What is Bhav Sagar? ਭਾਵ ਸਾਗਰ ਕੀ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
The whirlpool of emotional fluctuations is Bhav Sagar. The state of equipoise can be attained by bringing Seva and Simran into one’s life.
ਗੁਰੂ ਸਾਹਿਬ ਨੇ ਜ਼ਿੰਦਗੀ ਨੂੰ ਭਵ ਸਾਗਰ ਅਰਥਾਤ ਸੰਸਾਰ ਸਮੁੰਦਰ ਵਾਂਗ ਦੱਸਿਆ ਹੈ। ਜਿਵੇਂ ਕਿ ਸਮੁੰਦਰ ਨੂੰ ਤਰ ਕੇ ਪਾਰ ਹੋਣਾ ਔਖਾ ਹੈ, ਉਸੇ ਤਰ੍ਹਾਂ ਜ਼ਿੰਦਗੀ ਦੇ ਸਮੁੰਦਰ ਨੂੰ ਵੀ ਪਾਰ ਕਰਨਾ ਔਖਾ ਹੈ। ਇਸ ਨੂੰ ਪਾਰ ਕਰਨ ਲਈ ਗੁਰਬਾਣੀ ਸਿੱਖਿਆ ਦੇਂਦੀ ਹੈ ਕਿ ਮਨੁੱਖ ਵਿਕਾਰਾਂ ਕੋਲੋਂ ਛੁਟਕਾਰਾ ਪਾਵੇ, ਸਚਿਆਰ/ਗੁਣਵਾਨ ਅਰਥਾਤ ਗੁਰਮੁਖ ਬਣੇ ਅਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜੇ ਤੇ ਆਤਮਿਕ ਅਡੋਲਤਾ ਅਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਣ ਦਾ ਉਪਰਾਲਾ ਕਰੇ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੈ।
ਸਤਿਕਾਰ ਯੋਗ ਜਸਮੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ‘ਭਵ ਸਾਗਰ’ ਲਫ਼ਜ਼ ਗੁਰਬਾਣੀ ਵਿਚ ਬਹੁਤ ਵਾਰ ਆਇਆ ਹੈ ਤੇ ਇਸ ਦਾ ਅਰਥ ਹੈ ‘ਸੰਸਾਰ-ਸਮੁੰਦਰ’।
ਹੇਠਾਂ ਤਿੰਨ ਉਦਾਹਰਣਾਂ ਦੇ ਰਿਹਾ ਹਾਂ ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਸਿੱਖਿਆ ਦੇ ਰਹੀ ਹੈ ਕਿ ਵਿਕਾਰਾਂ (ਮਾਇਆ) ਵਿਚ ਫੱਸਣ ਨਾਲ ਆਤਮਿਕ ਮੌਤ ਹੁੰਦੀ ਹੈ ਤੇ ਅਕਾਲਪੁਰਖ ਅਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਮਨੁੱਖ ਭਵ ਸਾਗਰ ਅਰਥਾਤ ਸੰਸਾਰ ਸਮੁੰਦਰ ਵਿਚੋਂ ਪਾਰ ਹੋ ਸਕਦਾ ਹੈ ਅਰਥਾਤ ਜੀਵਨ ਮੁਕਤ ਹੋ ਸਕਦਾ ਹੈ।
ਗੁਰਬਾਣੀ ਦੀ ਸਿੱਖਿਆ ਹੈ ਕਿ ਮਨੁੱਖ ਨੇ ਜੀਉਂਦੇ ਜੀਅ ਇਸੇ ਜੀਵਨ ਵਿਚ ਹੀ ਆਤਮਿਕ ਤੌਰ ਤੇ ਮੁਕਤ ਹੋਣਾ ਹੈ ਕਿਉਂਕਿ ਸਿੱਖੀ ਵਿਚ ਸਰੀਰਕ ਮੌਤ ਤੋਂ ਬਾਅਦ ਮੁਕਤ ਹੋਣ ਦਾ ਕੋਈ ਸਿਧਾਂਤ ਨਹੀਂ ਹੈ। ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਮਾਇਆ ਵਿਚ ਫੱਸਣਾ ਹੀ ਆਵਾਗਉਣ ਵਿਚ ਪੈਣਾ ਹੈ ਅਰਥਾਤ ਜੀਉਂਦੇ ਜੀਅ ਹੀ ਜੂਨਾਂ ਵਿਚ ਪਏ ਰਹਿਣਾ ਹੈ (ਅਰਥਾਤ ਭਵ ਸਾਗਰ ਵਿਚ ਵਾਰ-ਵਾਰ ਗੋਤੇ ਖਾਂਦੇ ਰਹਿਣਾ ਹੈ) ਜਿਸ ਤੋਂ ਬੱਚ ਕੇ ਮਨੁੱਖ ਨੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਸੰਸਾਰ ਸਮੁੰਦਰ ਵਿਚੋਂ ਪਾਰ ਹੋ ਜਾਣਾ ਹੈ ਤੇ ਆਪਣਾ ਜੀਵਨ ਸਫ਼ਲ ਕਰ ਜਾਣਾ ਹੈ।
ਪੰਨਾ 693 ਤੇ ਭਗਤ ਨਾਮਦੇਵ ਜੀ ਸਿੱਖਿਆ ਦਿੰਦੇ ਹਨ:
ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥੩॥ (ਪੰਨਾ 693)
ਅਰਥ: ਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ; ਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ।੩।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————
ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ ॥ ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨ ਬਿਧਿ ਭਵ ਸਾਗਰੁ ਤਰਣਾ ॥੨॥ (ਪੰਨਾ 92)
ਪਦ ਅਰਥ: ਭਵ ਸਾਗਰੁ = ਸੰਸਾਰ-ਸਮੁੰਦਰ
ਅਰਥ: ਕਬੀਰ ਆਖਦਾ ਹੈ– ਹੇ ਪ੍ਰਾਣੀ! ਮਾਇਆ ਦੇ ਚਸਕੇ ਛੱਡ ਦੇਹ, ਇਹਨਾਂ ਰਸਾਂ ਦੇ ਬਹਿਣੇ ਬੈਠਿਆਂ ਜ਼ਰਰੂ ਆਤਮਕ ਮੌਤ ਹੁੰਦੀ ਹੈ (ਭਾਵ, ਆਤਮਾ ਮੁਰਦਾ ਹੋ ਜਾਂਦਾ ਹੈ) ; (ਪ੍ਰਭੂ ਦੇ ਭਜਨ ਵਾਲੀ ਇਹ) ਬਾਣੀ (ਮਨੁੱਖ ਨੂੰ) ਅਟੱਲ ਜੀਵਨ ਬਖ਼ਸ਼ਦੀ ਹੈ; ਇਸ ਤਰ੍ਹਾਂ ਸੰਸਾਰ-ਸਮੁੰਦਰ ਨੂੰ ਤਰ ਜਾਈਦਾ ਹੈ।2।
—————
ਹਰਿ ਕੇ ਚਰਣ ਹਿਰਦੈ ਉਰਿ ਧਾਰਿ ॥ ਭਵ ਸਾਗਰੁ ਚੜਿ ਉਤਰਹਿ ਪਾਰਿ ॥੨॥ (ਪੰਨਾ 196)
ਅਰਥ: (ਹੇ ਭਾਈ!) ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਦਿਲ ਵਿਚ ਟਿਕਾਈ ਰੱਖ। (ਪ੍ਰਭੂ-ਚਰਨ-ਰੂਪ ਜਹਾਜ਼ ਉਤੇ) ਚੜ੍ਹ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ।2।
—————
ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥ {ਪੰਨਾ 220}
ਅਰਥ: (ਹੇ ਗ਼ਾਫ਼ਿਲ ਮਨੁੱਖ) ਤੂੰ ਇਹ ਮਨੁੱਖਾ ਸਰੀਰ ਫਿਰ ਕਦੇ ਨਹੀਂ ਲੱਭ ਸਕੇਂਗਾ (ਇਸ ਨੂੰ ਕਿਉਂ ਪਾਪਾਂ ਵਿਚ ਲੱਗ ਕੇ ਗਵਾ ਰਿਹਾ ਹੈਂ? ਇਹੀ ਵੇਲਾ ਹੈ। ਇਹਨਾਂ ਪਾਪਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਦਾ ਕੋਈ ਇਲਾਜ ਕਰ ਲੈ। ਤੈਨੂੰ ਨਾਨਕ ਆਖਦਾ ਹੈ– ਤਰਸ-ਰੂਪ ਪਰਮਾਤਮਾ ਦੇ ਗੁਣ ਗਾ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ।2।9। 251।