My family is a gyrsikh family but they believe in baba the bab promised to see shahid singh and bab deep singh , he continually chant the name , many of his prediction gets true also that I have seen , is this really true that these gyrsikh baba have these superpower to see shahid singh to see people future just by continuously chanting waheguru waheguru like bhero wale sant Baba he tell people to contribute kadha prashad in a giant ardaas where all lively problem of people would be out in front of guru granth sahib, how they can do dava that they can see shaid singhs and future of otherbpeople are they fooling us or is it a possibility that they can really have thisbpower,, Pls i request to answer each and every line of my question as we ach line has its own diffrence significance and only after getting answer to each line I can get to a conclusion the reason is coz there prediction sometime seem to true
waheguru ji ka khalsa waheguru ji ki fateh
Share
ਸੁਰਤਿ ਜੋੜਨਾ (Meditation) ਅਰਥਾਤ ਸਿੱਖੀ ਵਿਚ ਨਾਮ ਸਿਮਰਨ
Meditation /To connect one’s consciousness (ਸੁਰਤ ਜੋੜਨਾ- ਅਕਸਰ ਰੂਹਾਨੀ ਸੰਦਰਭ ਵਿੱਚ, ਪ੍ਰਭੂ ਨਾਲ ਧਿਆਨ ਜੋੜਨਾ)
ਸੁਖਮਨੀ ਸਾਹਿਬ ਵਿਚ ਪੰਜਵੇਂ ਨਾਨਕ, ਗੁਰੂ ਅਰਜਨ ਸਾਹਿਬ ਸਿੱਖਿਆ ਦਿੰਦੇ ਹਨ:
ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}
ਅਰਥ: (ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।
(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।
ਹੇ ਮਨ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ, ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।
(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ, (ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।
ਹੇ ਨਾਨਕ! ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ।1।
ਪ੍ਰੋਫੈਸਰ ਸਾਹਿਬ ਸਿੰਘ ਜੀ ਆਪਣੀ ਪੁਸਤਕ ‘ਸਿਮਰਨ ਦੀਆਂ ਬਰਕਤਾਂ ਤੇ ਹੋਰ ਲੇਖ’ ਦੇ ਪੰਨਾ 12 ਤੇ ‘ਸਿਮਰਨ ਕੀ ਹੈ’ ਬਾਰੇ ਲਿੱਖਦੇ ਹਨ:-
….ਆਪਣੀ ਨਿੱਕੀ ਜਿਹੀ ‘ਸੁਰਤਿ’ ਨੂੰ ਇਸ ਨੇ ਸਰਬ-ਵਿਆਪਕ ‘ਸੁਰਤਿ’ ਵਿਚ ਜੋੜਨਾ ਹੈ, ਆਪਣੇ ਨਿੱਕੇ ਜਿਹੇ ਮਨ ਨੂੰ ਇਸ ਨੇ ਸਰਬ-ਵਿਆਪਕ ਮਨ ਵਿਚ ਇਕ-ਮਿਕ ਕਰਨਾ ਹੈ, ਆਪਣੀ ਨਿੱਕੀ ਜਿਹੀ ਜਿੰਦ ਨੂੰ ਇਸ ਨੇ ਸਰਬ-ਵਿਆਪਕ ਜਿੰਦ ਵਿਚ ਚੁਭੀ ਲੁਆਣੀ ਹੈ। ਇਸੇ ਦਾ ਨਾਮ ‘ਸਿਮਰਨ’ ਹੈ। ਸਿਮਰਨ ਦਾ ਅਰਥ ਹੈ, ‘ਯਾਦ ਕਰਨਾ, ਯਾਦ ਰੱਖਣਾ’। ਉਸ ਸਰਬ-ਵਿਆਪਕ ਜੋਤਿ ਨੂੰ ਹਰ ਥਾਂ ਪਸਰੀ ਜਾਣ ਕੇ ਉਸ ਨੂੰ ‘ਤੂੰ ਹੈਂ ਤੂੰ’ ਆਖਦੇ ਰਹਿਣਾ ਉਸ ਦਾ ‘ਸਿਮਰਨ’ ਹੈ। ਸ਼ਬਦ ਦੀ ਰਾਹੀਂ ਉਸ ਦੀਆਂ ਸਿਫਤਾਂ ਪੜ੍ਹਨੀਆਂ ਸੁਣਨੀਆਂ, ਗਾਣੀਆਂ ਭੀ ਉਸ ਦਾ ਸਿਮਰਨ ਹੈ।
ਗੁਰਬਾਣੀ ਅਨੁਸਾਰ ਕੰਮ-ਕਾਰ ਕਰਦਿਆਂ ਸੁਰਤਿ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰੱਖਣਾ ਅਕਾਲਪੁਰਖ/ਪਰਮਾਤਮਾ ਦੀ ਸਿਫ਼ਤ ਸਲਾਹ ਕਰਨੀ ਹੈ ਤੇ ਇਹ ਹੀ ਨਾਮ ਸਿਮਰਨ ਹੈ। ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਕਿਉਂਕਿ ਇਹ ਸਾਸ ਸਾਸ ਕਰਨਾ ਸੰਭਵ ਨਹੀਂ ਹੈ।
ਭਗਤ ਨਾਮਦੇਵ ਜੀ ਆਪਣੀ ਬਾਣੀ ਵਿਚ ਸਿੱਖਿਆ ਦਿੰਦੇ ਹਨ:
ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥ ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥ {ਪੰਨਾ 972}
ਅਰਥ: (ਹੇ ਤ੍ਰਿਲੋਚਨ!) ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ।1। ਰਹਾਉ।
(ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ, ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ।1।
(ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ।2।
(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ; ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ।3।
ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ– ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ।4।1।
ਭਾਵ: ਪ੍ਰੀਤਿ ਦਾ ਸਰੂਪ = ਕੰਮ-ਕਾਰ ਕਰਦਿਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰਹੇ।
ਹੋਰ ਅੱਗੇ ਭਗਤ ਕਬੀਰ ਜੀ ਫੁਰਮਾਉਂਦੇ ਹਨ:
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ {ਪੰਨਾ 1375-1376}
ਅਰਥ: ਤ੍ਰਿਲੋਚਨ ਆਖਦਾ ਹੈ-ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ।212।
ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ-ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ; ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ।213।
ਕਬੀਰ ਜੀ ਇਹਨਾਂ ਸ਼ਲੋਕਾਂ ਵਿਚ ਨਾਮਦੇਵ ਅਤੇ ਤ੍ਰਿਲੋਚਨ ਦੀ ਆਪੋ ਵਿਚ ਹੋਈ ਗੱਲ-ਬਾਤ ਦਾ ਜ਼ਿਕਰ ਕਰਦੇ ਹਨ। ਇਹ ਸਾਰਾ ਖ਼ਿਆਲ ਉਹੀ ਹੈ ਜੋ ਨਾਮਦੇਵ ਜੀ ਨੇ ਆਪ ਰਾਮਕਲੀ ਰਾਗ ਦੇ ਸ਼ਬਦ ਵਿਚ ਦਿੱਤਾ ਹੈ। ਸਾਥੀਆਂ ਨਾਲ ਗੱਪਾਂ ਮਾਰਦੇ ਇਕ ਮੁੰਡੇ ਦਾ ਕਾਗ਼ਜ਼ ਦੀ ਗੁੱਡੀ ਉਡਾਣਾ, ਰਲ ਕੇ ਗੱਲਾਂ ਕਰਦੀਆਂ ਕੁੜੀਆਂ ਦਾ ਖੂਹ ਤੋਂ ਪਾਣੀ ਭਰ ਕੇ ਲਿਆਉਣਾ, ਗਾਈਆਂ ਦਾ ਵੱਛਿਆਂ ਤੋਂ ਜੁਦਾ ਹੋ ਕੇ ਬਾਹਰ ਘਾਹ ਚੁਗਣ ਜਾਣਾ, ਮਾਂ ਦਾ ਆਪਣੇ ਨਿੱਕੇ ਬੱਚੇ ਨੂੰ ਪੰਘੂੜੇ ਤੇ ਸੁਆ ਕੇ ਘਰ ਦੇ ਕੰਮ-ਕਾਜ ਵਿਚ ਲੱਗਣਾ-ਇਹ ਸਾਰੇ ਕੰਮ-ਕਾਰ ਹੁੰਦਿਆਂ ਹੋਇਆਂ ਭੀ ਮੁੰਡੇ ਦੀ ਸੁਰਤਿ ਗੁੱਡੀ ਵਿਚ, ਕੁੜੀਆਂ ਦੀ ਸੁਰਤਿ ਆਪੋ ਆਪਣੇ ਘੜੇ ਵਿਚ, ਹਰੇਕ ਗਾਂ ਦੀ ਸੁਰਤਿ ਆਪਣੇ ਵੱਛੇ ਵਿਚ, ਤੇ, ਮਾਂ ਦੀ ਸੁਰਤਿ ਬੱਚੇ ਵਿਚ ਹੁੰਦੀ ਹੈ। ਨਾਮਦੇਵ ਜੀ ਦੇ ਉਸ ਸ਼ਬਦ ਦਾ ਸੰਖੇਪ ਭਾਵ ਕਬੀਰ ਜੀ ਇਹਨਾਂ ਦੋ ਸ਼ਲੋਕਾਂ ਵਿਚ ਦੇ ਰਹੇ ਹਨ।
ਇਹ ਸ਼ਬਦ ਸਿੱਖਾਂ ਦੇ ਮਨ ਦਾ ਭਰਮ ਦੂਰ ਕਰਦੇ ਹਨ ਕਿ ਕੀ ਘੰਟਾ ਦੋ ਘੰਟੇ ਚੌਂਕੜੀ ਮਾਰਕੇ ਬੈਠਣਾ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਨਾਮ ਸਿਮਰਨ ਹੈ?
ਇਹ ਵਾਰਤਾ ਆਮ ਸਿੱਖਾਂ ਲਈ ਨਾਨਕਸਰ ਸੰਪਰਦਾਇ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਬੜੀ ਸਿੱਖਿਆਦਇਕ ਹੋਵੇਗੀ। ਬੜੇ ਧਿਆਨ ਨਾਲ ਪੜ੍ਹਨਾ ਜੀ ਅਤੇ ਵਿਚਾਰ ਕਰਨੀ ਜੀ।
ਬਾਬਾ ਨੰਦ ਸਿੰਘ (ਨਾਨਕਸਰ ਸੰਪਰਦਾਇ ਦੇ ਬਾਨੀ) ਜੰਗਲ ਵਿੱਚ ਭਗਤੀ ਕਰ ਰਹੇ ਸਨ ਅਚਾਨਕ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਿਲੇ ,ਅਤੇ ਉਹਨਾਂ ਵਿੱਚ ਕੁੱਝ ਸਵਾਲ ਜਵਾਬ ਹੋਏ।
ਗੁਰੂ ਨਾਨਕ ਸਾਹਿਬ –
ਭਾਈ ਤੂੰ ਕੌਣ ਹੈ ?
ਨੰਦ ਸਿੰਘ-
ਮੈਂ ਨੰਦ ਸਿੰਘ ਹਾਂ
ਨੰਦ ਸਿੰਘ-
ਤੁਸੀਂ ਕੌਣ ਹੋ ?
ਗੁਰੂ ਨਾਨਕ ਸਾਹਿਬ-
ਮੈਂ ਨਾਨਕ ਹਾਂ ਅਤੇ ਮੇਰੇ ਨਾਲ ਭਾਈ ਮਰਦਾਨਾ ਹੈ ।
ਨੰਦ ਸਿੰਘ-
ਹੱਥ ਜੋੜ ਕੇ… ਨਾਨਕ ਜੀ ਧੰਨ ਹਾਂ ਮੈਂ ਅੱਜ ਤੁਹਾਡੇ ਦਰਸ਼ਨ ਕਰਕੇ ਜੀਵਨ ਸਫਲ ਹੋ ਗਿਆ।
ਗੁਰੂ ਨਾਨਕ ਸਾਹਿਬ –
ਪਰ ਨੰਦ ਸਿਆਂ ਮੇਰੇ ਦਰਸ਼ਨਾਂ ਨਾਲ ਜੀਵਨ ਕਿਵੇਂ ਸਫ਼ਲ ਹੋ ਸਕਦਾ ਹੈ ਮੈਂ ਤੇ ਕਿਹਾ ਸੀ –
“ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰ l
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥”
ਦਰਸ਼ਨ ਮਾਤਰ ਨਾਲ ਜੇ ਜੀਵਨ ਸਫਲ ਹੋਣਾ ਹੁੰਦਾ ਤਾਂ ਮੇਰੇ ਆਪਣੇ ਦੋਵੇਂ ਪੁੱਤਰ ਬਾਗੀ ਨਾ ਹੁੰਦੇ…
ਨੰਦ ਸਿੰਘ- ਚੁੱਪ
ਗੁਰੂ ਨਾਨਕ ਸਾਹਿਬ –
ਨੰਦ ਸਿਆਂ ਤੂੰ ਇੱਥੇ ਜੰਗਲ ਵਿੱਚ ਕੀ ਕਰ ਰਿਹਾ ਹੈਂ ?
ਨੰਦ ਸਿੰਘ-
ਜੀ ਮੈਂ ਭਗਤੀ ਕਰ ਰਿਹਾ ਹਾਂ।
ਗੁਰੂ ਨਾਨਕ ਸਾਹਿਬ-
ਨੰਦ ਸਿਆਂ ਕਿਹੜੀ ਭਗਤੀ?
ਮੈਂ ਤੇ ਕਿਹਾ ਸੀ-
ਫਰੀਦਾ ਜੰਗਲ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇ l
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥
ਨੰਦ ਸਿੰਘ- ਚੁੱਪ
ਗੁਰੂ ਨਾਨਕ ਸਾਹਿਬ-
ਨੰਦ ਸਿਆਂ ਕਿਰਤ ਕਰਦਾ ਹੈਂ…???
ਨੰਦ ਸਿੰਘ –
ਨਹੀਂ ਜੀ ਮੇਰਾ ਸਾਰਾ ਵਕਤ ਭਗਤੀ ਕਰਨ ਵਿੱਚ ਨਿਕਲ ਜਾਂਦਾ ਹੈ ਕਿਰਤ ਕਰਨ ਦਾ ਸਮਾਂ ਨਹੀਂ ਬਚਦਾ।
ਗੁਰੂ ਨਾਨਕ ਸਾਹਿਬ –
ਪਰ ਨੰਦ ਸਿਆਂ ਮੈਂ ਤੇ ਕਿਹਾ ਸੀ
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ।
ਕਿਰਤ ਕਰਦਿਆਂ ਵੀ ਰੱਬ ਦਾ ਨਾਮ ਲਿਆ ਜਾ ਸਕਦਾ ਹੈ ।
ਨੰਦ ਸਿੰਘ- ਚੁੱਪ
ਗੁਰੂ ਨਾਨਕ ਸਾਹਿਬ –
ਨੰਦ ਸਿਆਂ ਤੇਰਾ ਘਰ ਪਰਿਵਾਰ ਬੱਚੇ ਕਿੱਥੇ ਹਨ…???
ਨੰਦ ਸਿੰਘ-
ਜੀ ਮੈਂ ਜਤੀ ਹਾਂ, ਬਾਲ ਬ੍ਰਹਮਚਾਰੀ ਹਾਂ, ਰੱਬ ਦੀ ਪ੍ਰਾਪਤੀ ਵਾਸਤੇ ਮੈਂ ਗ੍ਰਿਸਤ ਨਹੀਂ ਅਪਣਾਇਆ।
ਗੁਰੂ ਨਾਨਕ ਸਾਹਿਬ –
ਪਰ ਨੰਦ ਸਿਆਂ ਮੈਂ ਤੇ ਕਹਿ ਕੇ ਗਿਆ ਸਾਂ
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ।।
ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ॥
ਰੱਬ ਦੀ ਪ੍ਰਾਪਤੀ ਵਾਸਤੇ ਪਰਿਵਾਰ ਛਡ ਕੇ ਬ੍ਰਹਮਚਾਰੀ ਹੋਣ ਦੀ ਲੋੜ ਨਹੀਂ ।
ਨੰਦ ਸਿੰਘ-
ਚੁੱਪ, ਰਹਿਣ ਤੋਂ ਬਾਦ…
ਨਾਨਕ ਜੀ
ਅਸੀਂ ਸੰਪਟ ਪਾਠਾਂ ਦੀਆਂ ਲੜੀਆਂ ਚਲਾਈਆਂ,
ਇਕੋਤਰੀਆਂ, ਕੀਤੀਆਂ
ਕੀ ਇੱਸ ਨਾਲ ਵੀ ਰੱਬ ਦੀ ਪ੍ਰਾਪਤੀ ਨਹੀਂ…???
ਗੁਰੂ ਨਾਨਕ ਸਾਹਿਬ –
ਨਹੀਂ ਨੰਦ ਸਿਆਂ…
ਮੈਂ ਤੇ ਸਮਝਾਇਆ ਸੀ,
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।।
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ।।
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ।।
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ll*
ਗੁਰੂ ਨਾਨਕ ਸਾਹਿਬ –
ਨੰਦ ਸਿਆਂ ਲਗਦਾ ਹੈ ਤੂੰ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਤੇ ਵਿਚਾਰਿਆ ਨਹੀਂ।
ਨੰਦ ਸਿੰਘ- ਚੁੱਪ
ਗੁਰੂ ਨਾਨਕ ਸਾਹਿਬ –
ਚੱਲ ਮਰਦਾਨਿਆਂ ਆਪਣੀਆਂ ਵਾਟਾਂ ਅਜੇ ਬਹੁਤ ਲੰਮੀਆਂ ਹਨ,
ਕਹਿ ਕੇ ਅੱਗੇ ਚਾਲੇ ਪਾ ਦਿੰਦੇ ਹਨ।
ਨੰਦ ਸਿੰਘ ਸੋਚਦਾ ਹੈ ਅਤੇ ਆਪਣੇ ਆਪ ਨਾਲ ਗੱਲ ਕਰਦਾ ਹੈ
ਇਹ ਬਾਬਾ ਨਾਨਕ ਨਹੀਂ ਹੋ ਸਕਦਾ… ਇਹ ਕੋਈ ਭੇਖੀ ਹੈ,
ਇਹ ਗੱਲ ਕਰਦਾ ਹੋਇਆ ਨੰਦ ਸਿੰਘ ਨਾਲ ਖੜੇ ਰੁੱਖ ਦੇ ਉੱਤੇ ਚੜ੍ਹ ਕੇ ਆਪਣੀ ਭਗਤੀ ਵਿੱਚ ਲੀਨ ਹੋ ਜਾਂਦਾ ਹੈ।
Gurbani doesn’t believe in miracles. It teaches to get rid of vices, become righteous/virtuous and live life, as per Divine Law (Hukam).Fifth Guru Nanak, Guru Arjun Sahib didn’t show any miracles and achieved martyrdom. The same happened in case of Ninth Nanak , Guru Teg Bahadur Sahib.