What Does The Number 13 Mean in Sikhism?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
According to famous Sakhi (Evidence) or story of Guru Nanak Dev Ji, when he was an accountant at a town of Sultanpur Lodhi, he was distributing grocery to people and when he gave groceries to the 13th person he stopped there because in Gurmukhi and Hindi the word 13 is called Terah, which means yours. And Guru Nanak kept on saying, “Yours, yours, yours…” remembering God. People reported to the emperor that Guru Nanak was giving out free food to the people. When treasures were checked, there was more money than before.
The word “Waheguru” appears only 13 times in Guru Granth Sahib, the Sikh holy scriptures and the eternal Guru.
The Vaisakhi which commemorates the creation of “Khalsa” or pure Sikh was celebrated on April 13 for many years.
Ik Onkar also looks like 13.
ਸਤਿਕਾਰ ਯੋਗ ਬਿਕਰਮ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਜੋ ਲਿੱਖਿਆ ਹੈ, ਉਸ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ‘ਨੰਬਰ 13 (ਤੇਰਾਂ)’ ਅਤੇ ‘ਤੇਰਾ’ ਦੋਨੋਂ ਵੱਖ ਵੱਖ ਹਨ। ਦੋਨਾਂ ਦਾ ਅਰਥ ਇੱਕੋ ਜਿਹਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿਚ ‘ਤੇਰਾ’ ਲਫ਼ਜ਼ 477 ਵਾਰੀ ਆਉਂਦਾ ਹੈ ਤੇ ਅਕਾਲਪੁਰਖ ਵਾਸਤੇ ਇਸਤੇਮਾਲ ਹੁੰਦਾ ਹੈ। ਸਿਰਫ਼ ਦੋ ਉਦਾਹਰਣਾਂ ਹੇਠਾਂ ਦਿੱਤੀਆਂ ਹਨ:-
ਸੋ ਦਰੁ ਰਾਗੁ ਆਸਾ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ (ਪੰਨਾ 8)
ਅਰਥ: (ਹੇ ਪ੍ਰਭੂ!) ਤੇਰਾ ਉਹ ਘਰ ਅਤੇ (ਉਸ ਘਰ ਦਾ) ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ। (ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ। ਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ। ਅਨੇਕਾਂ ਹੀ ਜੀਵ (ਇਹਨਾਂ ਰਾਗ-ਰਾਗਣੀਆਂ ਦੀ ਰਾਹੀਂ ਤੈਨੂੰ) ਗਾਣ ਵਾਲੇ ਹਨ (ਤੇਰੀ ਸਿਫ਼ਤਿ ਦੇ ਗੀਤ ਗਾ ਰਹੇ ਹਨ) ।
—————-
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥ {ਪੰਨਾ 1375}
ਅਰਥ: ਹੇ ਕਬੀਰ! (ਇਸ ‘ਦੁਇ’ ਨੂੰ ਮਿਟਾਣ ਲਈ ਨਾਹ ਹੱਜ, ਕੁਰਬਾਨੀਆਂ, ਨਾਹ ਠਾਕੁਰ-ਪੂਜਾ ਨਾਹ ਬ੍ਰਾਹਮਣ ਦੀ ਸੇਵਾ, ਨਾਹ ਤਿਆਗ ਤੇ ਨਾਹ ਜੋਗ-ਸਾਧਨ-ਇਹ ਕੋਈ ਭੀ ਸਹਾਇਤਾ ਨਹੀਂ ਕਰਦੇ। ਸਿਰਫ਼ ਇੱਕੋ ਹੀ ਤਰੀਕਾ ਹੈ ਉਹ ਇਹ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ, ਇਸੇ ਦਾ ਨਾਮ ‘ਦਿਲ-ਸਾਬਤਿ’ ਹੈ। ਸੋ, ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ) , ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ। (ਜੇ ਤੇਰੀ ਮੇਹਰ ਹੋਵੇ ਤਾਂ) ਤੇਰਾ ਬਖ਼ਸ਼ਿਆ ਹੋਇਆ (ਇਹ ਤਨ ਮਨ ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ।
ਜਿਥੋਂ ਤੱਕ ਖਾਲਸਾ ਸਾਜਨਾ ਦਿਵਸ ਦੀ ਗੱਲ ਹੈ, 1699 ਵਿਚ ਵਿਸਾਖੀ 30 ਮਾਰਚ ਨੂੰ ਸੀ ਨਾਂਹ ਕਿ 13 ਅਪ੍ਰੈਲ ਨੂੰ। ਚੈੱਕ ਕਰ ਲੈਣਾ ਜੀ।
ਜੇ 1699 ਦੀ ਵਿਸਾਖੀ 13 ਅਪ੍ਰੈਲ ਨੂੰ ਵੀ ਹੋਵੇ ਤਾਂ 13 ਨੰਬਰ 13 ਹੀ ਰਹੇਗਾ। ਜੋ ਸਵਾਲ ਪੁੱਛਿਆ ਗਿਆ ਸੀ ਉਹ ਨੰਬਰ 13 ਬਾਰੇ ਸੀ। ਆਮ ਲੋਕਾਈ 13 ਨੰਬਰ ਨੂੰ ਅਸ਼ੁੱਭ ਮੰਨਦੀ ਹੈ। ਦਾਸ ਇੱਕ ਉਦਾਹਰਣ ਵਜੋਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਗੁੜਗਾਉਂ ਵਿਚ ਇੱਕ ਬਹੁਤ ਵੱਡਾ ਹਸਪਤਾਲ ਹੈ, ਜਿਸ ਦਾ ਨਾਮ ਮੇਦਾਂਤਾ ਹਸਪਤਾਲ ਹੈ। ਇਸ ਵਿਚ ਤੇਰਵੀਂ ਮੰਜ਼ਿਲ (Floor) ਹੀ ਨਹੀਂ ਹੈ।
ਇੱਕ ਹੋਰ ਗੱਲ ਕਹਿਣੀ ਚਾਹੁੰਦਾ ਹਾਂ ਕਿ ਸਾਖੀ ਅਤੇ ਸਿੱਖਿਆ ਵਿਚ ਫ਼ਰਕ ਹੈ। ਸਿੱਖਿਆ ਗੁਰੂ ਸਾਹਿਬ ਦੀ ਹੈ ਤੇ ਸਾਖੀਆਂ ਨੂੰ ਹੋਰਾਂ ਨੇ ਲਿੱਖਿਆ ਹੈ। ਹਰ ਸਾਖੀ ਨੂੰ ਗੁਰਬਾਣੀ ਦੀ ਕਸਵੱਟੀ ਤੇ ਚੈੱਕ ਕਰਨ ਦੀ ਲੋੜ ਹੈ। ਜੋ ਸਾਖੀ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਉੱਤਰਦੀ ਹੈ, ਉਸਨੂੰ ਮੰਨਣਾ ਹੈ, ਜੋ ਨਹੀਂ ਉੱਤਰਦੀ, ਉਸਨੂੰ ਛੱਡਣਾ ਪਵੇਗਾ।
ੴ ਦਾ ਪਾਠ ਹੈ ‘ਇਕ ਓਅੰਕਾਰ’। ਇਸ ਦਾ ਨੰਬਰ 13 ਨਾਲ ਕੋਈ ਸੰਬੰਧ ਨਹੀਂ ਹੈ।
ਭੁੱਲ ਚੁੱਕ ਦੀ ਖਿਮਾਂ ਕਰਨੀ ਜੀ।
ਆਦਰ ਸਹਿਤ,
ਆਪ ਦਾ ਵੀਰ
Respected Karan ji,
Waheguru ji ka Khalsa, Waheguru ji ki Fateh!
In reply to your question ‘What does the number 13 mean in Sikhism ‘ respected learned brother Kandola Sahib has given the appropriate reply.
The number 13 is generally considered as inauspicious by people but in Sikhism it is just like any number. Please see two stanzas from Guru Granth Sahib and their meanings below:
ਆਸਾ ਮਹਲਾ ੫ ॥ ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥ ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥੧॥ (ਪੰਨਾ 401)
ਅਰਥ: (ਹੇ ਭਾਈ!) ਗੁਰੂ ਨੇ ਮੈਨੂੰ ਉਹ ਹਰਿ-ਨਾਮ ਦੇ ਕੇ ਜੇਹੜਾ ਨਾਮ ਉਹ ਆਪ ਜਪਦਾ ਹੈ, ਮੇਰੇ ਉਤੋਂ (ਮਾਨੋ) ਨੌ ਹੀ ਗ੍ਰਹਿਆਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ। ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹਾਂ ਤੇ (ਮੇਰੇ ਅੰਦਰ) ਆਤਮਕ ਅਡੋਲਤਾ ਦਾ ਵੱਡਾ ਸੁਖ-ਆਨੰਦ ਬਣਿਆ ਰਹਿੰਦਾ ਹੈ।1।
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥੨॥ (ਪੰਨਾ 401)
ਅਰਥ: (ਹੇ ਭਾਈ! ਮੇਰੇ ਅੰਦਰ ਚੰਗੇ ਮੰਦੇ ਸਗਨਾਂ ਦਾ ਸਹਮ ਭੀ ਨਹੀਂ ਰਹਿ ਗਿਆ) ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿਚ ਪਰਮਾਤਮਾ ਨਹੀਂ ਵੱਸਦਾ। ਪਰ ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਵਿਚ (ਜੁੜ ਕੇ) ਹਰਿ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।2।
Guru Sahib guides us that those who don’t understand and act as per teachings of Guru Granth Sahib are affected by movement of planets or good or bad omens. If you have any further questions please do ask.
Regards,
Your Brother
In SIKHI it mean a number like any other number period.