what is anhad naad?
what is anhad naad?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਅਨਹਦ ਨਾਦ
ਗੁਰਮਤਿ ਵਿਚ ਭਰਮ ਗ੍ਰਸੇ ਮਨ ਨੂੰ ਕਾਬੂ ਕਰਨਾ ਦ੍ਰਿੜਾਇਆ ਜਾਂਦਾ ਹੈ। ਜਦੋਂ ਮਨ ਨੂੰ ਕਾਬੂ ਕਰਨ ਦੀ ਬਿਬੇਕਤਾ ਸਤਿਗੁਰ ਦੀ ਮਤ ਰਾਹੀਂ ਮਿਲਦੀ ਹੈ ਤਾਂ ਵਿਕਾਰ ਵੀ ਕਾਬੂ ਆ ਜਾਂਦੇ ਹਨ। ਮਨੁੱਖ ਦਾ ਤਨ, ਹਰਕਤਾਂ ਅਤੇ ਸੁਭਾ ਵੀ ਸੰਤੁਲਿਤ ਹੋ ਜਾਂਦੇ ਹਨ। ਇਸੇ ਅਵਸਥਾ ਨੂੰ ਗੁਰਮਤ ’ਚ ਦਸਮ ਦੁਆਰ ਖੁਲ੍ਹਣਾ ਕਿਹਾ ਜਾਂਦਾ ਹੈ। ਲਗਾਤਾਰ ਬਿਨਾ ਕਿਸੀ ਹੱਦ ਬੰਦੀ ਤੋਂ (ਨਿਰੰਤਰ) ਸਤਿਗੁਰ ਦੀ ਮਤ ਨਾਲ ਧੁੰਨ ਵਿਚ ਧਿਆਨ ਲਗਾਈ ਰੱਖਣਾ ਹੀ ਅਨਹਦ ਨਾਦ ਕਹਿਲਾਂਦਾ ਹੈ ਭਾਵ ਮਨੁੱਖ ਸੱਚ ਨੂੰ ਕਦੇ ਵੀ ਸੁਣ ਕੇ ਅਨਸੁਣਾ (ignore) ਨਹੀਂ ਕਰਦਾ। ਜਾਗ੍ਰਿਤ ਅਵਸਥਾ ’ਚ ਸਦੀਵੀ ਸਤਿਗੁਰ ਦਾ ਸੁਨੇਹਾ ਸੁਣਾਈ ਦੇਂਦਾ ਰਹਿੰਦਾ ਹੈ। ਇਹੋ “ਅਨਹਦ ਨਾਦ” ਸੁਣਨਾ ਗੁਰਮਤ ਦਾ ਗਾਡੀ ਰਾਹ ਸਾਰੀ ਮਨੁੱਖਤਾ ਲਈ ਪ੍ਰਚਾਰਿਆ ਗਿਆ ਹੈ। ਮਨ ਦੇ ਭਰਮ ਲੱਥ ਜਾਣਾ ਹੀ ਦਸਮ ਦੁਆਰ ਖੁਲ੍ਹਣਾ ਹੈ ਅਤੇ ਮਨ ਵਲੋਂ ਨਿਰੰਤਰ ਸੱਚ ਲੈ ਕੇ ਬੱਧੇ (tuned) ਰਹਿਣਾ ਅਨਹਦ ਨਾਦ ਸੁਣਨਾ ਕਹਿਲਾਉਂਦਾ ਹੈ, ਜਿਸ ਨਾਲ ਵਿਕਾਰ, ਖ਼ਾਹਿਸ਼ਾਂ ਅਤੇ ਸਰੀਰਕ ਅੰਗ ਸਭ ਕਾਬੂ ਹੋ ਜਾਂਦੇ ਹਨ।
ਅਨਹਦ ਨਾਦ ਕੀ ਹੁੰਦਾ ਹੈ?
What is Anhad Naad – The unstruck/unhindered sound?