What do you believe was the main purpose of Guru Nanak Ji's revelation? Was it to bridge religious gaps and promote a higher understanding, or was it to unite a people divided by religion and culture? Your thoughts?
What do you believe was the main purpose of Guru Nanak Ji's revelation? Was it to bridge religious gaps and promote a higher understanding, or was it to unite a people divided by religion and culture? Your thoughts?
Share
ਸਤਿਕਾਰ ਯੋਗ ਮੇਹਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਜਦੋਂ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਨੇ ਜਪੁ ਬਾਣੀ ਦੇ ਆਰੰਭ ਵਿਚ ਮੂਲ ਮੰਤਰ ਵਿਚ “ੴ” ਲਿੱਖਿਆ, ਜਿਸ ਦਾ ਉੱਚਾਰਨ ਹੈ ” ਇਕ (ਏਕ) ਓਅੰਕਾਰ” ਅਤੇ ਜਿਸ ਦਾ ਅਰਥ ਹੈ “ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ”, ਤਾਂ ਉਨ੍ਹਾਂ ਨੇ ਇਹ ਕਹਿ ਕੇ ਕਿ ਧਰਤੀ ਤੇ ਮੌਜੂਦ ਸਾਰੇ ਜੀਵਾਂ ਦਾ ਇੱਕ ਰੱਬ ਹੈ, ਸਾਰੀ ਮਨੁੱਖਤਾ ਨੂੰ ਇੱਕਠਾ ਕਰ ਦਿੱਤਾ।
ਫ਼ਿਰ ਉਨ੍ਹਾਂ ਨੇ ਜਪੁ ਬਾਣੀ ਦੀ ਪੰਜਵੀਂ ਤੇ ਛੇਵੀਂ ਪਉੜੀ ਵਿਚ ਲਿੱਖਿਆ:-
ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥
ਅਰਥ: (ਤਾਂ ਤੇ) ਹੇ ਸਤਿਗੁਰੂ! (ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ) ਮੈਨੂੰ ਇਕ ਇਹ ਸਮਝ ਦੇਹ, ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।।
ਇੱਥੇ ਫ਼ਿਰ ਗੁਰੂ ਸਾਹਿਬ ਨੈ ਸਾਰੀ ਮਨੁੱਖਤਾ ਨੂੰ ਇੱਕਠਾ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿਚ ‘ਸਭਨਾ ਜੀਆ ਕਾ ਇਕੁ ਦਾਤਾ’ ਜਾਂ ‘ਸਭਨਾ ਕਾ ਦਾਤਾ ਏਕੁ ਹੈ’ ਕਈ ਵਾਰ ਆਉਂਦਾ ਹੈ। ਇਸ ਤੋਂ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਵਖਰੇਵਿਆਂ ਦੀ ਗੱਲ ਨਾਂਹ ਕਰਕੇ, ਸਾਰੀ ਮਨੁੱਖਤਾ ਦੇ ਇੱਕ ਹੋਣ ਦੀ ਗੱਲ ਕਰਦੀ ਹੈ ਤੇ ਸਾਰੀ ਮਨੁੱਖਤਾ ਦੇ ਲਈ ਸਾਂਝੀ ਹੈ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।
ਆਦਰ ਸਹਿਤ,
ਆਪ ਦਾ ਵੀਰ