Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Home/ Questions/Q 263710
Next
In Process

Sikh Wisdom Latest Questions

Asked: July 5, 20262026-07-05T18:21:04+00:00 2026-07-05T18:21:04+00:00In: Knowledge

what guru granth sahib says about vedas a re they right or wrong?

Anonymous
Anonymous
what guru granth sahib says about vedas a re they right or wrong?
3
  • -1
  • -1
  • 3 3 Answers
  • 0 Followers
  • 0
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    3 Answers

    • Voted
    • Oldest
    • Recent
    1. ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ
      2026-07-06T06:01:40+00:00Added an answer on July 6, 2026 at 6:01 am
      This answer was edited.

      Respected Brother/Sister,

      Waheguru ji ka Khalsa, Waheguru ji ki Fateh!

      In response to your question about vedas, the undersigned is giving to Shabads of Third Nanak, Guru Amardas Sahib and Bhagat Kabir ji, from Guru Granth Sahib, and their meanings for your contemplation. You can very well see that Shabad Guru is rejecting all kind of Karamkands and advising to remain in live life as per Divine Law (Akalpurakh’s Hukam).

      The undersigned will like to further add that Guru Granth Sahib is a treasure of Spirituality and doesn’t teach religion but a way of life.

      It teaches to get rid of vices, become a righteous/virtuous person, become one with Akalpurakh and Shabad Guru, who are spiritually embodiment of each other, and reach the stage of spiritual equipoise and spiritual bliss. The final goal is to achieve spiritual salvation/ emancipation (enlightenment) in this life itself and not after physical death, which has to come anyway.

      ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਦਰਜ ਹੈ ਜਿਸ ਨੂੰ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ ਪਰ ਉਹ ਸਿਰਫ਼ ਤੇ ਸਿਰਫ਼ ਲੋਕਾਂ ਵਿੱਚ ਪ੍ਰਚੱਲਤ ਵਿਰਤਾਂਤ ਦੇ ਤੌਰ ਤੇ ਲਿਖਿਆ ਗਿਆ ਹੈ। ਉਸ ਉਪਰ ਗੁਰੂ ਸਾਹਿਬ ਨੇ ਆਪਣੀ ਸਹਿਮਤੀ ਦੀ ਮੋਹਰ ਨਹੀਂ ਲਗਾਈ। ਇਸ ਲਈ ਗੁਰਬਾਣੀ ਨੂੰ ਸਹੀ ਤਰ੍ਹਾਂ ਸਮਝਣ ਲਈ ਸੰਦਰਭ (Context) ਨੂੰ ਸਮਝਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਅਰਥ ਦੇ ਅਨਰਥ ਹੋ ਸਕਦੇ ਹਨ।

      ਗੁਰੂ ਨਾਨਕ ਸਾਹਿਬ ਨੇ, ਉਨ੍ਹਾਂ ਦੇ ਪ੍ਰਕਾਸ਼ ਧਾਰਨ ਤੋਂ ਪਹਿਲਾਂ ਦੇ, ਹਿੰਦੂ ਸਿਧਾਂਤਾਂ ਨੂੰ ਅਸਵੀਕਾਰ ਕਰਕੇ ਨਵੇਂ ਸਿੱਖੀ ਸਿਧਾਂਤ ਦਿੱਤੇ, ਜੋ ਸਿੱਖ ਕਹਾਉਣ ਵਾਲੇ ਅੱਜ ਵੀ ਪੱਲੇ ਬੰਨ੍ਹ ਕੇ ਬੈਠੇ ਹਨ ਤੇ ਛੱਡਣ ਨੂੰ ਤਿਆਰ ਹੀ ਨਹੀਂ ਹਨ। ਨਤੀਜਾ ਇਹ ਹੈ ਕਿ ਸਿੱਖੀ ਗੁਰੂ ਗ੍ਰੰਥ ਸਾਹਿਬ ਦੁਆਰਾ ਦੱਸੇ ਗਏ ਰੂਹਾਨੀਅਤ ਦੇ ਰਾਹ ਤੋਂ ਭਟਕ ਕੇ ਮੁੜ ਕਰਮਕਾਂਡਾਂ ਵਿਚ ਫਸ ਗਈ ਹੈ।

      ਗੁਰੂ ਨਾਨਕ ਸਾਹਿਬ ਨੇ ਸਰੀਰਕ ਮੌਤ, ਜਿਸ ਨੇ ਆਉਣਾ ਹੀ ਆਉਣਾ ਹੈ, ਦੇ ਡਰ ਅਤੇ ਹਿੰਦੂ ਧਰਮ ਦੇ ਸਾਰੇ ਮਿਥਿਹਾਸਕ ਫ਼ਲਸਫ਼ੇ (Mythological philosophy) (ਪਿੱਛਲਾ ਜਨਮ‌, ਅੱਗਲਾ ਜਨਮ, ਪਰਲੋਕ, ਚਉਰਾਸੀ ਲੱਖ ਜੂਨਾਂ, ਆਵਾਗਉਣ, ਧਰਮਰਾਜ, ਚਿਤਰਗੁਪਤ, ਜਮਦੂਤ, ਦਰਗਾਹ, ਪੁਨਰ ਜਨਮ, ਮਰਨ ਤੋਂ ਬਾਅਦ ਮੁਕਤੀ, ਸਵਰਗ ਤੇ ਨਰਕ ਆਦਿ) ਨੂੰ ਰੱਦ ਕਰ ਦਿੱਤਾ ਹੈ ਪਰ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ, ਗੁਰਬਾਣੀ ਦੇ ਰੂਹਾਨੀ ਅਰਥਾਂ ਨੂੰ ਨਾ ਸਮਝ ਕੇ, ਹਾਲਾਂ ਵੀ ਇਨ੍ਹਾਂ ਨੂੰ ਛੱਡਣ ਲਈ ਤਿਆਰ ਨਹੀਂ ਹਨ, ਜਿਸ ਕਰਕੇ ਦਰ ਦਰ ਤੇ ਭਟਕ ਰਹੇ ਹਨ ਅਤੇ ਕਰਮਕਾਂਡਾਂ ਵਿਚ ਫੱਸ ਕੇ, ਆਪਣਾ ਘਰ ਲੁਟਾ ਕੇ, ਆਪਣਾ ਰਤਨ ਜਨਮ ਕੋਡੀਆਂ ਦੇ ਭਾਅ ਗੰਵਾ ਕੇ ਜਾ ਰਹੇ ਹਨ।

      ਆਪਣੀਆਂ ਬਾਰਾਂ ਛੋਟੀਆਂ ਛੋਟੀਆਂ ਵੀਡੀਓਜ਼ ਦੇ ਵਿਚ ਡਾਕਟਰ ਕਰਮਿੰਦਰ ਸਿੰਘ ਮਲੇਸ਼ੀਆ ਨੇ ਗੁਰਬਾਣੀ ਵਿਚੋਂ ਉਦਾਹਰਣਾਂ ਦੇ ਕੇ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਖੀ ਦਾ ਇਸ ਹਿੰਦੂ ਧਰਮ ਦੇ ਮਿਥਿਹਾਸਕ ਫ਼ਲਸਫ਼ੇ ਕੋਲੋਂ ਕੁੱਝ ਵੀ ਲੈਣਾ ਦੇਣਾ ਨਹੀਂ ਹੈ ਜੀ।

      Please click on this link and see the videos on Sikhi Concepts:

      https://www.youtube.com/@sikhi-vicharforum7207/playlists

      Hope this helps. if you have any further questions, please do ask. If you find any deficiencies, please point out the same,, for improvement in future.

      Regards,

      Your brother

      ——————-

      ਆਸਾ ਮਹਲਾ ੩ ਅਸਟਪਦੀਆ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਸਾਸਤੁ ਬੇਦੁ ਸਿੰਮ੍ਰਿਤਿ ਸਰੁ ਤੇਰਾ ਸੁਰਸਰੀ ਚਰਣ ਸਮਾਣੀ ॥ ਸਾਖਾ ਤੀਨਿ ਮੂਲੁ ਮਤਿ ਰਾਵੈ ਤੂੰ ਤਾਂ ਸਰਬ ਵਿਡਾਣੀ ॥੧॥ ਤਾ ਕੇ ਚਰਣ ਜਪੈ ਜਨੁ ਨਾਨਕੁ ਬੋਲੇ ਅੰਮ੍ਰਿਤ ਬਾਣੀ ॥੧॥ ਰਹਾਉ ॥ ਤੇਤੀਸ ਕਰੋੜੀ ਦਾਸ ਤੁਮ੍ਹ੍ਹਾਰੇ ਰਿਧਿ ਸਿਧਿ ਪ੍ਰਾਣ ਅਧਾਰੀ ॥ ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥ ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥ ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥ ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ ॥ ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ ॥੪॥ ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥ ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥ ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥ ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥ ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥ ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥ ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥ {ਪੰਨਾ 422-423}

      ਅਰਥ: ਹੇ ਪ੍ਰਭੂ! ਤੇਰਾ ਨਾਮ-ਸਰੋਵਰ (ਮੇਰੇ ਵਾਸਤੇ) ਸ਼ਾਸਤ੍ਰ ਵੇਦ ਸਿੰਮ੍ਰਿਤੀਆਂ (ਦੀ ਵਿਚਾਰ) ਹੈ, ਤੇਰੇ ਚਰਨਾਂ ਵਿਚ ਲੀਨਤਾ (ਮੇਰੇ ਵਾਸਤੇ) ਗੰਗਾ (ਆਦਿਕ ਤੀਰਥ ਦਾ ਇਸ਼ਨਾਨ) ਹੈ। ਹੇ ਪ੍ਰਭੂ! ਤੂੰ ਇਸ ਸਾਰੇ ਅਸਚਰਜ ਜਗਤ ਦਾ ਮਾਲਕ ਹੈਂ, ਤੂੰ ਤ੍ਰਿਗੁਣੀ ਮਾਇਆ ਦਾ ਕਰਤਾ ਹੈਂ। ਮੇਰੀ ਬੁੱਧੀ (ਤੇਰੀ ਯਾਦ ਦੇ ਅਨੰਦ ਨੂੰ ਹੀ) ਮਾਣਦੀ ਰਹਿੰਦੀ ਹੈ।1।

      (ਹੇ ਭਾਈ! ਪ੍ਰਭੂ ਦਾ) ਦਾਸ ਨਾਨਕ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰੀ ਰੱਖਦਾ ਹੈ, ਆਤਮਕ ਜੀਵਨ ਦੇਣ ਵਾਲੀ ਉਸ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਉਚਾਰਦਾ ਰਹਿੰਦਾ ਹੈ।1। ਰਹਾਉ।

      (ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਤੇਤੀ ਕ੍ਰੋੜ ਦੇਵਤੇ ਤੇਰੇ ਹੀ ਦਾਸ ਹਨ (ਜਿਨ੍ਹਾਂ ਰਿੱਧੀਆਂ ਸਿੱਧੀਆਂ ਤੇ ਪ੍ਰਾਣਾਯਾਮ ਉਤੇ ਲੋਕ ਰੀਝਦੇ ਹਨ ਉਹਨਾਂ) ਰਿੱਧੀਆਂ ਸਿੱਧੀਆਂ ਤੇ ਪ੍ਰਾਣਾਂ ਦਾ ਤੂੰ ਹੀ ਆਸਰਾ ਹੈਂ। (ਹੇ ਭਾਈ!) ਉਸ ਪਰਮਾਤਮਾ ਦੇ ਅਨੇਕਾਂ ਹੀ ਰੂਪਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਕੀਹ ਆਖ ਕੇ ਉਹਨਾਂ ਦਾ ਕੋਈ ਵਿਚਾਰ ਦੱਸਾਂ?।2।

      ਹੇ ਪ੍ਰਭੂ! ਇਸ ਜਗਤ ਵਿਚ (ਮਾਇਆ ਦੇ) ਤਿੰਨ ਗੁਣ ਤੇਰੇ ਹੀ ਪੈਦਾ ਕੀਤੇ ਹੋਏ ਹਨ। (ਜਗਤ-ਉਤਪੱਤੀ ਦੀਆਂ) ਚਾਰ ਖਾਣੀਆਂ ਤੇਰੀਆਂ ਹੀ ਰਚੀਆਂ ਹੋਈਆਂ ਹਨ। ਤੇਰੀ ਮੇਹਰ ਹੋਵੇ ਤਦੋਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ, ਤਦੋਂ ਹੀ ਕੋਈ ਤੇਰੇ ਅਕੱਥ ਸਰੂਪ ਦੀਆਂ ਕੋਈ ਗੱਲਾਂ ਕਰ ਸਕਦਾ ਹੈ।3।

      ਹੇ ਪ੍ਰਭੂ! ਤੂੰ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਤੇਰੇ ਹੁਕਮ ਤੋਂ ਬਿਨਾ ਕੋਈ ਜੀਵ ਕੁਝ ਨਹੀਂ ਕਰ ਸਕਦਾ। ਜਿਸ ਜੀਵ-ਇਸਤ੍ਰੀ ਉੱਤੇ ਤੂੰ ਮੇਹਰ ਦੀ ਨਜ਼ਰ ਕਰਦਾ ਹੈਂ ਉਹ ਤੇਰੇ ਸਦਾ-ਥਿਰ ਨਾਮ ਵਿਚ ਲੀਨ ਰਹਿੰਦੀ ਹੈ।4।

      ਹੇ ਪ੍ਰਭੂ! ਜਿਤਨੀ ਭੀ ਆਵਾਗਵਨ ਵਿਚ ਪਈ ਹੋਈ ਸ੍ਰਿਸ਼ਟੀ ਹੈ ਇਸ ਵਿਚ ਹਰੇਕ ਜੀਵ (ਆਪਣੇ ਵਲੋਂ) ਤੇਰਾ ਹੀ ਨਾਮ ਜਪਦਾ ਹੈ, ਪਰ ਜਦੋਂ ਤੈਨੂੰ ਚੰਗਾ ਲੱਗਦਾ ਹੈ ਗੁਰੂ ਦੀ ਸਰਨ ਪਿਆ ਹੋਇਆ ਹੀ ਕੋਈ-ਜੀਵ (ਇਸ ਭੇਦ ਨੂੰ) ਸਮਝਦਾ ਹੈ, ਆਪਣੇ ਮਨ ਦੇ ਪਿਛੇ ਤੁਰਨ ਵਾਲੀ ਹੋਰ ਮੂਰਖ ਲੁਕਾਈ ਤਾਂ ਭਟਕਦੀ ਹੀ ਫਿਰਦੀ ਹੈ।5।

      (ਹੇ ਭਾਈ! ਬ੍ਰਹਮਾ ਇਤਨਾ ਵੱਡਾ ਦੇਵਤਾ ਮੰਨਿਆ ਗਿਆ ਹੈ, ਕਹਿੰਦੇ ਹਨ ਪਰਮਾਤਮਾ ਨੇ) ਚਾਰੇ ਵੇਦ ਬ੍ਰਹਮਾ ਨੂੰ ਦਿੱਤੇ (ਬ੍ਰਹਮਾ ਨੇ ਚਾਰੇ ਵੇਦ ਰਚੇ, ਉਹ ਇਹਨਾਂ ਨੂੰ) ਮੁੜ ਮੁੜ ਪੜ੍ਹਕੇ ਇਹਨਾਂ ਦੀ ਹੀ ਵਿਚਾਰ ਕਰਦਾ ਰਿਹਾ। ਉਹ ਵਿਚਾਰਾ ਇਹ ਨਾਹ ਸਮਝ ਸਕਿਆ ਕਿ ਪ੍ਰਭੂ ਦਾ ਹੁਕਮ ਮੰਨਣਾ ਸਹੀ ਜੀਵਨ-ਰਾਹ ਹੈ, ਉਹ ਨਰਕ ਸੁਰਗ ਦੀਆਂ ਵਿਚਾਰਾਂ ਵਿਚ ਹੀ ਟਿਕਿਆ ਰਿਹਾ।6।

      (ਹੇ ਭਾਈ! ਪਰਮਾਤਮਾ ਨੇ ਰਾਮ ਕ੍ਰਿਸ਼ਨ ਆਦਿਕ) ਆਪੋ ਆਪਣੇ ਜੁਗ ਦੇ ਮਹਾਂ ਪੁਰਖ ਪੈਦਾ ਕੀਤੇ, ਲੋਕ ਉਹਨਾਂ ਨੂੰ (ਪਰਮਾਤਮਾ ਦਾ) ਅਵਤਾਰ ਮੰਨ ਕੇ ਸਲਾਹੁੰਦੇ ਚਲੇ ਆ ਰਹੇ ਹਨ। ਉਹਨਾਂ ਨੇ ਭੀ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਾਹ ਲੱਭਾ। (ਮੈਂ ਕੀਹ ਵਿਚਾਰਾ ਹਾਂ?) ਮੈਂ ਕੀਹ ਆਖ ਕੇ ਉਸ ਦੇ ਗੁਣਾਂ ਦਾ ਵਿਚਾਰ ਕਰ ਸਕਦਾ ਹਾਂ?।7।

      ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰਾ ਪੈਦਾ ਕੀਤਾ ਹੋਇਆ ਜਗਤ ਤੇਰੀ ਸਦਾ-ਥਿਰ ਹਸਤੀ ਦਾ ਸਰੂਪ ਹੈ। ਜੇ ਤੂੰ ਆਪ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਮੈਂ ਤੇਰਾ ਸਦਾ-ਥਿਰ ਨਾਮ ਉਚਾਰ ਸਕਦਾ ਹਾਂ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣਾ ਸਦਾ-ਥਿਰ ਨਾਮ ਜਪਣ ਦੀ ਸੂਝ ਬਖ਼ਸ਼ਦਾ ਹੈਂ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ।8।1। 23।

      —————-

      ਗਉੜੀ ਕਬੀਰ ਜੀ ॥ ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ ਆਪਨ ਨਗਰੁ ਆਪ ਤੇ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥ ਕਟੀ ਨ ਕਟੈ ਤੂਟਿ ਨਹ ਜਾਈ ॥ ਸਾ ਸਾਪਨਿ ਹੋਇ ਜਗ ਕਉ ਖਾਈ ॥੨॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥ {ਪੰਨਾ 329}

      ਅਰਥ: ਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ (ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ।1।

      (ਇਸ ਸਿੰਮ੍ਰਿਤੀ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ, (ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ।1। ਰਹਾਉ।

      (ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ। (ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ) ।2।

      ਹੇ ਕਬੀਰ! ਆਖ– ਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ, ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ।3। 30।

      ਸ਼ਬਦ ਦਾ ਭਾਵ: ਸਿੰਮ੍ਰਿਤੀਆਂ ਦੇ ਲੀਕੇ ਹੋਏ ਵਰਨ-ਆਸ਼ਰਮ ਤੇ ਕਰਮ-ਕਾਂਡ ਸਿੰਮ੍ਰਿਤੀ ਵਿਚ ਸ਼ਰਧਾ ਰੱਖਣ ਵਾਲਿਆਂ ਨੂੰ ਸੰਗਲ ਹੋ ਢੁਕਦੇ ਹਨ। ਉਹਨਾਂ ਨੂੰ ਇਹ ਅਜਿਹੇ ਭਰਮਾਂ-ਵਹਿਮਾਂ ਵਿਚ ਜਕੜ ਦੀਆਂ ਹਨ ਕਿ ਛੁਟਕਾਰਾ ਹੋਣਾ ਔਖਾ ਹੋ ਜਾਂਦਾ ਹੈ। ਪ੍ਰਭੂ ਦਾ ਸਿਮਰਨ ਹੀ ਇਹਨਾਂ ਤੋਂ ਬਚਾਉਣ ਦੇ ਸਮਰੱਥ ਹੈ। 30।

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • ਕੁਲਵਿੰਦਰ ਸਿੰਘ
        ਕੁਲਵਿੰਦਰ ਸਿੰਘ
        2026-07-06T09:04:23+00:00Replied to answer on July 6, 2026 at 9:04 am

        ਭੈਰਉ ਰਾਗ ਵਿਚ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਨੇ, ਭਗਤ ਕਬੀਰ ਜੀ ਦੇ ਇੱਕ ਸ਼ਬਦ ਦੀ ਵਿਆਖਿਆ ਕਰਦੇ ਹੋਏ, ਗੁਰੂ ਗ੍ਰੰਥ ਸਾਹਿਬ ਦੇ ਪੰਨਾ 1136 ਤੇ ਇੱਕ ਸ਼ਬਦ ਉਚਾਰਨ ਕੀਤਾ ਹੈ ਜਿਸ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤਾ ਹੈ। ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਆਤਮਕ ਜੀਵਨ ਦੀ ਅਗਵਾਈ ਵਾਸਤੇ ਨਾਂਹ ਅਸੀਂ ਹਿੰਦੂ ਤੇ ਨਾਂਹ ਹੀ ਮੁਸਲਮਾਨ ਦੇ ਮੁਥਾਜ ਹਾਂ ਕਿਉਂਕਿ ਅਸੀਂ ਗੁਰੂ ਸਾਹਿਬ ਦੇ ਉਪਦੇਸ਼ ਤੇ ਚੱਲ ਕੇ ਅਕਾਲਪੁਰਖ/ਪਰਮੇਸ਼ਰ/ਪਰਮਾਤਮਾ/ਪ੍ਰਭੂ ਨਾਲ ਸਿੱਧੀ ਸਾਂਝ ਪਾਉਣੀ ਹੈ ਤੇ ਆਪਣੇ ਜੀਵਨ ਵਿਚੋਂ ਔਗੁਣਾਂ/ਵਿਕਾਰਾਂ ਤੋਂ ਛੁਟਕਾਰਾ ਪਾ ਕੇ ਜੀਵਨ ਮੁਕਤ ਹੋਣਾ ਹੈ।

        ਜੇ ਰੂਹਾਨੀਅਤ ਲਈ ਅਸੀਂ ਹਿੰਦੂ ਧਰਮ ਕੋਲੋਂ ਕੁੱਝ ਵੀ ਲੈਣਾ ਨਹੀਂ ਹੈ ਤਾਂ ਫ਼ਿਰ ਉਸ ਦੇ ਵੇਦਾਂ ਤੇ ਹੋਰ ਗ੍ਰੰਥਾਂ ਤੋਂ ਕੀ ਲੈਣਾ ਹੈ?
        —————————
        ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ {ਪੰਨਾ 1136}

        ਅਰਥ: ਹੇ ਭਾਈ! (ਆਤਮਕ ਜੀਵਨ ਦੀ ਅਗਵਾਈ ਦੇ ਸੰਬੰਧ ਵਿਚ) ਮੈਂ ਹਿੰਦੂ ਅਤੇ ਤੁਰਕ ਦੋਹਾਂ ਨਾਲੋਂ ਹੀ ਸਾਂਝ ਮੁਕਾ ਲਈ ਹੈ। ਮੇਰਾ ਤਾਂ ਸਿਰਫ਼ ਉਹ ਹੈ (ਜਿਸ ਨੂੰ ਹਿੰਦੂ) ਗੁਸਾਈਂ (ਆਖਦਾ ਹੈ ਅਤੇ ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ) ।1। ਰਹਾਉ।
        ਹੇ ਭਾਈ! ਨਾਹ ਮੈਂ (ਹਿੰਦੂ ਦੇ) ਵਰਤਾਂ ਦਾ ਆਸਰਾ ਲੈਂਦਾ ਹਾਂ, ਨਾਹ ਮੈਂ (ਮੁਸਲਮਾਨ ਦੇ) ਰਮਜ਼ਾਨ ਦੇ ਮਹੀਨੇ (ਵਿਚ ਰੱਖੇ ਰੋਜ਼ਿਆਂ ਦਾ) । ਮੈਂ ਤਾਂ (ਸਿਰਫ਼) ਉਸ ਪਰਮਾਤਮਾ ਨੂੰ ਸਿਮਰਦਾ ਹਾਂ ਜਿਹੜਾ ਆਖ਼ਿਰ (ਹਰੇਕ ਦੀ) ਰੱਖਿਆ ਕਰਦਾ ਹੈ।1।
        ਹੇ ਭਾਈ! ਮੈਂ ਨਾਹ ਕਾਬੇ ਦਾ ਹੱਜ ਕਰਨ ਜਾਂਦਾ ਹਾਂ (ਜਿਵੇਂ ਮੁਸਲਮਾਨ ਜਾਂਦੇ ਹਨ) , ਨਾਹ ਮੈਂ (ਹਿੰਦੂਆਂ ਵਾਂਗ) ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂ। ਮੈਂ ਤਾਂ ਸਿਰਫ਼ ਇੱਕ ਪਰਮਾਤਮਾ ਨੂੰ ਸਿਮਰਦਾ ਹਾਂ, ਕਿਸੇ ਹੋਰ ਦੂਜੇ ਨੂੰ ਨਹੀਂ (ਸਿਮਰਦਾ) ।2।
        ਹੇ ਭਾਈ! ਮੈਂ ਨਾਹ (ਹਿੰਦੂਆਂ ਵਾਂਗ ਵੇਦ-) ਪੂਜਾ ਕਰਦਾ ਹਾਂ, ਨਾਹ (ਮੁਸਲਮਾਨ ਵਾਂਗ) ਨਿਮਾਜ਼ ਪੜ੍ਹਦਾ ਹਾਂ। ਮੈਂ ਤਾਂ ਸਿਰਫ਼ ਨਿਰੰਕਾਰ ਨੂੰ ਹਿਰਦੇ ਵਿਚ ਵਸਾ ਕੇ (ਉਸ ਅੱਗੇ) ਸਿਰ ਨਿਵਾਂਦਾ ਹਾਂ।3।
        ਹੇ ਭਾਈ! (ਆਤਮਕ ਜੀਵਨ ਦੀ ਅਗਵਾਈ ਵਾਸਤੇ) ਨਾਹ ਅਸੀਂ ਹਿੰਦੂ (ਦੇ ਮੁਥਾਜ) ਹਾਂ, ਨਾਹ ਅਸੀਂ ਮੁਸਲਮਾਨ (ਦੇ ਮੁਥਾਜ) ਹਾਂ। ਸਾਡੇ ਇਹ ਸਰੀਰ ਸਾਡੀ ਇਹ ਜਿੰਦ (ਉਸ ਪਰਮਾਤਮਾ) ਦੇ ਦਿੱਤੇ ਹੋਏ ਹਨ (ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ, ਜਿਸ ਨੂੰ ਹਿੰਦੂ) ਰਾਮ (ਆਖਦਾ ਹੈ) ।4।
        ਹੇ ਕਬੀਰ! ਆਖ– (ਹੇ ਭਾਈ!) ਮੈਂ ਤਾਂ ਇਹ ਗੱਲ ਖੋਲ੍ਹ ਕੇ ਦੱਸਦਾ ਹਾਂ ਕਿ ਮੈਂ ਆਪਣੇ ਗੁਰੂ-ਪੀਰ ਨੂੰ ਮਿਲ ਕੇ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ।5।3।

          • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
        • ਕੁਲਵਿੰਦਰ ਸਿੰਘ
          ਕੁਲਵਿੰਦਰ ਸਿੰਘ
          2026-07-06T14:58:29+00:00Replied to answer on July 6, 2026 at 2:58 pm
          This answer was edited.

          ਗੁਰੂ ਗ੍ਰੰਥ ਸਾਹਿਬ ਅਨੁਸਾਰ “ਬੇਦ-ਕਤੇਬ” ਦੀ ਕੀ ਉਪਯੋਗਤਾ ਹੈ? ਇਹ ਜਾਣਨ ਲਈ ਹੇਠਾਂ ਦਿੱਤੀਆਂ ਤੁੱਕਾਂ ਤੇ ਉਨ੍ਹਾਂ ਦੇ ਅਰਥ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ:

          ਕਹਤ ਕਬੀਰ ਭਲੇ ਅਸਵਾਰਾ ॥ ਬੇਦ ਕਤੇਬ ਤੇ ਰਹਿਹ ਨਿਰਾਰਾ ॥ ੩ ॥ – SGGS 329

          ਅਰਥ: ਕਬੀਰ ਕਹਿੰਦਾ ਹੈ, ਮੇਰੇ ਸਫ਼ਰ ਦਾ ਰਸਤਾ ਵੇਦਾਂ ਅਤੇ ਕਤੇਬਾਂ ਤੋਂ ਵੱਖਰਾ ਹੈ।

          ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ – SGGS 727

          ਅਰਥ: ਹੇ ਭਾਈ, ਵੇਦ ਅਤੇ ਕਤੇਬ ਮੇਰੇ ਕਿਸੇ ਕੰਮ ਦੇ ਨਹੀਂ, ਕਿਉਂਕਿ ਮੇਰੇ ਦਿਲ ਦੀ ਚਿੰਤਾ ਦੂਰ ਨਹੀਂ ਹੁੰਦੀ।

          ਪੰਜਵੇਂ ਨਾਨਕ, ਗੁਰੂ ਅਰਜਨ ਸਾਹਿਬ ਦਾ ਵੀ ਇਹ ਵਾਕ ਹੈ:

          ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ ਪੜਿਆ ਮੁਕਤਿ ਨ ਹੋਈ ॥ – SGGS 747

          ਅਰਥ: ਵੇਦ, ਕਤੇਬ, ਸਮ੍ਰਿਤੀਆਂ ਅਤੇ ਸਾਰੇ ਸ਼ਾਸਤਰ – ਇਹਨਾਂ ਨੂੰ ਪੜ੍ਹਨ ਨਾਲ ਮੁਕਤੀ ਨਹੀਂ ਮਿਲਦੀ।

            • 0
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp

    Sidebar

    Ask A Question

    Stats

    • Questions 4k
    • Answers 9k
    • Popular
    • Answers
    • Mauricio

      Sikhism conversion

      • 36 Answers
    • Amrit Pal Singh Sachdeva

      Do Sikhs believe in heaven and hell?

      • 33 Answers
    • OL

      Why don’t Sikhs eat kosher or halal?

      • 27 Answers
    • OL

      No Sikhs Here

      • 25 Answers
    • Karan Singh

      In Sikhi it is taught God Created itself. How is ...

      • 20 Answers
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਸਤਿਕਾਰ ਯੋਗ ਵੀਰ ਜੀ/ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ… October 16, 2026 at 12:18 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Dear Brother/Sister, Waheguru ji ka Khalsa, Waheguru ji ki Fateh!… October 15, 2026 at 10:00 pm
    • Sony Panesar
      Sony Panesar added an answer ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏 ਧੰਨਵਾਦ… October 15, 2026 at 2:05 pm
    • Ramneet
      Ramneet added an answer Bhakti is an elevated state of mind in which one's… October 14, 2026 at 5:20 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Brother, Waheguru ji ka Khalsa, Waheguru ji ki Fateh!… October 14, 2026 at 12:42 am

    Trending Tags

    Email_blogs

    Any Question?

    Ask A Question

    Explore

    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Facebook X-twitter Tiktok Linkedin Youtube Instagram

    Quick Links

    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Subscribe

    © 2026 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    • Manage options
    • Manage services
    • Manage {vendor_count} vendors
    • Read more about these purposes
    View preferences
    • {title}
    • {title}
    • {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up