Someone asked me why certain Gurus gave Gurgaddi to their children instead of someone else. I couldn’t provide a solid reason. Can someone please help me understand? Thanks!
Someone asked me why certain Gurus gave Gurgaddi to their children instead of someone else. I couldn’t provide a solid reason. Can someone please help me understand? Thanks!
Share
They could see the same light in their children as the previous Guru Sahib Ji and also the capability to lead the Sikh Nation.
ਸਤਿਕਾਰ ਯੋਗ ਜਪ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦਾ ਉੱਤਰ, ਸਤੇ ਬਲਵੰਡ ਦੀ ਵਾਰ, ਜਿਸ ਨੂੰ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਆਦਿ ਗ੍ਰੰਥ ਵਿਚ ‘ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ’ ਦਾ ਸਿਰਲੇਖ ਦਿੱਤਾ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਪੰਨਾ 966 ਤੋਂ 968 ਤੇ ਸੁਸ਼ੋਭਿਤ ਹੈ, ਦੀਆਂ ਹੇਠ ਲਿਖੀਆਂ ਪੰਗਤੀਆਂ ਵਿਚ ਹੈ:-
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥ ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥ {ਪੰਨਾ 967}
ਅਰਥ: (ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ, ਆਪ ਨੇ ਸੱਚ (ਕਰਕੇ ਮੰਨਿਆ, ਅਤੇ ਆਪ ਨੇ) ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ; (ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ।
ਇਨ੍ਹਾਂ ਦੋ ਪੰਗਤੀਆਂ ਦੇ ਅਰਥਾਂ ਤੋਂ ਬਿਲਕੁਲ ਸਪਸ਼ਟ ਹੈ ਕਿ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੇ ਪੁਤਰਾਂ ਨੇ ਉਨ੍ਹਾਂ ਦਾ ਬਚਨ ਨਹੀਂ ਮੰਨਿਆ ਤੇ ਆਕੀ ਹੀ ਰਹੇ ਜਦੋਂ ਕਿ ਭਾਈ ਲਹਿਣਾ ਜੀ ਨੇ ਗੁਰੂ ਸਾਹਿਬ ਦਾ ਬਚਨ ਸੱਚ ਕਰਕੇ ਮੰਨਿਆ ਤੇ ਦੂਜੇ ਗੁਰੂ ਸਰੀਰ, ਗੁਰੂ ਅੰਗਦ ਸਾਹਿਬ ਦੀ ਪਦਵੀ ਪ੍ਰਾਪਤ ਕੀਤੀ।
ਇਹ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਦੇ ਵਕਤ ਵੀ ਹੋਇਆ ਤੇ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਗੁਰਗੱਦੀ ਨਾਂਹ ਦੇ ਕੇ ਸੇਵਕਾਂ ਨੂੰ ਚੁਣਿਆ। ਗੁਰੂ ਅਮਰਦਾਸ ਸਾਹਿਬ ਨੇ ਤਾਂ ਇੱਕ ਸੇਵਕ ਨੂੰ ਪਹਿਲਾਂ ਆਪਣਾ ਜਵਾਈ ਬਣਾਇਆ ਤੇ ਫ਼ਿਰ ਆਪਣੇ ਪੁੱਤਰਾਂ ਨੂੰ ਗੁਰਗੱਦੀ ਨਾਂਹ ਦੇ ਕੇ ਉਨ੍ਹਾਂ ਨੂੰ ਗੁਰਗੱਦੀ ਦਿੱਤੀ।
ਗੁਰੂ ਰਾਮਦਾਸ ਸਾਹਿਬ ਨੇ ਆਪਣੇ ਤਿੰਨ ਪੁੱਤਰਾਂ ਵਿਚੋਂ ਸਭ ਤੋਂ ਛੋਟੇ ਨੂੰ ਚੁਣਿਆ ਤੇ ਉਹ ਗੁਰੂ ਅਰਜਨ ਸਾਹਿਬ ਬਣੇ। ਇਸ ਲਈ ਚੋਣ ਹਮੇਸ਼ਾਂ ਯੋਗਤਾ ਨੂੰ ਮੁੱਖ ਰੱਖ ਕੇ ਹੋਈ। ਇਹ ਸਿਲਸਿਲਾ ਅੱਗੇ ਵੀ ਚੱਲਦਾ ਰਿਹਾ।
ਦਾਸ ਤੁਹਾਨੂੰ ਦੱਸਣਾ ਚਾਹੇਗਾ ਕਿ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਗੁਰਗੱਦੀ ਨਾਂਹ ਦੇ ਕੇ ਆਪਣੇ ਪੋਤਰੇ ਨੂੰ ਗੁਰਗੱਦੀ ਦਿੱਤੀ ਤੇ ਉਹ ਸਾਡੇ ਸਤਵੇਂ ਗੁਰੂ ਹਰਿਰਾਇ ਸਾਹਿਬ ਬਣੇ ਤੇ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਰਾਮਰਾਇ ਨੂੰ ਗੁਰਗੱਦੀ ਨਾਂਹ ਦੇ ਕੇ ਆਪਣੇ ਛੋਟੇ ਪੁੱਤਰ ਨੂੰ ਗੁਰਗੱਦੀ ਦਿੱਤੀ ਤੇ ਉਹ ਸਾਡੇ ਅਠਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਬਣੇ, ਜੋ ਕਿ ਬਹੁਤ ਛੋਟੀ ਉਮਰ ਦੇ ਸਨ। ਜਦੋਂ ਉਹ ਦਿੱਲੀ ਵਿਖੇ ਜੋਤੀ ਜੋਤ ਸਮਾਏ ਤਾਂ ਗੁਰਗੱਦੀ ਗੁਰੂ ਹਰਿਗੋਬਿੰਦ ਸਾਹਿਬ ਦੇ ਪੁੱਤਰ ਤੇਗ਼ ਬਹਾਦਰ ਸਾਹਿਬ (ਤਿਆਗ ਮੱਲ) ਨੂੰ ਮਿਲੀ ਜੋ ਰਿਸ਼ਤੇ ਵਿਚ ਉਨ੍ਹਾਂ ਦੇ ਬਾਬਾ (ਦਾਦਾ) ਜੀ ਲੱਗਦੇ ਸਨ।
ਤੁਸੀਂ ਦੇਖ ਸਕਦੇ ਹੋ ਕਿ ਗੁਰਗੱਦੀ ਪੀੜ੍ਹੀ ਦਰ ਪੀੜ੍ਹੀ ਨਾਂਹ ਹੋ ਕੇ ਯੋਗਤਾ ਨੂੰ ਮੁੱਖ ਰੱਖ ਕੇ ਦਿੱਤੀ ਗਈ।
ਆਸ ਹੈ ਕਿ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
Respected Jap ji,
Waheguru ji ka Khalsa, Waheguru ji ki Fateh!
In reply to your question, the undersigned further wants to say that the First Guru Person, Guru Nanak Sahib had made it very clear, in his discussion with Yogis, that his Guru was Shabad, when he said Shabad Guru Surat Dhun Chela (ਸਬਦ ਗੁਰੂ ਸੁਰਤਿ ਧੁਨਿ ਚੇਲਾ).
Therefore, Shabad was the Guru of Sikhs from the very beginning. Each of the Guru Persons, who were spiritually one with Akalpurakh, came with a, mission from Him, and after fulfillment of the same, were replaced with the next Guru Person. In Guru Granth Sahib it is recorded that though the bodies of Guru Persons changed but the Jot (flame or light) remained the same:-
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ {ਪੰਨਾ 966}
ਅਰਥ: (ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ; ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਦੇਵ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ।
ਜੋਤ ਦੇ ਅਰਥ ਹਨ – ਪ੍ਰਕਾਸ਼, ਚਮਕ, ਤੇਜ ਤੇ ਜੋਤਿ ਦੇ ਅਰਥ ਹਨ – ਆਤਮਿਕ ਰੋਸ਼ਨੀ, ਰੂਹਾਨੀ ਰੋਸ਼ਨੀ ਤੇ ਜੁਗਤਿ ਦਾ ਅਰਥ ਹੈ ਜੀਵਨ ਦਾ ਢੰਗ।
ਗੁਰੁ ਸਾਹਿਬ ਨੇ ਸਮਝਾਇਆ ਹੈ ਕਿ ਦੂਜੇ ਗੁਰੂ ਸਰੀਰ, ਗੁਰੂ ਅੰਗਦ ਸਾਹਿਬ ਤੇ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ, ਵਿਚ ਕੋਈ ਫ਼ਰਕ ਨਹੀਂ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਆਤਮਿਕ ਜਾਂ ਰੂਹਾਨੀ ਰੋਸ਼ਨੀ ਗੁਰੂ ਅੰਗਦ ਸਾਹਿਬ ਦੇ ਵਿਚ ਪ੍ਰਗਟ ਹੋ ਗਈ ਹੈ ਤੇ ਦੋਨਾਂ ਦਾ ਜੀਵਨ ਢੰਗ ਵੀ ਇੱਕ ਹੀ ਹੈ।
Finally, Tenth Guru Person, Guru Gobind Singh Sahib, after completing his mission, closed, the lineage of living Guru Persons, and ordained Guru Granth Sahib as ever living Guru of Sikhs.
Hope it helps. If you have any further questions, please do ask. If you find any deficiencies, please point out the same, for improvement in future.
Regards,
Your Brother