What does "Naam" in Gurbani refer to? Does it mean mantra jap, and how does it relate to the mind? Why is "Vaheguru" considered the best mantra, and is it true that even Brahma, Vishnu, and Mahesh chant this mantra?
What does "Naam" in Gurbani refer to? Does it mean mantra jap, and how does it relate to the mind? Why is "Vaheguru" considered the best mantra, and is it true that even Brahma, Vishnu, and Mahesh chant this mantra?
Share
Respected Brother/Sister,
Waheguru ji ka Khalsa, Waheguru ji ki Fateh!
In response to your question, the undersigned advises you to click on the link below and read the very good essay written by Sardar Atamjit Singh Kanpur:-
http://www.khalsanews.org/articles/AJS%20Kanpur/2017/06%20Jun%2017/16%20Jun%2017%20Wahe%20guru%20gur%20mantar%20hai%20-%20AJS%20Kanpur.htm
Hope it helps. If you have any further questions, please do ask. If you find any deficiencies, please point out the same, for improvement in future.
Regards,
Your Brother
ਭਾਈ ਗੁਰਦਾਸ ਜੀ ਨੇ ਆਪਣੀ ਕਿਸੇ ਵੀ ਵਾਰ ਵਿਚ ਇਹ ਨਹੀਂ ਕਿਹਾ ਹੈ, ਕਿ ਵਾਹਿਗੁਰੂ ਨਾਮੁ ਹੈ
-: ਆਤਮਜੀਤ ਸਿੰਘ, ਕਾਨਪੁਰ
ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ ।
ਅਸੀਂ ਭਾਈ ਗੁਰਦਾਸ ਜੀ ਦੀ ਇਸ ਵਾਰ ਦੀ ਇਕੋ ਪੰਕਤੀ ਨੂੰ ਲੈ ਕੇ ਇਹ ਸਮਝ ਲਿਆ ਕਿ ‘ਵਾਹਿਗੁਰੂ ਗੁਰੂਮੰਤ੍ਰ’ ਹੈ, ਅਸਲ ਵਿਚ ਵਾਹਿਗੁਰੂ ਗੁਰਮੰਤ੍ਰ ਕੀ ਹੈ ਅਤੇ ਇਹ ਵਾਰ ਕੀ ਕਹਿਣ ਦਾ ਜਤਨ ਕਰ ਰਹੀ ਹੈ ਕਦੇ ਇਹ ਸਮਝਣ ਦਾ ਜਤਨ ਹੀ ਨਹੀਂ ਕੀਤਾ।
ਭਾਈ ਗੁਰਦਾਸ ਜੀ ਦੀ “ਵਾਹਿਗੁਰੂ ਗੁਰੂਮੰਤ੍ਰ ਹੈ ਜਪ ਹਉਮੈ ਖੋਈ” ਵਾਲੀ ਪੰਗਤੀ ਤਾਂ ਲੋਕਾਂ ਕੋਲੋਂ ਅਨੇਕਾਂ ਵਾਰੀ ਸੁਣੀ ਜਾਂਦੀ ਹੈ, ਪਰੰਤੂ ਇਸ ਪੂਰੀ ਵਾਰ ਬਾਰੇ ਕੋਈ ਵਿਰਲਾ ਹੀ ਪੜ੍ਹਨ ਤੇ ਜਾਨਣ ਦੀ ਕੋਸ਼ਿਸ਼ ਕਰਦਾ ਹੈ। ਕਿਉਂਕਿ ਇਸ ਵਿਚ “ਵਾਹਿਗੁਰੂ ਗੁਰੂਮੰਤ੍ਰ ਹੈ” ਲਿਖਿਆ ਹੈ, ਪ੍ਰਚਾਰਕਾਂ ਨੇ ਇਸ ਦਾ ਅੱਖਰੀ ਅਰਥ ਲੋਕਾਂ ਦੇ ਮਨ ਵਿਚ ਵਾਰ ਵਾਰ ਪਾ ਕੇ, ਇਹ ਨਤੀਜਾ ਕੱਢ ਦਿਤਾ ਹੈ ਕਿ ਗੁਰਬਾਣੀ ਅਨੁਸਾਰ “ਵਾਹਿਗੁਰੂ” ਗੁਰ ਮੰਤ੍ਰ ਹੈ, ਤੇ ਨਾਲ ਹੀ ਆਪਣੇ ਕੋਲੋ ਬਣਾ ਲਿਆ ਕਿ ਮੰਤ੍ਰ ਦਾ ਅਰਥ ਰਟਨ ਕਰਨਾ ਹੈ। ਪੂਰੇ ਗੁਰੂ ਗਰੰਥ ਸਾਹਿਬ ਵਿਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਹੈ ਕਿ “ਵਾਹਿਗੁਰੂ” ਅਕਾਲ ਪੁਰਖ ਦਾ ਨਾਮੁ ਹੈ। ਇਹ ਵੀ ਲੋਕਾਂ ਨੇ ਵਾਰ ਵਾਰ ਪ੍ਰੋਪੇਗੰਡੇ ਕਰਕੇ ਆਪਣੇ ਕੋਲੋਂ ਬਣਾ ਲਿਆ ਹੈ ਕਿ “ਵਾਹਿਗੁਰੂ” ਨਾਮੁ ਹੈ। ਇਸ ਤਰ੍ਹਾਂ ਦੇ ਪ੍ਰਚਾਰ ਕਰਕੇ ਅੱਜਕਲ ਅਕਸਰ ਬਹੁਤ ਸਾਰੇ ਗੁਰਦੁਆਰਿਆਂ ਵਿਚ ਇਹੀ ਹੋ ਰਿਹਾ ਹੈ, ਕਿ ਕੋਈ ਬਾਣੀ ਪੜ੍ਹੇ ਜਾਂ ਨਾ ਪੜ੍ਹੇ, ਪਰੰਤੂ “ਵਾਹਿਗੁਰੂ” ਦਾ ਰਟਨ ਜ਼ਰੂਰ ਕੀਤਾ ਜਾਂਦਾ ਹੈ। ਕਈ ਰਾਗੀਆਂ ਨੇ ਤਾਂ ਗੁਰਬਾਣੀ ਦੇ ਗਾਇਨ ਕਰਨ ਸਮੇਂ ਇਸ ਦੀ ਮਿਲਾਵਟ ਵੀ ਖੁਲੇ ਆਮ ਕਰਨੀ ਸ਼ੁਰੂ ਦਿਤੀ ਹੈ।
ਅਕਸਰ ਵੇਖਣ ਵਿੱਚ ਆਂਉਂਦਾ ਹੈ, ਕਿ ਹੋਰਨਾਂ ਧਰਮਾਂ ਅਨੁਸਾਰ ਨਾਮੁ ਜਪਣ ਦੀ ਰਵਾਇਤ ਦਾ ਭਾਵ ਹੈ, ਕਿ ਕਿਸੇ ਮਿਥੇ ਗਏ ਇਕ ਸਬਦ (ਅੱਖਰਾਂ ਦੇ ਜੋੜ) ਦਾ ਰਟਨ ਕਰੀ ਜਾਣਾ ਹੈ। ਇਸੇ ਪ੍ਰਭਾਵ ਹੇਠ ਆ ਕੇ ਕਈ ਸਿੱਖ ਫਿਰਕਿਆਂ ਨੇ “ਵਾਹਿਗੁਰੂ” ਸਬਦ ਦਾ ਰਟਨ ਪ੍ਰਚਲਤ ਕਰ ਦਿਤਾ ਹੈ। ਗੁਰੂ ਸਾਹਿਬਾਂ ਨੇ ਅਕਾਲ ਪੁਰਖੁ ਦਾ ਕੋਈ ਵੀ ਇਕ ਅਖਰੀ ਨਾਂ ਨੀਯਤ ਨਹੀਂ ਕੀਤਾ ਹੈ ਤੇ ਨਾ ਹੀ ਗੁਰਬਾਣੀ ਵਿਚ ਇਕ ਹੀ ਸਬਦ ਨੂੰ ਵਾਰ ਵਾਰ ਦੁਹਰਾਈ ਜਾਣ ਲਈ ਕਿਹਾ।
ਆਉ ਹੁਣ ਇਸ ਵਾਰ ਨੂੰ ਸਮਝਣ ਦਾ ਜਤਨ ਕਰੀਏ:
ਗੁਰ ਸਿਖਹੁ ਗੁਰ ਸਿਖੁ ਹੈ ਪੀਰ ਪੀਰਹੁ ਕੋਈ । ਸਬਦਿ ਸੁਰਤਿ ਚੇਲਾ ਗੁਰੂ ਪਰਮੇਸਰੁ ਸੋਈ ।
ਦਰਸਨਿ ਦਿਸਟਿ ਧਿਆਨੁ ਧਰਿ ਗੁਰ ਮੂਰਤਿ ਹੋਈ। ਸਬਦ ਸੁਰਤਿ ਕਰ ਕੀਰਤਨੁ ਸਤਿਸੰਗਿ ਵਿਲੋਈ।
ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ । ਆਪੁ ਗਵਾਏ ਆਪਿ ਹੈ ਗੁਣ ਗੁਣੀ ਪਰੋਈ ॥2॥
ਭਾਈ ਗੁਰਦਾਸ ਜੀ ਦੀ ਉੱਪਰ ਲਿਖੀ ਵਾਰ ਨੂੰ ਸਮਝਣ ਦਾ ਜਤਨ ਕਰੀਏ ਦਾ ਪਤਾ ਲਗਦਾ ਹੈ ਕਿ ਭਾਈ ਗੁਰਦਾਸ ਜੀ ਸਿਧੇ ਤਰੀਕੇ ਨਾਲ ਸਪਸ਼ਟ ਕਰਕੇ ਕਹਿੰਦੇ ਹਨ ਕਿ :
ਗੁਰੂ ਦੇ ਸਿੱਖਾਂ ਵਿਚੋਂ ਅਨੇਕਾਂ ਲੋਕ ਗੁਰੂ ਦੇ ਸਿੱਖ ਤਾਂ ਹੋ ਸਕਦੇ ਹਨ, ਪਰੰਤੂ ਕੋਈ ਵਿਰਲਾ ਹੀ ਪੀਰ, ਭਾਵ ਗੁਰਮੁੱਖ ਹੁੰਦਾਂ ਹੈ, ਜਿਹੜਾ ਕਿ ਗੁਰੂ ਦੇ ਦੱਸੇ ਮਾਰਗ ਅਨੁਸਾਰ ਚਲਦਾ ਹੈ। ਗੁਰੂ ਦੇ ਸ਼ਬਦ ਵਿਚ ਸੁਰਤ ਜੋੜਨ ਵਾਲਾ ਹੀ ਆਪਣੇ ਆਪ ਨੂੰ ਗੁਰੂ ਦਾ ਅਸਲੀ ਚੇਲਾ ਅਖਵਾ ਸਕਦਾ ਹੈ। “ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (੯੪੩)” ਗੁਰੂ ਦਾ ਸ਼ਬਦ ਹੀ ਗੁਰੂ ਤੇ ਪਰਮੇਸਰ ਹੈ, ਕਿਉਂਕਿ ਗੁਰੂ ਦੇ ਸ਼ਬਦ ਦੁਆਰਾ ਹੀ ਅਕਾਲ ਪੁਰਖੁ ਬਾਰੇ ਜਾਣਿਆ ਜਾ ਸਕਦਾ ਹੈ ਤੇ ਉਸ ਅਕਾਲ ਪੁਰਖੁ ਨੂੰ ਪਾਇਆ ਜਾ ਸਕਦਾ ਹੈ। “ਗੁਰੁ ਪਰਮੇਸਰੁ ਏਕੋ ਜਾਣੁ ॥ ਜੋ ਤਿਸੁ ਭਾਵੈ ਸੋ ਪਰਵਾਣੁ ॥੧॥ ਰਹਾਉ ॥ (੮੬੪)” ਗੁਰੂ ਦੀ ਮੂਰਤ ਅੱਖਾਂ ਨਾਲ ਨਹੀਂ ਵੇਖੀ ਜਾ ਸਕਦੀ, ਉਸ ਲਈ ਆਪਣਾ ਧਿਆਨ ਗੁਰੂ ਦੇ ਸ਼ਬਦ ਵਿਚ ਜੋੜਨਾ ਹੈ, ਤਾਂ ਹੀ ਗੁਰੂ ਦੀ ਅਸਲੀ ਮੂਰਤ ਬਾਰੇ ਪਤਾ ਲਗ ਸਕਦਾ ਹੈ, “ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥ ਗੁਰ ਕੇ ਚਰਨ ਰਿਦੈ ਲੈ ਧਾਰਉ ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥੧॥ (੮੬੪)”।
ਇਥੇ ਹੀ ਬਸ ਨਹੀਂ, ਗੁਰੂ ਦੀ ਸਤਿਸੰਗਤ ਵਿੱਚ ਬੈਠ ਕੇ, ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਕੇ, ਗੁਰੂ ਦੇ ਸਬਦ ਨੂੰ ਰਿੜਕਣਾ ਹੈ, ਭਾਵ ਚੰਗੀ ਤਰ੍ਹਾਂ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹੈ ਤੇ ਉਨ੍ਹਾਂ ਬਾਰੇ ਵੀਚਾਰ ਕਰਨੀ ਹੈ। “ਵਾਹਿਗੁਰੂ”, ਭਾਵ “ਗੁਰੂ ਦਾ ਸ਼ਬਦ”, ਗੁਰੂ ਦਾ ਦਿਤਾ ਹੋਇਆ ਅਜੇਹਾ ਮੰਤ੍ਰ ਹੈ, ਜਿਸ ਨੂੰ ਜਪ (ਵਿਚਾਰ) ਕੇ ਅਸੀਂ ਆਪਣੀ ਹਉਮੈਂ ਦੂਰ ਕਰ ਸਕਦੇ ਹਾਂ। ਅਜਿਹਾ ਕੁਝ ਤਾਂ ਹੀ ਸੰਭਵ ਹੈ, ਜੇਕਰ ਅਸੀਂ ਆਪਣਾ ਆਪ ਗਵਾ ਕੇ, ਆਪਣੇ ਆਪ ਨੂੰ ਗੁਰੂ ਦੇ ਅੱਗੇ ਅਰਪਨ ਕਰਕੇ, ਆਪਣੇ ਆਪ ਨੂੰ ਗੁਰੂ ਦੇ ਸ਼ਬਦ ਅਨੁਸਾਰ ਢਾਲ ਕੇ, ਅਕਾਲ ਪੁਰਖੁ ਦੇ ਗੁਣਾਂ ਨਾਲ ਪਰੋ ਲੈਂਦੇ ਹਾਂ। “ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥” (੨੮੬)।
ਜੇ ਅਸੀਂ ਭਾਈ ਗੁਰਦਾਸ ਜੀ ਦੀ ਵਾਰ ਨੂੰ ਧਿਆਨ ਨਾਲ ਪੜ੍ਹੀਏ ਤਾਂ ਸਮਝ ਆਂਉਂਦੀ ਹੈ, ਕਿ ਭਾਈ ਗੁਰਦਾਸ ਜੀ ਨੇ ਆਪਣੀ ਕਿਸੇ ਵੀ ਵਾਰ ਵਿਚ ਇਹ ਨਹੀਂ ਕਿਹਾ ਹੈ, ਕਿ ਵਾਹਿਗੁਰੂ ਨਾਮੁ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਹੋਰ ਬਹੁਤ ਸਾਰੀਆਂ ਵਾਰਾਂ ਵਿਚ ਚੰਗੀ ਤਰ੍ਹਾਂ ਸਿਧੇ ਤੌਰ ਤੇ ਸਪੱਸ਼ਟ ਕੀਤਾ ਹੈ ਕਿ “ਵਾਹਿਗੁਰੂ” “ਸਬਦੁ” ਹੈ। ਜਿਸ ਤਰ੍ਹਾਂ ਕਿ ਹੇਠ ਲਿਖੀਆਂ ਵਾਰਾਂ ਸਾਬਤ ਕਰਦੀਆਂ ਹਨ:
ਵਾਹਿਗੁਰੂ ਗੁਰ ਸ਼ਬਦੁ ਲੈ ਪਿਰਮ ਪਿਆਲਾ ਚੁਪਿ ਚਬੋਲਾ॥ (ਵਾਰ:੪)
ਪਉਣੁ ਗੁਰੂ ਗੁਰ ਸਬਦੁ ਹੈ ਵਾਹਿਗੁਰੂ ਗੁਰ ਸਬਦੁ ਸੁਣਾਇਆ॥ (ਵਾਰ:੬)
ਵਾਹਿਗੁਰੂ ਸਾਲਾਹਣਾ ਗੁਰੁ ਸਬਦ ਅਲਾਏ ॥੧੩॥ (ਵਾਰ:੯)
ਜੇ ਕਰ ਅਸੀਂ ਭਾਈ ਗੁਰਦਾਸ ਜੀ ਦੀ ਇਸ ਪੂਰੀ ਵਾਰ ਨੂੰ ਧਿਆਨ ਨਾਲ ਪੜ੍ਹਦੇ ਤੇ ਵੀਚਾਰਦੇ ਤਾਂ ਅਸੀਂ ਰਟਨ ਵਾਲੇ ਪਾਸੇ ਨਾ ਤੁਰਦੇ ਤੇ ਨਾ ਹੀ ਕਿਸੇ ਹੋਰ ਕੋਲੋ ਗੁੰਮਰਾਹ ਹੁੰਦੇ, ਬਲਕਿ ਗੁਰੂ ਦੀ ਸਤਿਸੰਗਤ ਵਿਚ ਬੈਠ ਕੇ, ਗੁਰੂ ਦੇ ਸ਼ਬਦ ਦੀ ਵੀਚਾਰ ਕਰਦੇ, ਉਸ ਅਨੁਸਾਰ ਦਿਤੀ ਗਈ ਸਿਖਿਆ ਨੂੰ ਸਮਝਦੇ, ਤੇ ਗੁਰੂ ਦੇ ਸ਼ਬਦ ਅਨੁਸਾਰ ਅਪਣੇ ਜੀਵਨ ਨੂੰ ਢਾਲ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਦੇ।
ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਸਿਰਫ਼ ਤੇ ਸਿਰਫ਼ ਕਿਆਸੀਆਂ ਹੋਈਆਂ ਸ਼ਕਤੀਆਂ ਹਨ ਜਿਨ੍ਹਾਂ ਦੀ ਕੋਈ ਅਸਲੀਅਤ ਨਹੀਂ ਹੈ। ਇਹ ਹੀ ਗੁਰੂ ਸਾਹਿਬ ਜਪੁ ਬਾਣੀ ਦੀ ਹੇਠ ਲਿਖੀ ਪਉੜੀ ਵਿਚ ਸਮਝਾ ਰਹੇ ਹਨ। ਜਿਨ੍ਹਾਂ ਦੀ ਕੋਈ ਅਸਲੀਅਤ ਹੀ ਨਹੀਂ ਹੈ, ਉਨ੍ਹਾਂ ਨੇ ਜਾਪ ਕੀ ਕਰਨਾ ਹੈ। ਇਹ ਤੁਸੀਂ ਆਪ ਹੀ ਵਿਚਾਰ ਸਕਦੇ ਹੋ।
———–
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥
ਅਰਥ: (ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ ‘ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ) , ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ) , ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)। (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ) । ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ। (ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) , ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ) । 30।
ਭਾਵ: ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ, ਤਿਉਂ ਤਿਉਂ ਉਸ ਨੂੰ ਇਹ ਖ਼ਿਆਲ ਕੱਚੇ ਜਾਪਦੇ ਹਨ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਕੋਈ ਵੱਖਰੀਆਂ ਹਸਤੀਆਂ ਜਗਤ ਦਾ ਪਰਬੰਧ ਚਲਾ ਰਹੀਆਂ ਹਨ। ਸਿਮਰਨ ਵਾਲੇ ਨੂੰ ਯਕੀਨ ਹੈ ਕਿ ਪ੍ਰਭੂ ਆਪ ਆਪਣੀ ਰਜ਼ਾ ਵਿਚ ਆਪਣੇ ਹੁਕਮ ਅਨੁਸਾਰ ਜਗਤ ਦੀ ਕਾਰ ਚਲਾ ਰਿਹਾ ਹੈ, ਭਾਵੇਂ ਜੀਵਾਂ ਨੂੰ ਇਹਨਾਂ ਅੱਖਾਂ ਨਾਲ ਉਹ ਦਿੱਸਦਾ ਨਹੀਂ। 30।
ਗਿਣਤੀ ਦੇ ਪਾਠ ਤੇ ਗਿਣਤੀਆਂ ਗਿਣ ਕੇ ਸਿਮਰਨ ਕਰਨ ਵਾਲਿਆਂ ਨੂੰ ਵਿਚਾਰ ਲਈ ਸਮਰਪਿਤ
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥
(ਪੰਨਾ 7)
ਅਰਥ: ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ, (ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ) । ਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ। (ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ। ਆਪਾ-ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਮਾਨੋ,) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ) । ਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ) । 32।