੁੱਖ ਆਵੇ ਚਾਹੇ ਦੁੱਖ ਆਵੇ ਹਮੇਸ਼ਾਂ ਹੁਕਮ ਵਿਚ ਰਹਿਣਾ ਹੈ;
੨. ਸਾਰੇ ਸੰਸਾਰ ਦੇ ਜੀਆਂ ਨਾਲ ਬਿਨਾਂ ਦੇਸ਼, ਕੌਮ, ਜਾਤ, ਗੋਤ ਆਦਿ ਦੇ ਵਿਤਕਰੇ ਦੇ, ਏਕ ਪਿਤਾ ਏਕਸ ਕੇ ਹਮ ਬਾਰਿਕ ਦੀ ਸਿੱਖਿਆ ਨੂੰ ਪੱਲੇ ਬੰਨ੍ਹ ਕੇ ਆਪਣਾ ਵੀਰ ਜਾਣਨਾ ਅਤੇ ਪਿਆਰਨਾ ਹੈ। ਕਿਸੇ ਦੂਜੇ ਨੂੰ ਉਸ ਦੇ ਧਰਮ ਬਾਰੇ ਪੁੱਛਣਾ ਹੀ ਨਹੀਂ;
੩. ਦੂਜੇ ਦਾ ਦੁੱਖ ਦਰਦ ਦੂਰ ਕਰਨ ਲਈ ਆਪਣਾ ਸਰਬੰਸ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਣਾ;
੪. ਸਾਰੇ ਪ੍ਰਾਣੀਆਂ ਵਿਚ ਇਕ ਪ੍ਰਮਾਤਮਾ ਹੋਣ ਦੇ ਗੁਰਮਤਿ-ਸਿਧਾਂਤ (ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ) ਦੇ ਸਤਿਕਾਰ ਵਿਚ ਹਰ ਦੂਜੇ ਨੂੰ ਆਪਣੇ ਨਾਲੋਂ ਚੰਗਾ ਜਾਣਨਾ ਹੈ;
੫. ਪ੍ਰਮਾਤਮਾ ਨੂੰ ਸਦਾ ਯਾਦ ਰੱਖਦੇ ਹੋਏ, ਦੁਰਲੱਭ ਮਨੁੱਖਾ ਦੇਹੀ ਨੂੰ ਜਪਾਂ ਤਪਾਂ ਵਿਚ ਨਾਂਹ ਗਾਲ ਕੇ ਇਸ ਦੀ ਪਾਲਣਾ ਲਈ ਇਹੋ ਜਿਹਾ ਭੋਜਨ ਖਾਣਾ ਹੈ ਜਿਸ ਨਾਲ ਮਨ ਵਿਚ ਵਿਕਾਰ ਤੇ ਸਰੀਰ ਵਿਚ ਰੋਗ ਨਾ ਉੱਠਦੇ ਹੋਣ।
੬. ਆਪਣੇ ਆਪ ਨੂੰ ਪੜਚੋਲਦੇ ਰਹਿਣਾ ਹੈ ਅਤੇ ਆਪਣੀ ਭੁੱਲ ਨੂੰ ਮੰਨਣ ਵਿਚ ਢਿੱਲ ਨਹੀਂ ਕਰਨੀ;
੭. ਪਰਾਇਆ ਹੱਕ ਮੁਰਦਾਰ ਖਾਣ ਦੇ ਬਰਾਬਰ ਸਮਝਦੇ ਹੋਏ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਸਹਾਇਤਾ ਲਈ ਖ਼ਰਚਣਾ ਹੈ;
੮. ਭਰਮਾਂ ਤੋਂ ਰਹਿਤ ਜੀਵਨ ਬਤੀਤ ਕਰਨਾ ਹੈ;
੯. ਪਰਾਏ ਧਨ, ਪਰਾਏ ਤਨ ਵੱਲ ਮੰਦੀ ਭਾਵਨਾ ਨਾਲ ਵੇਖਣਾ ਮੌਤ ਦੇ ਬਰਾਬਰ ਸਮਝਣਾ ਹੈ ਅਤੇ ਕਿਸੇ ਦਾ ਬੁਰਾ ਕਰਨਾ ਤਾਂ ਦੂਰ ਰਿਹਾ, ਬੁਰਾ ਚਿਤਵਣਾ ਵੀ ਨਹੀਂ ਹੈ;
੧੦. ਮਿੱਠ ਬੋਲੜਾ ਅਤੇ ਬਚਨ ਦਾ ਪੱਕਾ ਹੋਣਾ ਹੈ;
੧੧. ਖਿਮਾਂ ਦਾ ਪੁਤਲਾ ਤੇ ਬਦਲੇ ਦੀ ਭਾਵਨਾ ਤੋਂ ਅਣਜਾਣ ਹੋਣਾ ਹੈ।
ਜੇਕਰ ਅੰਮ੍ਰਿਤਧਾਰੀ ਸਿੱਖ ਆਪਣੀ ਇਹੋ ਜਿਹੀ ਪੰਜ ਕਕਾਰੀ ਤੇ ਅੰਦਰੂਨੀ ਪਛਾਣ ਬਣਾ ਸਕਣ ਤਾਂ ਕੋਈ ਕਾਰਣ ਨਹੀਂ ਕਿ ਸਾਰਾ ਸੰਸਾਰ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਨਾ ਆਪਣਾ ਧੰਨ ਭਾਗ ਨਾਂਹ ਸਮਝੇ!
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਜੀਅ ਦਇਆ ਬਾਰੇ ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਭਗਤ ਪਰਮਾਨੰਦ ਜੀ ਦਾ ਇੱਕ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1253 ਤੇ ਸੁਸ਼ੋਭਿਤ ਹੈ, ਤੇ ਉਸ ਦੇ ਅਰਥ ਹੇਠਾਂ ਦੇ ਰਿਹਾ ਹੈ । ਤੁਸੀਂ ਦੇਖ ਸਕਦੇ ਹੋ ਕਿ ਭਗਤ ਜੀ ਇਸ ਸ਼ਬਦ ਵਿਚ ਸਿੱਖਿਆ ਦੇ ਰਹੇ ਹਨ ਕਿ ਧਰਮ ਦੀਆਂ ਪੁਸਤਕਾਂ ਪੜ੍ਹ ਕੇ ਵੀ ਨਾ ਤੇਰੇ ਔਗੁਣ ਗਏ, ਨਾ ਮਨ ਵਿਚੋਂ ਨਿਰਦਇਤਾ ਗਈ, ਨਾ ਜੀਆਂ ਨਾਲ ਪਿਆਰ (ਜੀਅ ਦਇਆ) ਕੀਤੀ, ਨਾ ਲੋੜਵੰਦਾਂ ਦੀ ਸੇਵਾ ਕੀਤੀ ਤੇ ਨਾ ਹੀ ਸ਼ਬਦ ਗੁਰੂ ਦੀ ਸੰਗਤ ਵਿਚ ਬੈਠ ਕੇ ਅਕਾਲਪੁਰਖ ਨਾਲ ਜੁੜਿਆ ਅਰਥਾਤ ਆਪਣਾ ਰਤਨ ਜਨਮ ਗੰਵਾ ਦਿੱਤਾ।
ਇਸ ਸ਼ਬਦ ਦਾ ਭਾਵ ਇਹ ਹੈ ਕਿ ਔਗੁਣਾਂ ਨੂੰ ਛੱਡ ਕੇ ਸੱਚਿਆਰ/ਗੂਣਵਾਨ (ਗੁਰਮੁਖ) ਬਣਨਾ ਹੈ ਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਣਾ ਤੇ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਮੁਕਤ ਹੋਣਾ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————
ਸਾਰੰਗ ॥ ੴ ਸਤਿਗੁਰ ਪ੍ਰਸਾਦਿ ॥ ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥ ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ ॥੧॥ ਰਹਾਉ ॥ ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ ॥ ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ ॥੧॥ ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ ॥ ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥੨॥ ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ ॥ ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ ॥੩॥੧॥੬॥ {ਪੰਨਾ 1253}
ਅਰਥ: ਹੇ ਭਾਈ! ਪੁਰਾਣ ਆਦਿਕ ਧਰਮ ਪੁਸਤਕਾਂ ਸੁਣ ਕੇ ਤੂੰ ਖੱਟਿਆ ਤਾਂ ਕੁਝ ਭੀ ਨਹੀਂ; ਤੇਰੇ ਅੰਦਰ ਨਾਹ ਤਾਂ ਪ੍ਰਭੂ ਦੀ ਅਟੱਲ ਭਗਤੀ ਪੈਦਾ ਹੋਈ ਤੇ ਨਾਹ ਹੀ ਤੂੰ ਕਿਸੇ ਲੋੜਵੰਦ ਦੀ ਸੇਵਾ ਕੀਤੀ।1। ਰਹਾਉ।
ਹੇ ਭਾਈ! (ਧਰਮ ਪੁਸਤਕ ਸੁਣ ਕੇ ਭੀ) ਨਾਹ ਕਾਮ ਗਿਆ, ਨਾਹ ਕ੍ਰੋਧ ਗਿਆ, ਨਾਹ ਲੋਭ ਮੁੱਕਾ, ਨਾਹ ਮੂੰਹੋਂ ਪਰਾਈ ਨਿੰਦਿਆ (ਕਰਨ ਦੀ ਆਦਤ) ਹੀ ਗਈ, (ਪੁਰਾਣ ਆਦਿਕ ਪੜ੍ਹਨ ਦੀ) ਸਾਰੀ ਮਿਹਨਤ ਹੀ ਐਵੇਂ ਗਈ।1।
(ਪੁਰਾਣ ਆਦਿਕ ਸੁਣ ਕੇ ਭੀ) ਪਾਪੀ ਮਨੁੱਖ ਡਾਕੇ ਮਾਰ ਮਾਰ ਕੇ ਪਰਾਏ ਘਰ ਲੁੱਟ ਲੁੱਟ ਕੇ ਹੀ ਆਪਣਾ ਢਿੱਡ ਭਰਦਾ ਰਿਹਾ, ਤੇ (ਸਾਰੀ ਉਮਰ) ਉਹੀ ਮੂਰਖਤਾ ਕਰਦਾ ਰਿਹਾ ਜਿਸ ਨਾਲ ਬਦਨਾਮੀ (ਦਾ ਟਿੱਕਾ) ਹੀ ਮਿਲਿਆ।2।
ਹੇ ਪਰਮਾਨੰਦ! (ਧਰਮ ਪੁਸਤਕ ਸੁਣ ਕੇ ਭੀ) ਤੇਰੇ ਮਨ ਵਿਚੋਂ ਨਿਰਦਇਤਾ ਨਾਹ ਗਈ, ਤੂੰ ਲੋਕਾਂ ਨਾਲ ਪਿਆਰ ਦਾ ਸਲੂਕ ਨਾਹ ਕੀਤਾ, ਤੇ ਸਤਸੰਗ ਵਿਚ ਬੈਠ ਕੇ ਤੂੰ ਕਦੇ ਪ੍ਰਭੂ ਦੀਆਂ ਪਵਿੱਤਰ (ਕਰਨ ਵਾਲੀਆਂ) ਗੱਲਾਂ ਨਾਹ ਚਲਾਈਆਂ (ਭਾਵ, ਤੈਨੂੰ ਸਤਸੰਗ ਕਰਨ ਦਾ ਸ਼ੌਕ ਨਾਹ ਪਿਆ) ।3।1।6।